Trending News: ਦੇਸ਼ ਵਿਚ ਅੱਜਕਲ੍ਹ ਲੋਕਾਂ ਦਾ ਰਹਿਣਾ, ਲਾਈਫ ਸਟਾਈਲ ਇਕ ਦਮ ਬਦਲ ਗਿਆ ਹੈ ਜਿਸ ਨਾਲ ਬਹੁਤ ਹੀ ਅਜੀਬ ਖ਼ਬਰਾਂ ਵੇਖ ਨੂੰ ਮਿਲ ਰਹੀਆਂ ਹਨ।  ਅੱਜ ਇਕ ਅਜਿਹੀ ਸਿਹਤ ਨਾਲ ਜੁੜੀ ਖ਼ਬਰ ਦਸਾਂਗੇ ਜਿਸ ਨਾਲ ਤੁਹਾਡੇ ਵੀ ਹੋਸ਼ ਉੱਡ ਜਾਣਗੇ।  ਦੱਸ ਦੇਈਏ ਕਿ ਕਰਨਾਟਕ 'ਚ ਇਕ ਵਿਅਕਤੀ ਦੇ ਪੇਟ 'ਚੋਂ 187 ਸਿੱਕੇ ਕੱਢੇ ਗਏ ਹਨ। ਇਹ ਵਿਅਕਤੀ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਿਆ ਸੀ। ਇਸ ਕੇਸ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ ਹਨ ਹਨ ਕਿਵੇਂ ਇਹ ਸਿੱਕੇ ਪੇਟ ਵਿਚ ਚੱਲ ਗਏ।  


COMMERCIAL BREAK
SCROLL TO CONTINUE READING

ਡਾਕਟਰ ਨੇ ਉਸ ਦੇ ਵੱਖ-ਵੱਖ ਟੈਸਟ ਕੀਤੇ ਅਤੇ ਇਸ ਤੋਂ ਬਾਅਦ ਐਂਡੋਸਕੋਪੀ ਵੀ ਕੀਤੀ। ਇਸ ਐਂਡੋਸਕੋਪੀ ਤੋਂ ਬਾਅਦ ਪਤਾ ਲੱਗਿਆ ਕਿ ਵਿਅਕਤੀ ਦੇ ਪੇਟ ਵਿਚ ਕਈ ਸਿੱਕੇ ਹਨ। ਆਪ੍ਰੇਸ਼ਨ ਤੋਂ ਬਾਅਦ ਵਿਅਕਤੀ ਦੇ ਪੇਟ 'ਚੋਂ ਇਕ, ਦੋ ਅਤੇ ਪੰਜ ਰੁਪਏ ਦੇ ਵੱਖ-ਵੱਖ ਸਿੱਕੇ ਕੱਢੇ ਗਏ। 462 ਰੁਪਏ ਦੇ ਕੁੱਲ 187 ਡਰਾਅ ਕੱਢੇ ਗਏ ਹਨ। ਡਾਕਟਰਾਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਸਿਜ਼ੋਫਰੇਨੀਆ ਨਾਂ ਦੀ ਬੀਮਾਰੀ ਹੈ। 


ਜਾਣਕਾਰੀ ਮੁਤਾਬਕ ਇਸ 58 ਸਾਲਾ ਵਿਅਕਤੀ ਦਾ ਨਾਂ ਡੇਮੱਪਾ ਹਰੀਜਨ ਹੈ। ਉਹ ਰਾਏਚੂਰ ਜ਼ਿਲੇ ਦੇ ਲਿੰਗਸੁਗੁਰ ਸ਼ਹਿਰ ਦਾ ਰਹਿਣ ਵਾਲਾ ਹੈ। ਸ਼ਨੀਵਾਰ, 26 ਨਵੰਬਰ ਨੂੰ ਵਿਅਕਤੀ ਦੇ ਪੇਟ ਵਿਚ ਦਰਦ ਦੀ ਸ਼ਿਕਾਇਤ ਸੀ। ਇਸ 'ਤੇ ਉਸ ਦਾ ਪੁੱਤਰ ਰਵੀ ਕੁਮਾਰ ਉਸ ਨੂੰ ਐਸ ਨਿਜਲਿੰਗੱਪਾ ਮੈਡੀਕਲ ਕਾਲਜ ਬਗਲਕੋਟ ਨਾਲ ਜੁੜੇ ਐਚਐਸਕੇ ਹਸਪਤਾਲ ਲੈ ਗਿਆ। ਇੱਥੇ ਡਾਕਟਰਾਂ ਨੇ ਲੱਛਣਾਂ ਦੇ ਆਧਾਰ 'ਤੇ ਐਕਸਰੇ ਅਤੇ ਐਂਡੋਸਕੋਪੀ ਕੀਤੀ। ਮਰੀਜ਼ ਦੇ ਪੇਟ ਦੇ ਸਕੈਨ ਤੋਂ ਪਤਾ ਲੱਗਾ ਕਿ ਉਸ ਦੇ ਪੇਟ ਵਿੱਚ 1.2 ਕਿਲੋ ਸਿੱਕੇ ਸਨ। ਇਸ ਤੋਂ ਬਾਅਦ ਉਸ ਦਾ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ। 


ਇਹ ਵੀ ਪੜ੍ਹੋ: ਧੀ ਨੂੰ ਕੰਧ ਉੱਪਰੋਂ ਦੀ ਰੋਟੀ ਫੜਾਉਂਣ ਨੂੰ ਕਿਉਂ ਮਜ਼ਬੂਰ ਹੋਏ ਮਾਪੇ, ਜਾਣੋ ਕੀ ਹੈ ਵੀਡੀਓ ਵਾਇਰਲ ਦਾ ਅਸਲ ਸੱਚ


ਡਾਕਟਰਾਂ ਮੁਤਾਬਕ ਡੇਮੱਪਾ ਸਿਜ਼ੋਫ੍ਰੇਨੀਆ ਤੋਂ ਪੀੜਤ ਹੈ ਅਤੇ ਉਸ ਨੂੰ ਸਿੱਕੇ ਨਿਗਲਣ ਦੀ ਆਦਤ ਹੈ। ਉਨ੍ਹਾਂ ਦੱਸਿਆ ਕਿ ਸਿਜ਼ੋਫਰੀਨੀਆ ਦੇ ਮਰੀਜ਼ ਅਸਾਧਾਰਨ ਢੰਗ ਨਾਲ ਸੋਚਦੇ, ਹਨ ਤੇ ਮਹਿਸੂਸ ਕਰਦੇ ਅਤੇ ਵਿਹਾਰ ਕਰਦੇ ਹਨ। ਮਰੀਜ਼ ਨੇ ਕੁੱਲ 187 ਸਿੱਕੇ ਨਿਗਲ ਲਏ। 5 ਰੁਪਏ ਦੇ 56 ਸਿੱਕੇ, 2 ਰੁਪਏ ਦੇ 51 ਸਿੱਕੇ ਅਤੇ 1 ਰੁਪਏ ਦੇ 80 ਸਿੱਕੇ ਸਨ। ਹਸਪਤਾਲ ਵੱਲੋਂ ਐਤਵਾਰ ਨੂੰ ਸਰਜਰੀ ਪੂਰੀ ਹੋਣ ਤੋਂ ਪਹਿਲਾਂ, ਡੇਮੱਪਾ ਹਰੀਜਨ ਨਾਂ ਦੇ 58 ਸਾਲਾ ਮਰੀਜ਼ ਨੂੰ ਗੁਬਾਰੇ ਵਰਗੀ ਪੇਟ ਫੁੱਲਣ, ਪੇਟ ਵਿੱਚ ਦਰਦ ਅਤੇ ਲਗਾਤਾਰ ਉਲਟੀਆਂ ਆਉਣ ਦੀ ਸ਼ਿਕਾਇਤ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋਂ ਆਮ ਜਾਂਚ ਤੋਂ ਬਾਅਦ ਮਰੀਜ਼ ਦਾ ਐਕਸਰੇ ਅਤੇ ਐਂਡੋਸਕੋਪੀ ਕਰਵਾਉਣ ਦਾ ਫੈਸਲਾ ਕੀਤਾ ਗਿਆ।