Khanna News: ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ! ਵੱਡਾ ਹਾਦਸਾ ਹੋਣੋ ਟਲਿਆ
Khanna train engine News: ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ ਹੈ, ਇਸ ਦੇ ਨਾਲ ਹੀ ਬਾਅਦ ਵਿੱਚ ਵੱਡਾ ਹਾਦਸਾ ਹੋਣੋ ਟਲਿਆ
Khanna Train Engine News/ਧਰਮਿੰਦਰ ਸਿੰਘ: ਹਾਲ ਹੀ ਵਿੱਚ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਇਆ ਹੈ ਜੋ ਕਿ ਰੇਲਗੱਡੀ ਨਾਲ ਜੁੜੀ ਹੈ। ਦਰਅਸਲ ਖੰਨਾ 'ਚ ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ। ਇਸ ਤੋਂ ਬਾਅਦ ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਤੋਂ ਬਾਅਦ ਟਰੈਕ 'ਤੇ ਕੰਮ ਕਰ ਰਹੇ ਕੀ ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ।
ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ। ਦਰਅਸਲ ਇਹ ਟਰੇਨ ਅਰਚਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਰੇਲਵੇ ਟ੍ਰੈਕ 'ਤੇ ਕੰਮ ਕਰ ਰਹੇ ਕੀਮੈਨ ਨੇ ਅਲਾਰਮ ਵਜਾਇਆ ਅਤੇ ਡਰਾਈਵਰ ਨੂੰ ਰੋਕਿਆ ਅਤੇ ਇੰਜਣ ਨੂੰ ਵਾਪਸ ਭੇਜ ਦਿੱਤਾ ਗਿਆ। ਡਰਾਈਵਰ ਨੇ ਫਿਰ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ। ਰੇਲਵੇ ਗਾਰਡ ਨੇ ਦੱਸਿਆ ਕਿ ਅਚਾਨਕ ਇੰਜਣ ਵੱਖ ਹੋ ਗਿਆ ਅਤੇ ਜਦੋਂ ਉਸ ਨੇ ਦੇਖਿਆ ਤਾਂ ਉਸ ਨੇ ਵਾਇਰਲੈੱਸ ਰਾਹੀਂ ਸੁਨੇਹਾ ਦਿੱਤਾ।
ਦਰਅਸਲ ਸਰਹਿੰਦ ਜੰਕਸ਼ਨ 'ਤੇ ਗੱਡੀ ਦਾ ਇੰਜਣ ਬਦਲ ਦਿੱਤਾ ਗਿਆ ਜਿਸ ਤੋਂ ਬਾਅਦ ਖੰਨਾ 'ਚ ਇੰਜਣ ਖੁੱਲ੍ਹ ਗਿਆ ਅਤੇ ਕਾਫੀ ਅੱਗੇ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਡੱਬਿਆਂ ਅਤੇ ਇੰਜਣ ਵਿਚਕਾਰਲਾ ਕਲੈਂਪ ਟੁੱਟਣ ਕਾਰਨ ਇੰਜਣ ਵੱਖ ਹੋ ਗਿਆ।
ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਹੋਰ ਟਰੇਨ ਨਹੀਂ ਆਈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਰੇਲਗੱਡੀ ਦਾ ਇੰਜਣ ਵੱਖ ਹੋ ਗਿਆ ਅਤੇ ਕਾਫੀ ਦੂਰ ਜਾ ਗਿਆ। ਇਹ ਵੱਡਾ ਹਾਦਸਾ ਟਲ ਗਿਆ। ਕਈ ਸਾਲ ਪਹਿਲਾਂ ਇਸ ਥਾਂ ਤੋਂ ਥੋੜ੍ਹੀ ਦੂਰ ਕੌੜੀ ਪਿੰਡ ਵਿੱਚ ਰੇਲ ਹਾਦਸਾ ਵਾਪਰਿਆ ਸੀ ਜਿਸ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਇਹ ਰੇਲਵੇ ਦੀ ਲਾਪਰਵਾਹੀ ਹੈ। ਇਸ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਯਾਤਰੀਆਂ ਨੇ ਕਿਹਾ ਕਿ ਰੱਬ ਨੇ ਉਨ੍ਹਾਂ ਨੂੰ ਬਚਾ ਲਿਆ ਹੈ। ਜੇਕਰ ਰੇਲਵੇ ਗਲਤੀ ਕਰੇ ਤਾਂ ਹੁਣ ਕੀ ਕੀਤਾ ਜਾਵੇ? ਅਸੀਂ ਬਚ ਗਏ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ ਤੋਂ ਪੰਜਾਬ ਜਾ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ ਸੀ। ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਨਾਲ ਤੇਜ਼ੀ ਨਾਲ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਗੱਡੀ ਬੇਕਾਬੂ ਹੋ ਕੇ 70 ਤੋਂ 80 ਦੀ ਰਫਤਾਰ ਨਾਲ ਜਾ ਰਹੀ ਸੀ। ਹੁਣ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਮੁਕੇਰੀਆ ਸਟੇਸ਼ਨ ਤੋਂ ਲੰਘਦੇ ਹੋਏ ਦਸੂਹਾ ਨੂੰ ਪਾਰ ਕਰਕੇ ਜਲੰਧਰ, ਭੋਗਪੁਰ ਅਤੇ ਟਾਂਡਾ ਤੋਂ ਹੁੰਦੇ ਹੋਏ ਕਾਲਾ ਬੱਕਰਾ ਪਾਰ ਕਰਕੇ ਜਲੰਧਰ ਵਿੱਚ ਦਾਖਲ ਹੋ ਜਾਵੇਗੀ, ਜੇਕਰ ਇਸ ਨੂੰ ਨਾ ਰੋਕਿਆ ਗਿਆ ਸੀ।
ਇਹ ਵੀ ਪੜ੍ਹੋ: Shambhu Kisan Death: ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌਤ