Ludhiana News: ਸਟਿੰਗ ਆਪ੍ਰੇਸ਼ਨ ਦੌਰਾਨ ਰਿਸ਼ਵਤ ਲੈਂਦਾ ਲੈਬ ਟੈਕਨੀਸ਼ੀਅਨ ਗ੍ਰਿਫ਼ਤਾਰ
Ludhiana News: ਸਿਵਲ ਸਰਜਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਬਣਾਈ ਕਮੇਟੀ ਵੱਲੋਂ ਜਾਂਚ ਕੀਤੀ ਗਈ ਤੇ ਹਸਪਤਾਲ ਵਿੱਚ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ।
Ludhiana News (ਤਰਸੇਮ ਲਾਲ ਭਾਰਦਵਾਜ) : ਸਿਵਲ ਸਰਜਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਬਣਾਈ ਕਮੇਟੀ ਵੱਲੋਂ ਜਾਂਚ ਕੀਤੀ ਗਈ ਤੇ ਹਸਪਤਾਲ ਵਿੱਚ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਸਿਵਲ ਸਰਜਨ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਸੀ।
ਉਹ ਅਸਲੇ ਦਾ ਲਾਇਸੈਂਸ ਬਣਾਉਣਾ ਚਾਹੁੰਦਾ ਸੀ ਪਰ ਉਹ ਸ਼ਰਾਬ ਦਾ ਆਦੀ ਸੀ। ਹਸਪਤਾਲ ਵਿੱਚ ਹੀ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਵੱਲੋਂ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕੀਤਾ ਗਿਆ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਆਵੇਗੀ। ਅਜਿਹੇ ਵਿਚ ਜੇ ਉਹ ਰਿਪੋਰਟ ਨੈਗੇਟਿਵ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪੈਸੇ ਦੇਣੇ ਪੈਣਗੇ। ਜਿਸ ਦੀ ਸ਼ਿਕਾਇਤਕਰਤਾ ਨੇ ਕਾਲ ਰਿਕਾਰਡ ਵੀ ਕਰ ਲਈ ਸੀ।
ਸ਼ਿਕਾਇਤਕਰਤਾ ਨੂੰ ਸ਼ਨਿੱਚਰਵਾਰ ਸਵੇਰੇ ਤਿੰਨ ਹਜ਼ਾਰ ਰੁਪਏ ਲੈ ਕੇ ਹਸਪਤਾਲ ਭੇਜਿਆ ਗਿਆ। ਜਿਸ ਵਿਚ ਜਦੋਂ ਉਕਤ ਵਿਅਕਤੀ ਨੇ ਲੈਬ ਟੈਕਨੀਸ਼ੀਅਨ ਨੂੰ 500-500 ਰੁਪਏ ਦੇ 6 ਨੋਟ ਦਿੱਤੇ, ਜਿਨ੍ਹਾਂ ਉਤੇ ਨੰਬਰ ਲਿਖੇ ਹੋਏ ਸਨ ਤਾਂ ਉਸ ਵੱਲੋਂ ਬਣਾਏ ਗਏ ਐੱਸਐੱਮਓ ਸਿਵਲ ਹਸਪਤਾਲ, ਐੱਸਐੱਮਓ ਜੱਚਾ-ਬੱਚਾ ਹਸਪਤਾਲ, ਐੱਸਐੱਮਓ ਆਰਟੀ ਸੈਂਟਰ ਤੇ ਸਿਵਲ ਸਰਜਨ ਦਫ਼ਤਰ ਦੇ ਕੰਪਿਊਟਰ ਆਪ੍ਰੇਟਰ ਨੂੰ ਤੁਰੰਤ ਸੂਚਨਾ ਦਿੱਤੀ।
ਇਹ ਵੀ ਪੜ੍ਹੋ : Amritsar News: ਖ਼ਾਲਸਾ ਸਾਜਨਾ ਦਿਵਸ ਮਨਾਉਣ ਗਏ ਭਾਰਤੀ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ
ਲੈਬ ਟੈਕਨੀਸ਼ੀਅਨ ਨੂੰ ਫੜ ਲਿਆ ਗਿਆ। ਸਿਵਲ ਸਰਜਨ ਨੇ ਕਿਹਾ ਕਿ ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਪਿਛਲੇ ਮਹੀਨੇ ਹੋਏ ਡੋਪ ਟੈਸਟ ਦੀ ਰਿਪੋਰਟ ਵੀ ਮੰਗੀ ਗਈ ਹੈ। ਐਸਐਮਓ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਇੱਕ ਫੋਰ ਕਲਾਸ ਵੀ ਇਸ ਵਿੱਚ ਸ਼ਾਮਲ ਹੈ। ਉਸਦੀ ਵੀ ਜਾਂਚ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਦੀ ਬਦਲੀ ਮਾਨੂੰਪੁਰ ਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਾਨੂੰਨੀ ਕਰਵਾਈ ਤੇ ਵਿਭਾਗੀ ਕਾਰਵਾਈ ਵੀ ਹੋਵੇਗੀ।
ਅਧਿਕਾਰੀਆਂ ਨੇ ਭ੍ਰਿਸ਼ਟਾਚਾਰੀਆਂ ਦੇ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਰਿਸ਼ਵਤ ਲੈਣ ਵਾਲੇ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : Punjab Loksabha Elections 2024: ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ! ਮੁਹਿੰਦਰ ਸਿੰਘ ਕੇਪੀ SAD 'ਚ ਹੋ ਸਕਦੇ ਸ਼ਾਮਲ