Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Jul 01, 2024, 19:54 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


New Criminal Laws: 1 ਜੁਲਾਈ, 2024 ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਜਿਵੇਂ ਕਿ ਭਾਰਤੀ ਨਿਆਂਇਕ ਸੰਹਿਤਾ, ਭਾਰਤੀ ਸੁਰੱਖਿਆ ਕੋਡ ਅਤੇ ਭਾਰਤੀ ਸਬੂਤ ਐਕਟ ਲਾਗੂ ਹੋਣਗੇ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੁੰਦੇ ਹੀ ਕੁਝ ਬਦਲਾਅ ਵੀ ਆਉਣਗੇ।


 


Punjab Breaking News Live Updates

नवीनतम अद्यतन

  • ਘਰ ਦੀ ਛੱਤ ਡਿੱਗਣ ਨਾਲ ਬਜ਼ੁਰਗ ਦੀ ਮੌਤ
    ਸੰਗਰੂਰ ਵਿੱਚ ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਬਰਸਾਤ ਹੋਣ ਕਾਰਨ ਮਕਾਨ ਦੀ ਛੱਤ ਕਮਜ਼ੋਰ ਹੋ ਗਈ ਸੀ। ਅੱਜ ਸਵੇਰੇ 5.30 ਵਜੇ ਛੱਤ ਡਿੱਗਣ ਕਾਰਨ ਮਲਬੇ ਥੱਲੇ ਆਉਣ ਨਾਲ ਬਜ਼ੁਰਗ ਔਰਤ ਸੁਰਿੰਦਰ ਕੌਰ ਦੀ ਮੌਤ ਹੋ ਗਏ।

  • ਜਲੰਧਰ ਚ ਭਾਜਪਾ ਨੂੰ ਵੱਡਾ ਝਟਕਾ
    ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ ਚ ਸ਼ਾਮਿਲ
    ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ

  • ਨਵੇਂ ਅਪਰਾਧਿਕ ਕਾਨੂੰਨ ਦੇ ਲਾਗੂ ਹੋਣ ਦੇ 12 ਘੰਟਿਆਂ ਦੇ ਅੰਦਰ, ਦਿੱਲੀ ਪੁਲਿਸ ਨੇ ਹੁਣ ਤੱਕ 20 ਐਫਆਈਆਰ ਦਰਜ ਕੀਤੀਆਂ ਹਨ।

  • ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਮਿਲਣ ਲਈ ਬੀਬੀ ਜਗੀਰ ਕੌਰ ਭਾਈ ਮਨਜੀਤ ਸਿੰਘ SGPC ਮੈਂਬਰ ਸੁਰਜੀਤ ਸਿੰਘ ਰੱਖੜਾ ਸੁੱਚਾ ਸਿੰਘ ਛੋਟੇਪੁਰ ਚਰਨਜੀਤ ਸਿੰਘ ਬਰਾੜ ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚੇ
  • ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਥੀ ਮੈਂਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿ੍ਰਤਪਾਲ ਸਿੰਘ ਦੇ ਘਰ ਪੁੱਜੇ।

  • ਅਜਨਾਲਾ ਦੇ ਰਾਜਾਸਾਂਸੀ ਵਿਖੇ ਲੰਘਦੀ ਲਾਹੌਰ ਬ੍ਰਾਂਚ ਨਹਿਰ ਵਿੱਚ ਇੱਕ ਨੌਜਵਾਨ ਨਹਾਉਂਦੇ ਸਮੇਂ ਹੋਇਆ ਲਾਪਤਾ

    ਨੌਜਵਾਨ ਬੀਤੀ ਕੱਲ ਸ਼ਾਮ ਆਪਣੇ ਜਨਮਦਿਨ ਮਨਾਉਣ ਲਈ ਗਿਆ ਸੀ। ਆਪਣੇ ਪੰਜ ਦੋਸਤਾਂ ਨਾਲ ਪਲਵਿੰਦਰ ਸਿੰਘ ਗਿਆ ਨਹਿਰ ਉੱਤੇ ਨਹਾਉਣ ਸੀ। ਅੱਤ ਦੀ ਗਰਮੀ ਦੇ ਚਲਦਿਆਂ ਉਤਰਿਆ ਨਹਿਰ ਵਿੱਚ ਨਹਾਉਣ ਦੇ ਲਈ।  ਪਾਣੀ ਦਾ ਤੇਜ ਵਹਾ ਹੋਣ ਕਰਕੇ ਲਾਪਤਾ ਹੋਇਆ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਆਸ ਪਾਸ ਦੇ ਲੋਕਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਉਸ ਦੀ ਭਾਲ। 18 ਘੰਟੇ ਬੀਤੇ ਜਾਣ ਬਾਅਦ ਵੀ ਨਹੀਂ ਮਿਲਿਆ ਨਹਿਰ ਵਿੱਚ ਡੁੱਬਾ ਨੌਜਵਾਨ

  • ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਥੀ ਮੈਂਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿ੍ਰਤਪਾਲ ਸਿੰਘ ਦੇ ਘਰ ਪੁੱਜੇ

  • ਏ.ਟੀ.ਐਮ. ਕਾਰਡ ਸਵੈਪ, ਵਿਅਕਤੀ ਦੇ ਖਾਤੇ 'ਚੋਂ 1.9 ਲੱਖ ਰੁਪਏ ਦੀ ਠੱਗੀ

    ਚੰਡੀਗੜ੍ਹ- ਏਟੀਐਮ ਕਾਰਡ ਸਵੈਪ ਕਰਨ ਦੇ ਮਾਮਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਧੋਖੇ ਨਾਲ ਪੀੜਤ ਦੇ ਖਾਤੇ ਵਿੱਚੋਂ 1.90 ਲੱਖ ਰੁਪਏ ਕਢਵਾ ਲਏ। ਨੰਦਨ ਸਿੰਘ ਵਾਸੀ ਖੁੱਡਾ ਲਾਹੌਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਡੈਬਿਟ ਕਾਰਡ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਘਰ ਨੇੜੇ ਏਟੀਐਮ ਬੂਥ ’ਤੇ ਬਦਲ ਦਿੱਤਾ ਅਤੇ ਬਾਅਦ ਵਿੱਚ ਉਸ ਦੇ ਖਾਤੇ ਵਿੱਚੋਂ 1.90 ਲੱਖ ਰੁਪਏ ਕਢਵਾ ਲਏ। ਇਸ ਸਬੰਧੀ ਥਾਣਾ ਸਾਰੰਗਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

  • ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ 

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਜੇਕਰ ਮੇਰੇ ਤੱਕ ਕੋਈ ਅਪਰੋਚ ਕਰਦਾ ਹੈ ਤਾਂ ਮੈਂ ਉਸ ਤੇ ਵਿਚਾਰ ਕਰਾਂਗਾ। ਦੇਸ਼ ਦੇ ਧਾਰਮਿਕ ਸਥਾਨਾਂ ਨੂੰ ਲੋਕ ਟੂਰਿਸਟ ਪਲੇਸ ਸਮਝਣ ਲੱਗ ਗਏ ਹਨ, ਮੰਦਿਰ ਮਸਜਿਦ ਗੁਰਦੁਆਰੇ ਆਸਥਾ ਦਾ ਕੇਂਦਰ ਹੁੰਦੇ ਹਨ ਇਹ ਲੋਕਾਂ ਨੂੰ ਸਮਝਣਾ ਹੋਵੇਗਾ। 

    ਪਿਕਨਿਕ ਸਪੋਟ ਸਮਝ ਕੇ ਧਾਰਮਿਕ ਸਥਾਨਾਂ ਤੇ ਨਹੀਂ ਜਾਣਾ ਚਾਹੀਦਾ। ਸ੍ਰੀ ਹਰਿਮੰਦਰ ਸਾਹਿਬ ਟੂਰਿਸਟ ਪਲੇਸ ਨਹੀਂ ਹੈ ਇਹ ਭਗਤੀ ਦਾ ਘਰ ਹੈ ਆਸਥਾ ਦਾ ਕੇਂਦਰ ਹੈ। ਅਕਾਲੀ ਦਲ ਸਿੱਖਾਂ ਦੀ ਸਿਆਸੀ ਜਮਾਤ ਹੈ ਇਹ ਕਦੇ ਵੀ ਦੋ ਫਾੜ ਨਹੀਂ ਹੋਣੀ ਚਾਹੀਦੀ। 

  • ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅੱਜ 11 ਵਜੇ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਬੋਲਣਗੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੁਪਹਿਰ 12.30 ਤੋਂ 1 ਵਜੇ ਦੇ ਕਰੀਬ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਬੋਲਣਗੇ।

  • ‘ਆਪ’ ਆਗੂ ਸੰਦੀਪ ਪਾਠਕ ਨੇ ਕਿਹਾ ਕਿ ਸਰਕਾਰ ਨੇ ਆਪਣੇ ਸਿਆਸੀ ਫਾਇਦੇ ਲਈ ਈਡੀ, ਸੀਬੀਆਈ ਅਤੇ ਇਨਕਮ ਟੈਕਸ ਦੀ ਦੁਰਵਰਤੋਂ ਕੀਤੀ ਹੈ। ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਹਾਈਕੋਰਟ 'ਚ ਅਜਿਹਾ ਕੀ ਹੋਇਆ ਕਿ ਹਾਈਕੋਰਟ ਨੇ ਇਸ 'ਤੇ ਰੋਕ ਲਗਾ ਦਿੱਤੀ।

  • ਅੱਜ ਸੰਸਦ ਵਿੱਚ ਵਿਰੋਧੀ ਧਿਰ ਦਾ ਪ੍ਰਦਰਸ਼ਨ
    ਇਹ ਪ੍ਰਦਰਸ਼ਨ NEET ਤੋਂ ਲੈ ਕੇ ਏਜੰਸੀਆਂ ਦੀ ਦੁਰਵਰਤੋਂ ਤੱਕ ਦੇ ਮੁੱਦਿਆਂ 'ਤੇ 10.30 ਵਜੇ ਹੋਵੇਗਾ।

  • 1 ਜੁਲਾਈ 2024 ਨੂੰ ਸਵੇਰੇ 10:30 ਵਜੇ ਪੰਥਕ ਅਕਾਲੀ ਆਗੂਆਂ ਵੱਲੋਂ ਪੰਥ ਅਤੇ ਪੰਜਾਬ ਦੇ ਬਿਹਤਰੀਨ ਭਵਿੱਖ ਦੇ ਲਈ ਗਿਆਨੀ ਰਘਬੀਰ ਸਿੰਘ ਜੀ (ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ) ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕੀਤੀ ਜਾਵੇਗੀ ਇਸ ਮੌਕੇ ਤੇ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੂਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਪੰਥਕ ਆਗੂ ਸ਼ਾਮਿਲ ਹੋਣਗੇ

  • ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ

    ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਕਿਸਾਨਾਂ ਨੇ ਸੰਗਰੂਰ ਦੇ ਐਸਐਸਪੀ ਦਫ਼ਤਰ ਅੱਗੇ ਵਿਸ਼ਾਲ ਇਕੱਠ ਕਰਕੇ ਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਦਾ ਸਮਰਥਨ ਕੀਤਾ। ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੁਲਿਸ ਨੇ ਮਨਜੀਤ ਸਿੰਘ ਖਿਲਾਫ ਜਾਣਬੁੱਝ ਕੇ ਐਫਆਈਆਰ ਦਰਜ ਕੀਤੀ ਹੈ ਅਤੇ ਮਨਜੀਤ ਸਿੰਘ 'ਤੇ ਐਸਸੀ/ਐਸਟੀ ਐਕਟ ਲਗਾਇਆ ਗਿਆ ਹੈ ਇਹ ਬੇਬੁਨਿਆਦ ਹੈ 

  • CM  ਭਗਵੰਤ ਮਾਨ ਦਾ ਟਵੀਟ

  • ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਮੁੱਦਾ ਅਮਰੀਕਾ ਦੇ ਸਿਆਸੀ ਗਲਿਆਰਿਆਂ ਵਿੱਚ ਪਹੁੰਚਿਆ।
    ਉੱਘੇ ਅਮਰੀਕੀ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਮੇਤ ਸਿੱਖਾਂ ਸੰਬੰਧੀ ਹੋਰ ਮਸਲਿਆਂ ਬਾਰੇ ਕੀਤੀ ਚਰਚਾ।

    ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਰੀਬ ਦੋ ਲੱਖ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਰਿਹਾਈ ਨਾ ਕਰਦਿਆਂ ਲੋਕ ਸਭਾ ਵਿਚ ਸੌਹ ਚੁੱਕ ਸਮਾਗਮ ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ ਦੇ ਸਿਆਸੀ ਗਲਿਆਰਿਆਂ ਵਿੱਚ ਪਹੁੰਚ ਗਿਆ ਹੈ। ਇਸ ਸੰਬੰਧੀ ਬੀਤੇ ਦਿਨ ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਯੂ.ਐਸ. ਏ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਬਹੁਤ ਹੀ ਸਕਾਰਾਤਮਿਕ ਹੁੰਗਾਰਾ ਮਿਲਿਆ ਹੈ। ਇਹ ਮੁਲਾਕਾਤ ਕਮਲਾ ਹੈਰਿਸ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਲਾਸ ਐਂਜਲਸ ਵਿਖੇ ਹੋਈ। 

  • ਦੀਨਾਨਗਰ ਰੇਲਵੇ ਸਟੇਸ਼ਨ ਅਤੇ ਗੁਰੂ ਨਾਨਕ ਮੁਹੱਲੇ ਵਿੱਚ 2 ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਹਦ ਦੇਰ ਰਾਤ ਪੁਲਿਸ ਨੇ ਚਲਾਈਆਂ ਸਰਚ ਓਪਰੇਸ਼ਨ

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਗਵਾੜਾ, ਕਪੂਰਥਲਾ ਵਿੱਚ ਹੋਣਗੇ 

    ਜਲੰਧਰ ਚੋਣਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ 646 ਪੀਟੀਆਈ ਅਧਿਆਪਕ ਯੂਨੀਅਨ ਨਾਲ ਮੀਟਿੰਗ ਕਰਨਗੇ। ਦੂਸਰੀ ਮੀਟਿੰਗ ਵੈਟਰਨਰੀ ਫਾਰਮੇਸੀ ਯੂਨੀਅਨ ਨਾਲ ਹੋਵੇਗੀ ਅਤੇ ਚੌਥੀ ਮੀਟਿੰਗ ਪੰਜਾਬ ਰਾਜ ਮੰਤਰੀ ਸੰਘਰਸ਼ ਮੋਰਚਾ ਪੰਜਾਬ ਨਾਲ ਹੋਵੇਗੀ 6ਵੀਂ ਮੀਟਿੰਗ ਪੰਜਾਬ ਇੰਪਲਾਈਜ਼ ਐਂਡ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਵੱਖ-ਵੱਖ ਮੁਲਾਜ਼ਮ ਪੈਨਸ਼ਨਰਜ਼ ਯੂਨੀਅਨ ਨਾਲ 1:00 ਵਜੇ ਤੱਕ ਹੋਵੇਗੀ।

  • ਚੰਡੀਗੜ੍ਹ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਚਾਰ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ 

    ਯੂਟੀ ਪੁਲਿਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਚਾਰ ਇਮੀਗ੍ਰੇਸ਼ਨ ਸਲਾਹਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੈਕਟਰ 29 ਦੇ ਮੁਹੰਮਦ ਸਦੀਕ ਨੇ ਸ਼ਿਕਾਇਤ ਕੀਤੀ ਹੈ ਕਿ ਕੁਲਦੀਪ ਸਿੰਘ ਨੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਉਸ ਨਾਲ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਕ ਹੋਰ ਮਾਮਲੇ ਵਿਚ ਯਮੁਨਾਨਗਰ ਦੇ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਸੈਕਟਰ 34 ਦੇ ਈਗਲ ਆਈ-ਐਡਵਾਈਜ਼ਰ ਦੇ ਗੁਰਿੰਦਰ ਸਿੰਘ, ਗੁਰਚਰਨ ਸਿੰਘ ਅਤੇ ਅਜੇ ਮਹਿਤਾ ਨੇ ਉਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲੀਸ ਨੇ ਗੁਰਦਾਸਪੁਰ ਦੇ ਵਰਿੰਦਰ ਪਾਲ ਦੀ ਸ਼ਿਕਾਇਤ ’ਤੇ ਸੈਕਟਰ-34 ਸਥਿਤ ਗੁਰੂ ਅਬਰੌਡ ਕੰਸਲਟੈਂਟਸ ਦੇ ਮਾਲਕ ਮਨਦੀਪ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਪਾਲ ਨੇ ਦੋਸ਼ ਲਾਇਆ ਕਿ ਕੈਨੇਡਾ ਲਈ ਪੀਆਰ ਦਿਵਾਉਣ ਦੇ ਬਹਾਨੇ ਉਸ ਨਾਲ 4 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਸੈਕਟਰ-52 ਦੇ ਟਹਿਲ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਜਸਵਿੰਦਰ ਸਿੰਘ ਉਰਫ਼ ਜੱਸਾ ਅਤੇ ਕਮਲਜੀਤ ਸਿੰਘ ਨੇ ਉਸ ਨੂੰ ਸਿੰਗਾਪੁਰ ਦਾ ਵੀਜ਼ਾ ਦਿਵਾਉਣ ਦੇ ਬਹਾਨੇ ਉਸ ਤੋਂ 8 ਲੱਖ ਰੁਪਏ ਦੀ ਠੱਗੀ ਮਾਰੀ ਹੈ।

  • NTA ਨੇ 1563 ਉਮੀਦਵਾਰਾਂ ਦੇ ਸੰਸ਼ੋਧਿਤ ਨਤੀਜੇ ਅਤੇ NEET (UG) 2024 ਦੇ ਸਾਰੇ ਉਮੀਦਵਾਰਾਂ ਦੇ ਰੈਂਕ ਦੇ ਸੰਸ਼ੋਧਨ ਦਾ ਐਲਾਨ ਕੀਤਾ। "ਹੁਣ ਇਹ ਸੂਚਿਤ ਕੀਤਾ ਗਿਆ ਹੈ ਕਿ NEET (UG) 2024 ਦੇ ਸਾਰੇ ਉਮੀਦਵਾਰਾਂ (1563 ਉਮੀਦਵਾਰਾਂ ਸਮੇਤ ਜੋ 23 ਜੂਨ 2024 ਨੂੰ ਰੀ-ਟੈਸਟ ਵਿੱਚ ਸ਼ਾਮਲ ਹੋਏ ਸਨ) ਦੇ ਸੋਧੇ ਹੋਏ ਸਕੋਰ ਕਾਰਡ ਵੈੱਬਸਾਈਟ (https://exams.nta) 'ਤੇ ਅਪਲੋਡ ਕੀਤੇ ਜਾ ਰਹੇ ਹਨ। 

  • ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ, 1 ਜੁਲਾਈ 2024 ਤੋਂ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਚਰਚਾ ਕਰਨ ਦੇ ਉਦੇਸ਼ ਲਈ ਲੋਕ ਸਭਾ ਵਿੱਚ ਮੁਲਤਵੀ ਮਤੇ ਦਾ ਨੋਟਿਸ ਦਿੱਤਾ।

  • NEET ਪੇਪਰ ਲੀਕ ਮਾਮਲੇ 'ਚ ਜੇਲ੍ਹ 'ਚ ਬੰਦ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਲਈ ਸੀਬੀਆਈ ਦੀ ਟੀਮ ਐਤਵਾਰ ਨੂੰ ਫਿਰ ਪਹੁੰਚੀ ਸੀ। ਬਿਊਰ ਜੇਲ੍ਹ ਵਿੱਚ ਬੰਦ 16 ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਗਈ ਅਤੇ ਓਏਸਿਸ ਸਕੂਲ ਦੇ ਪ੍ਰਿੰਸੀਪਲ ਦੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕੀਤੀ ਗਈ।

  • ਨਸ਼ੇ ਨਾਲ ਓਵਰਡੋਜ ਲੈਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਪੁਲਿਸ ਆਈ ਹਰਕਤ ਵਿੱਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਦੋਵਾਂ ਨਸ਼ਾ ਤਸਕਰਾਂ ਦੀ ਪਹਿਛਾਣ ਬਲਕਾਰ ਸਿੰਘ ਅਤੇ ਕਰਨਜੀਤ ਸਿੰਘ ਦੇ ਰੂਪ ਵਜੋਂ ਹੋਈ ਜੋ ਕਿ ਕਿਆਮਪੁਰ ਪਿੰਡ ਦੇ ਰਹਿਣ ਵਾਲੇ ਸਨ। ਪੁਲਿਸ ਨੇ ਮੁੱਖ ਮੁਲਜ਼ਮ ਕਰਨਜੀਤ ਸਿੰਘ ਨੂੰ ਕਾਬੂ ਕੀਤਾ।

    ਪੁਲਿਸ ਨੇ ਦੱਸਿਆ ਕਿ ਕਰਨਜੀਤ ਸਿੰਘ ਤੇ ਪਹਿਲਾਂ ਵੀ ਨਸ਼ੇ ਤਸਕਰੀ ਦੇ ਚਾਰ ਮਾਮਲੇ ਦਰਜ ਹਨ ਅਤੇ ਪਿੰਡ ਦੇ ਵਿੱਚ ਇਹ ਨਸ਼ਾ ਤਸਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੀਤੇ ਦਿਨੀ ਹੀ ਗੁਰਸੇਵਕ ਸਿੰਘ ਨਾਮ ਦੇ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ ਦਾ ਟੀਕਾ ਲਗਾਉਣ ਕਾਰਨ ਅੰਮ੍ਰਿਤਸਰ ਤੇ ਰਾਜਾਸਾਂਸੀ ਦੇ ਪਿੰਡ ਕਿਆਮਪੁਰ ਦੇ ਖੇਤਾਂ ਵਿੱਚੋਂ  ਲਾਸ਼ ਮਿਲੀ ਸੀ। 

  • ਅੱਜ LPG ਸਿਲੰਡਰ ਦੀ ਕੀਮਤ 'ਚ ਬਦਲਾਅ ਕੀਤਾ ਗਿਆ ਹੈ ਅਤੇ ਇਹ ਸਸਤਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 30-31 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਹ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਹੈ। ਐਲਪੀਜੀ ਦਰਾਂ ਵਿੱਚ ਇਹ ਕਟੌਤੀ ਮਾਮੂਲੀ ਹੈ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link