Amritsar Lok Sabha Seat: ਧਾਰਮਿਕ ਅਤੇ ਸਿਆਸੀ ਤੌਰ ‘ਤੇ ਵੱਖਰੀ ਅਹਿਮੀਅਤ ਰੱਖਣ ਵਾਲਾ ਲੋਕ ਸਭਾ ਹਲਕਾ ਅੰਮ੍ਰਿਤਸਰ, ਜਾਣੋ ਇਸ ਦਾ ਸਿਆਸੀ ਇਤਿਹਾਸ
Advertisement
Article Detail0/zeephh/zeephh2205116

Amritsar Lok Sabha Seat: ਧਾਰਮਿਕ ਅਤੇ ਸਿਆਸੀ ਤੌਰ ‘ਤੇ ਵੱਖਰੀ ਅਹਿਮੀਅਤ ਰੱਖਣ ਵਾਲਾ ਲੋਕ ਸਭਾ ਹਲਕਾ ਅੰਮ੍ਰਿਤਸਰ, ਜਾਣੋ ਇਸ ਦਾ ਸਿਆਸੀ ਇਤਿਹਾਸ

Sangrur Lok Sabha Seat History: ਅੰਮ੍ਰਿਤਸਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 20 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 4 ਵਾਰ ਬੀਜੇਪੀ, ਇੱਕ ਵਾਰ ਅਜਾਦ ਅਤੇ ਇੱਕ-ਇੱਕ ਵਾਰ ਭਾਰਤੀ ਜਨ ਸੰਘ ਅਤੇ ਜਨਤਾ ਪਾਰਟੀ ਇਸ ਸੀਟ ਤੋਂ ਜੇਤੂ ਰਹੀ ਹੈ। 

Amritsar Lok Sabha Seat: ਧਾਰਮਿਕ ਅਤੇ ਸਿਆਸੀ ਤੌਰ ‘ਤੇ ਵੱਖਰੀ ਅਹਿਮੀਅਤ ਰੱਖਣ ਵਾਲਾ ਲੋਕ ਸਭਾ ਹਲਕਾ ਅੰਮ੍ਰਿਤਸਰ, ਜਾਣੋ ਇਸ ਦਾ ਸਿਆਸੀ ਇਤਿਹਾਸ

Amritsar Lok Sabha Seat (ਰਵਨੀਤ ਕੌਰ): ਅੰਮ੍ਰਿਤਸਰ ਦਾ ਆਪਣਾ ਗੌਰਵਮਈ ਇਤਿਹਾਸ ਹੈ। ਅੰਮ੍ਰਿਤਸਰ ਵਿਚ ਮੌਜੂਦ ਸ੍ਰੀ ਹਰਿਮੰਦਰ ਸਾਹਿਬ ਇਸ ਸ਼ਹਿਰ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ। ਅੰਮ੍ਰਿਤਸਰ ਸ਼ਹਿਰ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਸਿਆ ਹੋਇਆ ਹੈ। ਅੰਮ੍ਰਿਤਸਰ ਸ਼ਹਿਰ ਦਾ ਨਾਮ ਅੰਮ੍ਰਿਤ ਸਰੋਵਰ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸਨੂੰ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ। ਹਰਿਮੰਦਰ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਦਾ ਪੁਰਾਣਾ ਸ਼ਹਿਰ ਵੀ ਦੇਖਣਯੋਗ ਹੈ। ਇਸ ਦੇ ਦੁਆਲੇ ਇੱਕ ਕੰਧ ਬਣੀ ਹੋਈ ਹੈ, ਇਸ ਵਿੱਚ ਕੁੱਲ 12 ਪ੍ਰਵੇਸ਼ ਦੁਆਰ ਹਨ, ਇਹ 12 ਦਰਵਾਜ਼ੇ ਅੰਮ੍ਰਿਤਸਰ ਦੇ ਸੱਭਿਆਚਾਰ ਤੋਂ ਇਲਾਵਾ ਲੜਾਈਆਂ ਲਈ ਵੀ ਮਸ਼ਹੂਰ ਹਨ। ਭਾਰਤੀ ਸੁਤੰਤਰਤਾ ਸੰਗਰਾਮ ਦਾ ਸਭ ਤੋਂ ਵੱਡਾ ਕਤਲੇਆਮ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਹੋਇਆ ਸੀ। ਇਹ ਸ਼ਹਿਰ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਏ ਕਤਲੇਆਮ ਦਾ ਵੀ ਗਵਾਹ ਹੈ।

ਅੰਮ੍ਰਿਤਸਰ ਦਾ ਚੋਣ ਇਤਿਹਾਸ

ਅੰਮ੍ਰਿਤਸਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 20 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 4 ਵਾਰ ਬੀਜੇਪੀ, ਇੱਕ ਵਾਰ ਅਜਾਦ ਅਤੇ ਇੱਕ-ਇੱਕ ਵਾਰ ਭਾਰਤੀ ਜਨ ਸੰਘ ਅਤੇ ਜਨਤਾ ਪਾਰਟੀ ਇਸ ਸੀਟ ਤੋਂ ਜੇਤੂ ਰਹੀ ਹੈ। ਇਸ ਸੀਟ ਤੋਂ ਸਭ ਤੋਂ ਵੱਧ ਵਾਰ ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਅਤੇ ਗੁਰਮੁਖ ਸਿੰਘ ਮੁਸਾਫਿਰ ਨੇ ਜਿੱਤ ਹਾਸਿਲ ਕੀਤੀ। ਜਦਕਿ ਬੀਜੇਪੀ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਇਸ ਸੀਟ ਤੋਂ ਰਿਕਾਰਡ ਜਿੱਤ ਹਾਸਿਲ ਕੀਤੀ।

   ਨੰ.

  ਸਾਲ

 ਜੇਤੂ ਸਾਂਸਦ ਮੈਂਬਰ

  ਪਾਰਟੀ

  1. 

  1952 

  ਗੁਰਮੁਖ ਸਿੰਘ ਮੁਸਾਫਿਰ 

  ਕਾਂਗਰਸ

  2.

  1957

  ਗੁਰਮੁਖ ਸਿੰਘ ਮੁਸਾਫਿਰ 

  ਕਾਂਗਰਸ

  3.

  1962   

  ਗੁਰਮੁਖ ਸਿੰਘ ਮੁਸਾਫਿਰ 

  ਕਾਂਗਰਸ

  4.

  1967

  ਯੱਗ ਦੱਤ ਸ਼ਰਮਾ

  ਭਾਰਤੀ ਜਨ ਸੰਘ

  5.

  1971

  ਦੁਰਗਾਦਾਸ ਭਾਟੀਆ

  ਕਾਂਗਰਸ

  6.

  1972

  ਰਘੂਨੰਦਨ ਲਾਲ ਭਾਟੀਆ 

  ਕਾਂਗਰਸ

  7.

  1977

  ਬਲਦੇਵ ਪ੍ਰਕਾਸ਼

  ਜਨਤਾ ਪਾਰਟੀ

  8.

  1980

  ਰਘੂਨੰਦਨ ਲਾਲ ਭਾਟੀਆ

  ਕਾਂਗਰਸ

  9.

  1984

  ਰਘੂਨੰਦਨ ਲਾਲ ਭਾਟੀਆ

  ਕਾਂਗਰਸ

  10.

  1989

  ਕਿਰਪਾਲ ਸਿੰਘ

  ਆਜ਼ਾਦ

  11.

  1991

  ਰਘੂਨੰਦਨ ਲਾਲ ਭਾਟੀਆ

  ਕਾਂਗਰਸ

  12.

  1996

  ਰਘੂਨੰਦਨ ਲਾਲ ਭਾਟੀਆ

  ਕਾਂਗਰਸ

  13.

  1998

  ਦਯਾ ਸਿੰਘ ਸੋਢੀ

  ਭਾਰਤੀ ਜਨਤਾ ਪਾਰਟੀ

  14.

  1999

  ਰਘੂਨੰਦਨ ਲਾਲ ਭਾਟੀਆ

  ਕਾਂਗਰਸ

  15.

  2004

  ਨਵਜੋਤ ਸਿੰਘ ਸਿੱਧੂ 

  ਭਾਰਤੀ ਜਨਤਾ ਪਾਰਟੀ

  16.

  2007

  ਨਵਜੋਤ ਸਿੰਘ ਸਿੱਧੂ

  ਭਾਰਤੀ ਜਨਤਾ ਪਾਰਟੀ

  17.

  2009

  ਨਵਜੋਤ ਸਿੰਘ ਸਿੱਧੂ

  ਭਾਰਤੀ ਜਨਤਾ ਪਾਰਟੀ

  18.

  2014

  ਕੈਪਟਨ ਅਮਰਿੰਦਰ ਸਿੰਘ

  ਕਾਂਗਰਸ

  19.

  2017

  ਗੁਰਜੀਤ ਸਿੰਘ ਔਜਲਾ

  ਕਾਂਗਰਸ

  20.

  2019

  ਗੁਰਜੀਤ ਸਿੰਘ ਔਜਲਾ

  ਕਾਂਗਰਸ

 

ਅੰਮ੍ਰਿਤਸਰ​ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ

ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਅਜਨਾਲਾ, ਰਾਜਾ ਸਾਂਸੀ, ਮਜੀਠਾ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਦੱਖਣੀ, ਅਟਾਰੀ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸੱਤ ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਇੱਕ ਕਾਂਗਰਸ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ।

ਪਿਛਲੇ ਲੋਕ ਸਭਾ ਨਤੀਜੇ

ਅੰਮ੍ਰਿਤਸਰ ਸੀਟ ਦੇ ਮੌਜੂਦਾ ਐਮਪੀ ਕਾਂਗਰਸ ਦੇ ਗੁਰਜੀਤ ਔਜਲਾ ਹਨ। ਉਨ੍ਹਾਂ ਨੇ ਦੋ ਵਾਰ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਸਾਲ 2017 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਕਾਰਨ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਸੀ। ਸਾਲ 2017 ਅਤੇ 2019 'ਚ ਗੁਰਜੀਤ ਔਜਲਾ ਨੇ ਇਸ ਸੀਟ 'ਤੇ ਕਬਜ਼ਾ ਕੀਤਾ। ਸਾਲ 2019 'ਚ ਗੁਰਜੀਤ ਔਜਲਾ ਨੂੰ 445032 ਵੋਟਾਂ ਅਤੇ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੂੰ 345406  ਵੋਟਾਂ ਮਿਲੀਆਂ ਸਨ। ਔਜਲਾ ਨੇ ਹਰਦੀਪ ਪੁਰੀ ਨੂੰ 99626 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਆਪ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ

  • ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। 

  • ਭਾਜਪਾ ਨੇ ਇਸ ਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

  • ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ ਦਲ (ਅ) ਨੇ ਈਮਾਨ ਸਿੰਘ ਮਾਨ ਨੂੰ ਟਿਕਟ ਦਿਤੀ ਹੈ। 

  • ਕਾਂਗਰਸ ਨੇ ਮੌਜੂਦਾਂ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ 'ਤੇ ਇੱਕ ਫਾਰ ਫਿਰ ਤੋਂ ਦਾਅ ਖੇਡਿਆ ਹੈ।

  • ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ 'ਤੇ ਬੀਜੇਪੀ ਨਾਲ ਗਠਜੋੜ ਟੁੱਟ ਤੋਂ ਬਾਅਦ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਟਿਕਟ ਦਿੱਤੀ ਹੈ।     

fallback

ਅੰਮ੍ਰਿਤਸਰ ਦੇ ਮੌਜੂਦਾ ਵੋਟਰ

ਅੰਮ੍ਰਿਤਸਰ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1676 ਹਨ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 99 ਹਜ਼ਾਰ 946 ਹੈ। ਇਨ੍ਹਾਂ ’ਚੋਂ 8 ਲੱਖ 39 ਹਜ਼ਾਰ 77 ਮਰਦ ਵੋਟਰ ਹਨ, ਜਦਕਿ 7 ਲੱਖ 60 ਹਜ਼ਾਰ 108 ਮਹਿਲਾ ਵੋਟਰ ਤੇ 61 ਟਰਾਂਸਜੈਂਡਰ ਵੋਟਰ ਹਨ।

ਅੰਮ੍ਰਿਤਸਰ ਦਾ ਰੋਚਕ ਫੈਕਟ

ਮੋਦੀ ਦੇ ਦੌਰ ਵਿੱਚ ਬੀਜੇਪੀ ਲੀਡਰਾਂ ਲਈ ਅੰਮ੍ਰਿਤਸਰ ਸੀਟ ਘਾਟੇ ਦਾ ਸੋਦਾ ਨਹੀਂ ਸਗੋ ਫਾਈਦੇਮੰਦ ਰਹੀ ਹੈ। ਜਿਹੜਾ ਵੀ ਬੀਜੇਪੀ ਆਗੂ ਇਸ ਸੀਟ ਤੋਂ ਹਾਰਦਾ ਹੈ ਉਸਨੂੰ ਮੋਦੀ ਕੈਬਨਿਟ ਵਿੱਚ ਵੱਡਾ ਅਹੁਦਾ ਜ਼ਰੂਰ ਮਿਲਿਆ ਹੈ। 2014 ਵਿੱਚ ਮਰਹੂਮ ਬੀਜੇਪੀ ਆਗੂ ਅਰੁਣ ਜੇਤਲੀ ਇਸ ਸੀਟ ਤੋਂ ਹਾਰ ਗਏ ਸਨ ਤਾਂ ਉਨ੍ਹਾਂ ਨੂੰ ਮੋਦੀ ਕੈਬਨਿਟ ਵਿੱਚ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸੇ ਤਰ੍ਹਾ ਸਾਲ 2019 ਵਿੱਚ ਹਰਦੀਪ ਪੂਰੀ ਨੂੰ ਬੀਜੇਪੀ ਨੇ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਉਹ ਗੁਰਜੀਤ ਔਜਲਾ ਤੋਂ ਹਾਰ ਗਏ ਪਰ ਫਿਰ ਵੀ ਪਾਰਟੀ ਨੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ।

Trending news