Punjab Weather Update: ਪੰਜਾਬ 'ਚ ਮੁੜ ਬਰਸੇ ਬੱਦਲ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
Advertisement
Article Detail0/zeephh/zeephh1796139

Punjab Weather Update: ਪੰਜਾਬ 'ਚ ਮੁੜ ਬਰਸੇ ਬੱਦਲ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

Weather Forecast Update news Today: ਹਿਮਾਚਲ ਪ੍ਰਦੇਸ਼ ਵਿੱਚ ਅਜੇ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬੀਤੇ ਦਿਨੀਂ ਵੀ ਕੁੱਲੂ 'ਚ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਸੀ।  

Punjab Weather Update: ਪੰਜਾਬ 'ਚ ਮੁੜ ਬਰਸੇ ਬੱਦਲ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

Punjab Weather Forecast Update news Today: ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਨਿਕਲੀ ਹੋਈ ਸੀ ਹੁਣ ਬੀਤੀ ਰਾਤ ਤੋਂ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ। ਮੁਹਾਲੀ 'ਚ ਬੀਤੀ ਰਾਤ ਭਾਰੀ ਬਾਰਿਸ਼ ਹੋਈ ਜਿਸ ਕਰਕੇ ਡੇਰਾਬੱਸੀ ਨੇੜੇ ਵਗਦੀ ਘੱਗਰ ਦਰਿਆ 'ਚ ਪਾਣੀ ਦਾ ਸਤਰ, ਜੋ ਕਿ ਬਿਲਕੁਲ ਥੱਲੇ ਆ ਗਿਆ ਸੀ, ਮੁੜ ਥੋੜਾ ਵੱਧ ਗਿਆ ਹੈ।  

ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ 'ਚ 26 ਤੇ 27 ਜੁਲਾਈ ਲਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਅੱਜ ਯਾਨੀ 26 ਜੁਲਾਈ ਦੇ ਲਈ ਮੌਸਮ ਵਿਭਾਗ ਵੱਲੋਂ ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਅਤੇ ਫਿਰੋਜ਼ਪੁਰ ਵਿਖੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ 'ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।  

ਇਸ ਦੌਰਾਨ ਵਿਭਾਗ ਵੱਲੋਂ ਭਲਕੇ ਯਾਨੀ 27 ਜੁਲਾਈ ਲਈ ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਮੋਗਾ, ਤੇ ਫਿਰੋਜ਼ਪੁਰ  ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।  

ਇਸੇ ਤਰ੍ਹਾਂ 28 ਜੁਲਾਈ ਨੂੰ ਮਹਿਜ਼ ਪਠਾਨਕੋਟ, ਹੁਸ਼ਿਆਰਪੁਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ 29 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਰੂਪਨਗਰ, ਅਤੇ ਪਟਿਆਲਾ ਵਿਖੇ ਯੈਲੋ ਅਲਰਟ ਰਹੇਗਾ। 

30 ਜੁਲਾਈ ਨੂੰ ਪਟਿਆਲਾ, ਕਪੂਰਥਲਾ, ਤਰਨਤਾਰਨ, ਅਤੇ ਅੰਮ੍ਰਿਤਸਰ ਲਾਇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ 'ਚ 8 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਹੋਏ ਭਾਰੀ ਮੀਂਹ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣਾ ਦਿੱਤੀ ਸੀ। ਪੰਜਾਬ ਸਰਕਾਰ ਤੇ ਲੋਕਾਂ ਦੀ ਮਦਦ ਨਾਲ ਅਜੇ ਵੀ ਹੜ੍ਹ ਕਾਰਨ ਹੋਏ ਨੁਕਸਾਨ ਤੋਂ ਉਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ 'ਚ ਹੜ੍ਹ ਆਉਣ ਦਾ ਕਾਰਣ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਿਮਾਚਲ 'ਚ ਹੋਈ ਭਾਰੀ ਬਾਰਿਸ਼ ਦੱਸਿਆ ਗਿਆ ਸੀ। ਹਿਮਾਚਲ ਪ੍ਰਦੇਸ਼ ਵਿੱਚ ਅਜੇ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬੀਤੇ ਦਿਨੀਂ ਵੀ ਕੁੱਲੂ 'ਚ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਸੀ।  

ਇਹ ਵੀ ਪੜ੍ਹੋ: MLA Amolak Singh News: ਵਿਧਾਇਕ ਅਮੋਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਸਬ ਇੰਸਪੈਕਟਰ ਵਿਚਾਲੇ ਹੋਇਆ ਰਾਜ਼ੀਨਾਮਾ

(For more news apart from Punjab Weather Update news Today, stay tuned to Zee PHH)

Trending news