Kargil Vijay Divas 2023: ਕਾਰਗਿਲ ਵਿਜੇ ਦਿਵਸ ਮੌਕੇ ਅੰਮ੍ਰਿਤਸਰ `ਚ CM ਭਗਵੰਤ ਮਾਨ ਨੇ ਸ਼ਹੀਦ ਜਵਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
Kargil Vijay Divas 2023 news: ਅੱਜ ਪੂਰੇ ਭਾਰਤ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਲੋਕਾਂ ਵੱਲੋਂ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।
Kargil Vijay Divas 2023, Punjab CM Bhagwant Mann's Amritsar Visit Today: ਜਿੱਥੇ ਅੱਜ ਪੂਰੇ ਭਾਰਤ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸਟੇਟ ਵਾਰ ਹੀਰੋਜ਼ ਮੈਮੋਰੀਅਲ ਜਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ।
ਇਸ ਮੌਕੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਸਾਨੂੰ ਮਾਨ ਮਹਿਸੂਸ ਹੁੰਦਾ ਹੈ। ਜਦੋਂ ਅਸੀਂ ਆਪਣੇ ਬੱਚਿਆਂ ਨਾਲ, ਆਪਣੇ ਘਰਾਂ 'ਚ, ਆਪਣੇ ਕਮਰਿਆਂ 'ਚ AC ਲਗਾ ਕੇ ਸੁੱਤੇ ਪਾਏ ਰਹਿੰਦੇ ਹਾਂ, ਤਾਂ ਉਸ ਦੌਰਾਨ ਸਾਡੇ ਹਜ਼ਾਰਾਂ ਫੌਜ ਦੇ ਜਵਾਨ 30 ਤੋਂ 50 ਡਿਗਰੀ ਤਾਪਮਾਨ 'ਚ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਇਸੇ ਤਰ੍ਹਾਂ ਸਰਦੀਆਂ 'ਚ ਜਦੋਂ ਅਸੀਂ ਹੀਟਰ ਚਲਾ ਲੈਂਦੇ ਹਨ, ਉਦੋਂ ਜਵਾਨ ਪਹਾੜਾਂ 'ਤੇ -40 ਤੋਂ -50 ਡਿਗਰੀ ਤਾਪਮਾਨ 'ਚ ਸਾਡੇ ਲਈ ਖੜੇ ਰਹਿੰਦੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਮਾਰਦਾ ਹਰ ਕੋਈ ਹੈ ਪਰ ਮਰਨ ਦਾ ਤਰੀਕਾ ਤੁਹਾਨੂੰ ਅਮਰ ਕਰ ਦਿੰਦਾ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਉਦਾਹਰਨ ਦਿੰਦਿਆਂ ਕਿਹਾ ਕਿ 23 ਸਾਲ ਦੀ ਉਮਰ 'ਚ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਤੇ ਵੇਖ ਲਓ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਚ ਜਿੰਦਾ ਹਨ।
CM ਭਗਵੰਤ ਮਾਨ ਨੇ ਇਹ ਵੀ ਕਿਹਾ ਕਿ "ਮੈਂ ਫੌਜ ਦੀ ਇੱਕ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਉਹ ਆਪਣੇ ਰਿਟਾਇਰ ਤੇ ਸ਼ਹੀਦ ਜਵਾਨਾਂ ਨੂੰ ਲਾਵਾਰਿਸ ਨਹੀਂ ਛੱਡਦੇ। ਅੱਜ ਦੇ ਦਿਨ ਸਭ ਤੋਂ ਉੱਚੀ ਪਹਾੜੀ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਮੈਂ ਉਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਜੋਤ 'ਚ ਤੇਲ ਨਹੀਂ ਉਨ੍ਹਾਂ ਸ਼ਹੀਦਾਂ ਦਾ ਬਲੀਦਾਨ ਵਾਲਾ ਖੂਨ ਹੈ ਅਤੇ ਇਹ ਕਦੇ ਨਹੀਂ ਭੁੱਜਦਾ।"
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਬਰਸੇ ਬੱਦਲ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
(For more news apart from Kargil Vijay Divas 2023, Punjab CM Bhagwant Mann's Amritsar Visit Today, stay tuned to Zee PHH)