Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮਨਪ੍ਰੀਤ ਸਿੰਘ Thu, 01 Aug 2024-4:57 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


Punjab Breaking News Live Updates: 


 

नवीनतम अद्यतन

  • ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਸ਼ਮਸ਼ਾਨਘਾਟ ਵਿਚੋਂ ਲਾਸ਼ ਬਰਾਮਦ ਹੋਈ। ਨੌਜਵਾਨ ਦੀ ਨਸ਼ਾ ਦਾ ਟੀਕੇ ਲਗਾਉਣ ਕਾਰਨ ਮੌਤ ਹੋ ਗਈ।

  • ਲੁਧਿਆਣਾ ਦੇ ਡੀ ਸੀ ਆਫਿਸ ਵਿੱਚ ਆਏ ਦਿਨ ਦਲਾਲਾਂ ਵੱਲੋ ਧੋਖਾ ਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਹੋ ਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਦ ਇੱਕ ਦਲਾਲ ਨੂੰ ਲੋਕਾਂ ਵੱਲੋ ਘੇਰਿਆ ਗਿਆ ਅਤੇ ਉਸ ਤੋਂ ਆਪਣੇ ਪੈਸੇ ਮੰਗੇ ਗਏ। ਦਰਅਸਲ ਵਿਅਕਤੀ ਵੱਲੋ ਦਲਾਲ ਨੂੰ ਕੱਚਾ licence ਨੂੰ ਪੱਕਾ ਬਣਾਉਣ ਲਈ 7500 ਰੁਪਏ ਦਿੱਤੇ ਗਏ ਸਨ। ਦਲਾਲ ਵੱਲੋ ਪੱਕਾ ਲ਼ਸਾਇੰਸ ਬਣਾ ਕੇ ਦੇਣ ਦੀ ਗੱਲ ਕੀਤੀ ਗਈ ਪਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਦਲਾਲ ਵਿਅਕਤੀ ਨੂੰ ਝੂਠਾ ਲਾਰੇ ਲਗਾ ਰਿਹਾ ਸੀ।

  • ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ। ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਤੇ ਬਾਂਹ ਟੁੱਟ ਗਈ ਹੈ। ਜਿਸਤੋਂ ਬਾਅਦ ਜਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

  • ਸਾਬਕਾ ਮੰਤਰੀ ਭਾਰਤ ਭੂਸ਼ਣ ਤੋਂ ਪੁੱਛਗਿੱਛ ਕਰ ਰਹੀ ਈਡੀ

    ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਈਡੀ ਢੋਆ ਢੁਆਈ ਘੁਟਾਲੇ ਮਾਮਲੇ ਵਿੱਚ ਪੁੱਛਗਿੱਛ ਕਰ ਰਹੀ ਹੈ।

  • ਮੋਬਾਇਲ ਖੋਹ ਕੇ ਫਰਾਰ ਹੋਣ ਲੱਗੇ ਲੋਕਾਂ ਨੇ ਲੁਟੇਰੇ ਕੀਤੇ ਕਾਬੂ

    ਖੰਨਾ ਦੇ ਫੈਕਟਰੀ ਰੋਡ 'ਤੇ ਕੁੱਝ ਲੁਟੇਰਿਆਂ ਵੱਲੋਂ ਪੈਦਲ ਜਾ ਰਹੀ ਇੱਕ ਔਰਤ ਤੋਂ ਮੋਬਾਈਲ ਫ਼ੋਨ ਖੋਹ ਲਿਆ ਗਿਆ। ਜਿਸ ਤੋਂ ਬਾਅਦ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਬਾਈਕ ਸਵਾਰ ਲੁਟੇਰਿਆਂ ਨੂੰ ਫੜ ਲਿਆ। ਅਤੇ ਲੁਟੇਰਿਆਂ ਦਾ ਕੁੱਟਾਪਾ ਚਾੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

  • ਕਿਸਾਨਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਕੱਢਿਆ ਪੈਦਲ ਮਾਰਚ

    ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਡੀਸੀ ਕੰਪਲੈਕਸ ਤੱਕ ਕਿਸਾਨਾਂ ਵੱਲੋਂ ਰੋਸ਼ ਮਾਰਚ ਕੱਢਿਆ ਗਿਆ। ਡੀਸੀ ਕੰਪਲੈਕਸ ਦੇ ਬਾਹਰ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। 

  • ਪੰਜਾਬ ਰਾਜਪਾਲ ਨੇ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ 

    ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।

  • ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਸੁਣਵਾਈ ਹੋਈ

    ਸਵਾਤੀ ਮਾਲੀਵਾਲ 'ਤੇ ਕੁੱਟਮਾਰ ਦੇ ਮਾਮਲੇ 'ਚ ਗ੍ਰਿਫਤਾਰ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ SC ਨੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਅਤੇ 7 ਅਗਸਤ ਤੱਕ ਜਵਾਬ ਮੰਗਿਆ ਹੈ। ਸਿੰਘਵੀ ਨੇ ਕਿਹਾ ਕਿ MLC ਰਿਪੋਰਟ ਵਿੱਚ ਬਹੁਤ ਮਾਮੂਲੀ ਸੱਟਾਂ ਦੀ ਗੱਲ ਸਹਾਮਣੇ ਆਈ ਹੈ, ਅਜਿਹਾ ਨਹੀਂ ਹੈ ਜਿਸੇ ਤਰ੍ਹਾਂ ਦੇ ਇਲਜ਼ਾਮ ਮਾਲੀਵਾਲ ਵੱਲੋਂ ਲਗਾਏ ਗਏ ਹਨ। ਘਟਨਾ 13 ਫਰਵਰੀ ਨੂੰ ਵਾਪਰੀ ਸੀ, ਪਰ ਐੱਫ.ਆਈ.ਆਰ. 16 ਫਰਵਰੀ ਨੂੰ ਦਰਜ ਕਰਵਾਈ ਗਈ ਹੈ। ਸਵਾਤੀ ਮਾਲੀਵਾਲ ਪਹਿਲਾਂ ਵੀ ਥਾਣੇ ਗਈ ਸੀ ਪਰ ਐਫਆਈਆਰ ਦਰਜ ਕਰਵਾਏ ਬਿਨਾਂ ਹੀ ਵਾਪਸ ਆ ਗਈ ਸੀ। ਘਟਨਾ ਦੇ ਤਿੰਨ ਦਿਨ ਬਾਅਦ ਉਸ ਨੇ ਐਫਆਈਆਰ ਦਰਜ ਕਰਵਾਈ।

  • ਨਵੇਂ ਟਰੈਫਿਕ ਨਿਯਮਾਂ ਨੂੰ ਲੈ ਕੇ ਵੱਡੀ ਖ਼ਬਰ

    ਪੰਜਾਬ 'ਚ ਨਵੇਂ ਟਰੈਫਿਕ ਨਿਯਮ ਲਾਗੂ ਕਰਨ ਨੂੰ ਲੈ ਕੇ ਵੱਡੀ ਖਬਰ ਸਹਾਮਣੇ ਆ ਰਹੀ ਹੈ। ਸੂਬੇ ਵਿੱਚ ਨਵੇਂ ਟਰੈਫਿਕ ਨਿਯਮਾਂ ਹੁਣ 20 ਅਗਸਤ ਤੋਂ ਲਾਗੂ ਹੋਣਗੇ। ਬੱਚਿਆਂ ਦੇ ਮਾਤਾ-ਪਿਤਾ ਦੀ ਅਪੀਲ ਮਗਰੋਂ ਏਡੀਜੀਪੀ ਟਰੈਫਿਕ ਵੱਲੋਂ ਇਹ ਵੱਡਾ ਫੈਸਲਾ ਲਿਆ  ਗਿਆ ਹੈ। ਮਾਤਾ-ਪਿਤਾ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਆਉਣ ਜਾਣ ਲਈ ਟਰਾਂਸਪੋਰਟੇਸ਼ਨ ਮੁਹਈਆ ਕਰਵਾਉਣ ਨੂੰ ਲੈ ਕੇ ਸਾਨੂੰ ਹੋਰ ਸਮੇਂ ਦੀ ਲੋੜ ਹੈ। ਜਿਸ ਤੋਂ ਬਾਅਦ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। 

     

  • ਮਨਾਲੀ ਵਿੱਚ ਸਕੂਲ ਅਤੇ ਵਿਦਿਅਕ ਅਦਾਰੇ ਬੰਦ

    SDM ਮਨਾਲੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮਨਾਲੀ ਸਬ-ਡਿਵੀਜ਼ਨ ਦੇ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਅੱਜ (01-08-2024) ਨੂੰ ਬੰਦ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲਿਖਤੀ ਹੁਕਮ ਵੀ ਜਲਦ ਜਾਰੀ ਕਰ ਦਿੱਤੇ ਜਾਣਗੇ।

  • ਰਾਮਪੁਰ 'ਚ ਬੱਦਲ ਫਟਿਆ, 32 ਲੋਕ ਲਾਪਤਾ

    ਰਾਮਪੁਰ ਖੇਤਰ ਦੇ ਝਕੜੀ ਦੇ ਸਮੇਜ ਖੱਡ ਵਿੱਚ ਹਾਈਡਰੋ ਪ੍ਰੋਜੈਕਟ ਨੇੜੇ ਵੀਰਵਾਰ ਸਵੇਰੇ ਬੱਦਲ ਫਟਣ ਦੀ ਸੂਚਨਾ ਮਿਲਦਿਆਂ ਹੀ ਉਪ ਮੰਡਲ ਪ੍ਰਸ਼ਾਸਨ ਰਾਮਪੁਰ, ਐਨਡੀਆਰਐਫ, ਸੀਆਈਐਸਐਫ, ਹੋਮ ਗਾਰਡਜ਼ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਐਸਡੀਐਮ ਨਿਸ਼ਾਂਤ ਤੋਮਰ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਹੁਣ ਤੱਕ 32 ਲਾਪਤਾ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ।

  • ਸੰਸਦ ਮੈਂਬਰ ਚਰਨਜੀਤ ਚੰਨੀ ਦੀ ਐੱਮਪੀ ਚੋਣ ਨੂੰ ਹਾਈ ਕੋਰਟ 'ਚ ਚੁਣੌਤੀ

    ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਚੋਣ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ 12 ਅਗਸਤ ਨੂੰ ਤੈਅ ਕੀਤੀ ਹੈ।

     

  • ਸ਼ਿਮਲਾ: ਮੇਹਲੀ ਜੰਗਾ ਰੋਡ 'ਤੇ ਜਾਮ

    ਸ਼ਿਮਲਾ 'ਚ ਦੇਰ ਰਾਤ ਤੱਕ ਪਏ ਮੀਂਹ ਕਾਰਨ ਮੇਹਲੀ ਜੰਗਾ ਰੋਡ 'ਤੇ ਮਲਬਾ ਆ ਗਿਆ, ਜਿਸ ਕਾਰਨ ਸੜਕ ਜਾਮ ਹੋ ਗਈ।

  • ਪੰਜਾਬ ਵਿੱਚ ਕਈ ਥਾਂਈ ਪਿਆ ਮੀਂਹ

    ਫ਼ਿਰੋਜ਼ਪੁਰ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ ਮਿਲੀ ਹੈ। 

  • ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਿਆ

    ਕੁੱਲੂ ਜ਼ਿਲ੍ਹੇ ਦੀ ਪਾਰਵਤੀ ਘਾਟੀ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਮਲਾਨਾ ਨਾਲੇ ਵਿੱਚ ਬੱਦਲ ਫਟਣ ਕਾਰਨ 86 ਐਮਵੀ ਸਮਰੱਥਾ ਵਾਲਾ ਮਲਾਨਾ ਹਾਈਡਰੋ ਪ੍ਰਾਜੈਕਟ ਦਾ ਡੈਮ ਟੁੱਟ ਗਿਆ। ਜਰੀ ਤੋਂ ਭੁੰਤਰ ਤੱਕ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ।

  •  OMCs ਨੇ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ

    OMCs ਨੇ  ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕਰਦੇ ਹੋਏ ਏਅਰਲਾਈਨਜ਼ ਕੰਪਨੀਆਂ ਨੂੰ ਵੱਡਾ ਝਟਕਾ ਦਿੱਤਾ ਹੈ। OMCs ਨੇ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ 3006.71 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਅੱਜ ਤੋਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।

     

     

  • ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਹੋਇਆ ਮਹਿੰਗਾ

    ਅੱਜ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ, ਜਦੋਂ ਕਿ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਇਸ ਵਾਰ ਵੀ ਪਹਿਲਾਂ ਵਾਂਗ ਹੀ ਬਰਕਰਾਰ ਹਨ। ਵਪਾਰਕ ਰਸੋਈ ਗੈਸ ਸਿਲੰਡਰ ਵੀਰਵਾਰ 1 ਤੋਂ 8.50 ਰੁਪਏ ਮਹਿੰਗਾ ਹੋ ਗਿਆ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link