Muktsar Sahib News: ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦਾਣਾ ਮੰਡੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੁਨੀਆ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਿਫਟਿੰਗ ਨਾ ਹੋਣ ਦੇ ਕਾਰਨ ਮੰਡੀਆਂ ਦੇ ਵਿੱਚ ਬੋਰੀਆਂ ਦੇ ਅੰਬਾਰ ਲੱਗ ਰਹੇ ਹਨ ਅਤੇ ਕਿਸਾਨ ਲਿਫਟਿੰਗ ਨਾ ਹੋਣ ਦੇ ਕਾਰਨ ਆਪਣਾ ਝੋਨਾ ਵੀ ਨਹੀਂ ਵੱਢ ਰਹੇ। 


COMMERCIAL BREAK
SCROLL TO CONTINUE READING

ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ 16,37 ਲੱਖ ਮੀਟਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਇਹ ਗੱਲ ਬਿਲਕੁੱਲ ਝੂਠ ਹੈ ਗਰਾਊਂਡ ਜ਼ੀਰੋ 'ਤੇ ਦੇਖਿਆ ਜਾਵੇ ਤਾਂ ਕੋਈ ਵੀ ਲਿਫਟਿੰਗ ਨਹੀਂ ਹੋ ਰਹੀ। ਕਿਸਾਨਾਂ ਨੇ ਕਿਹਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਜੁਮਲੇ ਛੱਡ ਦਿੰਦੇ ਹਨ ਉਵੇਂ ਹੀ ਇਹਨਾਂ ਦੇ ਹੁਣ ਮੰਤਰੀ ਵੀ ਜੁਮਲੇ ਛੱਡਣ ਲੱਗ ਗਏ ਹਨ ਅਤੇ ਝੂਠ ਬੋਲਣ ਲੱਗ ਗਏ।


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪ੍ਰਸ਼ਾਸਨ 25 ਅਕਤੂਬਰ ਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ ‘ਸੁਝਾਅ ਬਾਕਸ’ ਲਾਗੂ ਕਰੇਗਾ


ਕਿਸਾਨਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਸਾਡੀ ਫਸਲ ਨੂੰ ਦੋ ਵਾਰ ਪੱਖਾ ਲਗਾ ਕੇ ਵੀ ਲੁੱਟ ਕੀਤੀ ਜਾ ਰਹੀ ਹੈ ਜਦੋਂ ਇੱਕ ਵਾਰ ਪੱਖਾ ਲੱਗ ਗਿਆ ਤਾਂ ਦੂਜੀ ਵਾਰ ਲਗਾਉਣ ਦੀ ਕੀ ਜਰੂਰਤ ਹੈ। ਕਿਸਾਨਾਂ ਨੇ ਕਿਹਾ ਕਿ ਦੋ ਦਿਨ ਦਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਟਾਈਮ ਦਿੱਤਾ ਗਿਆ ਹੈ ਜੇਕਰ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਫਿਰ ਵੱਡਾ ਸੰਘਰਸ਼ ਕਰਨ ਦੇ ਲਈ ਮਜਬੂਰ ਹੋਵਾਂਗੇ।


ਇਹ ਵੀ ਪੜ੍ਹੋ: Jagdish Singh Jhinda: ਜਗਦੀਸ਼ ਸਿੰਘ ਝੀਡਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਬੀਜੇਪੀ ਦਾ ਏਜੰਟ