Kharar News: ਖਰੜ ਟ੍ਰੈਫਿਕ ਪੁਲਿਸ ਵੱਲੋਂ ਖਰੜ-ਲਾਂਡਰਾਂ ਰੋਡ 'ਤੇ ਇੱਕ ਥਾਰ ਗੱਡੀ ਨੂੰ ਰੋਕਿਆ ਜਿਸ ਦੇ ਸ਼ੀਸ਼ਿਆਂ ਉੱਤੇ ਕਾਲੀ ਫਿਲਮ ਲੱਗੀ ਹੋਈ ਸੀl ਜਿਸ ਤੋਂ ਬਾਅਦ ਥਾਰ ਵਿੱਚ ਸਵਾਰ ਦੋਵੇਂ ਨੌਜਵਾਨ ਕਾਫੀ ਜ਼ਿਆਦਾ ਡਰ ਗਏ ਅਤੇ ਟਰੈਫਿਕ ਪੁਲਿਸ ਇੰਚਾਰਜ ਸੁਖਵਿੰਦਰ ਵੱਲੋਂ ਅਭੱਦੀ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਕਿਹਾ ਕਿ ਡੰਡਾ ਲਿਆਓ l ਡੰਡਾ ਲਿਆਉਣ ਤੋਂ ਬਾਅਦ ਟਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਥਾਰ ਗੱਡੀ ਨੂੰ ਘੇਰ ਕੇ ਥਾਰ ਸਵਾਰਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਲੋਕਾਂ ਦੇ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਨੂੰ ਲੋਕਾਂ ਨੇ ਬਾਅਦ ਵਿੱਚ ਵਾਇਰਲ ਕਰ ਦਿੱਤਾ। 


COMMERCIAL BREAK
SCROLL TO CONTINUE READING

ਜਿਸ ਤੋਂ ਬਾਅਦ ਖਰੜ ਪੁਲਿਸ ਦੀ ਥਾਰ ਗੱਡੀ ਵਾਲੇ ਨਾਲ ਹੱਥੋਂਪਾਈ ਦੇ ਮਾਮਲੇ ਨੇ ਤੂਲ ਫੜ ਲਿਆ ਅਤੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਵੀਡੀਓ ਸਹਾਮਣੇ ਆਉਣ ਤੋਂ ਬਾਅਦ ਖਰੜ ਦੇ ਟ੍ਰੈਫਿਕ ਇੰਚਾਰਜ ਸੁਖਮਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਖਰੜ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਕੁਰਾਲੀ ਸਾਈਡ ਤੋਂ ਇੱਕ ਕਾਲੇ ਰੰਗ ਦੀ ਥਾਰ ਗੱਡੀ ਆ ਰਹੀ ਸੀ। ਜਿਸ ਦੇ ਸ਼ੀਸ਼ਿਆਂ 'ਤੇ ਕਾਲੀ ਫ਼ਿਲਮ ਲੱਗੀ ਹੋਈ ਸੀ। ਜਿਸ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ 'ਤੇ ਪੁਲਿਸ ਪਾਰਟੀ ਨੇ ਉਸ ਗੱਡੀ ਵਾਲੇ 'ਤੇ ਸ਼ੱਕ ਜ਼ਾਹਿਰ ਹੋਇਆ ਕਿ ਇਸ ਵਿਅਕਤੀ ਕੋਲ ਕੁੱਝ ਇੰਤਰਾਜ ਯੋਗ ਚੀਜ਼ ਹੈ।


ਇਹ ਵੀ ਪੜ੍ਹੋ: Operation Blue Star: ਘੱਲੂਘਾਰਾ ਸਮਾਗਮ ਮੌਕੇ ਜਥੇਦਾਰ ਸਾਹਿਬ ਦਾ ਸਿੱਖ ਕੌਮ ਦੇ ਨਾਮ ਸੰਦੇਸ਼


 


ਪੁਲਿਸ ਨੇ ਜਦੋ ਗੱਡੀ ਦੀ ਤਲਾਸ਼ੀ ਲਈ ਤਾਂ ਨੌਜਵਾਨ ਕੋਲੋ ਨਸ਼ੀਲੀਆਂ ਗੋਲੀਆਂ ਦਾ ਪੱਤਾ ਮਿਲੀਆ। ਜਿਸ ਬਾਅਦ ਪੁਲਿਸ ਨੇ ਮੌਕੇ 'ਤੇ ਨੌਜਵਾਨ ਦੇ ਪਿਤਾ ਨੂੰ ਬੁਲਾ ਕੇ ਪੁੱਛਗਿੱਛ ਕੀਤੀ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਮੇਰਾ ਲੜਕਾ ਨਸ਼ਾ ਕਰਦਾ ਸੀ ਪਰ ਜੋ ਹੁਣ ਇਸ ਕੋਲੋ ਗੋਲੀਆਂ ਦਾ ਪੱਤਾ ਮਿਲਿਆ ਹੈ ਇਹ ਨਸ਼ਾ ਛੁਡਾਉਣ ਵਾਲੀ ਗੋਲੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਗੱਡੀ 'ਤੇ ਕਾਲੀ ਫ਼ਿਲਮ ਲੱਗੀ ਹੋਣ ਦਾ ਚਲਾਨ ਕੱਟ ਕੇ ਉਸ ਤੋਂ ਚਲਾਨ ਭਰਵਾਇਆ।


ਇਹ ਵੀ ਪੜ੍ਹੋ: Mohali News: ਚੀਨ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰ, ਮੋਹਾਲੀ ਦੇ ਇਮੀਗ੍ਰੇਸ਼ਨ ਕੰਪਨੀ ਨਾਲ ਜੁੜੇ ਤਾਰ