Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Sat, 10 Aug 2024-6:17 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


 


Punjab Breaking News Live Updates: 


 

नवीनतम अद्यतन

  • ਪੰਚਾਇਤੀ ਚੋਣਾਂ ਤੋਂ ਪਹਿਲਾ ਪੰਚਾਇਤੀ ਰਾਜ ਕਾਨੂੰਨ ਵਿਚ ਸੋਧ ਕਰਨ ਦੀ ਤਿਆਰੀ 'ਚ ਸਰਕਾਰ 
    ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾ ਸਰਕਾਰ ਪੰਚਾਇਤੀ ਰਾਜ ਕਾਨੂੰਨ ਵਿੱਚ ਸੋਧ ਕਰਨ ਦੀ ਤਿਆਰੀ ਵਿੱਚ ਲੱਗ ਰਹੀ ਹੈ। ਉਮੀਦਵਾਰ ਪਾਰਟੀ ਚੋਣ ਨਿਸ਼ਾਨ ਉਤੇ ਚੋਣ ਨਹੀਂ ਲੜ ਸਕਣਗੇ। ਕਾਨੂੰਨ ਵਿੱਚ ਸੋਧ ਕਰਨ ਨੂੰ ਲੈਕੇ ਫਾਈਲ ਪ੍ਰੋਸੇਸ ਸ਼ੁਰੂ ਕਰ ਦਿੱਤਾ ਗਿਆ ਅਤੇ ਫਾਈਲ ਸੀਐਮ ਕੋਲ ਪਹੁੰਚ ਚੁੱਕੀ ਹੈ। ਆਉਣ ਵਾਲੀ ਕੈਬਨਿਟ ਵਿੱਚ ਏਜੰਡਾ ਲਿਆਂਦਾ ਜਾਵੇਗਾ। ਵਿਧਾਨ ਸਭਾ ਮਾਨਸੂਨ ਸੈਸ਼ਨ ਵਿੱਚ ਵੀ ਟੇਬਲ ਫਾਈਲ ਕਰਨੀ ਪਵੇਗੀ।

  • ਸੀਐਮ ਮਾਨ ਨੇ ਚੀਫ਼ ਜਸਟਿਸ ਆਫ ਇੰਡੀਆ ਦਾ ਕੀਤਾ ਸਵਾਗਤ
    ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਜਿਥੇ ਉਨ੍ਹਾਂ ਨੇ ਚੀਫ਼ ਜਸਟਿਸ ਆਫ ਇੰਡੀਆ ਚੰਦਰਚੂੜ ਦਾ ਸਵਾਗਤ ਕੀਤਾ ਹੈ। CJI ਡੀ ਵਾਈ ਚੰਦਰਚੂੜ ਦਰਬਾਰ ਸਾਹਿਬ ਤੇ ਜਲਿਆਂਵਾਲਾ ਬਾਗ ਜਾਣਗੇ।

  • ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਦਰਬਾਰ ਸਾਹਿਬ ਹੋਣਗੇ ਨਤਮਸਤਕ
    ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਪੰਜਾਬ ਪੁੱਜਣਗੇ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦਾ ਸਵਾਗਤ ਕਰਨਗੇ। ਚੀਫ ਜਸਟਿਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਸੀਐਮ ਮਾਨ ਵੀ ਨਾਲ ਰਹਿਣਗੇ। ਇਸ ਤੋਂ ਬਾਅਦ ਦੋਵੇਂ ਜਣੇ ਜਲਿਆਂਵਾਲ ਬਾਗ ਜਾਗਣੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

  • ਸੁਖਬੀਰ ਸਿੰਘ ਬਾਦਲ ਦਾ ਟਵੀਟ 

  • ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਅਲਟੋ ਟੈਕਸੀ ਚਾਲਕ ਦਾ ਸਮਰਾਲਾ ਬਾਈਪਾਸ ਤੇ ਗੋਲੀ ਮਾਰ ਕੀਤਾ ਕਤਲ। ਟੈਕਸੀ ਖੋਹ ਹੋਏ ਫਰਾਰ।

  • ਨਿਤਿਨ ਗਡਕਰੀ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ
    ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
    ਪੰਜਾਬ 'ਚ ਕਾਨੂੰਨ ਵਿਵਸਥਾ ਠੀਕ ਨਹੀਂ, NHAI ਦੇ ਅਧਿਕਾਰੀ ਤੇ ਠੇਕੇਦਾਰ ਚਿੰਤਾ 'ਚ
    ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਉੱਠੇ ਸਵਾਲ
    ਪਹਿਲਾਂ ਪੰਜਾਬ ਵਿਚ 3263 ਕਰੋੜ ਰੁਪਏ ਦੇ 103 ਕਿਲੋਮੀਟਰ ਦੇ ਪ੍ਰਾਜੈਕਟ ਰੁਕੇ ਸਨ
    ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 14288 ਕਰੋੜ ਰੁਪਏ ਦੇ 293KM ਪ੍ਰੋਜੈਕਟ ਬੰਦ ਹੋ ਜਾਣਗੇ

    ਪੰਜਾਬ ਦੇ ਲੋਕ ਨਿਰਮਾਣ ਮੰਤਰੀ ਨਾਲ ਹੋਈ ਮੀਟਿੰਗ, ਮੀਟਿੰਗ ਵਿੱਚ ਕਈ ਗੱਲਾਂ 'ਤੇ ਚਰਚਾ ਹੋਈ, ਪਰ ਉਸ ਤੋਂ ਬਾਅਦ ਵੀ ਸਥਿਤੀ ਨਾ ਸੁਧਰੀ, ਬਦਤਰ ਹੋ ਗਈ - ਗਡਕਰੀ*

  • ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਸਵੇਰੇ ਸ਼ੈਰ ਕਰ ਰਹੇ ਸਤੀਸ਼ ਕੁਮਾਰ ਲੂੰਬਾ ਨਾਮਕ ਵਿਅਕਤੀ ਤੇ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਦੋ ਵਿਅਕਤੀਆਂ ਵਲੋਂ ਚਲਾਈਆਂ ਗੋਲੀਆਂ,,,ਡਿੱਗਣ ਕਾਰਨ ਵਿਅਕਤੀ ਦਾ ਹੋਇਆ ਬਚਾ,,ਹਮਲਾਵਰਾਂ ਨੇ ਚਲਾਈਆ ਦੋ ਗੋਲੀਆਂ,,ਇਕ ਗੋਲੀ ਲੱਗੀ ਬੰਦ ਦੁਕਾਨ ਦੇ ਸ਼ਟਰ ਵਿੱਚ ,,,ਪੁਲਿਸ ਕਰ ਰਹੀ ਜਾਂਚ,,,ਹਮਲੇ ਦਾ ਕਾਰਨ ਅਜੇ ਪਤਾ ਨਹੀਂ ਚੱਲ ਪਾਇਆ,,,ਡਿਗਦੇ ਦੀ cctv ਵੀ ਆਈ ਸਾਹਮਣੇ

  • ਅੰਮ੍ਰਿਤਸਰ ਤੋਂ ਮੰਦਭਾਗੀ ਖਬਰ ਆਈ ਸਾਹਮਣੇ

    ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਕੜਾਹੇ 'ਚ ਡਿੱਗਣ ਵਾਲੇ ਵਿਅਕਤੀ ਦੀ ਹੋਈ ਮੌਤ
    ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਚੱਲ ਰਿਹਾ ਸੀ ਵਿਅਕਤੀ ਦਾ ਇਲਾਜ
    ਕਾਫੀ ਦਿਨ ਇਲਾਜ ਚੱਲਣ ਮਗਰੋਂ ਅੱਜ ਵਿਅਕਤੀ ਦੀ ਹੋਈ ਮੌਤ
    ਪਿਛਲੇ ਕਈ ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਿਹਾ ਸੀ ਵਿਅਕਤੀ
    ਐਸਜੀਪੀਸੀ ਪ੍ਰਧਾਨ ਨੇ ਵੀ ਹਸਪਤਾਲ ਦੇ ਅੰਦਰ ਜਾ ਕੇ ਵਿਅਕਤੀ ਦਾ ਹਾਲ ਜਾਣਿਆ ਸੀ ਅਤੇ ਉਸ ਦੀ ਸਿਹਤ ਲਈ ਅਰਦਾਸ ਬੇਨਤੀ ਕੀਤੀ ਸੀ
    ਵਿਅਕਤੀ ਦੀ ਪਛਾਣ ਬਲਬੀਰ ਸਿੰਘ ਪਿੰਡ ਲੇਹਲ ਧਾਰੀਵਾਲ ਵਜੋਂ ਹੋਈ ਹੈ

  • ਸਿਵਲ ਸਰਜਨ ਹੁਸ਼ਿਆਰਪੁਰ  ਡਾ ਬਲਵਿੰਦਰ ਡੀਮਾਣਾ ਵੱਲੋ ਆਏ ਪੰਜਾਬ ਸਰਕਾਰ ਤੇ ਪੱਤਰ ਤੇ   ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਹੁਸ਼ਿਆਰਪੁਰ  ਦੇ ਸਾਰੇ ਪੁਲਿਸ ਸਟੇਸ਼ਨ ਅਤੇ ਪੁਲਿਸ ਲਾਇਨ ਨੂੰ ਵੱਖ ਵੱਖ ਡੇਗੂ ਟਾਸਕ ਫੋਰਸ ਟੀਮਾਂ ਨੂੰ ਅਸਿਸਟਿਟ ਮਲੇਰੀਆ ਅਫਸਰ ਰਾਜ ਦਵਿੰਦਰ ਸਿੰਘ ਗਿੱਲ ਅਤੇ ਹੈਲਥ ਇੰਸਪੈਕਟਰ ਬਸੰਤ ਕੁਮਾਰ ਦੀ ਦੇਖ ਰੇਖ ਹੇਠ ਭੇਜਿਆ  ਗਿਆ । ਇਸ  ਮੋਕੇ  ਅਸਿਸਟਿਟ ਮਲੇਰੀਆ ਅਫਸਰ ਤੇ ਹੈਲਥ ਇਨੰਸਪੈਕਟਰ ਬਸੰਤ ਕੁਮਾਰ ਵੱਲੋ ਦੱਸਿਆ ਕਿ  ਜਦੋ ਕਿ ਪੁਲ਼ਿਸ ਲਾਇਨ ਦੇ ਕੁਆਟਰਾ ਵਿੱਚ ਲੱਗੇ ਕੂਲਰ ਅਤੇ  ਜਾਨਵਰਾ ਦੇ ਪੀਣ ਵਾਲੇ ਪਾਣੀ ਦੇ ਭਾਡਿਆ  ਨੂੰ  ਚੇਕ ਕੀਤਾ ਗਿਆ ਤੇ ਡੇਗੂ ਟੀਮਾ ਦੇਖ ਕਿ ਹੈਰਾਨ ਹੋ  ਗਈਆ ਡੇਗੂ ਮੱਛਰ  ਦੀ ਭਰਮਾਰ ਮਿਲੀ ਉਹਨਾਂ ਇਹ ਵੀ ਦੱਸਿਆ ਕਿ  ਥਾਣਾ  ਮਾਡਲ ਟਾਉਨ 4 ਜਗਾ , ਥਾਣਾ ਸਿਟੀ 3 ਜਗਾ , ਥਾਣਾ ਸਦਰ 3 ਜਗਾ ਅਤੇ ਪੁਰ ਹੀਰਾ ਚੋਕੀ ਵਿੱਚ 1 ਜਗਾ ਲਾਰਵਾ ਮਿਲਿਆ  ਡੇਗੂ ਮਲੇਰੀਏ ਦਾ ਲਰਾਵਾ ਮਿਲਿਆ ਤੇ ਨਾਲ ਹੀ ਉਸ ਨੂੰ ਨਸ਼ਟ ਕਰਵਾ ਦਿੱਤਾ 

  • ਬਠਿੰਡਾ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਰੱਦ ਹੋਣ ਤੇ ਲੋਕ ਪਰੇਸ਼ਾਨ
    ਬੋਰਡਿੰਗ ਟਿਕਟ ਕੱਟਣ ਉਪਰੰਤ ਬਠਿੰਡਾ ਏਅਰਪੋਰਟ ਤੋਂ ਦਿੱਲੀ ਦੀ ਉਡਾਨ ਕੀਤੀ ਗਈ ਰੱਦ

    ਦਰਜਨਾ ਦੇ ਕਰੀਬ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ ਅਤੇ ਹਜ਼ਾਰਾਂ ਦਾ ਨੁਕਸਾਨ ਬਠਿੰਡਾ ਤੋਂ ਦਿੱਲੀ ਏਅਰਪੋਰਟ ਲਈ ਜਾਣ ਵਾਲੀ ਫਲਾਈਟ ਅਚਾਨਕ ਕੈਂਸਲ ਕਰਨ ਤੇ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ ਯਾਤਰੀਆਂ ਨੇ ਏਅਰਪੋਰਟ ਵਿਭਾਗ ਤੋਂ ਹਰਜਾਨੇ ਦੀ ਭਰਭਾਈ ਲਈ ਮੰਗ ਕੀਤੀ ਉਹਨਾਂ ਕਿਹਾ ਕਿ ਇਥੋਂ ਦੇ ਨਾਲ ਨਾਲ ਸਾਡੀ ਇੰਟਰਨੈਸ਼ਨਲ ਟਿਕਟ ਵੀ ਕੈਂਸਲ ਕਰਾਉਣੀ ਪਈ ਕਿਉਂਕਿ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਲਈ ਦਿੱਲੀ ਪਹੁੰਚਣ ਵਾਸਤੇ ਟਾਈਮ ਨਹੀਂ ਸੀ

  • ਬੰਗਲਾਦੇਸ਼-ਭਾਰਤ ਵਪਾਰ ਮੁੜ ਸ਼ੁਰੂ ਹੋਇਆ।

     ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਵਪਾਰ ਕੁਝ ਦਿਨਾਂ ਦੀ ਮੁਅੱਤਲੀ ਤੋਂ ਬਾਅਦ ਮੁੜ ਸ਼ੁਰੂ ਹੋ ਗਿਆ ਹੈ। ਇਹ ਲੈਣ-ਦੇਣ ਅੱਜ ਸਵੇਰੇ ਪੱਛਮੀ ਬੰਗਾਲ ਦੇ ਪੈਟਰਾਪੋਲ ਅਤੇ ਬੰਗਲਾਦੇਸ਼ ਦੇ ਬੇਨਾਪੋਲ ਦੀ ਜ਼ਮੀਨੀ ਬੰਦਰਗਾਹ ਤੋਂ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਇਆ। 5 ਅਗਸਤ ਨੂੰ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਦਿੱਤਾ। ਇਸ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਕੱਲ੍ਹ, ਬੰਗਲਾਦੇਸ਼-ਭਾਰਤ ਸਰਹੱਦ 'ਤੇ ਕਈ ਜ਼ਮੀਨੀ ਬੰਦਰਗਾਹਾਂ ਰਾਹੀਂ ਵਪਾਰਕ ਲੈਣ-ਦੇਣ ਅੰਸ਼ਕ ਤੌਰ 'ਤੇ ਮੁੜ ਸ਼ੁਰੂ ਹੋ ਗਿਆ ਸੀ। ਬੰਗਲਾਦੇਸ਼ ਦੱਖਣੀ ਏਸ਼ੀਆ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਭਾਰਤ ਏਸ਼ੀਆ ਵਿੱਚ ਬੰਗਲਾਦੇਸ਼ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2022-23 ਵਿੱਚ ਬੰਗਲਾਦੇਸ਼ ਨੂੰ ਭਾਰਤ ਦਾ ਨਿਰਯਾਤ 12.21 ਬਿਲੀਅਨ ਡਾਲਰ ਰਿਹਾ। ਵਿੱਤੀ ਸਾਲ 2023-24 'ਚ ਇਹ ਘਟ ਕੇ 11 ਅਰਬ ਡਾਲਰ 'ਤੇ ਆ ਗਿਆ ਹੈ।

  • ਸੁਖਬੀਰ ਸਿੰਘ ਬਾਦਲ

  • #ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ ਸਵੇਰੇ 11 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗੀ।

  • #ਚੰਡੀਗੜ੍ਹ: ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ 10 ਅਗਸਤ ਨੂੰ ਪੀਜੀਆਈ ਹਸਪਤਾਲ ਕੈਂਪਸ ਦੇ ਭਾਰਗਵ ਆਡੀਟੋਰੀਅਮ ਵਿੱਚ ਹੋਣ ਵਾਲੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੀ 37ਵੀਂ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ ਕਰਨਗੇ। ਕਨਵੋਕੇਸ਼ਨ ਸਮਾਰੋਹ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਸਵੇਰੇ 8.30 ਵਜੇ ਸੈਕਟਰ 43 ਦੇ ਲਾਅ ਆਡੀਟੋਰੀਅਮ ਵਿੱਚ ਪ੍ਰੈਸ ਕਾਨਫਰੰਸ ਕਰਨਗੇ।

  • #ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਕੇਂਦਰੀ ਬੋਰਡ ਨੂੰ ਸੰਬੋਧਿਤ ਕਰੇਗੀ ਅਤੇ ਵਿੱਤੀ ਏਕੀਕਰਣ ਰੋਡਮੈਪ ਸਮੇਤ ਬਜਟ ਵਿੱਤੀ ਸਾਲ-25 ਦੇ ਮੁੱਖ ਨੁਕਤਿਆਂ ਨੂੰ ਉਜਾਗਰ ਕਰੇਗੀ। ਵਿੱਤ ਮੰਤਰੀ ਸੀਤਾਰਮਨ ਦੇ ਨਾਲ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਅਤੇ ਵਿੱਤ ਸਕੱਤਰ ਵੀ ਹੋਣਗੇ।

  • #ਦਿੱਲੀ: ਮਨੀਸ਼ ਸਿਸੋਦੀਆ ਨੂੰ 17 ਮਹੀਨਿਆਂ ਬਾਅਦ ਤਿਹਾੜ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸਵੇਰੇ ਸਾਢੇ ਨੌਂ ਵਜੇ ਰਾਜਘਾਟ ਜਾਣਗੇ। ਰਾਜਘਾਟ ਤੋਂ ਬਾਅਦ ਮਨੀਸ਼ ਸਿਸੋਦੀਆ ਸਵੇਰੇ ਕਰੀਬ 10:30 ਵਜੇ ਹਨੂੰਮਾਨ ਮੰਦਰ ਜਾਣਗੇ ਅਤੇ ਉਸ ਤੋਂ ਬਾਅਦ 11:30 ਵਜੇ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਹਵਾਈ ਸਰਵੇਖਣ ਰਾਹੀਂ ਸਥਿਤੀ ਦਾ ਜਾਇਜ਼ਾ ਲੈਣਗੇ। ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਚੂਰਲਮਾਲਾ ਅਤੇ ਮੁੰਡਕਾਈ ਖੇਤਰਾਂ ਵਿੱਚ ਲਾਪਤਾ ਲੋਕਾਂ ਦੀ ਭਾਲ ਨੌਵੇਂ ਦਿਨ ਵੀ ਜਾਰੀ ਰਹੀ, ਜਿਸ ਵਿੱਚ ਸੈਨਾ ਅਤੇ ਜਲ ਸੈਨਾ ਸਮੇਤ ਕਈ ਬਲਾਂ ਦੇ 1,026 ਜਵਾਨ, 500 ਤੋਂ ਵੱਧ ਵਾਲੰਟੀਅਰ ਅਤੇ ਭਾਰੀ ਮਸ਼ੀਨਰੀ ਉੱਥੇ ਤਾਇਨਾਤ ਹੈ। 30 ਜੁਲਾਈ ਨੂੰ ਵਾਇਨਾਡ ਦੇ ਮੁੰਡਕਾਈ ਅਤੇ ਚੂਰਲਮਾਲਾ ਖੇਤਰਾਂ ਵਿੱਚ ਹੋਏ ਵਿਨਾਸ਼ਕਾਰੀ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਤੋਂ ਵੱਧ ਹੈ।

  • ਜੰਮੂ 'ਚ 33 ਕਰੋੜ ਦੀ ਹੈਰੋਇਨ ਬਰਾਮਦ, ਪੰਜਾਬ ਵਾਸੀ ਗ੍ਰਿਫਤਾਰ

    ਜੰਮੂ ਪੁਲਿਸ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਇੱਕ ਵਸਨੀਕ ਨੂੰ ਗ੍ਰਿਫ਼ਤਾਰ ਕਰਕੇ 33 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ "ਭਰੋਸੇਯੋਗ ਸੂਚਨਾ 'ਤੇ ਕਾਰਵਾਈ ਕਰਦਿਆਂ ਕਿ ਪੰਜਾਬ ਦਾ ਇੱਕ ਵਿਅਕਤੀ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਦੀ ਵੱਡੀ ਖੇਪ ਲੈ ਕੇ ਅਖਨੂਰ ਤੋਂ ਬੱਸ ਸਟੈਂਡ ਵੱਲ ਆ ਰਿਹਾ ਹੈ, ਇਸੇ ਤਹਿਤ ਥਾਣਾ ਬੱਸ ਸਟੈਂਡ ਦੀ ਪੁਲਿਸ ਪਾਰਟੀ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਉਕਤ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਜੰਮੂ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਆਨੰਦ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ।

  • ਸਿਆਸੀ ਦਫ਼ਤਰਾਂ ਲਈ ‘ਆਪ’ ਨੂੰ ਮਿਲੇਗੀ ਸਸਤੀ ਜ਼ਮੀਨ? ਅਕਾਲੀ ਹਕੂਮਤ ਸਮੇਂ ਹਾਕਮ ਧਿਰ ਨੂੰ ਦਫ਼ਤਰਾਂ ਲਈ ਮਿਲੀਆਂ ਸਨ ਜਾਇਦਾਦਾਂ।

    ‘ਆਮ ਆਦਮੀ ਪਾਰਟੀ’ ਨੂੰ ਜ਼ਿਲ੍ਹਾ ਪੱਧਰ ’ਤੇ ਸਿਆਸੀ ਦਫ਼ਤਰ ਬਣਾਉਣ ਲਈ ਸਸਤੇ ਭਾਅ ’ਤੇ ਸਰਕਾਰੀ ਜ਼ਮੀਨਾਂ ਦੇਣ ਦੀ ਵਿਉਂਤ ਮੁਢਲੇ ਪੜਾਅ ’ਤੇ ਸ਼ੁਰੂ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਆਪਣੇ ਰਾਜ ਭਾਗ ਵੇਲੇ ਰਿਆਇਤੀ ਦਰਾਂ ’ਤੇ ਜ਼ਮੀਨਾਂ ਸਿਆਸੀ ਦਫ਼ਤਰ ਖੋਲ੍ਹਣ ਵਾਸਤੇ ਦਿੱਤੀਆਂ ਗਈਆਂ ਸਨ। ਆਪ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਮੰਗ ਪੱਤਰ ਦਿੱਤਾ।

  • PM ਨਰਿੰਦਰ ਮੋਦੀ

  • ਰੂਸੀ ਫੌਜ ਵਿੱਚ ਭਰਤੀ 69 ਭਾਰਤੀਆਂ ਦੀ ਵਾਪਸੀ ਦਾ ਇੰਤਜ਼ਾਰ: ਜੈਸ਼ੰਕਰ

    ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ 69 ਭਾਰਤੀਆਂ ਦੀ ਰਿਹਾਈ ਦੀ ਉਡੀਕ ਕਰ ਰਹੀ ਹੈ ਅਤੇ ਕਈ ਮਾਮਲਿਆਂ ਵਿੱਚ ਅਜਿਹੇ ਸੰਕੇਤ ਮਿਲੇ ਹਨ ਕਿ ਭਾਰਤੀ ਨਾਗਰਿਕ ਸਨ। ਉਸ ਦੇਸ਼ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਗੁੰਮਰਾਹ ਕੀਤਾ ਗਿਆ।

  • ਹਾਈਕੋਰਟ ਨੇ ਪੀਜੀਆਈ ਦੇ ਕੰਟਰੈਕਟ ਕਰਮਚਾਰੀਆਂ ਦੀ ਹੜਤਾਲ 'ਤੇ ਲਗਾਈ ਰੋਕ
     ਇਸ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਦੇ ਪੀਜੀਆਈ ਵਿੱਚ ਦਾਖ਼ਲੇ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ, ਜਿਸ ਖ਼ਿਲਾਫ਼ ਇਨ੍ਹਾਂ ਠੇਕਾ ਮੁਲਾਜ਼ਮਾਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।

  • ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਿਆ। 21 ਸਾਲਾ ਅਮਨ ਨੇ ਕਾਂਸੀ ਲਈ ਖੇਡੇ ਗਏ ਮੈਚ ਵਿੱਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਛਤਰਸਾਲ ਅਖਾੜੇ ਦੇ ਹੋਣਹਾਰ ਪਹਿਲਵਾਨ ਅਮਨ ਨੇ ਵੀਰਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਪਰ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਸੈਮੀਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਰੇਈ ਹਿਗੁਚੀ ਤੋਂ ਇੱਕ ਤਰਫਾ ਅੰਦਾਜ਼ ਵਿੱਚ ਹਾਰ ਗਿਆ।

     

ZEENEWS TRENDING STORIES

By continuing to use the site, you agree to the use of cookies. You can find out more by Tapping this link