Kiratpur Sahib News: ਮਨਾਲੀ-ਰੋਪੜ ਸੜ੍ਹਕ 'ਤੇ ਭਰਤਗੜ੍ਹ ਦੇ ਨਜ਼ਦੀਕ ਇੱਕ ਢਾਬੇ ਦੇ ਮਾਲਕ ਅਤੇ ਕਰਮਚਾਰੀਆਂ ਵੱਲੋਂ ਇੱਕ ਫੌਜ ਦੇ ਮੇਜਰ ਅਤੇ 16 ਜਵਾਨਾਂ ਦੀ ਟੀਮ 'ਤੇ ਕਥਿਤ ਤੌਰ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਨਾਲ ਮੇਜਰ ਅਤੇ ਕੁਝ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਕੀਰਤਪੁਰ ਸਾਹਿਬ ਥਾਣੇ ਵਿੱਚ FIR ਦਰਜ ਕਰਕੇ ਢਾਬੇ ਦੇ ਮਾਲਕ ਅਤੇ ਢਾਬੇ ਦੇ ਮੈਨੇਜਰ ਸਹਿਤ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂਕਿ ਦੋ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਦੀ ਭਾਲ ਜਾਰੀ ਹੈ।


COMMERCIAL BREAK
SCROLL TO CONTINUE READING

ਬਿੱਲ ਨੂੰ ਲੈ ਕੇ ਹੋਇਆ ਝਗੜਾ


ਮੰਗਲਵਾਰ ਤੜਕੇ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ, ਇਹ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ ਲੱਦਾਖ ਸਕਾਊਟਸ ਦੇ ਮੇਜਰ ਸਚਿਨ ਸਿੰਘ ਕੁੰਤਲ ਅਤੇ ਉਨ੍ਹਾਂ ਦੇ ਸੈਨਿਕ ਪਿਛਲੇ ਦਿਨ ਲਾਹੌਲ ਵਿੱਚ ਆਯੋਜਿਤ ਇੱਕ ਬਰਫ ਦੀ ਮੈਰਾਥਨ ਜਿੱਤਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਵਾਪਸ ਆ ਰਹੇ ਸਨ। ਪੁਲਿਸ ਨੇ ਦੱਸਿਆ ਕਿ ਚੰਡੀਮੰਦਰ ਵੱਲ ਜਾ ਰਹੀ ਸਿਪਾਹੀਆਂ ਦੀ ਟੀਮ ਰਾਤ ਦੇ ਕਰੀਬ 9.15 ਵਜੇ ਰੋਪੜ ਜ਼ਿਲ੍ਹੇ ਦੇ ਭਰਤਗੜ੍ਹ ਨੇੜੇ ਅਲਪਾਈਨ ਢਾਬੇ 'ਤੇ ਰਾਤ ਦੇ ਖਾਣੇ ਲਈ ਰੁਕੀ। ਐਫਆਈਆਰ ਦੇ ਅਨੁਸਾਰ, ਬਿਲ ਦੇ ਭੁਗਤਾਨ ਦੇ ਢੰਗ ਨੂੰ ਲੈ ਕੇ ਸਿਪਾਹੀਆਂ ਅਤੇ ਢਾਬਾ ਮਾਲਕ ਵਿਚਕਾਰ ਝਗੜਾ ਹੋਇਆ, ਕਿਉਂਕਿ ਉਸਨੇ ਯੂਪੀਆਈ ਦੁਆਰਾ ਭੁਗਤਾਨ ਸਵੀਕਾਰ ਨਹੀਂ ਕੀਤਾ ਅਤੇ ਟੈਕਸ ਤੋਂ ਬਚਣ ਲਈ ਨਕਦ ਭੁਗਤਾਨ 'ਤੇ ਜ਼ੋਰ ਦਿੱਤਾ।



30-35 ਲੋਕਾਂ ਨੇ ਕੀਤਾ ਹਮਲਾ


ਸਿਪਾਹੀਆਂ ਵੱਲੋਂ ਆਨਲਾਈਨ ਬਿੱਲ ਦਾ ਭੁਗਤਾਨ ਕਰਨ ਤੋਂ ਬਾਅਦ ਵੀ, ਮਾਲਕ ਨੇ ਨਕਦ ਭੁਗਤਾਨ ਕਰਨ 'ਤੇ ਜ਼ੋਰ ਦਿੱਤਾ ਅਤੇ ਮੇਜਰ ਦੇ ਇਨਕਾਰ ਕਰਨ 'ਤੇ ਲਗਭਗ 30-35 ਲੋਕਾਂ ਦੇ ਇਕ ਸਮੂਹ ਨੇ ਅਧਿਕਾਰੀ ਅਤੇ ਉਸ ਦੇ ਜਵਾਨਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਦੀ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ। ਮੇਜਰ ਦੀ ਬਾਂਹ ਅਤੇ ਸਿਰ 'ਤੇ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।



ਢਾਬਾ ਮਾਲਕ ਅਤੇ ਮੈਨੇਜਰ ਸਮੇਤ 4 ਕਾਬੂ


SHO ਕੀਰਤਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੇ ਵਿੱਚ ਅਲਪਾਈਂਨ ਢਾਬਾ ਮਾਲਕ ਅਤੇ ਉਸ ਦਾ ਮੈਨੇਜਰ ਵੀ ਸ਼ਾਮਿਲ ਹੈ। ਬਾਕੀ ਕੁੱਲ 30 ਤੋਂ 35 ਦੀ ਭਾਲ ਜਾਰੀ ਹੈ ਜੋ ਕਿ ਸੀਸੀਟੀਵੀ ਦੇ ਆਧਾਰ ਤੇ ਪਛਾਣ ਕੀਤੀ ਜਾ ਰਹੀ ਹੈ। ਧਾਰਾ 307,323, 341, 506,148 ਤਹਿਤ ਕੇਸ ਦਰਜ ਕੀਤਾ ਗਿਆ ਹੈ।