Khanna Loot/ਧਰਮਿੰਦਰ ਸਿੰਘ​: ਖੰਨਾ ਅਤੇ ਆਸਪਾਸ ਦੇ ਇਲਾਕਿਆਂ 'ਚ ਲੁਟੇਰਿਆਂ ਦੀ ਦਹਿਸ਼ਤ ਜਾਰੀ ਹੈ। ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਔਰਤਾਂ ਘਰ ਤੋਂ ਬਾਹਰ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਿਆ ਜਾ ਰਿਹਾ ਹੈ। ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆਉਂਦਾ। ਤਾਜ਼ਾ ਘਟਨਾ ਦੋਰਾਹਾ ਦੀ ਮਧੂ ਮਾਂਗਟ ਗਲੀ ਵਿੱਚ ਵਾਪਰੀ। ਇੱਥੇ ਸ਼ਨੀਵਾਰ ਦੀ ਸ਼ਾਮ ਨੂੰ ਬਾਈਕ ਸਵਾਰ ਦੋ ਲੁਟੇਰਿਆਂ ਨੇ ਇੱਕ ਔਰਤ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਬਿਨਾਂ ਕਿਸੇ ਡਰ ਦੇ ਵਾਰਦਾਤ ਕੀਤੀ।


COMMERCIAL BREAK
SCROLL TO CONTINUE READING

ਔਰਤ ਦੋਰਾਹਾ ਦੀ ਮਧੂ ਮਾਂਗਟ ਗਲੀ 'ਚ ਪੈਦਲ ਜਾ ਰਹੀ ਸੀ। ਉਸਦੇ ਹੱਥ ਵਿੱਚ ਮੋਬਾਇਲ ਫੜਿਆ ਹੋਇਆ ਸੀ। ਸਾਹਮਣੇ ਤੋਂ ਦੋ ਲੁਟੇਰੇ ਬਾਈਕ 'ਤੇ ਆਏ। ਪਿੱਛੇ ਬੈਠੇ ਲੁਟੇਰੇ ਨੇ ਐਲਸੀਡੀ ਵੀ ਫੜੀ ਹੋਈ ਸੀ। ਇਸੇ ਦੌਰਾਨ ਚੱਲਦੀ ਬਾਈਕ ਦੇ ਪਿੱਛੇ ਬੈਠੇ ਲੁਟੇਰੇ ਨੇ ਔਰਤ ਦੇ ਹੱਥੋਂ ਮੋਬਾਈਲ ਫੋਨ ਖੋਹ ਲਿਆ। ਇਸ ਦੌਰਾਨ ਲੁਟੇਰਿਆਂ ਦੀ ਬਾਈਕ ਬੇਕਾਬੂ ਹੋ ਗਈ। ਜਿਸ ਕਾਰਨ ਐਲਸੀਡੀ ਜ਼ਮੀਨ ’ਤੇ ਡਿੱਗ ਪਈ ਅਤੇ ਲੁਟੇਰੇ ਮੋਬਾਇਲ ਲੈ ਕੇ ਬਾਈਕ ’ਤੇ ਫਰਾਰ ਹੋ ਗਏ। ਇਸੇ ਦੌਰਾਨ ਔਰਤ ਦਾ ਰੌਲਾ ਸੁਣ ਕੇ ਗਲੀ ਵਿੱਚ ਕੁੱਝ ਹੋਰ ਲੋਕ ਵੀ ਬਾਹਰ ਨਿਕਲ ਆਉਂਦੇ ਹਨ। ਪਰ ਉਦੋਂ ਤੱਕ ਲੁਟੇਰੇ ਕਾਫੀ ਦੂਰ ਚਲੇ ਗਏ ਸੀ।


ਇਹ ਵੀ ਪੜ੍ਹੋ: Faridkot News: ਜੀ ਮੀਡੀਆ ਦੀ ਖ਼ਬਰ ਦਾ ਅਸਰ! ਕੈਂਸਰ ਵਾਰਡ 'ਚ ਬੰਦ ਪਏ ਏਸੀਆਂ ਨੂੰ ਲੈ ਕੇ ਮੰਤਰੀ ਦਾ ਵੱਡਾ ਐਕਸ਼ਨ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਚਓ ਦੋਰਾਹਾ ਗੁਰਪ੍ਰਤਾਪ ਸਿੰਘ ਖ਼ੁਦ ਮੌਕੇ ’ਤੇ ਪੁੱਜੇ। ਇਲਾਕੇ ਨੂੰ ਤੁਰੰਤ ਵਾਇਰਲੈੱਸ ਰਾਹੀਂ ਸੁਨੇਹਾ ਭਿਜਵਾ ਕੇ ਸੀਲ ਕਰਵਾ ਦਿੱਤਾ ਗਿਆ। ਨਾਕੇ ਲਗਾਏ ਗਏ ਅਤੇ ਸੀਸੀਟੀਵੀ ਫੁਟੇਜ ਪੁਲਿਸ ਟੀਮਾਂ ਨੂੰ ਭੇਜੀ ਗਈ। ਐਸਐਚਓ ਨੇ ਦੱਸਿਆ ਕਿ ਪੁਲਿਸ ਦੀ ਪਹਿਲੀ ਕੋਸ਼ਿਸ਼ ਲੁਟੇਰਿਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨਾ ਹੈ।


ਇਸ ਤੋਂ ਬਾਅਦ ਜਾਂਚ ਕੀਤੀ ਜਾਵੇਗੀ ਕਿ ਇਹ ਬਾਈਕ ਉਨ੍ਹਾਂ ਦੀ ਹੈ ਜਾਂ ਚੋਰੀ ਦੀ। ਮੌਕੇ 'ਤੇ ਡਿੱਗੀ LCD ਨੂੰ ਕਿਵੇਂ ਅਤੇ ਕਿੱਥੋਂ ਲਿਆਂਦਾ ਗਿਆ? ਇਸਦੀ ਪੜਚੋਲ ਕੀਤੀ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਇਸ ਮਾਮਲੇ ਦਾ ਸੁਰਾਗ ਲੱਗ ਜਾਵੇਗਾ ਅਤੇ ਦੋਸ਼ੀ ਫੜੇ ਜਾਣਗੇ।


ਇਹ ਵੀ ਪੜ੍ਹੋ:  Ludhiana Buddha Nullah: ਲੁਧਿਆਣਾ ਬੁੱਢੇ ਦਰਿਆ ਦਾ ਜਾਇਜਾ ਲੈਣ ਆਏ ED ਦੇ ਸਾਬਕਾ ਡਿਪਟੀ ਡਾਇਰੈਕਟਰ, ਕਹੀ ਇਹ ਗੱਲ