Lawrence Bishnoi Jail Interview Updates/ ਕਮਲਦੀਪ ਸਿੰਘ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਵਿੱਚ  9 ਮਹੀਨਿਆਂ ਬਾਅਦ (Lawrence Bishnoi Jail Interview)  ਪੰਜਾਬ ਪੁਲਿਸ ਨੇ 2 ਐਫਆਈਆਰ ਦਰਜ ਕੀਤੀਆਂ ਹਨ। ਇਹ ਦੋਵੇਂ ਐਫਆਈਆਰ 14 ਅਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਆਂ ਦੇ ਆਧਾਰ 'ਤੇ ਸਟੇਟ ਕ੍ਰਾਈਮ ਬਿਊਰੋ ਕੋਲ ਦਰਜ ਕੀਤੀਆਂ ਗਈਆਂ ਹਨ।


COMMERCIAL BREAK
SCROLL TO CONTINUE READING

ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi)  ਦੇ ਨਾਲ-ਨਾਲ ਉਸ ਦੇ ਗੈਂਗ ਦੇ ਮੈਂਬਰ ਵੀ ਇਸ ਵਿਚ ਸ਼ਾਮਲ ਕੀਤੇ ਗਏ ਹਨ ਪਰ ਉਨ੍ਹਾਂ ਨੂੰ ਇਸ ਵਿਚ ਅਣਜਾਣ ਦੱਸਿਆ ਗਿਆ ਹੈ। ਇੰਟਰਵਿਊ ਦਾ ਪੂਰਾ ਟ੍ਰਾਂਸਕ੍ਰਿਪਟ ਐਫਆਈਆਰ ਵਿੱਚ ਜੋੜਿਆ ਗਿਆ ਹੈ।


ਇਹ ਵੀ ਪੜ੍ਹੋ: NIA Action: ਐਨਆਈਏ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀਆਂ ਜਾਇਦਾਦਾਂ ਜ਼ਬਤ

23 ਦਸੰਬਰ 2023 ਨੂੰ ਲਾਰੈਂਸ ਦੇ ਇੰਟਰਵਿਊ ਕੇਸ (Lawrence Bishnoi Jail Interview)  ਦੀ ਸੁਣਵਾਈ ਦੇ ਸਮੇਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਫਆਈਆਰ ਦਰਜ ਕਰਨ ਲਈ ਕਿਹਾ ਸੀ। ਇਸ ਦੌਰਾਨ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਅਤੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।


ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ। ਪੰਜਾਬ ਪੁਲਿਸ ਨੇ ਸੁਣਵਾਈ ਤੋਂ ਤਿੰਨ ਦਿਨ ਪਹਿਲਾਂ ਸ਼ਨੀਵਾਰ ਦੇਰ ਸ਼ਾਮ 2 ਐਫ.ਆਈ.ਆਰ. ਦਰਜ ਕੀਤੀਆਂ ਹਨ। ਇਹ ਦੋਵੇਂ ਐਫਆਈਆਰ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਐਲਕੇ ਯਾਦਵ ਦੇ ਹੁਕਮਾਂ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ।


ਇਹ ਵੀ ਪੜ੍ਹੋ: Success Story: ਕਿਰਾਇਆ ਨਾ ਹੋਣ ਕਰਕੇ ਕੜਾਕੇ ਦੀ ਠੰਡ 'ਚ 65 ਕਿ.ਮੀ. ਸਾਇਕਲ ਚਲਾ ਪੇਪਰ ਦੇਣ ਪਹੁੰਚਿਆ ਨੌਜਵਾਨ


ਗੌਰਤਲਬ ਹੈ ਕਿ ਪਹਿਲੀ ਐਫਆਈਆਰ ਵਿੱਚ ਪੁਲਿਸ ਨੇ ਇੰਟਰਵਿਊ ਨੂੰ ਆਧਾਰ ਬਣਾ ਕੇ ਇਸ ਦੇ ਨਾਲ ਪੂਰੀ ਟ੍ਰਾਂਸਕ੍ਰਿਪਟ ਜੋੜੀ ਸੀ। ਇਸ ਐਫਆਈਆਰ ਵਿੱਚ ਲਾਰੈਂਸ ਤੋਂ ਇਲਾਵਾ ਉਸ ਦੇ ਗਰੋਹ ਦੇ ਅਣਪਛਾਤੇ ਮੈਂਬਰਾਂ ਦੇ ਨਾਂ ਵੀ ਦਰਜ ਕੀਤੇ ਗਏ ਹਨ। ਜਦਕਿ ਦੂਜੀ ਐਫਆਈਆਰ ਸਬੂਤ ਨਸ਼ਟ ਕਰਨ ਸਬੰਧੀ ਦਰਜ ਕੀਤੀ ਗਈ ਹੈ।


ਪੁਲਿਸ ਨੇ ਲਾਰੇਂਸ ਅਤੇ ਉਸਦੇ ਗਿਰੋਹ ਦੇ ਅਣਪਛਾਤੇ ਮੈਂਬਰਾਂ ਦੇ ਖਿਲਾਫ ਜਾਣਕਾਰੀ ਛੁਪਾਉਣ ਅਤੇ ਇੰਟਰਵਿਊ ਦੌਰਾਨ ਵਰਤੇ ਗਏ ਫੋਨ ਨੂੰ ਤੋੜ ਕੇ ਸਬੂਤ ਨਸ਼ਟ ਕਰਨ ਲਈ ਐਫਆਈਆਰ ਦਰਜ ਕੀਤੀ ਹੈ।