Lawrence Bishnoi On Salman Khan: ਸਲਮਾਨ ਖਾਨ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੇ ਆਖੀ ਵੱਡੀ ਗੱਲ! ਸੁਣ ਕੇ ਉੱਡ ਜਾਣਗੇ ਹੋਸ਼
Lawrence Bishnoi On Salman Khan: ਨਿੱਜੀ ਚੈਨਲ ਵੱਲੋਂ ਕੀਤੇ ਗਏ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ (Sidhu Moose Wala Murder case)ਤੋਂ ਲੈ ਕੇ ਸਲਮਾਨ ਖਾਨ ਬਾਰੇ ਵੀ ਵੱਡੇ ਖੁਲਾਸੇ ਕੀਤੇ ਹਨ।
Lawrence Bishnoi On Salman Khan: ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਸਲਮਾਨ ਖਾਨ (Salman Khan)ਨੂੰ ਲੈ ਕੇ ਵੱਡੀ ਗੱਲ ਆਖੀ ਗਈ ਹੈ। ਜਿੱਥੇ ਲਾਰੈਂਸ ਬਿਸ਼ਨੋਈ (Lawrence Bishnoi) ਨੇ ਇੰਟਰਵਿਊ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ (Sidhu Moose Wala Murder) ਵਿੱਚ ਹੱਥ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਹੈ, ਉੱਥੇ ਹੀ ਲਾਰੈਂਸ ਬਿਸ਼ਨੋਈ ਵੱਲੋਂ ਸਲਮਾਨ ਖਾਨ ਨੂੰ ਲੈ ਕੇ ਵੀ ਵੱਡਾ ਖੁਲਾਸਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨ ਹੀ ਇੱਕ ਨਿੱਜੀ ਚੈਨਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ (Sidhu Moose Wala Murder)ਤੋਂ ਲੈ ਕੇ ਸਲਮਾਨ ਖਾਨ (Salman Khan)ਬਾਰੇ ਵੀ ਵੱਡੇ ਖੁਲਾਸੇ ਕੀਤੇ ਹਨ। ਲਾਰੈਂਸ ਬਿਸ਼ਨੋਈ (Lawrence Bishnoi)ਵੱਲੋਂ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਖੁਲਾਸਾ ਕਰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਉਸਦੇ ਸਮਾਜ ਵਿੱਚ ਜੀਵ ਜੰਤੂਆਂ ਦੀ ਕਾਫ਼ੀ ਇੱਜਤ ਅਤੇ ਮਾਨਤਾ ਹੈ, ਸਲਮਾਨ ਖਾਨ ਵੱਲੋਂ ਉਹਨਾਂ ਦੇ ਕੀਤੇ ਗਏ ਇਸ ਅਪਮਾਨ ਨੂੰ ਮਾਫ਼ ਨਹੀਂ ਕੀਤਾ ਜਾਏਗਾ।
ਇਹ ਵੀ ਪੜ੍ਹੋ: Punjab Liquor Shops: ਪਿਅਕੜਾਂ ਲਈ ਖੁਸ਼ਖਬਰੀ! ਪੰਜਾਬ 'ਚ ਠੇਕਿਆਂ ਤੋਂ ਇਲਾਵਾ ਦੁਕਾਨਾਂ 'ਤੇ ਵੀ ਮਿਲੇਗੀ ਹੁਣ ਸ਼ਰਾਬ
ਲਾਰੈਂਸ ਬਿਸ਼ਨੋਈ (Lawrence Bishnoi) ਨੇ ਕਿਹਾ, "ਸਲਮਾਨ ਖਾਨ ਨੂੰ ਕਾਲੇ ਹਿਰਨ ਮਾਮਲੇ ਨੂੰ ਲੈ ਕੇ ਸਾਡੇ ਸਮਾਜ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਸ ਦਾ ਵੀ ਠੋਸ ਜਵਾਬ ਦਿੱਤਾ ਜਾਵੇਗਾ।"
ਜੇਲ੍ਹ ਵਿੱਚੋਂ ਦਿੱਤੇ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ(Lawrence Bishnoi)ਨੇ ਇਹ ਵੀ ਕਿਹਾ ਕਿ '' ਸਲਮਾਨ ਖਾਨ ਨੇ ਸਾਡੇ ਸਮਾਜ ਦਾ ਕਾਫੀ ਅਪਮਾਨ ਕੀਤਾ ਹੈ, ਸਲਮਾਨ ਖਾਨ ਦਾ ਘਮੰਡ ਖ਼ਤਮ ਕਰਨਾ ਪਏਗਾ। ਰਾਜਸਥਾਨ ਦੇ ਬੀਕਾਨੇਰ ਵਿੱਚ ਸਾਡੇ ਸਮਾਜ ਦਾ ਇੱਕ ਮੰਦਰ ਹੈ ਸਲਮਾਨ ਖਾਨ ਉੱਥੇ ਜਾ ਕੇ ਮਾਫੀ ਮੰਗ ਲਏ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਸਾਡਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅਸੀਂ ਕਾਨੂੰਨ ਦਾ ਸਹਾਰਾ ਨਹੀਂ ਲਵਾਂਗੇ। ਆਪਣੇ ਤਰੀਕੇ ਨਾਲ ਕੰਮ ਕਰਾਂਗੇ।
ਜਿਸ ਤਰ੍ਹਾਂ ਨਾਲ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਤੋਂ ਮਾਫੀ ਮੰਗਵਾਉਣ ਵਾਲੀ ਗੱਲ ਆਖੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi On Salman Khan) ਅਸਿਧੇ ਤੌਰ 'ਤੇ ਇੰਟਰਵਿਊ ਵਿੱਚ ਸਲਮਾਨ ਖਾਨ ਨੂੰ ਧਮਕਾ ਰਿਹਾ ਹੈ ਅਤੇ ਇੱਕ ਵੱਡੀ ਚੁਣੌਤੀ ਲਈ ਅਗਾਹ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ