Breaking News Live Updates: ਹਰਿਆਣਾ `ਚ ਆਮ ਆਦਮੀ ਪਾਰਟੀ ਨੇ ਦਿੱਤੀਆਂ ਪੰਜ ਗਰੰਟੀਆਂ

रिया बावा Sat, 20 Jul 2024-4:10 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 


ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅੱਜ ਹਰਿਆਣਾ ਲਈ ਕੇਜਰੀਵਾਲ ਦੀ ਗਾਰੰਟੀ ਜਾਰੀ ਕਰੇਗੀ, ਦੁਪਹਿਰ 2 ਵਜੇ ਗਾਰੰਟੀ ਜਾਰੀ ਕਰੇਗੀ , ਪੰਜਾਬ ਦੇ ਸੀਐਮ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਸੰਜੇ ਸਿੰਘ ਵੀ ਹੋਣਗੇ ਮੌਜੂਦ, ਹਰਿਆਣਾ ਦੇ ਪੰਚਕੂਲਾ ਵਿੱਚ ਟਾਊਨਹਾਲ ਮੀਟਿੰਗ ਵਿੱਚ ਸੁਨੀਤਾ ਕੇਜਰੀਵਾਲ ਕਰਨਗੇ ਲਈ ਆਮ ਆਦਮੀ ਪਾਰਟੀ ਦੀ ਗਾਰੰਟੀ ਲਾਂਚ ਕਰੋ


Punjab Breaking News Live Updates---


 

नवीनतम अद्यतन

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ 43 ਹਜ਼ਾਰ ਦੇ ਲੱਗਭਗ ਨੌਕਰੀਆਂ ਦੇ ਚੁੱਕੇ ਹਾਂ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦੇ। ਕਿਸੇ ਦੀ ਸ਼ਿਫਾਰਿਸ਼, ਹਿਮਾਇਤ ਦੇ ਨਾਲ ਨੌਕਰੀ ਨਹੀਂ ਦਿੱਤੀ। ਮੈਰਿਟ ਬੇਸ ਤੇ ਹੀ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਅਰਵਿੰਦ ਕੇਜਰੀਵਾਲ ਦੇਸ਼ ਦੇ ਸਭ ਤੋਂ ਇਮਾਨਦਾਰ ਲੀਡਰ ਹਨ। ਜੇਕਰ ਦੂਜੀਆਂ ਪਾਰਟੀਆਂ ਵਾਲੇ ਲੋਕ ਇਮਾਨਦਾਰ ਹੁੰਦੇ ਤਾਂ ਸਾਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਪੈਂਦਾ। ਇਨ੍ਹਾਂ ਪਾਰਟੀਆਂ ਨੇ ਸਾਨੂੰ ਚੋਣਾਂ ਲੜਨ ਲਈ ਚੈਲੰਜ਼ ਕੀਤਾ ਸੀ। ਹੁਣ ਇਹ ਲੋਕ ਕਹਿੰਦੇ ਹੁਣ ਇੱਥੇ ਨਾ ਆਉਣਾ..ਇੱਥੇ ਨਾ ਆਉਣਾ।- ਭਗਵੰਤ ਮਾਨ

  • ਹਰਿਆਣਾ ਵਿੱਚ ਅਰਵਿੰਦ ਕੇਜਰੀਵਾਲ ਦੀ ਪਤਨੀ ਦਾ ਵੱਡਾ ਐਲਾਨ

    ਦਿੱਲੀ ਅਤੇ ਪੰਜਾਬ ਦੀਆਂ ਔਰਤਾਂ ਨੂੰ ਜਲਦ ਹੀ 1000 ਰੁਪਏ ਦਿੱਤੇ ਜਾਣਗੇ।

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਸੁਨੀਤਾ ਕੇਜਰੀਵਾਲ ਨੇ ਕਿਹਾ ਕਿ...ਜੇਕਰ ਕੇਜਰੀਵਾਲ ਚੋਰ ਹੈ ਤਾਂ ਕੋਈ ਇਮਾਨਦਾਰ ਨਹੀਂ। ਕੇਜਰੀਵਾਲ ਹਰਿਆਣਾ ਦਾ ਪੁੱਤਰ ਹੈ ਅਤੇ ਕੇਜਰੀਵਾਲ ਨੂੰ ਜੇਲ੍ਹ ਭੇਜ ਕੇ ਭਾਜਪਾ ਨੇ ਹਰਿਆਣਾ ਨੂੰ ਚੁਣੌਤੀ ਦਿੱਤੀ ਹੈ। 2014 'ਚ ਪੂਰੇ ਗੁਜਰਾਤ ਨੇ ਮੋਦੀ ਦਾ ਸਾਥ ਦਿੱਤਾ, ਹੁਣ ਕੇਜਰੀਵਾਲ ਦਾ ਸਾਥ ਦਿਓਗੇ?

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਕੇਜਰੀਵਾਲ ਦਾ ਜਨਮ 16 ਅਗਸਤ 1968 ਨੂੰ ਹੋਇਆ ਸੀ, ਉਸ ਦਿਨ ਕ੍ਰਿਸ਼ਨ ਜਨਮ ਅਸ਼ਟਮੀ ਸੀ। ਪ੍ਰਮਾਤਮਾ ਨੇ ਕੇਜਰੀਵਾਲ ਦਾ ਜਨਮ ਚੰਗੇ ਕੰਮ ਕਰਵਾਉਣ ਦੇ ਲਈ ਕੀਤਾ ਹੈ।- ਸੁਨੀਤਾ ਕੇਜਰੀਵਾਲ

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਪੂਰੀ ਦੁਨੀਆਂ ਭਰ ਵਿੱਚ ਲੋਕ ਅਰਵਿੰਦ ਕੇਜਰੀਵਾਰ ਨੂੰ ਲੋਕ ਉਨ੍ਹਾਂ ਦਾ ਕੰਮਾਂ ਤੋਂ ਜਾਣਦੇ ਹਨ। ਉਨ੍ਹਾਂ ਨੇ ਪੰਜਾਬ ਅਤੇ ਦਿੱਲੀ ਵਿੱਚ ਸਿੱਖਿਆ, ਸਿਹਤ ਅਤੇ ਮੁਫਤ ਬਿਜਲੀ ਦਾ ਪ੍ਰਬੰਧ ਕੀਤਾ। ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕ ਪਸੰਦ ਕਰਦੇ ਹਨ- ਸੁਨੀਤਾ ਕੇਜਰੀਵਾਲ

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਬੀਜੇਪੀ ਹਰ ਵੇਲੇ ਹਿੰਦੂ-ਮੁਸਲਮਾਨ ਕਰਦੀ ਹੈ, ਦੇਸ਼ ਵਿੱਚ ਸਭ ਤੋਂ ਵੱਧ ਹਿੰਦੂ ਦੀ ਗਿਣਤੀ ਹੈ। ਜੇਕਰ ਬੇਰੁਜ਼ਗਾਰੀ ਵਧੀ ਤਾਂ ਹਿੰਦੂ ਬੇਰੁਜ਼ਾਗਰ ਹੋਣਗੇ। ਦੇਸ਼ ਵਿੱਚ ਸਭ ਤੋਂ ਵੱਧ ਕਿਸਾਨ ਹਨ,ਜੇਕਰ ਐਮਐਸਪੀ ਨਾ ਮਿਲੀ ਤਾਂ ਕਿਸਾਨਾਂ ਨੂੰ ਲਾਠੀਆਂ ਮਿਲ ਰਹੀਆਂ ਹਨ। ਕਿਸਾਨਾਂ ਨੂੰ ਫਸਲਾਂ ਦੇ ਸਹੀਂ ਭਾਅ ਨਹੀਂ ਮਿਲ ਰਹੇ। ਨੌਜਵਾਨਾਂ ਨੂੰ ਅਗਨੀਵੀਰ ਵਿੱਚ ਭਰਤੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੂਆਂ ਦਾ ਭਲਾ ਕਰ ਰਿਹੇ ਹਾਂ ਤੁਸੀਂ ਹਿੰਦੂਆਂ ਦਾ ਭਲਾ ਨਹੀਂ। ਉਨ੍ਹਾਂ ਦਾ ਨਾਸ਼ ਕਰ ਰਹੇ ਹੋ।- ਸੰਜੈ ਸਿੰਘ 

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਜੇਕਰ ਤੁਹਾਨੂੰ ਆਪਣੇ ਬਿਜਲੀ ਦੇ ਬਿੱਲ ਜ਼ੀਰੋ, ਸਿਹਤ ਸੇਵਾਵਾਂ ਅਤੇ ਸਿੱਖਿਆ ਮੁਫ਼ਤ ਚਾਹੀਦੀ ਤਾਂ ਅਰਵਿੰਦ ਕੇਜਰੀਵਾਲ ਅਤੇ ਆਮ ਆਮਦੀ ਪਾਰਟੀ ਨੂੰ ਲੈ ਕੇ ਆਉਣਾ ਪਵੇਗਾ।- ਸੰਜੇ ਸਿੰਘ

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਲੋਕ ਕਹਿੰਦੇ ਹਨ ਕਿ...ਦਿੱਲੀ ਅਤੇੇ ਪੰਜਾਬ ਵਿੱਚ ਬਿਜਲੀ ਦਾ ਬਿੱਲ ਜ਼ੀਰੋ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹੀਰੋ

  • ਅਰਵਿੰਦ ਕੇਜਰੀਵਾਲ ਵੱਲੋਂ 5ਜੀ ਨੈੱਟਵਰਕ ਜਾਰੀ ਕੀਤਾ ਗਿਆ, ਜਿਸ ਵਿੱਚ 5 ਗਰੰਟੀਆਂ ਹਨ।

    ਪਹਿਲੀ ਗਰੰਟੀ

    ਮੁਫਤ ਅਤੇ 24 ਘੰਟੇ ਬਿਜਲੀ, ਪੁਰਾਣੇ ਬਿੱਲਾਂ ਦੇ ਬਕਾਏ ਮੁਆਫ ਕੀਤੇ ਜਾਣ, ਬਿਜਲੀ ਕੱਟ ਬੰਦ ਅਤੇ 24 ਘੰਟੇ ਬਿਜਲੀ

    ਦੂਜੀ ਗਰੰਟੀ

    ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਮੁਹੱਲਾ ਕਲੀਨਿਕ, ਹਸਪਤਾਲ ਵਿੱਚ ਟੈਸਟ, ਦਵਾਈਆਂ, ਅਪਰੇਸ਼ਨ ਅਤੇ ਇਲਾਜ ਮੁਫ਼ਤ ਹਨ।

    ਤੀਜੀ ਗਰੰਟੀ

    ਸਿੱਖਿਆ ਮਾਫੀਆ ਦਾ ਅੰਤ. ਪ੍ਰਾਈਵੇਟ ਸਕੂਲਾਂ ਵਿੱਚ ਗੁੰਡਾਗਰਦੀ ਬੰਦ ਕੀਤੀ ਜਾਵੇ ਅਤੇ ਫੀਸਾਂ ਵਿੱਚ ਵਾਧਾ ਬੰਦ ਕੀਤਾ ਜਾਵੇ, ਸਰਕਾਰੀ ਸਕੂਲਾਂ ਦੇ ਸੁਧਾਰ ਲਈ ਕੰਮ

    ਚੌਥੀ ਗਰੰਟੀ

    ਸਾਰੀਆਂ ਔਰਤਾਂ ਨੂੰ 1000 ਰੁਪਏ

    ਪੰਜਵੀਂ ਗਰੰਟੀ

    ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕੰਮ, ਪੰਜਾਬ 'ਚ 2 ਸਾਲਾਂ 'ਚ 45 ਹਜ਼ਾਰ ਨੌਕਰੀਆਂ, ਦਿੱਲੀ ਵਿੱਚ 2.5 ਲੱਖ ਸਰਕਾਰੀ ਅਤੇ 12 ਲੱਖ ਪ੍ਰਾਈਵੇਟ ਨੌਕਰੀਆਂ ਹਨ

  • ਹਰਿਆਣਾ ਨੂੰ ਅੱਜ ਕੇਜਰੀਵਾਲ ਦੀ ਗਰੰਟੀ ਮਿਲੀ

    ਹਰਿਆਣਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦਾ ਹੈ। ਸੂਬੇ ਵਿੱਚ ਦੋਵਾਂ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਚਲਾਈਆਂ ਪਰ ਹਰਿਆਣਾ ਵਿੱਚ 24 ਘੰਟੇ ਬਿਜਲੀ ਨਹੀਂ ਦੇਕੇ। ਸੂਬੇ ਵਿੱਚ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਬਾ। ਮਹਿਲਾਵਾਂ ਨੂੰ ਦੂਰ-ਦੂਰ ਤੋਂ ਪਾਣੀ ਆਪਣੇ ਸਿਰ ਤੇ ਚੁੱਕੇ ਲੈ ਕੇ ਆਉਣਾ ਪੈਦਾ ਹੈ।

    ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਹੈ। ਸਰਕਾਰ ਦੀ ਗੈਂਗਸਟਰਾਂ ਦੇ ਨਾਲ ਗਠਜੋੜ ਹੈ। ਸੂਬੇ ਵਿੱਚ ਕੋਈ ਨਵੀਂ ਇੰਡਸਟਰੀ ਨਹੀਂ ਆ ਰਹੀ। ਅਤੇ ਪੁਰਾਣੀ ਇੰਡਸਟਰੀ ਇੱਥੋ ਪਲਾਨ ਕਰ ਬਾਰੇ ਸੋਚ ਰਹੀ ਹੈ।- ਸੁਸ਼ੀਲ ਗੁਪਤਾ

  • ਹਰਿਆਣਾ ਨੂੰ ਮਿਲੇਗੀ ਅੱਜ ਕੇਜਰੀਵਾਲ ਦੀ ਗਰੰਟੀ

    ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਸੀਟ 'ਤੇ ਚੋਣ ਲੜੀ ਸੀ। ਪਾਰਟੀ ਵਰਕਰਾਂ ਨੇ ਜੰਮਕੇ ਮਿਹਨਤ ਕੀਤੀ। ਅਸੀਂ 4 ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ। ਜੇਕਰ 10 ਹਜ਼ਾਰ ਵੋਟਾਂ ਹੋ ਲੈ ਜਾਂਦੇ ਤਾਂ ਅਸੀਂ ਸੀਟ ਜਿੱਤ ਜਾਂਦੇ।- ਸੁਸ਼ੀਲ ਗੁਪਤਾ

  • ਹਰਿਆਣਾ ਨੂੰ ਮਿਲੇਗੀ ਅੱਜ ਕੇਜਰੀਵਾਲ ਦੀ ਗਰੰਟੀ

    ਅੱਜ ਹਰਿਆਣਾ ਵਿਧਾਨ ਸਭਾ ਚੋਣ ਦੇ ਲਈ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਇੱਕ ਟਾਊਨਹਾਲ ਮੀਟਿੰਗ ਵਿੱਚ ਕੇਜਰੀਵਾਲ ਦੀ ਗਾਰੰਟੀ ਦਾ ਐਲਾਨ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, 'ਆਪ' ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ, ਸੰਸਦ ਮੈਂਬਰ ਸੰਜੇ ਸਿੰਘ ਅਤੇ ਸੁਸ਼ੀਲ ਗੁਪਤਾ, ਸਾਬਕਾ ਸਾਂਸਦ ਰਾਜਸਭਾ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ ਹਨ।

  • CA ਦੇ ਪੇਪਰ ਵਿੱਚ ਫੇਲ ਹੋਣ ਕਾਰਨ ਲੜਕੀ ਨੇ ਲਗਾਇਆ ਫਾਹਾ ਕੀਤੀ ਖੁਦਕੁਸ਼ੀ

    ਮੋਹਾਲੀ ਦੇ ਸੈਕਟਰ 79 ਤੋਂ ਆਈ ਮੰਦਭਾਗੀ ਖਬਰ ਜਿਸ ਵਿੱਚ 20 ਸਾਲਾ ਨੌਜਵਾਨ ਲੜਕੀ ਵੱਲੋਂ ਸੀਏ ਦਾ ਪੇਪਰ ਕਲੀਅਰ ਨਾ ਕਰਨ ਦੀ ਸੂਰਤ ਵਿੱਚ ਕੀਤੀ ਆਤਮ ਹੱਤਿਆl ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੀ ਪਹਿਚਾਨ ਅਰਸ਼ ਲੀਨ ਕੌਰ ਵਜੋਂ ਹੋਈ ਹੈ ਜੋ ਕਿ ਮੋਹਾਲੀ ਦੇ ਸੈਕਟਰ 79 ਵਿੱਚ ਰਹਿੰਦੀ ਹੈ ਅਤੇ ਉਸ ਵੱਲੋਂ ਸੀਏ ਦਾ ਪੇਪਰ ਅਟੈਮਪਟ ਕੀਤਾ ਗਿਆ ਸੀ ਜਿਸ ਵਿੱਚ ਉਹ ਪੰਜ ਨੰਬਰਾਂ ਤੋਂ ਫੇਲ ਹੋ ਗਈ ਜਿਸ ਕਾਰਨ ਨਿਰਾਸ਼ਾ ਵਿੱਚ ਉਸ ਵੱਲੋਂ ਆਪਣੀ ਜੀਵਨ ਲੀਲਾ ਨੂੰ ਅੱਜ ਫਾਹਾ ਲਾ ਕੇ ਖਤਮ ਕਰ ਲਿਆl

  • ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

    ਪੰਜਾਬ ਸਰਕਾਰ ਵੱਲੋ ਝੋਨੇ ਦੇ ਸੀਜਨ ਮੌਕੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਬਿਜਾਈ ਸਮੇਂ ਕਿਸਾਨਾਂ ਨੂੰ ਕਰੀਬ 3,4 ਘੰਟੇ ਹੀ ਬਿਜਲੀ ਮਿਲਦੀ ਹੈ ਅਤੇ ਨਾ ਹੀ ਬਿਜਲੀ ਸਪਲਾਈ ਦਾ ਕੋਈ ਨਿਸ਼ਚਿਤ ਸਮਾਂ ਹੈ, ਜਿਸ ਕਾਰਨ ਖੜ੍ਹੀਆਂ ਫਸਲਾਂ ਕਿਸਾਨਾਂ ਦੇ ਖੇਤਾਂ ਵਿੱਚ ਮਾੜਾ ਅਸਰ ਪੈਂਦਾ ਹੈ।ਕਿਸਾਨਾਂ ਵੱਲੋ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਦਿੱਤੇ ਗਏ ਪਰ ਬਿਜਲੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਅਤੇ ਕਿਸਾਨ ਮਹਿੰਗੇ ਭਾਅ ਦੇ ਡੀਜ਼ਲ ਖਰਚ ਕਰ ਖੇਤਾਂ ਨੂੰ ਪਾਣੀ ਲਗਾਉਣ ਲਈ ਮਜਬੂਰ ਹਨ।

  • ਸਵੇਰੇ 3 ਵਜੇ ਤੋਂ, ਸਾਰੇ ਹਵਾਈ ਅੱਡਿਆਂ 'ਤੇ ਏਅਰਲਾਈਨ ਨੇ ਆਮ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਲਾਈਟ ਆਪਰੇਸ਼ਨ ਹੁਣ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਅੱਜ ਦੁਪਹਿਰ ਤੱਕ, ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਮੁੱਦੇ ਹੱਲ ਹੋ ਜਾਣਗੇ ।

  • ਬਿਕਰਮ ਸਿੰਘ ਮਜੀਠੀਆ ਦੀ ਵਕੀਲ ਵੱਲੋਂ SIT ਨੂੰ ਭੇਜਿਆ ਗਿਆ ਜਵਾਬ,
    23 ਤਰੀਕ ਨੂੰ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਦਾ ਪਹਿਲਾ ਹੀ ਦੇ ਚੁੱਕੇ ਹਾਂ ਜਵਾਬ: ਵਕੀਲ 
    ਬਿਕਰਮ ਸਿੰਘ ਮਜੀਠੀਆ ਇਸ ਸਮੇ ਦਿੱਲੀ ਨੇ, ਜੋ ਆਉਣ ਵਾਲ਼ੀ ਤਰੀਕ ਸੰਬੰਧੀ ਆਪਣੇ ਵਕੀਲਾਂ ਨਾਲ ਤਿਆਰੀਆਂ ਕਰ ਰਹੇ ਹਨ: ਵਕੀਲ

  • ਦਿੱਲੀ ਦੇ ਪ੍ਰਮੁੱਖ ਸਕੱਤਰ LG ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਜਾਣਬੁੱਝ ਕੇ ਘੱਟ ਕੈਲੋਰੀ ਖਾ ਰਹੇ ਹਨ। ਅਰਵਿੰਦ ਕੇਜਰੀਵਾਲ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਘੱਟ ਕੈਲੋਰੀ ਕਾਰਨ ਭਾਰ ਘਟਾ ਰਹੇ ਹਨ, ਕੇਜਰੀਵਾਲ ਸਹੀ ਖੁਰਾਕ ਨਹੀਂ ਲੈ ਰਹੇ ਹਨ। 6 ਜੂਨ ਤੋਂ 13 ਜੁਲਾਈ ਦਰਮਿਆਨ ਸਹੀ ਖੁਰਾਕ ਨਹੀਂ ਲਈ ਗਈ। ਉਹ ਡਾਈਟ ਚਾਰਟ ਦੀ ਪਾਲਣਾ ਨਹੀਂ ਕਰ ਰਿਹਾ ਹੈ। 

  • ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ

    ਡਰੱਗ ਮਾਮਲੇ ਵਿੱਚ ਨਾਮਜਦ ਬਿਕਰਮ ਸਿੰਘ ਮਜੀਠੀਆ SIT ਅੱਗੇ ਅੱਜ ਵੀ ਪੇਸ਼ ਨਹੀਂ ਹੋਣਗੇ। SIT ਨੂੰ 23 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਦਾ ਹਵਾਲਾ ਦੇ ਚੁੱਕੇ ਹਨ।

  • ਸੋਨੀਪਤ ਦੇ ਵਿਧਾਇਕ ਸੁਰੇਂਦਰ ਪੰਵਾਰ ਨੂੰ ਈਡੀ ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ

  • UPSC ਦੇ ਚੇਅਰਮੈਨ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਅਜੇ ਸਵੀਕਾਰ ਨਹੀਂ ਕੀਤਾ ਗਿਆ ਹੈ। 

  • ਪੂਰੇ ਪੰਜਾਬ ਅੰਦਰ ਪੰਚਾਇਤਾਂ ਕਾਫੀ ਸਮੇਂ ਤੋਂ ਭੰਗ ਹੋ ਚੁੱਕੀਆ ਹਨ। ਪਰ ਪੰਚਾਇਤਾਂ ਭੰਗ ਹੋਣ ਕਰਕੇ ਪਿੰਡ ਦੇ ਵਿਕਾਸ ਕਾਰਜ ਇਕ ਦਮ ਰੁਕ ਗਏ ਹਨ। ਜਿਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਖੋਖਰ ਤੋਂ ਮਿਲਦੀ ਹੈ। ਦੱਸ ਦੱਈਏ ਕਿ ਇਸ ਪਿੰਡ ਦੀ ਕੁੱਲ ਆਬਾਦੀ 4300 ਹੈ ਅਤੇ 2300 ਵੋਟਰ ਹਨ। ਇਸ ਪਿੰਡ ਦਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਜੋ ਕਿ ਫੌਜ ਦੇ ਵਿੱਚੋਂ ਕਰਨਲ ਰਿਟਾਇਰਡ ਹੈ ।ਜਿਨਾਂ ਨੂੰ ਪਿੰਡ ਵਾਸੀਆਂ ਵੱਲੋਂ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਸ਼ਅਤੇ ਪਿੰਡ ਦੇ ਵਿਕਾਸ ਕਾਰਜਾਂ ਲਗਾਤਾਰ ਪਿੰਡ ਦੀ ਪੰਚਾਇਤ ਵੱਲੋਂ ਕਰਵਾਏ ਗਏ। ਪਿੰਡ ਵਿੱਚ ਗਲੀਆਂ ਨਾਲੀਆਂ ,ਖੇਡ ਗਰਾਉਂਡ ,ਸਾਫ ਪੀਣ ਵਾਲਾ ਪਾਣੀ, ਦਾਣਾ ਮੰਡੀ ਅਤੇ ਨੌਜਵਾਨਾਂ ਲਈ ਜਿੰਮ ਅਤੇ ਕਈ ਹੋਰ ਪ੍ਰਬੰਧ ਪੰਚਾਇਤ ਵੱਲੋਂ ਕੀਤੇ ਗਏ। ਪਰ ਜਦੋਂ ਪੰਜਾਬ ਵਿੱਚ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਤਾਂ ਪਿੰਡ ਦਾ ਵਿਕਾਸ ਉੱਥੇ ਹੀ ਰੁਕ ਗਿਆ ਤੇ ਕਈ ਗਲੀਆਂ ਤੇ ਨਾਲੀਆਂ ਦੀ ਬਹੁਤ ਵੱਡੀ ਸਮੱਸਿਆ ਜਿਉਂ ਦੀ ਤਿਉ ਬਣ ਕੇ ਰਹਿ ਗਈ। 

  • ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਅੱਜ ਜੰਮੂ ਦਾ ਦੌਰਾ ਕਰਨਗੇ। ਇਹ ਉਨ੍ਹਾਂ ਦਾ ਇੱਕ ਦਿਨ ਦਾ ਦੌਰਾ ਹੈ। ਫੌਜ ਮੁਖੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ।

  • ਨੰਗਲ ਦੇ ਜਵਾਹਰ ਮਾਰਕੀਟ ਚ ਇੱਕ ਹੋਲਸੇਲ ਦੀ ਦੁਕਾਨ ਤੇ ਤੜਕੇ ਸਵੇਰੇ ਅੱਗ ਲੱਗਣ ਦੇ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੰਗਲ ਦੇ ਜਵਾਹਰ ਮਾਰਕੀਟ ਵਿੱਚ ਅੱਜ ਸਵੇਰੇ ਇੱਕ ਹੋਲਸੇਲ ਦੀ ਦੁਕਾਨ ਨੂੰ ਤੜਕੇ ਭਿਆਨਕ ਅੱਗ ਲੱਗ ਗਈ। ਮੌਕੇ ਤੇ ਪੁੱਜੇ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪੁੱਜ ਕੇ ਅੱਗ ਦੇ ਉੱਪਰ ਬੇਸ਼ੱਕ ਕਾਬੂ ਪਾਇਆ ਗਿਆ ਪ੍ਰੰਤੂ ਉਦੋਂ ਤੱਕ ਦੁਕਾਨ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ, ਸਥਾਨਕ ਲੋਕਾਂ ਅਤੇ ਦੁਕਾਨਦਾਰ ਦੇ ਦੱਸਣ ਦੇ ਅਨੁਸਾਰ ਕਿ ਅਜੇ ਕਿੰਨੇ ਦਾ ਨੁਕਸਾਨ ਹੋਇਆ ਉਸ ਬਾਰੇ ਐਸਟੀਮੇਟ ਲਗਾਉਣਾ ਮੁਸ਼ਕਿਲ ਹੈ ਪਰੰਤੂ ਦੁਕਾਨਦਾਰ ਦਾ ਲੱਖਾਂ ਦਾ ਸਮਾਨ ਇਸ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਚੁੱਕਾ ਹੈ।

  • ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਕੈਂਸਰ ਵਿਭਾਗ ਦੇ ਮਰੀਜ਼ਾਂ ਦਾ ਬੁਰਾ ਹਾਲ

    ਵਾਰਡ 'ਚ ਨਾ ਤਾਂ ਕੋਈ AC ਚਲਦਾ ਹੈ ਨਾ ਹੀ ਕੋਈ ਪੱਖੇ, ਮਰੀਜ਼ਾਂ ਨੂੰ ਘਰੋਂ ਪੱਖੇ ਲਿਜਾ ਕੇ ਗਰਮੀ ਤੋਂ ਬਚਣ ਦਾ ਜੁਗਾੜ ਕਰਨਾ ਪੈਂਦਾ ਹੈ । ਕੀਮੋ ਵਾਲੇ ਮਰੀਜ਼ਾਂ ਨੂੰ ਵੱਡੀ ਜ਼ਰੂਰਤ ਹੁੰਦੀ ਹੈ ਗਰਮੀ ਤੋਂ ਬਚਾਉਣ ਦੀ।

  • ਫਿਰੋਜ਼ਪੁਰ ਪੁਲਿਸ ਦੀ ਨਵੇਕਲੀ ਪਹਿਲ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਵਿੱਚ ਕਰਾਏ ਜਾ ਰਹੇ ਸੈਮੀਨਾਰ

    ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਅਲੱਗ ਅਲੱਗ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡਾਂ ਵਿੱਚ ਨਸ਼ਿਆਂ ਪ੍ਰਤੀ ਸੈਮੀਨਾਰ ਕਰਾਏ ਜਾ ਰਹੇ ਹਨ। ਉਥੇ ਹੀ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਤਾਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। 

    ਫਿਰੋਜ਼ਪੁਰ ਪੁਲਿਸ ਵੱਲੋਂ ਹੁਸੈਨੀਵਾਲਾ ਬਾਰਡਰ ਦੇ ਨਜਦੀਕ ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ ਵਿਖੇ ਅੱਜ ਨਸ਼ਾ ਵਿਰੋਧੀ "ਨਿਵੇਕਲੀ ਪਹਿਲ" ਮੁਹਿੰਮ ਦੇ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜੇਤੂ ਬੱਚਿਆਂ ਨੂੰ ਡਰਾਇੰਗ ਸੀਟਾਂ ਅਤੇ ਕਲਰ ਕਿੱਟਾਂ ਮੁਫਤ ਮੁਹਈਆ ਕਰਾਈਆਂ ਗਈਆਂ ਇਸ ਦੌਰਾਨ ਜਾਣਕਾਰੀ ਦਿੰਦਿਆਂ ਡੀਆਈਜੀ ਅਜੇ ਮਲੂਜਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਫਿਰੋਜ਼ਪੁਰ ਦੇ ਅਲੱਗ ਅਲੱਗ ਪਿੰਡਾਂ ਵਿੱਚ ਨਸ਼ਿਆਂ ਖਿਲਾਫ ਸੈਮੀਨਾਰ ਕਰਾਏ ਜਾ ਰਹੇ ਹਨ। ਅਤੇ ਬੱਚਿਆਂ ਦੇ ਪੈਟਿੰਗ ਮੁਕਾਬਲੇ ਕਰਾਂ ਲੋਕਾਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਵਿਚੋਂ ਉਹ ਨਸ਼ੇ ਦੀ ਜੜ੍ਹ ਨੂੰ ਪੁੱਟਕੇ ਹੀ ਸਾਹ ਲੈਣਗੇ ਜਿਸ ਲਈ ਪਿੰਡਾਂ ਦੀਆਂ ਪੰਚਾਇਤਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।

  • ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ਚ ਨਹਾ ਰਹੇ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਭਾਰਥਵਾਲ ਰਣਬੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਜਿਸ ਨੂੰ ਬਚਾਉਣ ਵਾਸਤੇ ਉਸਦੇ ਤਿੰਨ ਸਾਥੀ ਮੁਖੋ, ਕਰਤਾਰ ਸਿੰਘ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਖੁੱਦ ਵੀ ਰੁੜ੍ਹ ਗ਼ਏ ਇੰਨਾਂ ਸਰਪੰਚ ਨੂੰ ਬਚਾਉਂਦਿਆਂ ਦੋ ਜਾਣੇ ਪਾਣੀ ਦੇ ਤੇਜ ਵਹਾਅ ਨਾਲ ਪਾਣੀ ਵਿੱਚ ਰੁੜ ਗਏ ਤਿੰਨਾਂ ਦੀ ਭਾਲ ਜਾਰੀ ਹੈ।

  • #Chandigarh ਅੰਮ੍ਰਿਤਪਾਲ ਸਿੰਘ ਨੇ ਆਪਣੇ 'ਤੇ ਲਗਾਏ ਗਏ ਨੈਸ਼ਨਲ ਸਕਿਓਰਿਟੀ ਐਕਟ NSA ਨੂੰ ਹਾਈਕੋਰਟ 'ਚ ਚੁਣੌਤੀ ਦਿੰਦੇ ਹੋਏ ਆਪਣੇ 'ਤੇ ਲਗਾਏ ਗਏ NSA ਨੂੰ ਗੈਰ-ਕਾਨੂੰਨੀ ਦੱਸਦਿਆਂ ਹਾਈਕੋਰਟ ਤੋਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਅਗਲੇ ਹਫਤੇ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਹੈ। ਦੱਸ ਦੇਈਏ ਕਿ ਉਨ੍ਹਾਂ 'ਤੇ ਦੂਜੀ ਵਾਰ ਐੱਨਐੱਸਏ ਲਗਾਉਣ ਦੇ ਜੋ ਕਾਰਨ ਦੱਸੇ ਗਏ ਹਨ, ਉਹ ਪੂਰੀ ਤਰ੍ਹਾਂ ਨਾਲ ਗਲਤ ਹਨ, ਹੁਣ ਉਹ ਸੰਸਦ ਦੀਆਂ ਚੋਣਾਂ ਵੀ ਜਿੱਤ ਚੁੱਕੇ ਹਨ। ਉਸ 'ਤੇ ਲਗਾਇਆ ਗਿਆ NSA ਰੱਦ ਕੀਤਾ ਜਾਣਾ ਚਾਹੀਦਾ ਹੈ

  • #ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ (20 ਜੁਲਾਈ) ਸਵੇਰੇ 10 ਵਜੇ ਪਟਿਆਲਾ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਹ ਨਵਾਂ ਸੰਮਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਨਵਾਂ ਸੰਮਨ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 160 ਤਹਿਤ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਪਟਿਆਲਾ ਪੁਲਿਸ ਲਾਈਨ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ, ਬਿਕਰਮ ਮਜੀਠੀਆ 18 ਜੁਲਾਈ ਨੂੰ ਪੇਸ਼ੀ ਮੌਕੇ ਪੇਸ਼ ਨਹੀਂ ਹੋਏ।

ZEENEWS TRENDING STORIES

By continuing to use the site, you agree to the use of cookies. You can find out more by Tapping this link