Crime News: ਲਖਬੀਰ ਲੰਡਾ ਦੇ ਗੁਰਗੇ ਦਾ ਪੁਲਿਸ ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ
Crime News: ਵੀਰਵਾਰ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸੈਕਟਰ-70 ਤੋਂ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਸਰਗਨਾ ਅਤੇ ਹੈਰੋਇਨ, ਹਥਿਆਰਾਂ ਦੇ ਤਸਕਰ ਰਾਜਨ ਭੱਟੀ ਨੂੰ ਗ੍ਰਿਫ਼ਤਾਰ ਕੀਤਾ ਸੀ।
Mohali News(Manish Shanker): ਵੀਰਵਾਰ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸੈਕਟਰ-70 ਤੋਂ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਸਰਗਨਾ ਅਤੇ ਹੈਰੋਇਨ, ਹਥਿਆਰਾਂ ਦੇ ਤਸਕਰ ਰਾਜਨ ਭੱਟੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਅੱਜ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਸਖ਼ਤ ਸੁਰੱਖਿਆ ਹੇਠ ਉਸ ਦਾ ਮੈਡੀਕਲ ਕਰਵਾਇਆ ਗਿਆ।
ਦੱਸਦੀਏ ਕਿ ਗ੍ਰਿਫਤਾਰ ਰਾਜਨ ਭੱਟੀ ਕੈਨੇਡਾ ਸਥਿਤ ਬਦਨਾਮ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਮੁੱਖ ਸਰਗਨਾ ਹੈ। ਰਾਜਨ ਭੱਟੀ ਖਿਲਾਫ ਕਈ ਗੰਭੀਰ ਮਾਮਲੇ ਦਰਜ ਹਨ। ਉਹ ਕਈ ਮਾਮਲਿਆਂ ਵਿੱਚ ਭਗੌੜਾ ਸੀ। SSOC ਕਈ ਮਹੀਨਿਆਂ ਤੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਐਸਐਸਓਸੀ ਨੂੰ ਇਨਪੁਟ ਮਿਲਿਆ ਸੀ ਕਿ ਮੁਲਜ਼ਮ ਰਾਜਨ ਭੱਟੀ ਮੁਹਾਲੀ ਆਇਆ ਹੋਇਆ ਹੈ। SSOC ਅਤੇ SIB ਨੇ ਸਾਂਝੇ ਆਪ੍ਰੇਸ਼ਨ ਦੌਰਾਨ ਜਾਲ ਵਿਛਾਇਆ। ਜਦੋਂ ਰਾਜਨ ਭੱਟੀ ਸੈਕਟਰ-71 ਪੁੱਜੇ ਤਾਂ ਉਸ ਨੂੰ ਪਤਾ ਲੱਗਾ ਕਿ ਸਪੈਸ਼ਲ ਸੈੱਲ ਦੇ ਮੁਲਾਜ਼ਮ ਉਸ ਦਾ ਪਿੱਛਾ ਕਰ ਰਹੇ ਹਨ। ਰਾਜਨ ਭੱਟੀ ਨੇ ਕਾਰ ਭਜਾ ਲਈ। ਜਦੋਂ ਉਸ ਨੇ ਇਕ ਸੈੱਲ ਦੇ ਬਾਹਰ ਜਾ ਕੇ ਸਪੈਸ਼ਲ ਸੈੱਲ ਦੀ ਟੀਮ 'ਤੇ ਗੋਲੀਬਾਰੀ ਕੀਤੀ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਚਲਾ ਦਿੱਤੀ। ਜੋ ਰਾਜਨ ਭੱਟੀ ਦੀ ਲੱਤ 'ਚ ਲੱਗੀ ਗਈ।
ਇਹ ਵੀ ਪੜ੍ਹੋ: Loksabha News: ਭ੍ਰਿਸ਼ਟਚਾਰ ਦੇ ਮੁੱਦੇ 'ਤੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਨ ਭੱਟੀ ਕੈਨੇਡਾ ਸਥਿਤ ਅੱਤਵਾਦੀ ਲੰਡਾ ਹਰੀਕੇ ਦਾ ਖਾਸ ਗੁਰਗਾ ਹੈ ਅਤੇ ਉਸ ਦੇ ਕਹਿਣ 'ਤੇ ਪੰਜਾਬ ਵਿੱਚ ਕੰਮ ਕਰਦਾ ਹੈ। ਲੰਡਾ ਦੇ ਇਸ਼ਾਰੇ 'ਤੇ ਵੱਖ-ਵੱਖ ਟਾਰਗੇਟ ਕਿਲਿੰਗ ਅਤੇ ਫਿਰੌਤੀ ਦੇ ਮਾਡਿਊਲ ਚਲਾ ਰਿਹਾ ਸੀ। ਇਹ ਅੱਤਵਾਦੀ ਲਾਂਡਾ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਰਿਹਾ ਹੈ। ਰਾਜਨ ਭੱਟੀ ਪਿਛਲੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਪੁਲਿਸ ਤੋਂ ਭਗੌੜਾ ਹੈ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 15 ਤੋਂ ਵੱਧ ਐਨਡੀਪੀਐਸ ਕੇਸ ਦਰਜ ਹਨ।
ਇਹ ਵੀ ਪੜ੍ਹੋ: Punjab News: ਵਿਜੀਲੈਂਸ ਨੇ 42,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਮਾਲ ਪਟਵਾਰੀ ਕੀਤਾ ਗ੍ਰਿਫ਼ਤਾਰ