Kili Paul Viral Video: ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਅਤੇ ਉਸ ਦੀ ਭੈਣ ਨੀਮਾ ਪਾਲ ਅਕਸਰ ਸੁਰਖੀਆਂ 'ਚ ਰਹਿੰਦੇ ਹਨ ਅਤੇ ਅਜਿਹੇ 'ਚ ਉਨ੍ਹਾਂ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਉਹ ਨੇਹਾ ਕੱਕੜ ਤੇ ਟੋਨੀ ਕੱਕੜ ਦੇ ਗੀਤ '12 Ladke' 'ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। Neha Kakkar ਅਤੇ Tony Kakkar ਦੇ song '12 Ladke' 'ਤੇ ਲੋਕਾਂ ਵੱਲੋਂ ਬਹੁਤ ਰੀਲਾਂ ਬਣਾਈਆਂ ਗਈਆਂ ਹਨ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਅਕਸਰ ਇੰਸਟਾਗ੍ਰਾਮ 'ਤੇ ਚੱਲ ਰਹੇ ਟ੍ਰੈਂਡ ਕਰਦੇ ਰਹਿੰਦੇ ਹਨ ਅਤੇ ਉਹ ਜਿਆਦਾਤਰ ਭਾਰਤੀ ਗੀਤਾਂ 'ਤੇ ਰੀਲਾਂ ਬਣਾਉਂਦੇ ਹਨ।  


ਕਿਲੀ ਪਾਲ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀਆਂ ਜ਼ਿਆਦਾਤਰ ਵੀਡੀਓਜ਼ ਡਾਂਸ ਕਰਦਿਆਂ ਦੀ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ Neha Kakkar ਅਤੇ Tony Kakkar ਦੇ song '12 Ladke' 'ਤੇ ਡਾਂਸ ਕੀਤਾ ਗਿਆ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਿਲੀ ਪਾਲ ਨੇ ਨੇਹਾ ਕੱਕੜ ਤੇ ਟੋਨੀ ਕੱਕੜ ਦੇ ਗੀਤ ਨੂੰ ਚਾਰ ਚੰਨ ਲਗਾ ਦਿੱਤੇ।  


Kili Paul Viral Video: 



 


ਹਾਲ ਹੀ 'ਚ ਇੱਕ ਪਾਕਿਸਤਾਨੀ ਕੁੜੀ ਆਇਸ਼ਾ ਨੇ ਵੀ ਬਾਲੀਵੁੱਡ ਗੀਤ 'ਤੇ ਡਾਂਸ ਕੀਤਾ ਸੀ ਅਤੇ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਸੋਸ਼ਲ ਮੀਡੀਆ 'ਤੇ ਲਤਾ ਮੰਗੇਸ਼ਕਰ ਜੀ ਦਾ ਗੀਤ 'ਮੇਰਾ ਦਿਲ ਯੇ ਪੁਕਾਰੇ' ਲਗਾਤਾਰ ਟ੍ਰੈਂਡ ਕਰ ਰਿਹਾ ਸੀ। 


ਹੋਰ ਪੜ੍ਹੋ: ਚੱਲਦੇ ਆਟੋਰਿਕਸ਼ਾ 'ਚ ਨਰਸ ਦੇ ਨਾਲ ਜਬਰ-ਜਨਾਹ, ਦੋਵੇਂ ਮੁਲਜ਼ਮ ਕਾਬੂ


ਇਸ ਗੀਤ 'ਤੇ ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਨੇ ਵੀ ਡਾਂਸ ਕੀਤਾ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਿਸ ਤੋਂ ਬਾਅਦ ਇਹ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਗਿਆ।  


ਭਾਰਤ ਵਿੱਚ ਵੀ ਕਿਲੀ ਦੇ ਬਹੁਤ ਪ੍ਰਸ਼ੰਸਕ ਹਨ ਅਤੇ ਹਿੰਦੀ ਗੀਤਾਂ 'ਤੇ ਉਸ ਦੀਆਂ ਰੀਲਾਂ ਦੇਖ ਕੇ ਲੋਕਾਂ ਨੂੰ ਬਹੁਤ ਚੰਗਾ ਲਗਦਾ ਹੈ। ਦੱਸ ਦਈਏ ਕਿ ਕਿਲੀ ਪਾਲ ਹਾਲ ਹੀ ਵਿੱਚ ਭਾਰਤ ਆਏ ਸਨ ਅਤੇ ਉਹ ਬਿੱਗ ਬੌਸ ਵਿੱਚ ਵੀ ਖਾਸ ਮਹਿਮਾਨ ਦੇ ਤੌਰ 'ਤੇ ਆਏ ਸਨ।


ਹੋਰ ਪੜ੍ਹੋ: ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ