GNDU Amritsar Khalistan Slogan News: ਪੰਜਾਬ ਦੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਹੁਣ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖੇ ਗਏ ਹਨ। ਇਸ ਦਾ ਇੱਕ ਵੀਡੀਓ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਗੁਰਪਤਵੰਤ ਸਿੰਘ ਪੰਨੂ ਨੇ ਵੀ ਵਾਇਰਲ ਕੀਤੀ ਹੈ। ਹਾਲਾਂਕਿ ਬੈਨਰ 'ਤੇ ਇਹ (GNDU Amritsar Khalistan Slogan) ਨਾਅਰੇ ਲਗਾਏ ਗਏ ਸਨ, ਜਿਸ ਨੂੰ ਬਾਅਦ 'ਚ ਹਟਾ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਨੂੰ ਬੇਹੱਦ ਹੀ ਸੰਵੇਦਨਸ਼ੀਲ ਸਥਾਨ ਦੇ ਬਾਹਰ ਲਗਾਇਆ ਗਿਆ ਜਿੱਥੇ ਜੀ-20 ਦੀ ਬੈਠਕ ਵੀ ਹੋਣੀ ਹੈ।


COMMERCIAL BREAK
SCROLL TO CONTINUE READING

ਪੰਨੂ ਨੇ ਆਪਣੀ ਵੀਡੀਓ 'ਚ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ  (GNDU Amritsar Khalistan Slogan)  ਬਾਹਰ ਬੈਨਰ 'ਤੇ ਲਿਖੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਗਾਏ ਗਏ। ਦੂਜੇ ਪਾਸੇ ਇਨ੍ਹਾਂ ਬੈਨਰਾਂ 'ਤੇ ਜੀ-20 ਦਾ ਵੈਲਕਮ ਟੂ ਖਾਲਿਸਤਾਨ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਖਾਲਿਸਤਾਨ ਭਾਰਤ ਦਾ ਹਿੱਸਾ ਨਹੀਂ ਹੈ। 'ਦੈਨਿਕ ਭਾਸਕਰ' ਦੀ ਰਿਪੋਰਟ ਦੇ ਮੁਤਾਬਿਕ ਪੰਨੂ ਨੇ 15 ਤੋਂ 17 ਮਾਰਚ ਤੱਕ ਅੰਮ੍ਰਿਤਸਰ ਤੋਂ ਬਠਿੰਡਾ ਰੇਲਵੇ ਮਾਰਗ ਨੂੰ ਜਾਮ ਕਰਨ ਦੀ ਧਮਕੀ ਦਿੱਤੀ ਹੈ।


ਇਹ ਵੀ ਪੜ੍ਹੋ: ਇੱਕ ਦਾ ਫਿਸਲਿਆ ਪੈਰ, ਦੂਜਾ ਲੱਗਾ ਸੀ ਬਚਾਉਣ! ਸ੍ਰੀ ਆਨੰਦਪੁਰ ਸਾਹਿਬ ਗਏ 2 ਨੌਜਵਾਨਾਂ ਦੀ ਨਦੀ 'ਚ ਡੁੱਬਣ ਨਾਲ ਹੋਈ ਮੌਤ

ਦੂਜੇ ਪਾਸੇ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸਲਾਹ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਭਾਰਤ ਸਰਕਾਰ ਨੂੰ ਕੋਸ ਰਹੇ ਹਨ ਪਰ ਕੋਸਣ ਨਾਲ ਖਾਲਿਸਤਾਨ ਨਹੀਂ ਬਣੇਗਾ। ਸਿੱਖ ਅਜੇ ਵੀ ਗੁਲਾਮ ਹਨ ਅਤੇ ਇਹ ਅਜ਼ਾਦੀ ਹਥਿਆਰ ਚੁੱਕਣ ਨਾਲ ਹੀ ਮਿਲੇਗੀ।


ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਮਸ਼ਹੂਰ ਐਕਟਰ-ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਹੋਇਆ ਦਿਹਾਂਤ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ