ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ
Advertisement
Article Detail0/zeephh/zeephh1486395

ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ

Lachowal toll plaza news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ਪਹੁੰਚ ਵੱਡਾ ਐਲਾਨ ਕੀਤਾ ਹੈ। ਲੋਕਾਂ ਲਈ ਰਾਹਤ ਵਾਲੀ ਖ਼ਬਰ ਹੈ ਕਿ ਮਿਆਦ ਪੁਗਾ ਚੁੱਕੇ ਲਾਚੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ।  ਇਹ ਟੋਲ ਪਲਾਜ਼ਾ ਟਾਂਡਾ ਰੋਡ 'ਤੇ ਸਥਿਤ ਹੈ। 

ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ

CM Bhagwant Mann Lachowal toll plaza news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਪਹੁੰਚੇ ਹਨ। ਦੱਸ ਦਈਏ ਕਿ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਪਿੰਡ ਲਾਚੋਵਾਲ ਦਾ ਟੋਲ ਪਲਾਜ਼ਾ ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ। ਆਪਣੇ ਵਾਅਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 11 ਵਜੇ ਇੱਥੇ ਪਹੁੰਚ ਕੇ ਇਸ ਦਾ ਐਲਾਨ ਕੀਤਾ ਹੈ। ਦਰਅਸਲ ਟਾਂਡਾ ਉੜਮੁੜ ਰੋਡ 'ਤੇ ਪਿੰਡ ਲਾਚੋਵਾਲ 'ਚ ਸਥਿਤ ਟੋਲ ਪਲਾਜ਼ਾ ਨੂੰ ਚਲਾਉਣ ਵਾਲੀ ਕੰਪਨੀ ਦਾ ਪੰਜਾਬ ਸਰਕਾਰ ਨਾਲ ਸਮਝੌਤਾ ਅੱਜ ਯਾਨੀ 15 ਦਸੰਬਰ 2022 ਨੂੰ ਖਤਮ ਹੋਣ ਜਾ ਰਿਹਾ ਹੈ।

ਇਸ ਲਈ ਅੱਜ  ਭਗਵੰਤ ਮਾਨ (CM Bhagwant Mann) ਹੁਸ਼ਿਆਰਪੁਰ ਪਹੁੰਚੇ ਹਨ ਅਤੇ ਉਹਨਾਂ ਨੇ ਮਿਆਦ ਪੁਗਾ ਚੁੱਕੇ ਲਾਚੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਆਏ ਹਨ। ਇਹ ਟੋਲ ਪਲਾਜ਼ਾ ਟਾਂਡਾ ਰੋਡ 'ਤੇ ਸਥਿਤ ਹੈ। ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੇ ਲੋਕਾਂ ਨੂੰ ਟੋਲ ਫੀਸ ਨਹੀਂ ਦੇਣੀ ਪਵੇਗੀ।  ਭਗਵੰਤ ਮਾਨ ਨੇ ਕਿਹਾ ਕਿ ਹਰ ਇਕ ਟੋਲ ਪਲਾਜ਼ਾ ਆਪਣੀ ਐਕਸਪਾਇਰੀ ਤਾਰੀਖ਼ ਲਿਖ ਕੇ ਟੋਲ ਪਲਾਜ਼ਾ 'ਤੇ ਲਗਾਉਣ।

ਇੱਥੇ ਪੜ੍ਹੋਂ ਹੋਰ ਖ਼ਬਰਾਂ: ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ! FBI ਨਾਲ ਕੀਤੀ ਸਲਾਹ 

ਇਸ ਮੌਕੇ ਭਗਵੰਤ ਮਾਨ ਨੇ ਪਿਛਲੀ ਕੈਪਟਨ ਸਰਕਾਰ ਅਤੇ ਅਕਾਲੀਆਂ ਵੇਲੇ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੰਪਨੀਆਂ ਨੂੰ ਲੋਕਾਂ ਨੂੰ ਲੁੱਟਣ ਦੀ ਛੂਟ ਦਿੱਤੀ ਹੋਈ ਸੀ। ਇਸ ਲਈ ਅੱਜ ਇਥੇ ਗੰਭੀਰ ਮੁੱਦੇ 'ਤੇ ਗੱਲ ਕਰਨ ਆਏ ਹਨ।  ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਲਾਚੋਵਾਲ ਟੋਲ ਪਲਾਜ਼ਾ ਦੀ ਕੰਪਨੀ ਨੇ ਐਗਰੀਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਜਿਸ ਕਰਕੇ ਹੁਣ ਕੰਪਨੀ ਦੇ ਖ਼ਿਲਾਫ਼ ਨੋਟਿਸ ਕੱਢ ਕੇ ਐੱਫ਼. ਆਈ. ਆਰ. ਕੀਤੀ ਗਈ ਹੈ।

(ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ 1 ਕਰੋੜ 94 ਲੱਖ ਦਾ ਲੋਕਾਂ ਨੂੰ ਲਾਭ ਹੋਵੇਗਾ ਕਿਉਂਕਿ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਨੇ ਸੰਗਰੂਰ ਵਿੱਚ 2 ਟੋਲ ਪਲਾਜ਼ੇ (toll plaza) ਬੰਦ ਕਰਵਾਏ ਸਨ। ਇਸ ਦੇ ਨਾਲ ਹੀ ਹੁਣ ਵੀ ਭਗਵੰਤ ਮਾਨ ਨੇ ਹੋਰ ਟੋਲ ਪਲਾਜ਼ੇ ਬੰਦ ਕਰਵਾਉਣ ਦੀ ਸੰਭਾਵਨਾ ਜਤਾਈ ਹੈ। 

(For more news apart from CM Bhagwant Mann's announcement related to Lachowal toll plaza, stay tuned to Zee PHH)

Trending news