ਚੱਲਦੇ ਆਟੋਰਿਕਸ਼ਾ 'ਚ ਨਰਸ ਦੇ ਨਾਲ ਜਬਰ-ਜਨਾਹ, ਦੋਵੇਂ ਮੁਲਜ਼ਮ ਕਾਬੂ
Advertisement
Article Detail0/zeephh/zeephh1486277

ਚੱਲਦੇ ਆਟੋਰਿਕਸ਼ਾ 'ਚ ਨਰਸ ਦੇ ਨਾਲ ਜਬਰ-ਜਨਾਹ, ਦੋਵੇਂ ਮੁਲਜ਼ਮ ਕਾਬੂ

Mohali Nurse news:  ਇੱਕ ਚੱਲਦੇ ਆਟੋਰਿਕਸ਼ਾ ਦੇ ਵਿੱਚ ਇੱਕ ਨਰਸ ਨਾਲ ਜਬਰ ਜਨਾਹ ਦੀ ਕੋਸ਼ਿਸ ਕੀਤੀ ਗਈ ਹੈ। ਇਸ ਦੌਰਾਨ ਨਰਸ ਨੇ ਜਾਨ ਬਚਾਉਣ ਲਈ ਆਟੋਰਿਕਸ਼ਾ ਤੋਂ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੇ ਇਸ ਕੇਸ ਨੂੰ 12 ਘੰਟਿਆਂ ਦੇ ਅੰਦਰ ਕੇਸ ਨੂੰ ਸੁਲਝਾ ਲਿਆ ਹੈ।

ਚੱਲਦੇ ਆਟੋਰਿਕਸ਼ਾ 'ਚ ਨਰਸ ਦੇ ਨਾਲ ਜਬਰ-ਜਨਾਹ, ਦੋਵੇਂ ਮੁਲਜ਼ਮ ਕਾਬੂ

ਮੁਹਾਲੀ: ਪੰਜਾਬ ਵਿਚ ਜਬਰ ਜਨਾਹ, ਕਤਲ, ਮਾਰਕੁੱਟ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।  ਇਸ ਦੇ ਚਲਦੇ ਅੱਜ ਬੇਹੱਦ ਹੀ ਸ਼ਰਮਨਾਕ ਘਟਨਾ ਸਹਮਣੇ ਆਈ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦੱਸ ਦੇਈਏ ਕਿ ਚੱਲਦੇ ਆਟੋਰਿਕਸ਼ਾ 'ਚ ਨਰਸ ਦੇ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਹ ਮਾਮਲਾ ਮੁਹਾਲੀ ਦਾ ਜਿਥੇ ਮੰਗਲਵਾਰ ਰਾਤ ਡਿਊਟੀ ਤੋਂ ਬਾਅਦ ਆਟੋ ਰਾਹੀਂ ਘਰ ਜਾ ਰਹੀ ਨਿੱਜੀ ਹਸਪਤਾਲ ਦੀ ਨਰਸ (Mohali Nurse news) ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤ 'ਤੇ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ (24) ਅਤੇ ਮਨਮੋਹਨ ਸਿੰਘ (29) ਵਾਸੀ ਕੁਰਾਲੀ ਵਜੋਂ ਹੋਈ ਹੈ। ਪੁਲਿਸ ਨੇ ਆਟੋ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।

ਇਸ ਮਾਮਲਾ ਬਾਰੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਪੀੜਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਹੈ। ਉਸ ਨੇ ਮੰਗਲਵਾਰ ਰਾਤ ਡਿਊਟੀ ਤੋਂ ਬਾਅਦ ਘਰ ਜਾਣ ਲਈ ਆਟੋ ਫੜਿਆ। ਰਸਤੇ 'ਚ ਆਟੋ 'ਚ ਪਿਛਲੀ ਸੀਟ 'ਤੇ ਉਸ ਦੇ ਨਾਲ ਬੈਠੇ ਨੌਜਵਾਨ ਅਤੇ ਡਰਾਈਵਰ ਨੇ ਉਸ ਨਾਲ ਜਬਰ ਜਨਾਹ (Mohali Nurse news) ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਖਰੜ-ਕੁਰਾਲੀ ਰੋਡ 'ਤੇ ਇਕ ਨਿੱਜੀ ਹਸਪਤਾਲ ਨੇੜੇ ਆਟੋ ਤੋਂ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਅੱਜ ਟੋਲ ਪਲਾਜ਼ਿਆਂ 'ਤੇ ਧਰਨੇ; ਮੁਕੰਮਲ ਤੌਰ 'ਤੇ ਟੋਲ ਪਲਾਜ਼ੇ ਅੱਜ ਰਹਿਣਗੇ ਫਰੀ! 

ਮੁਲਜ਼ਮਾਂ ਨੇ ਉਸ ਦੇ ਕੁਝ ਕੱਪੜੇ ਵੀ ਪਾੜ ਦਿੱਤੇ। ਇਸ ਦੌਰਾਨ ਉੱਥੇ ਸੈਰ ਕਰ ਰਹੇ ਇੱਕ ਜੋੜੇ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਅਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੀੜਤ ਲੜਕੀ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।  ਪੁਲਿਸ ਵੱਲੋਂ ਜਾਂਚ ਕਰਕੇ ਧਾਰਾ 376, 354-ਏ, 354-ਬੀ, 342, 324, 323, 511, 506, ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ।

Trending news