ਸ਼ੋਸਲ ਮੀਡੀਆ 'ਤੇ ਪੰਜਾਬ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਔਰਤ ਨੂੰ ਉਸਦਾ ਪੇਕਾ ਪਰਿਵਾਰ ਕੰਧ ਉੱਪਰੋਂ ਦੀ ਰੋਟੀ ਅਤੇ ਪਾਣੀ ਫੜਾਉਂਦੇ ਨਜ਼ਰ ਆਉਂਦੇ ਹਨ ਅਤੇ ਕਥਿਤ ਤੌਰ 'ਤੇ ਲੜਕੀ ਦੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਵੱਡੇ ਦੋਸ਼ ਲਾਏ ਜਾਂਦੇ ਹਨ।
Trending Photos
ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿਚ ਧੀਆਂ ਨਾਲ ਅੱਜਕਲ੍ਹ ਬੇਇਨਸਾਫ਼ੀ ਹੋ ਰਹੀ ਹੈ. 'ਸੁਹਰੇ ਪਰਿਵਾਰ ਨੂੰਹਾਂ ਨੂੰ ਧੀ ਨਹੀਂ ਸਮਝਦੇ' ਸਗੋਂ ਉਸ ਨਾਲ ਦੁਰਵਿਵਹਾਰ ਕਰ ਰਹੇ ਹਨ। ਇਕ ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਨੂੰ ਉਸਦਾ ਪਰਿਵਾਰ ਕੰਧ ਉੱਪਰੋ ਦੀ ਰੋਟੀ ਫੜਾਉਂਦਾ ਹੈ। ਇਸ ਖ਼ਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਇਥੇ ਇਨਸਾਨੀਯਤ ਸ਼ਰਮਸਾਰ ਹੁੰਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਇਹ ਮਾਮਲਾ ਪਿੰਡ ਹਰੀਕੇ ਕਲਾਂ ਹੈ ਜਿਥੇ ਦੀ ਇਕ ਵੀਡੀਓ ਸ਼ੋਸਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਔਰਤ ਨੂੰ ਉਸਦਾ ਪੇਕਾ ਪਰਿਵਾਰ ਕੰਧ ਉੱਪਰੋ ਦੀ ਰੋਟੀ ਅਤੇ ਪਾਣੀ ਫੜਾਉਂਦੇ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕਿਸੇ ਤਰਸ ਆ ਰਿਹਾ ਹੈ। ਕਥਿਤ ਤੌਰ ਤੇ ਲੜਕੀ ਦੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ 'ਤੇ ਵੱਡੇ ਦੋਸ਼ ਲਾਏ ਗਏ ਹਨ।
ਮੀਡਿਆ ਨਾਲ ਗੱਲਬਾਤ ਦੌਰਾਨ ਕੁੜੀ ਦ ਸਹੁਰਾ ਅਤੇ ਪੇਕਾ ਪਰਿਵਾਰ ਵੱਲੋਂ ਆਪਣਾ ਆਪਣਾ ਪੱਖ ਰੱਖਿਆ ਗਿਆ ਹੈ। ਦੋਨੋਂ ਪਰਿਵਾਰ ਇਕ ਦੂਜ਼ੇ 'ਤੇ ਦੋਸ਼ ਲਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਜਦੋ ਮੀਡਿਆ ਨਾਲ ਪੀੜਤ ਲੜਕੀ ਨੇ ਗੱਲਬਾਤ ਕੀਤੀ ਉਸ ਨੇ ਦੱਸਿਆ ਕਿ ਉਸਦਾ ਉਸਦੇ ਪਤੀ ਨਾਲ ਪਿੱਛਲੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਜੋ ਵਿਧਾਇਕ ਰਾਜਾ ਵੜਿੰਗ ਦਾ ਪੀਏ ਰਿਹਾ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਮੈਨੂੰ ਜਬਰੀ ਘਰੋਂ ਕੱਢ ਰਿਹਾ ਹੈ ਅਤੇ ਉਸਦੇ ਮੇਰੀ ਭਰਜ਼ਾਈ ਨਾਲ ਸਬੰਧ ਹਨ। ਇਸਨੇ ਜਾਣ ਬੁੱਝ ਕੇ ਮੇਰੇ ਭਰਾ ਨੂੰ ਰਿਸ਼ਤੇ ਕਰਵਾਇਆ ਅਤੇ ਹੁਣ ਮੈਨੂੰ ਜਬਰੀ ਤਲਾਕ ਦੇ ਕੇ ਉਹਨੂੰ ਘਰ ਲਿਆਉਣਾ ਚਾਹੁੰਦਾ।
ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਮੈਨੂੰ ਰੋਟੀ ਪਾਣੀ ਨਹੀਂ ਦਿੰਦਾ ਜਿਸ ਕਰਕੇ ਮੈ ਪਸ਼ੂਆਂ ਵਾਲੇ ਕਮਰੇ ਵਿਚ ਰਹਿ ਰਹੀ ਹਾਂ ਅਤੇ ਮੇਰਾ ਪੇਕਾ ਪਰਿਵਾਰ ਇਕ ਦਿਨ ਰੋਟੀ ਫੜਾ ਦਿੰਦਾ ਅਤੇ ਉਹ ਮੈਂ ਤਿੰਨ ਰੁੱਖੀ ਸੁੱਕੀ ਖਾਂਦੀ ਹਾਂ ਅਤੇ ਮੇਰੇ ਨਾਲ ਨਜ਼ਾਇਜ਼ ਧੱਕਾ ਕੀਤਾ ਜਾ ਰਿਹਾ ਹੈ। ਉੱਥੇ ਸਹੁਰੇ ਪਰਿਵਾਰ ਨੇ ਦੋਸ਼ ਨਕਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੇ ਖੁਦ ਰਿਸ਼ਤਾ ਤੋੜਿਆ ਅਤੇ ਆਪਣੇ ਪਤੀ ਨਾਲ ਝਗੜਾ ਕਰਕੇ ਤਲਾਕ ਦਾ ਕੇਸ ਕੀਤਾ ਅਤੇ ਹੁਣ ਜਬਰੀ ਆ ਕੇ ਸਾਡੇ ਘਰ ਬਹਿ ਗਈ। ਉਨ੍ਹਾਂ ਕਿਹਾ ਕਿ ਅਸੀਂ ਰੋਟੀ ਪਾਣੀ ਨਹੀਂ ਦੇ ਸਕਦੇ ਅਸੀ ਤਾਂ ਆਪਣਾ ਪੁੱਤ ਬੇਦਖਲ ਕਰ ਰੱਖਿਆ ਹੈ।
ਇਹ ਵੀ ਪੜ੍ਹੋ: Daler Mehndi Farmhouse: ਦਲੇਰ ਮਹਿੰਦੀ ਦਾ ਡੇਢ ਏਕੜ ਦਾ ਫਾਰਮ ਹਾਊਸ ਸੀਲ, ਜਾਣੋ ਕਿਉਂ?
ਉੱਧਰ ਪਿੰਡ ਦੇ ਸਰਪੰਚ ਨੇ ਲੜਕੀ ਪਰਿਵਾਰ ਦਾ ਪੱਖ ਪੁਰਦਿਆਂ ਕਿਹਾ ਕਿ ਲੜਕੀ ਦਾ ਕੋਈ ਕਸੂਰ ਨਹੀਂ ਪਰ ਗੁਰਚਰਨ ਸਿੰਘ ਨਾਲ ਝਗੜਾ ਚੱਲ ਰਿਹਾ ਹੈ। ਪਹਿਲਾਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਚਲੀ ਗਈ ਸੀ ਅਤੇ ਹੁਣ ਉਹ ਆਪਣੇ ਸੁਹੁਰੇ ਘਰ ਪਸ਼ੂਆਂ ਵਾਲੇ ਕਮਰੇ ਵਿਚ ਰਹਿੰਦੀ ਹੈ। ਉਸਦਾ ਪੇਕਾ ਪਰਿਵਾਰ ਹੀ ਰੋਟੀ ਪਾਣੀ ਦੇ ਕੇ ਜਾਂਦਾ।
(ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)