Kotakpur News: ਕੋਟਕਪੂਰਾ ਦੇ ਦੀਪ ਨਗਰ ਵਿੱਚ ਇਕ ਨਸ਼ਾ ਤਸਕਰ ਦੀ ਜਾਇਦਾਦ ਸੀਜ਼
Kotakpur News: ਦੋਸ਼ੀ ਬਲਵੰਤ ਸਿੰਘ ਉਰਫ ਟੀਟੂ ਪੁੱਤਰ ਕਸ਼ਮੀਰਾ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ, ਕੋਟਕਪੂਰਾ ਨੂੰ 03 ਕਿਲੋ 100 ਗ੍ਰਾਮ ਅਫੀਮ, ਇੱਕ ਮਾਰੂਤੀ ਕਾਰ ਅਤੇ 2,49,400/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
Kotakpur News: ਕੋਟਕਪੂਰਾ ਦੇ ਦੀਪ ਨਗਰ ਵਿੱਚ ਇਕ ਨਸ਼ਾ ਤਸਕਰ ਦੀ ਪ੍ਰਾਪਰਟੀ ਪੁਲਿਸ ਦੇ ਨਾਰਕੋਟਿਸ ਸੈੱਲ ਵੱਲੋਂ ਸੀਜ਼ ਕਰ ਦਿੱਤਾ ਗਈ ਹੈ। ਨਸ਼ਾ ਤਸਕਰ ਘਰ ਦੇ ਬਾਹਰ ਪੁਲਿਸ ਵੱਲੋਂ ਇੱਕ ਨੋਟਿਸ ਲਗਾ ਦਿੱਤਾ ਗਿਆ ਹੈ। ਇਹ ਵਿਅਕਤੀ ਹੁਣ ਇਸ ਮਕਾਨ ਨੂੰ ਕਿਸੇ ਵੀ ਵਿਅਕਤੀ ਨੂੰ ਵੇਚ ਨਹੀਂ ਸਕੇਗਾ।
ਦੋਸ਼ੀ ਬਲਵੰਤ ਸਿੰਘ ਉਰਫ ਟੀਟੂ ਪੁੱਤਰ ਕਸ਼ਮੀਰਾ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ, ਕੋਟਕਪੂਰਾ ਨੂੰ 03 ਕਿਲੋ 100 ਗ੍ਰਾਮ ਅਫੀਮ, ਇੱਕ ਮਾਰੂਤੀ ਕਾਰ ਅਤੇ 2,49,400/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਕਤ ਮੁਕੱਦਮਾ ਵਿੱਚ ਦੋਸ਼ੀ ਬਲਵੰਤ ਸਿੰਘ ਉਰਫ ਟੀਟੂ ਨੂੰ ਮਾਨਯੋਗ ਅਦਾਲਤ ਵੱਲੋਂ 10 ਸਾਲ ਦੀ ਸਜਾ ਅਤੇ 1,00,000/- ਰੁਪਏ ਦਾ ਜੁਰਮਾਨਾ ਵੀ ਹੋ ਚੁੱਕਾ ਹੈ।
ਉਕਤ ਦੋਸ਼ੀ ਦੇ ਨਾਮ ਪਰ ਇੱਕ ਮਾਰੂਤੀ 800 ਕਾਰ ਜਿਸਦੀ ਕੀਮਤ 45,000/- ਰੁਪਏ ਅਤੇ 2,49,400/- ਰੁਪਏ ਡਰੱਗ ਮਨੀ ਸੀ। ਜਿਸ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68-ਐਫ(2) ਤਹਿਤ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋ ਮੰਨਜੂਰੀ ਹਾਸਿਲ ਉਪਰੰਤ ਅਟੈਚ/ਫਰੀਜ ਕਰਵਾਇਆ ਗਿਆ ਹੈ। ਦੋਸ਼ੀ ਦੇ ਖਿਲਾਫ ਇਸ ਤੋਂ ਇਲਾਵਾ ਵੀ ਮਿਤੀ 01.12.2024 ਅ/ਧ 18 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਵਿਖੇ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।