Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा May 21, 2024, 18:24 PM IST

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Haryana Himachal News 21 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।


ਕਹਿਰ ਢਾਹ ਰਹੀ ਗਰਮੀ ਦੇ ਵਿਚਕਾਰ ਸਕੂਲਾਂ (Summer Vacation) ਵਿਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 


 

नवीनतम अद्यतन

  • ਡਿਊਟੀ ਦੌਰਾਨ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ 
    ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਡਿਊਟੀ 'ਤੇ ਤਾਇਨਾਤ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜੇਲ੍ਹ ਟਾਵਰ ਨੰਬਰ 1 'ਤੇ ਤਾਇਨਾਤ ਹੋਮਗਾਰਡ ਦੀ ਆਪਣੇ ਹੀ ਹਥਿਆਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਆਂਦਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋਈ ਹੈ।

  • ਭਾਜਪਾ ਨੂੰ ਲੱਗਿਆ ਵੱਡਾ ਝਟਕਾ
    ਫਿਰੋਜ਼ਪੁਰ ਹਲਕੇ 'ਚ AAP ਦਾ ਪਰਿਵਾਰ ਹੋਰ ਮਜ਼ਬੂਤ ਹੋਇਆ ਹੈ। ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ  ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।

  •  ਚੋਣ ਜ਼ਾਬਤੇ ਦੇ ਚਲਦਿਆਂ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ
    ਸਬ-ਡਵੀਜਨ ਧਰਮਕੋਟ ਵਿੱਚ ਸਫਲ CASO ਅਪਰੇਸ਼ਨ ਤਹਿਤ ਆਬਕਾਰੀ ਐਕਟ ਤਹਿਤ 03 ਕੇਸ ਦਰਜ ਕਰਕੇ 1,40,000 ਲੀਟਰ ਲਾਹਣ ਬਰਾਮਦ ਕੀਤੀ। ਮੋਗਾ ਦੀ ਸਬ-ਡਵੀਜਨ ਧਰਮਕੋਟ ਦੇ ਕ੍ਰੀਬ 35 ਕ੍ਰਮਚਾਰੀਆਂ ਵੱਲੋਂ ਸਤਲੁਜ ਦਰਿਆ ਦੇ ਨੇੜੇ ਧਰਮਕੋਟ ਖੇਤਰ ਵਿੱਚ ਇੱਕ ਘੇਰਾਬੰਦੀ ਅਤੇ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਅਪਰੇਸ਼ਨ ਦੋਰਾਨ ਸਮੱਲਗਰਾਂ ਖਿਲਾਫ ਆਬਕਾਰੀ ਐਕਟ ਤਹਿਤ ਨਿਮਨ-ਲਿਖਤ ਅਨੁਸਾਰ (03) ਮੁਕੱਦਮੇ ਰਜਿਸਟਰ ਕਰਕੇ 1,40,000 ਲੀਟਰ ਲਾਹਣ ਬਰਾਮਦ ਕੀਤੀ ਗਈ।

  • ਪ੍ਰਨੀਤ ਕੌਰ ਨੇ ਪੀਐਮ ਦੀ ਰੈਲੀ ਲਈ ਪੰਜਾਬ ਵਾਸੀਆਂ ਨੂੰ ਦਿੱਤਾ ਸੱਦਾ
    ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀ ਲਈ ਲਈ ਸਮੂਹ ਪੰਜਾਬ ਵਾਸੀਆਂ ਨੂੰ ਨਿੱਘਾ ਸੱਦਾ ਦਿੱਤਾ ਹੈ।

  • ਸਨੈਚਰ ਗਿਰੋਹ ਦੇ ਚਾਰ ਮੈਂਬਰ ਮਾਰੂ ਹਥਿਆਰਾਂ, ਚੋਰੀਸ਼ੁਦਾ ਵਾਹਨ ਸਮੇਤ ਚਾਰ ਗ੍ਰਿਫ਼ਤਾਰ

    ਮੋਹਾਲੀ ਦਾ ਥਾਣਾ ਬਲੌਂਗੀ ਪੁਲਿਸ ਵੱਲੋਂ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਿੱਚ ਸਨੈਚਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਮਾਰੂ ਹਥਿਆਰ ਚਾਰ ਮੋਬਾਈਲ ਫੋਨ ਦੋ ਚੋਰੀ ਦੇ ਵਾਹਨ ਬਰਾਮਦ ਹੋਏ। ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਹੁਣ ਤੱਕ ਤਕਰੀਬਨ ਅੱਠ ਦੇ ਕਰੀਬ ਵਾਰਦਾਤਾਂ ਸੁਲਝਾਈਆਂ ਗਈਆਂ।

  • ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ
    ਦਿੱਲੀ 'ਚ ਤਰੁਣ ਚੁੱਘ ਦੀ ਮੌਜੂਦਗੀ 'ਚ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਏ

  • ਅਬੋਹਰ ਦੇ ਪੰਜਪੀਰ ਦੇ ਰਹਿਣ ਵਾਲੇ ਬਜ਼ੁਰਗ ਵਿਅਕਤੀ ਦੀ ਗਰਮੀ ਕਾਰਨ ਮੌਤ 
    ਅਬੋਹਰ ਦੇ ਪੰਜਪੀਰ ਦੇ ਰਹਿਣ ਵਾਲੇ ਬਜ਼ੁਰਗ ਵਿਅਕਤੀ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਡਾਕਟਰਾਂ ਨਹੀਂ ਲੋਕਾਂ ਨੂੰ ਗਰਮੀ ਤੋਂ ਬਚਾਅ ਦੀ ਅਪੀਲ ਕੀਤੀ। 

  • ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 31 ਮਈ ਤੱਕ ਵਧਾ ਦਿੱਤੀ ਹੈ। ਸਿਸੋਦੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ।

  • ਪ੍ਰਨੀਤ ਕੌਰ ਨੇ ਕੀਤਾ ਟਵੀਟ

    ਪ੍ਰਨੀਤ ਕੌਰ ਨੇ ਟਵੀਟ ਕੀਤਾ ਹੈ ਕਿ ਮੈਂ ਪਟਿਆਲੇ ਦੇ ਤੇਜ ਬਾਗ ਕਲੋਨੀ ਦੇ ਨੌਜਵਾਨ ਲੜਕਿਆਂ ਕਾਰਤਿਕ ਬਾਂਸਲ ਅਤੇ ਪ੍ਰਿੰਸ ਦੀ ਤੰਦਰੁਸਤੀ ਲਈ ਅਰਦਾਸ ਕਰਦਾ ਹਾਂ ਜੋ 18 ਮਈ ਤੋਂ ਲਾਪਤਾ ਹਨ। ਉਹ ਅਯੁੱਧਿਆ 'ਚ ਸ੍ਰੀ ਰਾਮ ਮੰਦਰ 'ਚ ਮੱਥਾ ਟੇਕਣ ਗਏ ਸਨ ਅਤੇ ਅਜੇ ਤੱਕ ਵਾਪਸ ਨਹੀਂ ਆਏ। ਮੈਨੂੰ ਉਮੀਦ ਹੈ ਅਤੇ ਜਲਦੀ ਹੀ ਤੁਹਾਡਾ ਸੁਆਗਤ ਕਰਨ ਲਈ ਪ੍ਰਾਰਥਨਾ ਕਰੋ!

  • ਦਿਨ ਦਿਹਾੜੇ ਸੈਕਟਰ 71 ਦੇ ਘਰਾਂ ਵਿੱਚੋਂ ਸਾਈਕਲਾਂ ਹੋਈਆਂ ਚੋਰੀ
    ਮੋਹਾਲੀ ਦੇ ਪੌਸ਼ ਇਲਾਕੇ ਅਖਵਾਏ ਜਾਣ ਵਾਲੇ ਸੈਕਟਰ 71 ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਸ਼ਰੇਆਮ ਦਿਨ ਦਿਹਾੜੇ ਵੱਖ -ਵੱਖ ਘਰਾਂ ਵਿੱਚ ਦਾਖਲ ਹੋ ਸਾਈਕਲਾਂ  ਚੋਰੀ ਕੀਤੀਆਂ ਗਈਆਂ ਹਨl

  • ਪੰਜਾਬ ਭਾਜਪਾ ਨੂੰ ਲੱਗ ਸਕਦਾ ਹੈ ਝਟਕਾ 
    ਚੋਣਾਂ ਨਜ਼ਦੀਕ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ।  ਫਿਰੋਜ਼ਪੁਰ ਤੋਂ ਤਿੰਨ ਵਾਰ ਦੇ ਰਹਿ ਚੁੱਕੇ ਵਿਧਾਇਕ ਸੁਖਪਾਲ ਸਿੰਘ ਨੰਨੂ ਪਾਰਟੀ ਨੂੰ ਕਹਿ ਸਕਦੇ ਹਨ ਅਲਵਿਦਾ

  • ਚੰਡੀਗੜ੍ਹ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 22 ਮਈ ਤੋਂ 30 ਜੂਨ ਤੱਕ ਸਕੂਲ ਰਹਿਣਗੇ ਬੰਦ
    ਚੰਡੀਗੜ੍ਹ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ 22 ਮਈ ਤੋਂ (ਬੁੱਧਵਾਰ) ਤੋਂ 30 ਜੂਨ (ਐਤਵਾਰ) ਤੱਕ ਯੂਟੀ ਚੰਡੀਗੜ੍ਹ ਦੇ ਸਾਰੇ ਸਕੂਲਾਂ (ਸਰਕਾਰੀ, ਸਰਕਾਰੀ) ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ 21 ਮਈ 2024 ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਆਖਰੀ ਕੰਮਕਾਜੀ ਦਿਨ ਹੋਵੇਗਾ।

  • ਅਯੋਧਿਆ ਰਾਮ ਮੰਦਿਰ ਗਏ 2 ਪਟਿਆਲਾ ਦੇ ਮਾਸੂਮ ਬੱਚੇ ਹੋਏ ਲਾਪਤਾ

    17 ਤਾਰੀਕ ਨੂੰ ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਅਯੋਧਿਆ ਰਾਮ ਮੰਦਿਰ ਦਰਸ਼ਨ ਦੇ ਲਈ ਰਵਾਨਾ ਹੋਈ ਸੀ ਜਿਸ ਵਿੱਚ ਪਟਿਆਲਾ ਦੇ ਦੋ ਬੱਚੇ ਵੀ ਘੁੰਮਣ ਦੇ ਲਈ ਉੱਥੇ ਦਰਸ਼ਨ ਕਰਨ ਦੇ ਲਈ ਗਏ ਸਨ ਜਿੰਨਾਂ ਵਿੱਚ ਕਾਰਤਿਕ ਬਾਂਸਲ ਅਤੇ ਪ੍ਰਿੰਸ ਨਾਮਕ 2 ਬੱਚੇ ਰਾਮ ਮੰਦਿਰ ਦਰਸ਼ਨ ਕਰਨ ਦੇ ਲਈ ਗਏ ਸਨ ਜਿਹੜੇ ਹੁਣ 18 ਤਾਰੀਕ ਨੂੰ ਲਾਪਤਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ।

    ਨਦੀ ਕਿਨਾਰੇ ਦੋਵੇਂ ਬੱਚਿਆਂ ਦੇ ਕੱਪੜੇ ਮਿਲੇ ਨੇ ਜਿਸ ਨੂੰ ਲੈ ਕੇ ਪਰਿਵਾਰ ਵੱਡੀ ਚਿੰਤਾ ਦੇ ਵਿੱਚ ਹੈ। ਆਖਿਰਕਾਰ ਸਾਡੇ ਬੱਚੇ ਗਏ ਕਿੱਥੇ, ਪਟਿਆਲਾ ਤੋਂ ਇਹ ਦਰਸ਼ਨ ਕਰਨ ਦੇ ਲਈ ਬਸ 17 ਤਾਰੀਕ ਨੂੰ ਗਏ ਸੀ ਅਤੇ 20 ਤਾਰੀਕ ਨੂੰ ਬੱਸ ਨੇ ਵਾਪਿਸ ਆਉਣਾ ਸੀ ਬੱਸਤਾ ਵਾਪਿਸ ਆ ਗਈ ਹੈ ਲੇਕਿਨ ਉਹ ਬੱਚੇ ਨਹੀਂ ਵਾਪਿਸ ਆਏ ਜਿਸ ਨੂੰ ਲੈ ਕੇ ਪਰਿਵਾਰ ਵੱਡੀ ਚਿੰਤਾ ਦੇ ਵਿੱਚ ਹੈ।

  • ਮਲੇਰਕੋਟਲਾ ਡੀਸੀ ਦਫ਼ਤਰ ਵਿਖੇ ਕਿਸੇ ਅਣਪਛਾਤੇ ਵਿਅਕਤੀ ਵੱਲੋ ਸ਼ਹਿਰ ਦੀਆਂ ਵੱਖ- ਵੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ 

    ਮਲੇਰਕੋਟਲਾ ਡੀਸੀ ਦਫ਼ਤਰ ਵਿਖੇ ਕਿਸੇ ਅਣਪਛਾਤੇ ਵਿਅਕਤੀ ਵੱਲੋ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਇਕ ਮੇਲ ਰਾਹੀਂ ਦਿੱਤੀਆਂ ਗਈਆਂ ਸਨ ਜਿਸ ਦੀ ਸ਼ਿਕਾਇਤ ਡੀਸੀ ਦਫ਼ਤਰ ਵੱਲੋ ਜਾਂਚ ਲਈ ਪੁਲਿਸ ਨੂੰ ਦਿੱਤੀ ਗਈ,ਅਤੇ ਡੀਐਸਪੀ ਗੁਰਦੇਵ ਸਿੰਘ,ਸੀਆਈਏ ਸਟਾਫ਼ ਮੋਹਰਾਣਾ,ਅਤੇ ਸਾਈਬਰ ਸੈੱਲ ਵੱਲੋ ਸਾਂਝੇ ਤੌਰ ਤੇ ਕੰਮ ਕਰਕੇ ਰਾਜਦੀਪ ਸਿੰਘ ਨਾਮਕ ਆਰੋਪੀ ਨੂੰ ਗਿਰਫ਼ਤਾਰ ਕੀਤਾ ਗਿਆ ਜੋ ਜਿਲ੍ਹਾ ਲੁਧਿਆਣਾ ਦੇ ਮਲੌਦ ਦੇ ਪਿੰਡ ਮਾਲੋਦੋਦ ਰਿਹਣ ਵਾਲਾ ਹੈ।                         

    ਉਧਰ ਇਸ ਮੌਕੇ ਐਸਪੀ ਵੈਭਵ ਸਹਿਗਲ ਵੱਲੋ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਇਸ ਆਰੋਪੀ ਨੂੰ ਗ੍ਰਿਫਤਾਰ ਕਰਕੇ ਇਸ ਦਾ ਰਿਮਾਂਡ ਹਾਸਿਲ ਕੀਤਾ ਹੈ ਜਿਸ ਤੋ ਹੋਰ ਢੁੰਗਾਈ ਨਾਲ ਪੁੱਛ ਤਾਸ਼ ਕੀਤੀ ਜਾ ਰਹੀ ਹੈ ਅਤੇ ਇਸ ਕੋਲੋ ਪੁਲਿਸ ਨੇ 3 ਡਿਵਾਈਸ ਆਈ ਫੋਨ, ਵੀਵੋ ਫੋਨ ਰੀਆਲਮੀ ਫੋਨ ਅਤੇ ਵੱਖੋ ਵੱਖ ਸਿਮ ਬਰਾਮਦ ਕੀਤੇ ਗਏ ਨੇ।ਅਤੇ ਦਸਿਆ ਕਿ ਕਿਸੇ ਲੜਕੀ ਨਾਲ ਇਸਨੂੰ ਪਿਆਰ ਸੀ ਅਤੇ ਉਸਦੀ ਮੰਗਣੀ ਕੀਤੇ ਹੋਰ ਹੋਣ ਕਰਕੇ ਉਸਤੋ ਬਦਲਾ ਲੈਣ ਅਤੇ ਉਸਨੂੰ ਫਸਾਉਣ ਲਈ ਉਸਦੀ ਮੇਲ ਆਈਡੀ ਹੈਕ ਕਰਕੇ ਇਹ ਸਭ ਮੇਲ ਕੀਤੀਆਂ ਅਤੇ ਇਸ ਸਭ ਨੂੰ ਅੰਜਾਮ ਦਿੱਤਾ ਗਿਆ। ਅਤੇ ਇਸ ਆਰੋਪੀ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। 

  • ਰੇਲਵੇ ਸਟੇਸ਼ਨ ਤੇ ਅੱਜ ਯਾਤਰੀਆਂ ਦੇ ਆਉਣ ਕਰਕੇ ਰੇਲ ਗੱਡੀਆਂ ਚੱਲਣ ਕਰਕੇ ਰੌਣਕ ਪਰਤ 
    ਪੰਜਾਬ ਪ੍ਰਵੇਸ਼ ਦੁਆਰ ਰਾਜਪੁਰਾ ਰੇਲਵੇ ਸਟੇਸ਼ਨ ਤੇ ਅੱਜ ਯਾਤਰੀਆਂ ਦੇ ਆਉਣ ਕਰਕੇ ਰੇਲ ਗੱਡੀਆਂ ਚੱਲਣ ਕਰਕੇ ਰੌਣਕ ਪਰਤ ਆਈ ਹੈ। ਪਿਛਲੇ 35 ਦਿਨਾਂ ਤੋਂ ਰੇਲਵੇ ਸਟੇਸ਼ਨ ਤੇ ਗੱਡੀਆਂ ਨਾ ਆਉਣ ਕਰਕੇ ਸਟੇਸ਼ਨ ਤੇ ਕੰਟੀਨ ਵਾਲਿਆਂ ਦਾ ਵੀ ਕੰਮ ਕਾਰ ਠੱਪ ਹੋ ਚੁੱਕਾ ਸੀ। ਅੱਜ ਉਹੀ ਕੰਟੀਨ ਵਾਲੇ ਆਪਣੀ ਦੁਕਾਨ ਨੂੰ ਸਜਾਉਂਦੇ ਨਜ਼ਰ ਆ ਰਹੇ ਹਨ। ਰੋਜ਼ਾਨਾ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਲੰਮਾ ਸਮਾਂ ਬੱਸਾਂ ਤੇ ਸਫਰ ਕਰਨਾ ਪਿਆ ਅਤੇ ਬੱਸਾਂ ਉੱਪਰ ਡਬਲ ਡਬਲ ਕਿਰਾਇਆ ਖਰਚ ਕੇ ਉਹਨਾਂ ਨੂੰ ਸਫਰ ਕਰਨਾ ਪੈਂਦਾ ਸੀ।

     

  • ਦਿੱਲੀ ਪੁਲਿਸ ਨੇ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਦੀ ਜਾਂਚ ਲਈ ਬਣਾਈ ਐਸਆਈਟੀ 
    ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਦੇ ਇੱਕ ਹਫ਼ਤੇ ਬਾਅਦ ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਨਿੱਜੀ ਸਕੱਤਰ ਬਿਭਵ ਕੁਮਾਰ ਨੇ ਉਸ 'ਤੇ ਹਮਲਾ ਕੀਤਾ ਹੈ। ਐਸਆਈਟੀ ਦੀ ਅਗਵਾਈ ਉੱਤਰੀ ਦਿੱਲੀ ਦੀ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਅੰਜਿਤਾ ਚੇਪਿਆਲਾ ਕਰ ਰਹੀ ਹੈ ਜੋ ਜਾਂਚ ਨੂੰ ਸੰਭਾਲ ਰਹੀ ਹੈ। ਐਸਆਈਟੀ ਵਿੱਚ ਤਿੰਨ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਥਾਣਾ ਸਿਵਲ ਲਾਈਨ ਦਾ ਅਧਿਕਾਰੀ ਵੀ ਸ਼ਾਮਲ ਹੈ, ਜਿੱਥੇ ਕੇਸ ਦਰਜ ਕੀਤਾ ਗਿਆ ਸੀ।

  • ਗੁਰਦਾਸਪੁਰ ਦੇ ਪਿੰਡ ਫਤਿਹ ਨੰਗਲ ਦੇ ਲੋਕਾਂ ਦਾ ਵੱਡਾ ਐਲਾਨ

    Lok sabha Elections 2024:ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਵਿੱਚ ਬੂਥ ਨਹੀਂ ਲੱਗਣ ਦਿੱਤਾ ਜਾਏਗਾ ਅਤੇ ਨਾ ਹੀ ਕਾਂਗਰਸ ਨੂੰ ਵੋਟਾਂ ਪੈਣਗੀਆਂ। ਡੀਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ

  • ਨਰਿੰਦਰ ਮੋਦੀ ਦਾ ਟਵੀਟ
    ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਬਰਸੀ 'ਤੇ ਸ਼ਰਧਾਂਜਲੀ।

  • ਰਾਮ ਰਹੀਮ ਨੂੰ ਦਿੱਤੀ ਜਾ ਰਹੀ ਪੈਰੋਲ ਅਤੇ ਫਰਲੋ ਬਾਰੇ 
    ਹਾਈ ਕੋਰਟ ਨੇ 29 ਫਰਵਰੀ ਨੂੰ ਹੁਕਮ ਦਿੱਤਾ ਸੀ ਕਿ ਭਵਿੱਖ ਵਿੱਚ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦੇਣ ਲਈ ਸਰਕਾਰ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਜਦੋਂਕਿ ਰਾਮ ਰਹੀਮ ਨੇ ਰੀਕਾਲਿੰਗ ਐਪਲੀਕੇਸ਼ਨ ਰਾਹੀਂ ਕਿਹਾ ਹੈ ਕਿ ਉਸ ਨੂੰ ਵੀ ਬਾਕੀ ਕੈਦੀਆਂ ਵਾਂਗ ਪੈਰੋਲ ਅਤੇ ਫਰਲੋ ਦਿੱਤੀ ਜਾਵੇ। ਰਾਮ ਰਹੀਮ ਦੀ ਤਰਫੋਂ ਕਿਹਾ ਗਿਆ ਹੈ ਕਿ ਉਸ ਵਰਗੇ ਹੋਰ ਦੋਸ਼ੀਆਂ ਨੂੰ ਸਾਲ ਵਿੱਚ 70 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਦਿੱਤੀ ਜਾਂਦੀ ਹੈ। ਇਹਨਾਂ ਨਿਯਮਾਂ ਤਹਿਤ ਉਸਨੂੰ ਇਹ ਅਧਿਕਾਰ ਵੀ ਹੈ। ਅਜਿਹੇ 'ਚ ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਸਰਕਾਰ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਪਿਛਲੇ ਇੱਕ ਸਾਲ ਵਿੱਚ ਰਾਮ ਰਹੀਮ ਵਰਗੇ ਕੈਦੀਆਂ ਦੀਆਂ ਕਿੰਨੀਆਂ ਪੈਰੋਲ ਜਾਂ ਫਰਲੋ ਦੀਆਂ ਅਰਜ਼ੀਆਂ ਸਰਕਾਰ ਨੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਖਾਰਜ ਕੀਤੀਆਂ ਹਨ।

     

  • ਭਗਵੰਤ ਸਿੰਘ ਮਾਨ ਦੇ ਰੋਡ ਸ਼ੋਅ
    #ਮਲੋਟ (ਮੁਕਤਸਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਲੋਟ ਵਿੱਚ ਦੁਪਹਿਰ 2:00 ਵਜੇ ਰੋਡ ਸ਼ੋਅ ਕਰਨਗੇ, ਜੋ ਗਾਂਧੀ ਚੌਕ ਤੋਂ ਹੁੰਦੇ ਹੋਏ ਮਲੋਟ ਦੀ ਸੁਪਰ ਮਾਰਕੀਟ ਵਿੱਚ ਰੋਡ ਸ਼ੋਅ ਕਰਨਗੇ।
    #ਫਾਜ਼ਿਲਕਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫਾਜ਼ਿਲਕਾ 'ਚ 3:00 ਵਜੇ ਰੋਡ ਸ਼ੋਅ ਕਰਨਗੇ, ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ 'ਚ ਰੋਡ ਸ਼ੋਅ ਕਰਨਗੇ।
    #ਜਲਾਲਾਬਾਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ 4:00 ਵਜੇ ਜਲਾਲਾਬਾਦ (ਫਾਜ਼ਿਲਕਾ) ਵਿੱਚ ਰੋਡ ਸ਼ੋਅ ਕਰਨਗੇ।

  • Punjab weather Update: ਪੰਜਾਬ 'ਚ ਅੱਤ ਦੀ ਗਰਮੀ ਪੈ ਰਹੀ ਹੈ ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 10 ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ 23 ਮਈ ਤੱਕ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਨੂਹ, ਪਲਵਲ, ਫਰੀਦਾਬਾਦ, ਸਿਰਸਾ, ਫਤੇਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 11 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੈ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਝੱਜਰ, ਰੋਹਤਕ, ਸੋਨੀਪਤ, ਪਾਣੀਪਤ ਅਤੇ ਜੀਂਦ ਸ਼ਾਮਲ ਹਨ।

     

  •  ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਅੱਜ ਆਪਣਾ ਹੁਕਮ ਦੇਵੇਗਾ
    ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਅੱਜ ਆਪਣਾ ਹੁਕਮ ਦੇਵੇਗਾ। ਸਿਸੋਦੀਆ ਨੇ ਅੱਜ ਸ਼ਾਮ 5 ਵਜੇ ਜਾਂਚ ਏਜੰਸੀਆਂ ਸੀਬੀਆਈ ਅਤੇ ਈਡੀ ਤੋਂ ਜ਼ਮਾਨਤ ਮੰਗੀ ਹੈ ਅਦਾਲਤ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰੇਗੀ।

  • ਸੁਖਬੀਰ ਸਿੰਘ ਬਾਦਲ ਅੱਜ ਮੋਗਾ ਦੌਰੇ 'ਤੇ
    ਮੋਗਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮੋਗਾ ਦੌਰੇ 'ਤੇ ਹਨ ਜਿੱਥੇ ਉਹ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ, ਸੁਖਬੀਰ ਸਿੰਘ ਬਾਦਲ ਪਹਿਲਾਂ ਨਿਹਾਲ ਸਿੰਘ ਹਲਕੇ, ਫਿਰ ਕਸਬਾ ਬੱਧਨੀ ਕਲਾਂ 'ਚ ਜਾਣਗੇ ਸ਼ਾਮ ਨੂੰ ਮੋਗਾ ਦੀ ਮੰਡੀ ਵਿੱਚ ਪ੍ਰਚਾਰ ਕਰਨਗੇ।

  • ਜਗਰਾਓਂ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਅੱਜ ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਜਗਰਾਓਂ ਵਿੱਚ ਕਰਵਾਈ ਜਾ ਰਹੀ ਹੈ, ਜਿਸ ਵਿੱਚ SKM ਨਾਲ ਜੁੜੀਆਂ ਸਾਰੀਆਂ ਕਿਸਾਨ ਯੂਨੀਅਨਾਂ ਦੇ ਮੈਂਬਰ ਹਿੱਸਾ ਲੈਣਗੇ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਗਰਾਓ ਦੀ ਨਵੀਂ ਆਵਾਜ਼ ਮੰਡੀ ਵਿੱਚ ਰੈਲੀ ਕਰਨ ਜਾ ਰਹੇ ਹਨ। ਜਿਸ ਵਿੱਚ ਸੂਬੇ ਭਰ ਤੋਂ ਕਿਸਾਨ ਪਹੁੰਚ ਰਹੇ ਹਨ ਅਤੇ ਪੰਜਾਬ ਭਰ ਤੋਂ ਯੂਨੀਅਨ ਕਿਸਾਨ ਮੋਰਚਾ ਦੇ ਆਗੂ ਵੀ ਸ਼ਿਰਕਤ ਕਰਨਗੇ, ਜਗਰਾਉਂ ਸਥਿਤ ਦਾਣਾ ਮੰਡੀ ਵਿਖੇ ਸਵੇਰੇ 10.30 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ।

  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਝਾਰਖੰਡ ਅਤੇ ਨਵੀਂ ਦਿੱਲੀ ਵਿੱਚ ਹੋਣਗੇ, ਜਮਸ਼ੇਦਪੁਰ, ਝਾਰਖੰਡ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ, ਕਲਪਨਾ ਸੋਰੇਨ ਅਤੇ ਚੰਪਾਈ ਸੋਰੇਨ ਰੈਲੀ ਵਿੱਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਦਿੱਲੀ ਵਿੱਚ ਕਨ੍ਹਈਆ ਕੁਮਾਰ ਲਈ ਰੋਡ ਸ਼ੋਅ ਵੀ ਕਰਨਗੇ। 

     

  • ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਚੰਡੀਗੜ੍ਹ ਅਤੇ ਹਰਿਆਣਾ 'ਚ ਹੋਣਗੇ, ਸਵੇਰੇ 11 ਵਜੇ ਜਗਾਧਰੀ, ਯਮੁਨਾਨਗਰ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ, ਚੰਡੀਗੜ੍ਹ 'ਚ ਦੁਪਹਿਰ 1 ਵਜੇ, ਪਟੌਦੀ, ਹਰਿਆਣਾ 'ਚ ਸ਼ਾਮ 4:45 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।

  • ਬਿਹਾਰ/ਉੱਤਰ ਪ੍ਰਦੇਸ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਬਿਹਾਰ ਅਤੇ ਉੱਤਰ ਪ੍ਰਦੇਸ਼ ਫੇਰੀ ਹੈ। ਸਵੇਰੇ 11 ਵਜੇ ਉਹ ਮੋਤੀਹਾਰੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ, ਦੁਪਹਿਰ 12:30 ਵਜੇ ਉਹ ਮਹਾਰਾਜਗੰਜ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਨਗੇ, ਦੁਪਹਿਰ 3:45 ਵਜੇ ਉਹ ਪ੍ਰਯਾਗਰਾਜ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।

  • ਭਾਰਤੀ ਚੋਣ ਕਮਿਸ਼ਨ ਨੇ ਟਵੀਟ ਕੀਤਾ, "20 ਮਈ ਨੂੰ ਰਾਤ 11:30 ਵਜੇ ਤੱਕ ਆਮ ਚੋਣਾਂ 2024 ਦੇ ਪੜਾਅ 5 ਵਿੱਚ 60.09% ਵੋਟਿੰਗ।"

ZEENEWS TRENDING STORIES

By continuing to use the site, you agree to the use of cookies. You can find out more by Tapping this link