Punjab Liquor Shops: ਪਿਅਕੜਾਂ ਲਈ ਖੁਸ਼ਖਬਰੀ! ਪੰਜਾਬ 'ਚ ਠੇਕਿਆਂ ਤੋਂ ਇਲਾਵਾ ਦੁਕਾਨਾਂ 'ਤੇ ਵੀ ਮਿਲੇਗੀ ਹੁਣ ਸ਼ਰਾਬ
Advertisement
Article Detail0/zeephh/zeephh1610600

Punjab Liquor Shops: ਪਿਅਕੜਾਂ ਲਈ ਖੁਸ਼ਖਬਰੀ! ਪੰਜਾਬ 'ਚ ਠੇਕਿਆਂ ਤੋਂ ਇਲਾਵਾ ਦੁਕਾਨਾਂ 'ਤੇ ਵੀ ਮਿਲੇਗੀ ਹੁਣ ਸ਼ਰਾਬ

Punjab Liquor Shops News: ਚੰਡੀਗੜ੍ਹ ਦੀ ਤਰਜ਼ 'ਤੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਖੋਲ੍ਹੀਆਂ ਜਾਣ ਵਾਲੀਆਂ 'ਖਾਸ' ਸ਼ਰਾਬ ਦੀਆਂ ਦੁਕਾਨਾਂ ਕਿਸੇ ਵੱਡੇ ਸ਼ੋਅਰੂਮ ਤੋਂ ਘੱਟ ਨਹੀਂ ਹੋਣਗੀਆਂ। ਗਾਹਕ ਨਿੱਜੀ ਤੌਰ 'ਤੇ ਇਹਨਾਂ ਸਟੋਰਾਂ ਵਿੱਚ ਸਜਾਏ ਹੋਏ ਰੈਕਾਂ ਤੋਂ ਆਪਣੀ ਮਨਪਸੰਦ ਵਾਈਨ ਜਾਂ ਬੀਅਰ ਲੈਣਗੇ ਅਤੇ ਕਾਊਂਟਰ 'ਤੇ ਭੁਗਤਾਨ ਕਰਨਗੇ।

Punjab Liquor Shops: ਪਿਅਕੜਾਂ ਲਈ ਖੁਸ਼ਖਬਰੀ! ਪੰਜਾਬ 'ਚ ਠੇਕਿਆਂ ਤੋਂ ਇਲਾਵਾ ਦੁਕਾਨਾਂ 'ਤੇ ਵੀ ਮਿਲੇਗੀ ਹੁਣ ਸ਼ਰਾਬ

Punjab Liquor Shops News: ਪਿਅਕੜਾਂ ਲਈ ਖੁਸ਼ਖਬਰੀ ਵਾਲੀ ਖ਼ਬਰ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਠੇਕਿਆਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ (Punjab Liquor Shops) ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਠੇਕਿਆਂ 'ਤੇ ਜਾਣ ਦੀ ਬਜਾਏ ਇੰਨ੍ਹਾਂ ਦੁਕਾਨਾਂ ਤੋਂ ਹੀ ਸ਼ਰਾਬ ਖਰੀਦ ਸਕਣਗੇ। 1 ਅਪ੍ਰੈਲ ਤੋਂ ਇਨ੍ਹਾਂ ਦੁਕਾਨਾਂ 'ਤੇ ਸ਼ਰਾਬ ਅਤੇ ਬੀਅਰ ਵੀ ਉਪਲਬਧ ਹੋਵੇਗੀ।

ਨਵੀਂ ਆਬਕਾਰੀ ਨੀਤੀ (Punjab Excise Policy) ਤਹਿਤ ਇਹ ਫੈਸਲਾ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੈ ਜੋ ਸ਼ਰਾਬ ਦੀਆਂ ਦੁਕਾਨਾਂ 'ਤੇ ਜਾਣ ਤੋਂ ਬਚਦੇ ਹਨ। ਪਹਿਲੇ ਪੜਾਅ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ 77 ਦੁਕਾਨਾਂ (Punjab Liquor Shops)  ਖੋਲ੍ਹੀਆਂ ਜਾਣਗੀਆਂ।

ਇਹ ਵੀ ਪੜ੍ਹੋ: Milk Price Hike: ਦੁੱਧ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ; ਮਹਿੰਗਾਈ ਨੇ ਵਧਾਈ ਲੋਕਾਂ ਦੀ ਚਿੰਤਾ!

ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ (Harpal cheema) ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਅਪਰੈਲ ਤੋਂ ਸ਼ਹਿਰਾਂ ਵਿੱਚ ਬੀਅਰ ਤੇ ਸ਼ਰਾਬ ਦੀਆਂ 77 ਦੁਕਾਨਾਂ  (Punjab Liquor Shops)  ਖੋਲ੍ਹਣ ਜਾ ਰਹੀ ਹੈ, ਠੇਕਿਆਂ ’ਤੇ ਜਾਣ ਦੇ ਇੱਛੁਕ ਲੋਕ ਹੁਣ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੀ ਸ਼ਰਾਬ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ  (Punjab Liquor Shops)  ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਸੰਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ।

ਇਹ ਵੀ ਪੜ੍ਹੋ: G20 Summit 2023: ਅੰਮ੍ਰਿਤਸਰ 'ਚ ਅੱਜ ਤੋਂ G-20 ਸੰਮੇਲਨ ਦਾ ਆਗਾਜ਼; ਸਿੱਖਿਆ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਤੇ ਖੋਜ 'ਤੇ ਧਿਆਨ ਕੇਂਦਰਿਤ

Trending news