Jalandhar by Election Result: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ AAP ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਹਾਸਲ ਕੀਤੀ

ਮਨਪ੍ਰੀਤ ਸਿੰਘ Sat, 13 Jul 2024-1:22 pm,

Jalandhar by Election Result: ਇਸ ਸੀਟ ’ਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜਦਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਹਨ।

Jalandhar by Election Result: ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਇਸ ਸੀਟ ਤੋਂ ਕਿਹੜੀ ਪਾਰਟੀ ਬਾਜੀ ਮਾਰਦੀ ਹੈ। ਇਸ ਜ਼ਿਮਨੀ ਚੋਣ ਲਈ ਹੋਈ ਘੱਟ ਵੋਟਿੰਗ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਚਿੰਤਤ ਕਰ ਦਿੱਤਾ ਹੈ ਕਿਉਂਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਮੁਕਾਬਲੇ 9 ਫੀਸਦੀ ਘੱਟ ਵੋਟਿੰਗ ਹੋਈ ਹੈ ਅਤੇ 2022 ਦੇ ਮੁਕਾਬਲੇ 12.31 ਫੀਸਦੀ ਘੱਟ ਵੋਟਿੰਗ ਹੋਈ ਹੈ।


 


ਅਜਿਹੀ ਸਥਿਤੀ ਵਿੱਚ ਸਾਰੇ ਉਮੀਦਵਾਰਾਂ ਦੀ ਵੋਟ ਪ੍ਰਤੀਸ਼ਤਤਾ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਖਾਲਸਾ ਕਾਲਜ (ਮਹਿਲਾ), ਜਲੰਧਰ ਵਿਖੇ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। ਇਸ ਸੀਟ ’ਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜਦਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਹਨ।


 

नवीनतम अद्यतन

  • ਖੇਤੀਬਾੜੀ ਮੰਤਰੀ ਨੇ ਜਲੰਧਰ ਜ਼ਿਮਨੀ ਚੋਣ ਜਿੱਤਣ ਦੀ ਦਿੱਤੀ ਵਧਾਈ
    ਜਲੰਧਰ ਪੱਛਮੀ ਜਿਮਨੀ ਚੋਣ ਦੇ ਨਤੀਜੇ ਵਿਚ ਆਪ ਪਾਰਟੀ ਦੇ ਮੋਹਿੰਦਰ ਭਗਤ ਦੀ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਉਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਇਹ ਜਿੱਤ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਜਿੱਤ ਹੋਈ ਹੈ। ਉਮੀਦ ਕਰਦੇ ਹਾਂ ਕਿ ਮੋਹਿੰਦਰ ਭਗਤ ਵਿਧਾਇਕ ਬਣ ਕੇ ਜਲੰਧਰ ਦੇ ਲੋਕਾਂ ਦੀ ਆਵਾਜ਼ ਇਕ ਵਧੀਆ ਤਰੀਕੇ ਨਾਲ ਉਠਾਉਣਗੇ। 

     

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ 

  • ਜਲੰਧਰ ਪੱਛਮੀ ਜ਼ਿਮਨੀ ਚੋਣ
    ਰਿਟਰਨਿੰਗ ਅਫਸਰ ਅਲਕਾ ਕਾਲੀਆ ਕੋਲ਼ੋਂ ਜਿੱਤਣ ਮਗਰੋਂ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ । ਨਾਲ ਵਧੀਕ ਜਿਲ੍ਹਾ ਚੋਣ ਅਫ਼ਸਰ ਡਾ. ਅਮਿਤ ਮਹਾਜਨ , ਸਹਾਇਕ ਰਿਟਰਨਿੰਗ ਅਫ਼ਸਰ ਸੇਵਾ ਸਿੰਘ ।

  • Jalandhar by Election Result Live

    ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਵੱਡੇ ਫ਼ਰਕ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ, ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਜਮਾਨਤ ਜਬਤ ਹੋ ਗਈ ਹੈ। 

     

  • Jalandhar by Election Result: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਪੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਚੋਣ ਜਿੱਤ ਚੁੱਕੇ ਹਨ। ਇਸ ਮੌਕੇ ਰਮਨ ਅਰੋੜਾ ਦਾ ਕਹਿਣਾ ਹੈ ਕਿ ਇਹ ਜਿੱਤ ਸਾਡੀ ਨਹੀਂ ਵੈਸਟ ਹਲਕੇ ਦੇ ਲੋਕਾਂ ਦੀ ਹੋਈ ਹੈ। ਮੁੱਖ ਮੰਤਰੀ ਦੀ ਅਗੁਵਾਈ ਵਿੱਚ ਆਮ ਆਦਮੀ ਪਾਰਟੀ ਨੇ ਇਹ ਚੋਣ ਲੜੀ ਸੀ, ਵੈਸਟ ਦੇ ਲੋਕਾਂ ਨੇ ਮੁੱਖ ਮੰਤਰੀ ਅਤੇ ਪੰਜਾਬ ਵਿੱਚ ਹੋ ਰਹੇ ਕੰਮਾਂ ਨੂੰ ਲੈ ਕੇ ਸਾਨੂੰ ਮੁੜ ਤੋਂ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਬੀਜੇਪੀ ਨੂੰ ਜਲੰਧਰ ਵੈਸਟ ਦੇ ਲੋਕਾਂ ਨੇ ਨਕਾਮ ਦਿੱਤਾ ਹੈ। ਸ਼ੀਤਲ ਅੰਗੂਰਾਲ ਵੱਲੋਂ ਉਨ੍ਹਾਂ 'ਤੇ ਲਗਾਏ ਗਏ ਇਲਜ਼ਾਮਾਂ ਖਿਲਾਫ ਕਰਵਾਈ ਕਰਨ ਦੀ ਗੱਲ ਨੂੰ ਲੈ ਕੇ ਉਨ੍ਹਾਂ ਨੇ ਆਖਿਆ ਕਿ ਪਾਰਟੀ ਹਾਈਕਾਮਨ ਜੋ ਵੀ ਹੁਕਮ ਕਰੇਗੀ ਉਸ ਤਹਿਤ ਅਗਲਾ ਕਦਮ ਚੁੱਕਾਂਗੇ।

     

  • Jalandhar by Election Result Live

    ਜਲੰਧਰ ਵੈਸਟ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ 37,325 ਵੋਟਾਂ ਨਾਲ ਜਿੱਤੀ

    ਆਪ ਉਮੀਦਵਾਰ ਮੋਹਿੰਦਰ ਭਗਤ- 55246 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 17,921 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 16,757 ਵੋਟਾਂ

    ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ- 1242 ਵੋਟਾਂ

    ਬਸਪਾ ਉਮੀਦਵਾਰ - 734 ਵੋਟਾਂ

  • Jalandhar by Election Result Live

    ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਹੁਣ ਤੱਕ 12ਵੇਂ ਰਾਊਂਡ ਦੇ ਰੁਝਾਨ ਸਹਾਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ 34,118 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਫਿਲਹਾਲ ਇਕ ਰਾਊਂਡ ਦੀ ਗਿਣਤੀ ਬਾਕੀ ਰਹਿ ਗਈ ਹੈ। ਜਿਸ ਤੋਂ ਸਾਫ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਇਸ ਸੀਟ 'ਤੇ ਲਗਭਗ ਤੈਅ ਹੈ।

     

     

  • Jalandhar by Election Result Live

    ਬਾਰਵੇਂ ਰਾਊਂਡ ਵਿੱਚ 30,671 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 46,064 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 16,614 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 15,728 ਵੋਟਾਂ

  • Jalandhar by Election Result Live

    ਗਿਆਰਵੇਂ ਰਾਊਂਡ ਵਿੱਚ 30,671 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 46,064 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 15,393 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 14,668 ਵੋਟਾਂ

  • Jalandhar by Election Result Live

    ਦਸਵੇਂ ਰਾਊਂਡ ਵਿੱਚ 28,280 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ, ਦੂਜੇ ਨੰਬਰ 'ਤੇ ਬੀਜੇਪੀ ਆਈ 

    ਆਪ ਉਮੀਦਵਾਰ ਮਹਿੰਦਰ ਭਗਤ- 42,007 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 14,403 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 13,727 ਵੋਟਾਂ

  • Jalandhar by Election Result Live

    ਨੌਵੇਂ ਰਾਊਂਡ ਵਿੱਚ 25,987 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 38,568 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 12,581 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 12,566 ਵੋਟਾਂ

  •  Jalandhar by Election Result Live

    ਜਲੰਧਰ ਵੈਸਟ ਜ਼ਿਮਨੀ ਚੋਣ ਦੇ ਨਤੀਜੇ ਲਗਭਗ ਸਾਫ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਇਸ ਸੀਟ ਤੋਂ ਜਿੱਤਦੇ ਹੋਏ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ ਕਿ...ਇਨ੍ਹਾਂ ਦੋ ਭਰਾਵਾਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਜਿਸਨੇ 'ਆਪ' ਨੂੰ ਧੋਖਾ ਦਿੱਤਾ ਉਸਦੀ ਸਿਆਸਤ ਖ਼ਤਮ ਹੋ ਗਈ ਹੈ। ਯਾਦ ਕਰੋ ਜੋ 'ਆਪ' ਤੋਂ ਭਾਜਪਾ 'ਚ ਗਏ ਉਸਦਾ ਕੀ ਹਾਲ ਹੋਇਆ।

    ਇਕ ਰਿੰਕੂ ਹੈ, ਜੋ 'ਆਪ' ਦਾ ਸੰਸਦ ਮੈਂਬਰ ਸੀ।
    ਦੂਸਰਾ ਸ਼ੀਤਲ ਹੈ, ਜੋ 'ਆਪ' ਦਾ ਵਿਧਾਇਕ ਸੀ।

    ਦੋਵਾਂ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਪਾਰਟੀ ਅਤੇ ਆਗੂਆਂ ਨੂੰ ਗਾਲ੍ਹਾਂ ਕੱਢੀਆਂ ਸਨ। ਦੋਵੇਂ ਚੋਣਾਂ ਹਾਰ ਗਏ।

  • Jalandhar by Election Result Live

    ਅੱਠਵੇਂ ਰਾਊਂਡ ਵਿੱਚ 23,240 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 34,709 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 11,469 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 10,355 ਵੋਟਾਂ

  • Jalandhar by Election Result Live

    ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਸੱਤਵੇਂ ਰਾਊਂਡ ਦੇ ਰੁਝਾਨ ਆ ਚੁੱਕੇ ਹਨ। AAP ਸੱਤਵੇਂ ਰਾਊਂਡ ਵਿੱਚ 20778 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਮੌਕੇ 'ਆਪ' ਉਮੀਦਵਾਰ ਮਹਿੰਦਰ ਭਗਤ ਵੱਲੋਂ ਨਤੀਜਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਲੋਕਾਂ ਨੇ ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਵੋਟ ਪਾਈ ਹੈ। 

    ਮਹਿੰਦਰ ਭਗਤ ਦਾ ਕਹਿਣਾ ਹੈ ਕਿ ਆਮ ਆਮਦੀ ਪਾਰਟੀ ਇਸ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ। ਉਸ ਕਾਊਂਟਿੰਗ ਸੈਂਟਰ ਤੋਂ ਜਿੱਤ ਦਾ ਸਰਟੀਫਿਕੇਟ ਲੈ ਕੇ ਹੀ ਜਾਣਗੇ।

  • Jalandhar by Election Result Live

    ਸੱਤਵੇਂ ਰਾਊਂਡ ਵਿੱਚ 20,778 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 30,999 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 10,221 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 8,860 ਵੋਟਾਂ

  • Jalandhar by Election Result Live

    ਛੇਵੇਂ ਰਾਊਂਡ ਵਿੱਚ 17994 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 27168 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 9204 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 6557 ਵੋਟਾਂ

  • Jalandhar by Election Result Live

    ਪੰਜਵੇਂ ਰਾਊਂਡ ਵਿੱਚ 15188 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 23189 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 8001 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 4395 ਵੋਟਾਂ

  • Jalandhar by Election Result Live

    ਚੌਥੇ ਰਾਊਂਡ ਵਿੱਚ 11778 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 18469 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 6871 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 3638 ਵੋਟਾਂ

  • Jalandhar by Election Result Live

    ਜਲੰਧਰ ਵੈਸਟ ਵਿਧਾਨ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਮੌਕੇ ਸ਼ੀਤਲ ਅਗੂਰਾਲ ਕਾਊਂਟਿੰਗ ਸੈਂਟਰ ਚੋਂ ਬਾਹਰ ਆ ਗਏ ਹਨ। ਇਸ ਮੌਕੇ ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਸਿਰਫ਼ ਤੀਸਰੇ ਰਾਊਂਡ ਦੀ ਗਿਣਤੀ ਹੋਈ ਹੈ। ਹਾਲੇ 140 ਬੂਥ ਦੀਆਂ ਮਸ਼ੀਨਾਂ ਦੀ ਗਿਣਤੀ ਹਾਲੇ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਘਰ ਜਾ ਰਹੇ ਹਨ, ਮੱਥਾ ਟੇਕਣ ਦੇ ਲਈ ਮੁੜ ਤੋਂ ਉਹ ਵਾਪਸ ਕਾਊਂਟਿੰਗ ਸੈਂਟਰ ਆਉਣਗੇ।

  • Jalandhar by Election Result Live

    ਤੀਸਰੇ ਰਾਊਂਡ ਵਿੱਚ 8909 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 13847 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 4938 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 2782 ਵੋਟਾਂ

  • Jalandhar by Election Result Live

    ਦੂਜੇ ਰਾਊਂਡ ਵਿੱਚ 6336 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

    ਆਪ ਉਮੀਦਵਾਰ ਮਹਿੰਦਰ ਭਗਤ- 9497 ਵੋਟਾਂ

    ਕਾਂਗਰਸ  ਉਮੀਦਵਾਰ ਸੁਰਿੰਦਰ ਕੌਰ- 3161 ਵੋਟਾਂ

    ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 1854 ਵੋਟਾਂ

  • Jalandhar by Election Result Live

    ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਭਗਤ 2249 ਵੋਟਾਂ ਦੇ ਨਾਲ ਅੱਗ ਚੱਲ ਰਹੇ ਹਨ।

  • Jalandhar by Election Result Live

    ਪਹਿਲੇ ਰਾਊਂਡ ਵਿੱਚ ਆਮ ਆਦਮੀ ਪਾਰਟੀ ਅੱਗੇ

    ਮਹਿੰਦਰ ਭਗਤ ਆਪ- 3971 ਵੋਟਾਂ

    ਸੁਰਿੰਦਰ ਕੌਰ ਕਾਂਗਰਸ- 1722 ਵੋਟਾਂ

    ਸ਼ੀਤਲ ਅੰਗੁਰਲ ਬੀਜੇਪੀ- 1073 ਵੋਟਾਂ

  • Jalandhar by Election Result Live

    Joint Commissioner of Police ਸੰਦੀਪ ਸ਼ਰਮਾ ਨੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਪੁਲਿਸ ਅਤੇ ਫੌਜ ਤਾਇਨਾਤ ਕੀਤੀ ਗਈ ਹੈ ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ | ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਗਿਣਤੀ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।

  • Jalandhar by Election Result live

    ਜਲੰਧਰ ਵੈਸਟ ਦੇ ਲਈ 13 ਰਾਊਂਡ ਵਿੱਚ ਗਿਣਤੀ ਹੋਵੇਗੀ। ਕੁੱਲ 14 ਟੇਬਲਾਂ ਲਗਾਏ ਗਏ ਹਨ, ਜਿਨ੍ਹਾਂ ਉੱਪਰ ਗਿਣਤੀ ਦਾ ਕੰਮ ਹੋਵੇਗਾ । 

  • Jalandhar by Election Result Live

    EVM ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਵੀ ਹੋਈ ਸ਼ੁਰੂ

  • Jalandhar by Election Result

    ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਫੈਸਲਾ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਆਵੇਗਾ। ਅਤੇ ਅਸੀਂ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ 'ਤੇ ਕਾਇਮ ਰਹਾਂਗੇ।

  • Jalandhar by Election Result

     ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਵੈਲਟ ਪੇਪਰ ਦੀ ਗਿਣਤੀ ਹੋਈ ਸ਼ੁਰੂ।

  • Jalandhar by Election Result

    ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਕਾਊਂਟਿੰਗ ਸੈਂਟਰ 'ਤੇ ਪਹੁੰਚੇ ਚੁੱਕੇ ਹਨ। 

  • Jalandhar by Election Result

     ਜਲੰਧਰ ਪੱਛਮੀ ਜ਼ਿਮਨੀ ਚੋਣ 'ਚ ਸ਼ਾਮ 10 ਜੁਲਾਈ ਨੂੰ 6 ਵਜੇ ਤੱਕ 51.30 ਫੀਸਦੀ ਵੋਟਿੰਗ ਹੋਈ। ਇਸ ਸੀਟ 'ਤੇ 1.72 ਲੱਖ ਵੋਟਰ ਹਨ, ਜਿਨ੍ਹਾਂ ਲਈ 181 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

  • Jalandhar by Election Result

    ਵੋਟਾਂ ਦੀ ਗਿਣਤੀ 8 ਵਜੇ ਤੋਂ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸ਼ੁਰੂ ਹੋਵੇਗੀ। 

  • Jalandhar by Election Result

    ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ ਦੀ ਉਪ ਚੋਣ ਲਈ ਵੋਟਾਂ 10 ਜੁਲਾਈ ਦਿਨ ਬੁੱਧਵਾਰ ਨੂੰ ਹੋਈ ਸੀ।

ZEENEWS TRENDING STORIES

By continuing to use the site, you agree to the use of cookies. You can find out more by Tapping this link