Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Sun, 14 Jul 2024-7:13 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਅੱਜ ਸਵੇਰੇ ਜ਼ਿਲ੍ਹਾ ਪੁਲਿਸ ਵੱਲੋਂ ਸਾਈਕਲੋਥਨ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ।


Punjab Breaking News Live Updates


 


 

नवीनतम अद्यतन

  • ਤਿੰਨ ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ
    ਜਲਾਲਬਾਦ ਵਿੱਚ ਐਸਟੀਐਫ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਹੈਰੋਇਨ ਤਸਕਰੀ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਬਲਜੀਤ ਸਿੰਘ ਵੀ ਪੁਲਿਸ ਦੇ ਹੱਥੇ ਚੜਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਕਿਲੋ ਹੈਰੋਇਨ, ਇੱਕ ਬਾਈਕ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ, ਜਿਨ੍ਹਾਂ ਖਿਲਾਫ਼ ਜਲਾਲਾਬਾਦ ਸਿਟੀ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

    ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਨਸ਼ੀਲੇ ਪਦਾਰਥਾਂ ਅਤੇ ਹੋਰ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਚੈਕਿੰਗ ਕਰ ਰਹੇ ਸਨ ਤਾਂ ਜਦੋਂ ਉਹ ਲੱਖੋ ਕੇ ਬਹਿਰਾਮ ਅਤੇ ਗੋਲੂ ਕਾ ਮੋੜ ਤੋਂ ਹੁੰਦੇ ਹੋਏ ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ 'ਤੇ ਜਦ ਸਦਰ ਜਲਾਲਾਬਾਦ ਦੇ ਕੋਲ ਪਹੁੰਚੇ ਤਾਂ ਗੁਪਤ ਸੂਚਨਾ ਮਿਲੀ ਉਕਤ ਮੁਲਜ਼ਮ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਬਾਹਮਣੀਵਾਲਾ ਤੋਂ ਮੋਟਰਸਾਇਕਲ 'ਤੇ ਆ ਰਿਹਾ ਸੀ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਚ ਬਲਵਿੰਦਰ ਸਿੰਘ ਉਰਫ਼ ਬੋਹੜਾ ਵਾਸੀ ਫੱਤੂਵਾਲਾ, ਅਸ਼ੋਕ ਸਿੰਘ ਉਰਫ਼ ਗੋਸ਼ੀ ਵਾਸੀ ਮੁਹਾਰ ਜਮਸ਼ੇਰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਬਲਜੀਤ ਸਿੰਘ ਪੁਲਿਸ ਨੂੰ ਲੋੜੀਂਦਾ ਮੁਲਜ਼ਮ ਸੀ ਜਿਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

  • ਨਸ਼ਾ ਵੇਚਣ ਤੇ ਸੇਵਨ ਦੇ ਦੋਸ਼ਾਂ ਤੋਂ ਬਾਅਦ ਦੋ ਗੁੱਟਾਂ 'ਚ ਝੜਪ, ਪੁਲਿਸ ਨੇ ਹਿਰਾਸਤ 'ਚ ਲਿਆ

    ਬਟਾਲਾ ਦੇ ਕਾਦੀਆਂ ਦੇ ਚੁਬਾਰੇ 'ਤੇ ਦਿਨ ਦਿਹਾੜੇ ਦੋ ਧੜਿਆਂ 'ਚ ਝੜਪ ਹੋ ਗਈ। ਇਸ ਦੌਰਾਨ ਇਕ ਦੂਜੇ 'ਤੇ ਨਸ਼ਾ ਵੇਚਣ ਦੇ ਦੋਸ਼ ਲੱਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਧੜੇ ਇੱਕ ਦੂਜੇ 'ਤੇ ਨਸ਼ਾ ਵੇਚਣ ਅਤੇ ਸੇਵਨ ਕਰਨ ਦੇ ਦੋਸ਼ ਲਗਾ ਰਹੇ ਸਨ। ਇਸ ਗੱਲ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਤਕਰਾਰ ਹੋ ਗਈ। ਗੱਲ ਤਕਰਾਰ ਤੱਕ ਪਹੁੰਚ ਗਈ। ਜਿਸ ਵਿਅਕਤੀ 'ਤੇ ਨਸ਼ਾ ਵੇਚਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਉਸ ਦੇ ਕੁਝ ਸਾਥੀ ਵੀ ਆ ਗਏ ਜਿਹੜੇ ਮੀਡੀਆ ਨੂੰ ਦੇਖ ਕੇ ਮੁੜ ਗਏ। ਜਿਸ ਵਿਅਕਤੀ 'ਤੇ ਦੋਸ਼ ਲਗਾਏ ਜਾ ਰਹੇ ਸਨ, ਉਸ ਨੇ ਆਪਣੀ ਜੇਬ 'ਚੋਂ ਇਕ ਲਾਈਟਰ, ਕਾਗਜ਼ ਅਤੇ ਨਸ਼ੀਲੇ ਪਦਾਰਥ ਕੱਢ ਕੇ ਦਿਖਾਏ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਉਨ੍ਹਾਂ 'ਤੇ ਦੋਸ਼ ਲਗਾ ਰਹੇ ਹਨ, ਉਹ ਵੀ ਨਸ਼ੇੜੀ ਹਨ। ਕੁਝ ਦਿਨ ਪਹਿਲਾਂ ਉਸ ਦੀ ਉਨ੍ਹਾਂ ਨਾਲ ਲੜਾਈ ਹੋਈ ਸੀ। ਜਿਸਦਾ ਬਦਲਾ ਅੱਜ ਲੈ ਰਹੇ ਹਨ। ਉਹ ਨਸ਼ੇ ਨਹੀਂ ਵੇਚਦਾ ਪਰ ਜ਼ਰੂਰ ਕਰਦਾ ਹੈ। ਇਸੇ ਦੌਰਾਨ ਪੁਲਿਸ ਮੁਲਾਜ਼ਮ ਵੀ ਆ ਗਏ ਅਤੇ ਉਸ ਨੂੰ ਕਾਬੂ ਕਰ ਲਿਆ।
    ਥਾਣਾ ਸਿਵਲ ਲਾਈਨ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵਿਅਕਤੀ ਵੱਲੋਂ ਸੂਚਨਾ ਮਿਲੀ ਸੀ ਕਿ ਕੁਝ ਨਸ਼ੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਹਨ। ਜਿਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਲਾਈਟਰ ਸਿਲਵਰ ਪੇਪਰ ਮਿਲਿਆ ਹੈ। ਫਿਲਹਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

  • ਬਾਈਬਲ ਦੀ ਬੇਅਦਬੀ ਦੀ ਘਟਨਾ ਆਈ ਸਾਹਮਣੇ
    ਪੁਲਿਸ ਥਾਣਾ ਲੋਪੋਕੇ ਅਧੀਨ ਆਉਦੇ ਪਿੰਡ ਮਾਦੋਕੇ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਨੂੰ ਸਾੜ ਕੇ ਬੇਅਬਦੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਮਿਲਦੀਆਂ ਐਸ ਪੀ ਡੀ ਹਰਿੰਦਰਪਾਲ ਸਿੰਘ ਡੀ.ਐਸ.ਪੀ ਗੁੁਰਿੰਦਰਪਾਲ ਸਿੰਘ ਨਾਗਰਾ, ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਮੌਕੇ ਤੇ ਪਹੁੰਚੇ। ਸਥਿਤੀ ਦਾ ਜਾਇਜਾ ਲਿਆ। ਇਸ ਸਬੰਧੀ ਵਲੈਤ ਮਸੀਹ ਬੰਟੀ ਅਜਨਾਲਾ ਗਲੋਬਲ ਕ੍ਰਿਸਚਨ ਐਕਸ਼ਨ ਐਕਸ਼ਨ ਕਮੇਟੀ ਨੈਸ਼ਨਲ ਕੋਆਰਡੀਨੇਟਰ ਨੇ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪਿੰਡ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਮਸੀਹੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

     

  • ਦੇਰ ਰਾਤ ਪਟਿਆਲਾ ਰਾਜਪੁਰਾ ਹਾਈਵੇਅ 'ਤੇ ਪਿੰਡ ਧਰੇੜੀ ਜੱਟਾਂ ਦੇ ਕੋਲ ਟੋਲ ਪਲਾਜ਼ਾ 'ਤੇ ਕਿਸੇ ਗੱਲ ਨੂੰ ਲੈ ਕੇ ਇੱਕ ਵਿਅਕਤੀ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਚਕਾਰ ਝਗੜਾ ਹੋ ਗਿਆ, ਟੋਲ ਪਲਾਜ਼ਾ ਦੇ ਮੁਲਾਜ਼ਮ ਅਨੁਸਾਰ ਉਕਤ ਵਿਅਕਤੀ ਵੱਲੋਂ ਲੜਕੇ ਨੂੰ ਗੋਲੀ ਮਾਰ ਦਿੱਤੀ ਗਈ ਪਰ ਉਹ ਬਚ ਗਿਆ।

  • ਰਾਤ ਸਮੇਂ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਬਠਿੰਡਾ ਪੁਲਿਸ ਹੋਈ ਸਖ਼ਤ

    ਬਠਿੰਡਾ ਪੁਲਿਸ ਵੱਲੋਂ ਰਾਤ ਸਮੇਂ ਵਧ ਰਹੇ ਲੁੱਟਾਂ ਖੋਹਾਂ ਦੀ ਦੇ ਕ੍ਰਾਈਮ ਨੂੰ ਲੈ ਕੇ ਸਖਤਾਈ ਕੀਤੀ ਗਈ ਜਿਸ ਵਿੱਚ ਬਠਿੰਡਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਲਗਾਤਾਰ 24-24 ਘੰਟੇ ਖੋਲਣ ਵਾਲੇ ਹੋਟਲ ਢਾਬੇ ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਪੁਲਿਸ ਨੇ ਕਰਵਾਏ ਬੰਦ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਹੁਲੜਬਾਜੀ ਬਠਿੰਡਾ ਸ਼ਹਿਰ ਨੂੰ ਜਲਦ ਕ੍ਰਾਈਮ ਫਰੀ ਕੀਤਾ ਜਾਵੇਗਾ ਰਾਤ ਸਮੇਂ ਜੀ ਮੀਡੀਆ ਦੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਲਗਾਤਾਰ ਸ਼ਹਿਰ ਚੋਂ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਚੈੱਕ ਕੀਤਾ ਗਿਆ ਕਿ ਪੁਲਿਸ ਕਿੰਨੀ ਕੋ ਮੁਸਤੈਦ ਹੈ ਪੁਲਿਸ ਵੱਲੋਂ ਸ਼ਹਿਰ ਵਿੱਚ ਅਲੱਗ ਅਲੱਗ ਜਗ੍ਹਾ ਤੇ ਵੱਡੇ ਪੱਧਰ ਤੇ ਨਾਕੇ ਲਗਾਏ ਗਏ ਜਿੱਥੇ ਹਰ ਆਉਣ ਜਾਣ ਵਾਲੇ ਵਿਅਕਤੀ ਨੂੰ ਅਤੇ ਉਹਨਾਂ ਦੇ ਵਹੀਕਲਾਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਮੌਕੇ ਉੱਪਰ ਪੀਸੀਆਰ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਬਠਿੰਡਾ ਦੀਪਕ ਪਾਰਕ ਦੀਆਂ ਸਖਤ ਹਦਾਇਤਾਂ ਹਨ ਕਿ ਸ਼ਹਿਰ ਵਿੱਚ ਵਧ ਰਹੀ ਗੁੰਡਾਗਰਦੀ ਅਤੇ ਰਾਤ ਸਮੇਂ ਲੁੱਟਾਂ ਖੋਹਾਂ ਕਰਨ ਵਾਲੇ ਆਸਰਾ ਨੂੰ ਨੱਥ ਪਾਈ ਜਾਵੇ ਇਸ ਲਈ ਰਾਤ ਨੂੰ ਪੁਲਿਸ ਮੁਸਤੈਦ ਕੀਤੀ ਹੈ ਅਤੇ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਨਾਕੇ ਲਾ ਕੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਜੋ ਪਤਾ ਲੱਗ ਸਕੇ ਕੋਈ ਗੈਰ ਅਨਸਰ ਸ਼ਹਿਰ ਵਿੱਚ ਦਾਖਲ ਨਾ ਹੋ ਸਕੇ ਇਸ ਲਈ ਰੇਲਵੇ ਸਟੇਸ਼ਨ ਬਠਿੰਡਾ ਤੇ ਜਿੱਥੇ ਰਾਤ ਭਰ ਮੁਸਾਫਰਾਂ ਦੀ ਆਵਾਜਾਈ ਰਹਿੰਦੀ ਹੈ ਉੱਥੇ ਹੀ ਸਾਰੀ ਸਾਰੀ ਰਾਤ ਸ਼ਰਾਬ ਦੇ ਠੇਕੇ ਢਾਬੇ ਅਤੇ ਰੈਸਟੋਰੈਂਟ ਖੁੱਲੇ ਰਹਿੰਦੇ ਹਨ ਜਿੱਥੇ ਕਾਇਮ ਕਰਨ ਵਾਲਿਆਂ ਨੂੰ ਪਨਾਹ ਮਿਲ ਜਾਂਦੀ ਹੈ ਇਸੇ ਕਰਕੇ ਸਖਤਾਈ ਵਧਾ ਦਿੱਤੀ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਵਿੱਚ ਕ੍ਰਾਈਮ ਵੀ ਘਟਿਆ ਹੈ

  • ਕਿਸਾਨਾਂ ਦੀ ਸ਼ੰਭੂ ਵਿਖੇ ਹੋਣ ਬੈਠਕ ਨੂੰ ਖਨੌਰੀ ਬਾਰਡਰ ਤੇ ਕੀਤਾ ਗਿਆ ਸ਼ਿਫਟ, ਦੁਪਹਿਰ 3 ਵਜੇ ਹੋਵੇਗੀ ਖਨੌਰੀ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਬੈਠਕ। ਬੈਠਕ ਕਰਕੇ ਕੀਤਾ ਜਾਵੇਗਾ ਅਗਲੀ ਰਣਨੀਤੀ ਦਾ ਐਲਾਨ
  • ਪੰਜਾਬ ਦੇ ਅੰਮ੍ਰਿਤਸਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (IIM) ਦੇ ਕੈਂਪਸ ਵਿੱਚ ਇੱਕ ਨਿਹੰਗ ਨੇ ਹੰਗਾਮਾ ਕਰ ਦਿੱਤਾ ਹੈ। ਉਹ ਨੰਗੀ ਤਲਵਾਰ ਲੈ ਕੇ ਕੈਂਪਸ ਵਿਚ ਦਾਖਲ ਹੋਇਆ ਅਤੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ। ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ''ਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

     

  • ਬੀਤੇ ਕੱਲ ਜਲਾਵਤਨੀ ਸਿੱਖ ਭਾਈ ਗਜਿੰਦਰ ਸਿੰਘ ਦੀ ਯਾਦ ਚ ਅਰਦਾਸ ਸਮਾਗਮ ਦੌਰਾਨ
    ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ sgpc ਨੂੰ ਆਦੇਸ਼
    3 ਹੋਰ ਸੰਘਰਸ਼ੀ ਯੋਧਿਆਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਲਾਈਆਂ ਜਾਣ
    ਜਿੰਨਾ ਚ ਹਰਦੀਪ ਸਿੰਘ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਅਤੇ ਜਲਾਵਤਨੀ ਸਿੰਘ ਭਾਈ ਗਜਿੰਦਰ ਸਿੰਘ ਨੇ

  • ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੰਡੀਗੜ੍ਹ ਭਾਜਪਾ ਰਾਜ ਕਾਰਜਕਾਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ

    ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤੇਰਮਨ ਅੱਜ ਚੰਡੀਗੜ੍ਹ ਭਾਜਪਾ ਦੀ ਰਾਜ ਕਾਰਜਕਾਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ. ਮੀਟਿੰਗ ਵਿੱਚ ਪਾਰਟੀ ਦੇ ਸਾਰੇ ਕਾਰਜਕਾਰਨੀ ਮੈਂਬਰ ਸ਼ਾਮਲ ਹੋਣਗੇ ਅਤੇ ਭਵਿੱਖ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।

    ਕਾਰਜਕਾਰੀ ਮੀਟਿੰਗ ਤੋਂ ਇਲਾਵਾ ਸੀਤਾਰਮਨ ਵਪਾਰਕ ਭਾਈਚਾਰੇ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਸਮਝਣਗੀਆਂ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਾਰਜਕਾਰਨੀ ਦੀ ਮੀਟਿੰਗ ਵਿੱਚ ਸੀਤਾਰਮਨ ਦੀ ਮੌਜੂਦਗੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਨਾਲ ਸਬੰਧਤ ਮਸਲਿਆਂ ਨੂੰ ਉਠਾਉਣਗੇ ਅਤੇ ਜਲਦੀ ਹੀ ਇਨ੍ਹਾਂ ਦੇ ਹੱਲ ਲਈ ਆਸਵੰਦ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੋਰ ਆਗੂ ਵੀ ਵਿੱਤ ਮੰਤਰੀ ਨੂੰ ਮਿਲ ਕੇ ਆਪਣੇ ਮੁੱਦੇ ਲੈ ਕੇ ਉਤਸ਼ਾਹਿਤ ਹਨ।

  •  

    ਅਮਰਨਾਥ ਯਾਤਰਾ: 15 ਦਿਨਾਂ 'ਚ ਕਰੀਬ ਤਿੰਨ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪਹੁੰਚੇ।

    ਜੰਮੂ, 29 ਜੂਨ ਨੂੰ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਪਿਛਲੇ 15 ਦਿਨਾਂ ਵਿੱਚ ਕਰੀਬ ਤਿੰਨ ਲੱਖ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਐਤਵਾਰ ਨੂੰ 4,889 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਦੌਰਾਨ ਲਗਭਗ ਤਿੰਨ ਲੱਖ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਅੱਜ ਸਵੇਰੇ 4,889 ਸ਼ਰਧਾਲੂ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਦੋ ਸੁਰੱਖਿਆ ਕਾਫਲਿਆਂ ਵਿੱਚ ਘਾਟੀ ਲਈ ਰਵਾਨਾ ਹੋਏ।

  • ਸ਼੍ਰੀ ਜਗਨਨਾਥ ਮੰਦਰ ਦਾ ਰਤਨ ਭੰਡਾਰ ਅੱਜ ਖੋਲ੍ਹਿਆ ਜਾਵੇਗਾ, ਮੁੱਖ ਮੰਤਰੀ ਨੇ ਦਿੱਤੀ ਅੰਤਿਮ ਮਨਜ਼ੂਰੀ: ਓਡੀਸ਼ਾ ਦੇ ਕਾਨੂੰਨ ਮੰਤਰੀ ਹਰੀਚੰਦਨ

  • ਅੱਜ ਜਲੰਧਰ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ, ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਕਰਨਗੇ ਧੰਨਵਾਦ,  ਵਲੰਟੀਅਰਾਂ, ਅਹੁਦੇਦਾਰਾਂ ਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

  •  ਬਠਿੰਡਾ ਵਿੱਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਜ਼ਿਲ੍ਹਾ ਪੁਲਿਸ ਮੁਖੀ ਪ੍ਰੈਸ ਕਾਨਫਰੰਸ ਕਰਕੇ ਕਰਨਗੇ ਵੱਡੇ ਖੁਲਾਸੇ 
    ਬੀਤੇ ਦਿਨ ਜ਼ਿਲਾ ਬਠਿੰਡਾ ਦੀ ਸਬ ਡਿਵੀਜ਼ਨ ਮੌੜ ਮੰਡੀ ਵਿੱਚ ਟਰੱਕ ਯੂਨੀਅਨ ਦੇ ਨਜ਼ਦੀਕ ਦਿਨ ਦਿਹਾੜੇ ਸ਼ਰੇਆਮ ਮਾਰੂ ਹਥਿਆਰਾਂ ਨਾਲ ਕੁੱਟ- ਕੁੱਟ ਮਾਰੇ ਗਏ ਨੌਜਵਾਨ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਕਥਿਤ ਆਰੋਪੀਆਂ ਨੂੰ ਕੀਤਾ ਕਾਬੂ। ਮੌੜ ਮੰਡੀ ਪੁਲਿਸ ਨੇ ਇਸ ਮਾਮਲੇ ਵਿੱਚ ਪੀੜਤਾਂ ਦੇ ਬਿਆਨ ਤੇ ਛੇ ਲੋਕਾਂ ਖਿਲਾਫ ਮਾਮਲਾ ਦਰਜ  ਕੀਤਾ ਸੀ। ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਅੱਜ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਦੀਪਕ ਪਾਰੀਕ ਇਸ ਮਾਮਲੇ ਉਤੇ ਪ੍ਰੈਸ ਕਾਨਫਰੰਸ ਕਰਕੇ  ਵੱਡੇ ਖੁਲਾਸੇ ਕਰਨਗੇ।

  •  ਬੀਤੇ ਐਤਵਾਰ ਨੂੰ ਮੋਹਾਲੀ ਦੇ ਕਸਬਾ ਡੇਰਾ ਬੱਸੀ ਤੋਂ ਲਾਪਤਾ ਹੋਏ ਸੱਤ ਬੱਚਿਆਂ ਵਿੱਚੋਂ ਪੰਜ ਬੱਚੇ ਮੁੰਬਈ ਦੀ ਬੋਰੀ ਵਲੀ ਪੁਲਿਸ ਨੂੰ ਲੱਭੇl ਡੇਰਾਬੱਸੀ ਪੁਲਿਸ ਦੀ ਟੀਮਾਂ ਬੱਚਿਆਂ ਨੂੰ ਵਾਪਸ ਲੈਣ ਲਈ ਮੁੰਬਈ ਵੱਲ ਹੋਈਆਂ ਰਵਾਨਾl

  • ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ ਦਾ ਟਵੀਟ
    ਮੈਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ। ਅਜਿਹੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੀ ਜਲਦੀ ਅਤੇ ਪੂਰੀ ਸਿਹਤਯਾਬੀ ਦੀ ਕਾਮਨਾ ਕੀਤੀ।

  • ਟਮਾਟਰ ਮਹਿੰਗੇ ਹੋਣ ਤੋਂ ਬਾਅਦ ਮੰਡੀ ਵਿੱਚੋਂ ਚੋਰੀ ਹੋ ਰਹੇ ਟਮਾਟਰ ਸੀਸੀ ਟੀਵੀ ਦੀਆਂ ਤਸਵੀਰਾਂ ਆਈਆਂ ਸਾਹਮਣੇ

    ਲੁਧਿਆਣਾ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਸਬਜ਼ੀਆਂ ਚੋਰੀ ਹੋ ਰਹੀਆਂ ਹਨ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਐਕਟਿਵਾ ਸਵਾਰ ਵਿਅਕਤੀ ਟਮਾਟਰਾਂ ਦਾ ਕਰੇਟ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਚੋਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰ ਅਤੇ ਕਮਿਸ਼ਨ ਏਜੰਟ ਚਿੰਤਤ ਹਨ। ਦੁਕਾਨਦਾਰਾਂ ਦੇ ਮਾਲ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਮੰਡੀ ਬੋਰਡ ਦੀ ਹੈ ਪਰ ਮੰਡੀ ਬੋਰਡ ਵੀ ਅੱਖਾਂ ਬੰਦ ਕਰਕੇ ਬੈਠਾ ਹੈ।

  • ਨਰਿੰਦਰ ਮੋਦੀ ਦਾ ਟਵੀਟ
    ਮੇਰੇ ਦੋਸਤ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲੇ ਤੋਂ ਬਹੁਤ ਚਿੰਤਤ ਹਾਂ। ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਾਂ। ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰੋ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਮ੍ਰਿਤਕਾਂ ਦੇ ਪਰਿਵਾਰ, ਜ਼ਖਮੀਆਂ ਅਤੇ ਅਮਰੀਕੀ ਲੋਕਾਂ ਦੇ ਨਾਲ ਹਨ।

  • ਸ਼੍ਰੀਨਗਰ ਅਮਰਨਾਥ ਯਾਤਰਾ ਚਲਦੇ ਹਨ, ਸਿਹਤ ਅਤੇ ਕਲਿਆਣਕਾਰੀ ਮੰਤਰਾਲੇ, ਸਿਹਤ ਸੇਵਾ ਨਿਸ਼ਾਲਾ ਕਸ਼ਮੀਰ ਨੂੰ ਮੈਡੀਕਲ ਸ਼ਿਵਿਰ ਸਥਾਪਿਤ ਕਰਨ ਅਤੇ ਵਿਸ਼ੇਸ਼ ਤੌਰ 'ਤੇ ਉੱਚੀ ਉੱਚਾਈ ਵਾਲੀ ਤੁਸੀਂ ਪਰਿਵਾਰ ਤੋਂ ਇਲਾਵਾ ਜਨਸ਼ਕਤੀ ਦੀ ਸਮਰੱਥਾ ਪੈਦਾ ਕਰਨ ਲਈ ਲੋੜੀਂਦੇ ਭੋਜਨ ਲਈ ਸਹਾਇਕ ਦੇ ਰੂਪ ਵਿੱਚ ਸਹਾਇਤਾ ਕਰਦੇ ਹੋ। ਹੈ।

  • ਲੁਧਿਆਣਾ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋ ਪ੍ਰੈਸ ਨੋਟ ਜਾਰੀ ਕਰਕੇ ਮੀਡੀਆ ਨੂੰ ਦੱਸਿਆ ਗਿਆ ਕਿ ਕਮਿਸ਼ਨਰੇਟ, ਲੁਧਿਆਣਾ ਵੱਲੋਂ ਭੜਕਾਊ ਭਾਸ਼ਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਵੱਖ-ਵੱਖ ਥਾਣਿਆਂ ਵਿਚ ਬਣਦੀਆਂ ਧਾਰਾਵਾਂ ਤਹਿਤ ਨਿਮਨ ਤਿੰਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਮੁਕਦਮਾ ਨੰਬਰ 4 13 ਜੁਲਾਈ 2024 ਨੂੰ 196,299,79 ਬੀ ਐਨ ਐਸ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਵਿਰੁੱਧ ਫੇਸ ਬੁੱਕ ਆਈ ਡੀ ਗੇਵਿਨ ਗਿਲ 2 ਮੁਕਦਮਾ ਨੰਬਰ 104 , 299,192 ਬੀ ਐਨ ਐਸ। ਥਾਣਾ ਟਿਬਾ ਦੋਸੀ ਸੁਮਿਤ ਜਸੂਜਾ ਅਰੋੜਾ ਵਾਸੀ ਮਕਾਨ ਨੰਬਰ 280 ਸਤਕਰਤਾਰ ਨਗਰ ਲੁਧਿਆਣਾ 3 ਮੁਕੱਦਮਾ ਨੰਬਰ 105 ,, 299,192 ਬੀ ਐਨ ਐਸ ਥਾਣਾ ਟਿੱਬਾ ਲੁਧਿਆਣਾ ਦੋਸੀ ਨੀਰਜ ਲੁਧਿਆਣਾ ਵਾਸੀ ਮਕਾਨ ਨੰਬਰ 3 ਨੇੜੇ ਗੁਰਦਵਾਰਾ ਅਤੇ ਗੀਤਾ ਮੰਦਿਰ ਥਾਣਾ ਟਿੱਬਾ ਉੱਪਰ ਦਰਜ ਕੀਤਾ ਗਿਆ ਹੈ ਹੈ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਦੋਬਾਰਾ ਫਿਰ ਤਾੜਨਾ ਕਰਦੇ ਹੋਏ ਅਗਾਹ ਕੀਤਾ ਗਿਆ ਹੈ ਕਿ ਭਵਿੱਖ ਵਿਚ ਅਗਰ ਕੋਈ ਵਿਅਕਤੀ ਕਿਸੇ ਦੂਸਰੇ ਧਰਮ/ਵਿਅਕਤੀ ਵਿਰੁੱਧ ਸੋਸ਼ਲ, ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਪਰ ਭੜਕਾਉ ਭਾਸ਼ਨ/ਪੋਸਟ ਪਾਉਂਦਾ ਹੈ ਤਾਂ ਉਸ ਵਿਰੁੱਧ ਜ਼ਾਬਤੇ ਅਨੁਸਾਰ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।

  • ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਗੋਲੀ ਮਾਰ ਦਿੱਤੀ ਗਈ ਹੈ ਅਤੇ ਇਸ ਹਮਲੇ ਵਿੱਚ ਇੱਕ ਨਾਗਰਿਕ ਦੀ ਮੌਤ ਹੋ ਗਈ ਹੈ। ਸੀਕ੍ਰੇਟ ਸਰਵਿਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਡੋਨਾਲਡ ਟਰੰਪ ਸੁਰੱਖਿਅਤ ਹਨ ਅਤੇ ਸ਼ੂਟਰ ਮਾਰਿਆ ਗਿਆ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link