Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜ ਵਿਧਾਨ ਸਭਾ ਦੀ ਕਾਰਵਾਈ ਦੇ ਪੱਖਪਾਤੀ ਪ੍ਰਸਾਰਣ ਦਾ ਦੋਸ਼ ਲਾਉਂਦਿਆਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰੇਗੀ। ਬਾਜਵਾ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਦੇ ਲਾਈਵ ਟੈਲੀਕਾਸਟ ਦੌਰਾਨ ਜਦੋਂ ਵਿਰੋਧੀ ਧਿਰ ਦੇ ਵਿਧਾਇਕ ਬੋਲ ਰਹੇ ਹੁੰਦੇ ਹਨ ਤਾਂ ਕੈਮਰਾ ਫੋਕਸ ਨਹੀਂ ਹੁੰਦਾ। ਸੱਤਾਧਾਰੀ ਪਾਰਟੀ ਨੂੰ ਦਿੱਤੀ ਗਈ ਕਵਰੇਜ ਦੇ ਉਲਟ, ਉਨ੍ਹਾਂ ਦੇ ਭਾਸ਼ਣ ਨੂੰ ਨਹੀਂ ਦਿਖਾਇਆ ਗਿਆ ਹੈ।
#ਹਿਮਾਚਲ ਪ੍ਰਦੇਸ਼ -ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਪਰੇਸ਼ਨ 9ਵੇਂ ਦਿਨ ਵਿੱਚ ਦਾਖਲ, ਪਰਿਵਾਰਾਂ ਦੀ ਉਮੀਦ ਟੁੱਟ ਗਈ। ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ 31 ਜੁਲਾਈ ਦੀ ਅੱਧੀ ਰਾਤ ਨੂੰ ਆਏ ਹੜ੍ਹ ਅਤੇ ਬੱਦਲ ਫਟਣ ਕਾਰਨ ਹੁਣ ਤੱਕ 22 ਮੌਤਾਂ ਹੋ ਚੁੱਕੀਆਂ ਹਨ ਅਤੇ 30 ਤੋਂ ਵੱਧ ਲੋਕ ਹਨ। ਕੁੱਲੂ ਦੇ ਨਿਰਮੰਡ, ਸਾਂਜ ਅਤੇ ਮਲਾਨਾ, ਮੰਡੀ ਦੇ ਪਧਰ ਅਤੇ ਸ਼ਿਮਲਾ ਦੇ ਰਾਮਪੁਰ ਉਪਮੰਡਲ ਵਿੱਚ ਅਜੇ ਵੀ ਲਾਪਤਾ ਹਨ।
Punjab Breaking News Live Updates:
नवीनतम अद्यतन
ਲੁਧਿਆਣਾ ਵਿੱਚ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਧਾਰਮਿਕ ਸਮਾਗਮ ਦੌਰਾਨ ਲੰਗਰ ਪੈਕ ਕਰਨ ਨੂੰ ਲੈ ਕੇ ਦੋ ਦਿਨ ਪਹਿਲਾਂ ਹੋਈ ਸੀ ਬਹਿਸਬਾਜੀ, 2 ਜ਼ਖਮੀ
ਲੁਧਿਆਣਾ ਵਿੱਚ ਬੀਤੀ ਰਾਤ ਬਿੰਦਰਾ ਕਾਲੋਨੀ ਦੇ ਦੋ ਨੌਜਵਾਨਾਂ ''ਤੇ 10 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਕ ਨੌਜਵਾਨ ਦੇ ਸਿਰ ''ਤੇ ਛੀਨੀ ਨਾਲ ਵਾਰ ਕੀਤਾ ਗਿਆ, ਜਦਕਿ ਦੂਜੇ ਨੌਜਵਾਨ ਦੀ ਲੱਤ ਵੱਢ ਦਿੱਤੀ ਗਈ। ਜ਼ਖ਼ਮੀਆਂ ਦੀ ਪਛਾਣ ਸੋਨੂੰ ਅਤੇ ਦਿਲੀਪ ਵਜੋਂ ਹੋਈ ਹੈ।
ਸੋਨੂੰ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਦਿਲੀਪ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਦਮਾਸ਼ਾਂ ਨੇ ਦੋਵਾਂ ਨੌਜਵਾਨਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਦਲੀਪ ਦਾ ਸੜਕ ''ਤੇ ਪਿੱਛਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ।
ਇੱਕ ਹਫ਼ਤਾ ਪਹਿਲਾਂ ਇਲਾਕੇ ਵਿੱਚ ਇੱਕ ਧਾਰਮਿਕ ਸਮਾਗਮ ਲਈ ਲੰਗਰ ਪੈਕ ਕਰਨ ਨੂੰ ਲੈ ਕੇ ਹਮਲਾਵਰਾਂ ਦਾ ਦੋ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਬਿੰਦਰਾ ਕਲੋਨੀ ਵਿੱਚ ਮੰਦਰ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ। ਮੰਦਰ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਹੁਕਮ ਦਿੱਤਾ ਗਿਆ ਕਿ ਜਿਸ ਨੇ ਲੰਗਰ ਛਕਣਾ ਹੈ, ਬੈਠ ਕੇ ਛਕਣਾ ਚਾਹੀਦਾ ਹੈ।ਲੁਧਿਆਣਾ ਵਿੱਚ ਬੀਤੀ ਰਾਤ ਬਿੰਦਰਾ ਕਾਲੋਨੀ ਦੇ ਦੋ ਨੌਜਵਾਨਾਂ ''ਤੇ 10 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਕ ਨੌਜਵਾਨ ਦੇ ਸਿਰ ''ਤੇ ਛੀਨੀ ਨਾਲ ਵਾਰ ਕੀਤਾ ਗਿਆ, ਜਦਕਿ ਦੂਜੇ ਨੌਜਵਾਨ ਦੀ ਲੱਤ ਵੱਢ ਦਿੱਤੀ ਗਈ। ਜ਼ਖ਼ਮੀਆਂ ਦੀ ਪਛਾਣ ਸੋਨੂੰ ਅਤੇ ਦਿਲੀਪ ਵਜੋਂ ਹੋਈ ਹੈ।SC ਨੇ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਵਿਰੁੱਧ ਪਟੀਸ਼ਨ ਖਾਰਜ ਕਰ ਦਿੱਤੀ ਹੈ
ਪੀਡਬਲਯੂਡੀ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਵਾਪਰ ਸਕਦਾ ਸੀ ਵੱਡਾ ਹਾਦਸਾ
ਦੀਨਾਨਗਰ ਨੇੜੇ ਪੈਂਦੇ ਪਿੰਡ ਧਮਰਾਈ ਨਹਿਰ ਤੇ ਬਣੇ ਪੁੱਲ ਵਿੱਚ ਵੱਡਾ ਪਾੜ ਪੈਣ ਕਾਰਨ ਨੇੜਲੇ ਪੈਂਦੇ ਪਿੰਡਾਂ ਦੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲ ਪ੍ਰਭਾਵਿਤ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਤੇ ਪਏ ਪਾੜ ਨੂੰ ਜਲਦੀ ਠੀਕ ਕੀਤਾ ਜਾਵੇ ਜਿਸ ਤੋਂ ਬਾਅਦ ਮੋਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੁੱਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਪਰ ਪਿੰਡ ਵਾਸੀਆਂ ਨੇ ਅਰੋਪ ਲਗਾਏ ਕੀ ਛੋਟੇ ਪੁੱਲ ਨੇੜੇ ਇੱਕ ਵੱਡਾ ਲੋਹੇ ਦਾ ਪੁਲ ਬਣਾਇਆ ਗਿਆ ਹੈ ਜੌ ਅਜੇ ਤੱਕ ਪੀਡਬਲਯੂਡੀ ਦੇ ਅਧਿਕਾਰੀਆਂ ਨੇ ਸ਼ੁਰੂ ਨਹੀਂ ਕੀਤਾ ਉਹਨਾਂ ਕਿਹਾ ਕਿ ਛੋਟੇ ਪੁਲ ਵਿੱਚ ਪਾੜ ਪੈਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਵੱਡੇ ਪੁੱਲ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਏ ਪਰ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿੱਸ ਤੋ ਬਾਅਦ ਪਿੰਡ ਵਾਸੀਆਂ ਨੂੰ ਵੱਡੇ ਪੁੱਲ ਨੂੰ ਆਪਣੇ ਆਪ ਹੀ ਖੋਲ ਦਿੱਤਾ ਉਹਨਾਂ ਕਿਹਾ ਕਿ ਪੀਡਬਲਯੂਡੀ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਵੱਡਾ ਹਾਦਸਾ ਵਾਪਰ ਸਕਦਾ
DGP ਪੰਜਾਬ ਦੀਆਂ ਹਿਦਾਇਤਾਂ ਤੇ ਜ਼ਿਲਾ ਪੁਲਿਸ ਵੱਲੋਂ ਕੀਤੀ ਗਈ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਤੇ ਚੈਕਿੰਗ।
ਅਜਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਦੇ ਮੁਤਾਬਕ ਸੂਬੇ ਭਰ ਦੇ ਬਾਕੀ ਹਿੱਸਿਆਂ ਵਾਂਗ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਰਚ ਅਪਰੇਸ਼ਨ ਚਲਾਏ ਗਏ। ਫਰੀਦਕੋਟ ਵਿਖੇ ਸਬ ਡਿਵੀਜ਼ਨ ਦੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਦੇ ਵਿੱਚ ਇੱਥੋਂ ਦੇ ਰੇਲਵੇ ਸਟੇਸ਼ਨ,ਬੱਸ ਸਟੈਂਡ ਸਮੇਤ ਹੋਰ ਸਾਂਝੀਆਂ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਭਰ ਦੇ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਦੇ ਤਹਿਤ ਫਰੀਦਕੋਟ ਜਿਲ੍ਹਾ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਦੇ ਤਹਿਤ ਹੀ ਰੇਲਵੇ ਸਟੇਸ਼ਨ ,ਬੱਸ ਸਟੈਂਡ ਅਤੇ ਹੋਰ ਸਾਂਝੀਆਂ ਥਾਵਾਂ ਤੇ ਸਰਚ ਆਪਰੇਸ਼ਨ ਚਲਾਏ ਗਏ ਹਨ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜੇਕਰ ਉਹ ਕਿਸੇ ਸ਼ੱਕੀ ਵਿਅਕਤੀ ਨੂੰ ਜਾਂ ਕਿਸੇ ਸ਼ੱਕੀ ਵਸਤੂ ਨੂੰ ਵੇਖਦੇ ਹਨ ਤਾਂ ਇਸਦੇ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।ਬਰਸਾਤ ਦੇ ਮੌਸਮ ਦੌਰਾਨ ਮਾਈਨਿੰਗ ਪੂਰੀ ਤਰ੍ਹਾਂ ਠੱਪ ਹੋਣ ’ਤੇ ਪਿੰਡ ਰਾਮਪੁਰ ਕਲਾ ਦੇ ਲੋਕਾਂ ਵੱਲੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ’ਚ ਡੇਰਾਬੱਸੀ ਬਲਾਕ ਦੇ ਛੱਤਬੀੜ ਚਿੜੀਆਘਰ ਨੇੜੇ ਘੱਗਰ ਡੈਮ ’ਤੇ ਟਿੱਪਰਾਂ ਨੂੰ ਰੋਕ ਦਿੱਤਾ ਗਿਆ ਮਿੱਟੀ ਅਤੇ ਰੇਤ ਨਾਲ ਭਰਿਆ ਜੋ ਖੇਤਾਂ ਦੀਆਂ ਸੜਕਾਂ ਨੂੰ ਵਿਗਾੜ ਰਿਹਾ ਸੀ।
ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲਣ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ ਆਇਆ ਸਾਹਮਣੇ
ਮੰਤਰੀ ਧਾਲੀਵਾਲ ਨੇ ਕਿਹਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਅਤੇ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਲਿਆ
ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਚ ਬਦਲਾਅ ਲਿਆਉਣ ਵਾਲੇ ਮਨੀਸ਼ ਸਿਸੋਦੀਆ ਨੂੰ 17 ਮਹੀਨੇ ਬਾਅਦ ਬੇਲ ਮਿਲੀ
ਝੂਠੇ ਕੇਸਾਂ ਵਿੱਚ ਮਨੀਸ਼ ਸਸੋਦਿਆ ਨੂੰ ਫਸਾਇਆ ਗਿਆ ਸੀਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਭੇਤ ਭਰੇ ਹਾਲਾਤਾਂ ਵਿੱਚ ਇੱਕ ਭਿਖਾਰੀ ਦਾ ਹੋਇਆ ਕਤਲ
ਅੰਮ੍ਰਿਤਸਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਡੱਗ ਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਹੈ ਜਿੱਥੇ ਕਿ ਵਿਜੇ ਨਗਰ ਪੁਲਿਸ ਚੌਂਕੀ ਤੋਂ 200 ਮੀਟਰ ਦੂਰੀ ਦੇ ਉੱਪਰ ਇੱਕ ਭਿਖਾਰੀ ਦਾ ਰਾਤ ਨੂੰ ਭੇਦ ਭਰੇ ਹਾਲਾਤਾਂ ਵਿੱਚ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਪੁੱਲ ਦੇ ਹੇਠਾਂ ਇੱਕ ਪਿੱਲਰ ਦੇ ਥੱਲੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਪਿਛਲੇ ਕਾਫੀ ਸਮੇਂ ਤੋਂ ਇੱਥੇ ਉਹ ਮੰਗ ਕੇ ਰੋਟੀ ਖਾਂਦਾ ਸੀ ਤੇ ਉੱਥੇ ਹੀ ਸੁਣਦਾ ਸੀ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਤਲ ਵਾਲੀ ਥਾਂ ਤੇ ਮੌਜੂਦ ਹਾਕੀ ਤੇ ਚਾਕੂ ਬਰਾਮਦ ਕੀਤੇ ਹਨ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਤੋਂ ਇਹ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਫਿਲਹਾਲ ਇਸ ਮਾਮਲੇ ਚ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਫਿਲਹਾਲ ਮ੍ਰਿਤਿਕ ਭਿਖਾਰੀ ਦੀ ਪਹਿਚਾਣ ਵੀ ਪੂਰੀ ਤਰੀਕੇ ਨਹੀਂ ਹੋ ਪਾਈ ਉੱਥੇ ਹੀ ਇਲਾਕੇ ਦੇ ਦੁਕਾਨਦਾਰਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਪਿੱਲਰ ਹੇਠਾਂ ਅਸੀਂ ਸੌਂਦਾ ਤੇ ਰਹਿੰਦਾ ਸੀ ਤੇ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ ਤੇ ਮੰਗ ਕੇ ਲੋਕਾਂ ਕੋਲੋਂ ਰੋਟੀ ਖਾਂਦਾ ਸੀ ਉਹ ਕਿਸੇ ਨਾਲ ਕੋਈ ਫਾਲਤੂ ਗੱਲ ਵੀ ਨਹੀਂ ਸੀ ਕਰਦਾ।
ਫਾਜ਼ਿਲਕਾ 'ਚ ਲੜਕੀਆਂ ਦਾ ਪਿੱਛਾ ਕਰਨ ਵਾਲੇ ਬਦਮਾਸ਼ਾਂ ਨੂੰ ਫੜ ਕੇ ਸ਼ਰੇਆਮ ਕੁੱਟਿਆ:ਲੜਕੀ ਦੇ ਪੈਰ ਛੂਹੇ,ਮਾਫੀ ਮੰਗੀ
ਰਾਘਵ ਚੱਢਾ ਦਾ ਟਵੀਟ
ਭਗਵੰਤ ਮਾਨ ਦਾ ਟਵੀਟ
ਆਬਕਾਰੀ ਨੀਤੀ ਬੇਨਿਯਮੀਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 'ਆਪ' ਨੇਤਾ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇ ਦਿੱਤੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬਾਂ ਦਾ ਅੱਜ ਝੋਲਾ ਚੇਂਜ ਕੀਤਾ ਜਾ ਰਿਹਾ ਹੈ। ਹੁਣ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਬਸੰਤੀ ਰੰਗ ਦੇ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਅੰਦਰ ਪੀਲੇ ਰੰਗ ਦੇ ਨਿਸ਼ਾਨ ਸਾਹਿਬ ਲਹਿਰਾਉਣਗੇ ਅੱਜ ਚੋਲੇ ਦੀ ਕੀਤੀ ਜਾ ਰਹੀ ਹੈ ਸੇਵਾ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿੱਚ ISIS ਮਾਡਿਊਲ ਦੇ ਅੱਤਵਾਦੀ ਰਿਜ਼ਵਾਨ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਦਿੱਲੀ ਦੇ ਦਰਿਆਗੰਜ ਦਾ ਰਹਿਣ ਵਾਲਾ ਹੈ। ਹੋਇਆ ਇਹ ਕਿ ਰਿਜ਼ਵਾਨ ਅਤੇ ਉਸ ਦੇ ਸਾਥੀਆਂ ਨੇ ਦਿੱਲੀ ਦੇ ਕਈ ਵੀਆਈਪੀ ਇਲਾਕਿਆਂ ਦੀ ਰੇਕੀ ਕੀਤੀ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ 2017 ਤੋਂ 2020 ਤੱਕ ਅਨੁਸੂਚਿਤ ਜਾਤੀ (ਐਸਸੀ) ਦੇ ਵਿਦਿਆਰਥੀਆਂ ਨੂੰ ਦਿੱਤੀ ਗਈ 930 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਕੇਂਦਰ ਵੱਲੋਂ ਜਾਰੀ ਨਹੀਂ ਕੀਤੀ ਗਈ।
-2017 ਤੋਂ 2020 ਤੱਕ ਕੇਂਦਰ ਸਰਕਾਰ ਵੱਲੋਂ ਇਹ ਵਜ਼ੀਫ਼ਾ ਬੰਦ ਕਰ ਦਿੱਤਾ ਗਿਆ ਸੀ ਪਰ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਇਸ ਨੂੰ ਜਾਰੀ ਰੱਖਿਆ ਗਿਆ ਸੀ, ਜਿਸ ਲਈ ਪ੍ਰਾਈਵੇਟ ਅਦਾਰੇ ਅਦਾਲਤ ਵਿੱਚ ਗਏ ਸਨ।ਇਹ ਵਜ਼ੀਫੇ ਦੀ ਰਾਸ਼ੀ 60:40 ਦੇ ਅਨੁਪਾਤ ਵਿੱਚ ਦਿੱਤੀ ਜਾਣੀ ਸੀ, ਜਿਸ ਵਿੱਚ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ 360 ਕਰੋੜ ਰੁਪਏ ਨਿੱਜੀ ਅਦਾਰਿਆਂ ਨੂੰ ਜਾਰੀ ਕੀਤੇ ਸਨ, ਜਦੋਂ ਕਿ ਸਰਕਾਰੀ ਅਦਾਰਿਆਂ ਦੇ ਵਿਦਿਆਰਥੀਆਂ ਲਈ 250 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।
-ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਰਾਜ ਸਰਕਾਰ ਇਸ ਸਕਾਲਰਸ਼ਿਪ ਸਕੀਮ ਦੇ ਆਪਣੇ ਹਿੱਸੇ ਦਾ 40 ਪ੍ਰਤੀਸ਼ਤ ਭੁਗਤਾਨ ਨਹੀਂ ਕਰਦੀ, ਉਸ ਤੋਂ ਬਾਅਦ ਕੇਂਦਰ ਵੀ ਆਪਣੀ 60 ਪ੍ਰਤੀਸ਼ਤ ਰਕਮ ਅਦਾ ਕਰੇਗਾ।
-ਸਾਲ 2020 ਤੋਂ ਬਾਅਦ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਹਰ ਸਾਲ ਜੋ ਵੀ ਅਨੁਸੂਚਿਤ ਜਾਤੀ ਵਿਦਿਆਰਥੀ ਸਕਾਲਰਸ਼ਿਪ ਸਕੀਮ ਦਾ ਭੁਗਤਾਨ ਕੀਤਾ ਜਾ ਰਿਹਾ ਹੈ, ਉਸ ਵਿੱਚ ਕੋਈ ਦਿੱਕਤ ਨਹੀਂ ਹੈ, ਪੁਰਾਣੀ ਰਾਸ਼ੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਜੋ ਕਿ ਰੁਕੀ ਹੋਈ ਹੈ।ਪੰਜਾਬ 'ਚ ਪਰਵਾਸੀਆਂ ਦਾ ਮਾਮਲਾ ਹਾਈਕੋਰਟ 'ਚ ਪਹੁੰਚ ਕੇ ਇਕ ਮਤਾ ਪਾਸ ਕਰਕੇ ਉਨ੍ਹਾਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਹਨ, ਜਿਸ 'ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ, ਜਿਸ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ।
ਗੁਰਮੀਤ ਸਿੰਘ ਮੀਤ ਹੇਅਰ
ਜ਼ੀ ਮੀਡੀਆ ਦੀ ਖ਼ਬਰ ਦਾ ਹੋਇਆ ਅਸਰ
ਕੋਟਕਪੂਰਾ ਦੀ ਨਗਰ ਕੌਂਸਿਲ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਕਰਕੇ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰ ਦਿਖਾਏ ਜਾਣ ਤੇ
ਜ਼ੀ ਮੀਡੀਆ ਦੀ ਖ਼ਬਰ ਦਾ ਹੋਇਆ ਅਸਰਨਗਰ ਕੌਸ਼ਲ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਤਿੰਨ ਦਿਨਾਂ ਤੋਂ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਸਮਾਪਤ ਹੋ ਗਈ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਵਿੱਚ ਸਫਾਈ ਸੇਵਕਾਂ ਦੀ ਭਰਤੀ ਵਿੱਚ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਅਤੇ ਇਸੇ ਰੋਸ ਵਜੋਂ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਮਰਿੰਦਰ ਸਿੰਘ ਨੇ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਕਾਰਵਾਈ ਕਰਨ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ ਦੇ ਕੇ ਹੜਤਾਲ ਖਤਮ ਕਰਵਾਈ। ਉਨ੍ਹਾਂ ਦੱਸਿਆ ਕਿ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਕੰਟਰੈਕਟ ''ਤੇ 150 ਮੁਲਾਜ਼ਮਾਂ ਦੀ ਭਰਤੀ ਅਤੇ 50 ਮੁਲਾਜ਼ਮਾਂ ਦੀ ਭਰਤੀ ਆਊਟਸੋਰਸਿੰਗ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਲਦੀ ਹੀ ਸਾਰਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਅਧਿਕਾਰੀਆਂ ਦੇ ਲਿਖਤੀ ਭਰੋਸੇ ਤੋਂ ਬਾਅਦ ਸਫਾਈ ਕਰਮਚਾਰੀ ਯੂਨੀਅਨ ਨੇ ਹੜਤਾਲ ਖਤਮ ਕਰਕੇ ਕੰਮ ''ਤੇ ਪਰਤਣ ਦਾ ਐਲਾਨ ਕੀਤਾ।
ਮੰਡੀ- ਭਾਰੀ ਮੀਂਹ ਕਾਰਨ ਚੰਡੀਗੜ੍ਹ - ਮਨਾਲੀ ਨੈਸ਼ਨਲ ਹਾਈਵੇਅ ਪੰਡੋਹ ਨੇੜੇ 9ਵੇਂ ਮੀਲ 'ਤੇ ਜ਼ਮੀਨ ਖਿਸਕਣ ਕਾਰਨ ਬੰਦ, ਪ੍ਰਸ਼ਾਸਨ ਨੇ ਮਸ਼ੀਨਰੀ ਲਗਾ ਕੇ ਹਾਈਵੇਅ ਨੂੰ ਬਹਾਲ ਕੀਤਾ, ਏਐਸਪੀ ਮੰਡੀ ਸਾਗਰ ਚੰਦਰ ਨੇ ਮਾਮਲੇ ਦੀ ਪੁਸ਼ਟੀ ਕੀਤੀ, ਕਿਹਾ - ਪਹਾੜੀ ਤੋਂ ਡਿੱਗਿਆ ਮਲਬਾ ਲਗਾਤਾਰ ਹੋ ਰਹੀ ਬਾਰਿਸ਼ ਨੂੰ ਲੈ ਕੇ ਹੈ। ਏ.ਐੱਸ.ਪੀ ਨੇ ਜਨਤਾ ਅਤੇ ਡਰਾਈਵਰਾਂ ਨੂੰ ਮੰਡੀ ਤੋਂ ਪੰਡੋਹ ਤੱਕ ਸਾਵਧਾਨੀ ਨਾਲ ਸਫਰ ਕਰਨ ਦੀ ਅਪੀਲ ਕੀਤੀ।
ਰਾਹੁਲ ਗਾਂਧੀ ਦਾ ਟਵੀਟ
ਸੁਖਬੀਰ ਸਿੰਘ ਬਾਦਲ ਦਾ ਟਵੀਟ
ਪਾਕਿਸਤਾਨ— ਕਰਾਚੀ ਦੇ ਮੇਅਰ ਨੇ ਸਿੰਧ ਸਰਕਾਰ ਦੀ ਤਰਫੋਂ ਅਰਸ਼ਦ ਨਦੀਮ ਲਈ 5 ਕਰੋੜ ਇਨਾਮ ਦਾ ਐਲਾਨ ਕੀਤਾ ਹੈ।
PM ਮੋਦੀ ਦਾ ਟਵੀਟ
#ਮੋਹਾਲੀ (ਫਾਲੋਅਅਪ): ਸਪੈਸ਼ਲ ਟਾਸਕ ਫੋਰਸ STF ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 8 ਵੱਖ-ਵੱਖ ਥਾਵਾਂ 'ਤੇ ਤਾਲਮੇਲ ਨਾਲ ਛਾਪੇਮਾਰੀ ਕੀਤੀ ਹੈ। ਮੁਲਜ਼ਮ, ਇੱਕ ਡਰੱਗ ਇੰਸਪੈਕਟਰ, ਗੈਰ-ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਜੁੜੇ ਨਸ਼ਾ ਤਸਕਰੀ ਦੀਆਂ ਕਾਰਵਾਈਆਂ ਵਿੱਚ ਮਦਦ ਕਰ ਰਿਹਾ ਸੀ, ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ 'ਤੇ ਬੇਨਾਮੀ ਖਾਤਿਆਂ ਵਿੱਚ ਡਰੱਗ ਮਨੀ ਨੂੰ ਲਾਂਡਰਿੰਗ ਕਰ ਰਿਹਾ ਹੈ। STF ਨੇ ਮੁਲਜ਼ਮਾਂ ਦੇ 24 ਬੈਂਕ ਖਾਤਿਆਂ ਅਤੇ ਰਿਸ਼ਤੇਦਾਰਾਂ ਦੇ ਨਾਮ 'ਤੇ ਰੱਖੇ ਬੇਨਾਮੀ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਅਤੇ ਇਨ੍ਹਾਂ ਖਾਤਿਆਂ ਦੀ ਕੁੱਲ ਰਕਮ 6.19 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਨਾਲ 3 ਬੈਂਕ ਲਾਕਰ ਜ਼ਬਤ ਕੀਤੇ ਗਏ ਹਨ। ਐਸਟੀਐਫ ਨੇ ਲਗਭਗ 9 ਲੱਖ ਰੁਪਏ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਗੈਰ-ਕਾਨੂੰਨੀ ਗਤੀਵਿਧੀਆਂ ਦੀ ਕਮਾਈ ਰਾਹੀਂ ਹਾਸਲ ਕੀਤੀ ਮਹੱਤਵਪੂਰਨ ਸੰਪਤੀਆਂ ਦੀ ਪਛਾਣ ਕੀਤੀ ਗਈ, ਜਿਸ ਵਿੱਚ ਜ਼ੀਰਕਪੁਰ ਵਿੱਚ 1.4 ਕਰੋੜ ਰੁਪਏ ਦੀ ਰੀਅਲ ਅਸਟੇਟ ਵੀ ਸ਼ਾਮਲ ਹੈ।
Paris Olympics 2024: ਆਜ਼ਾਦੀ ਤੋਂ ਬਾਅਦ ਐਥਲੈਟਿਕਸ 'ਚ ਦੋ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਨੀਰਜ ਚੌਪੜਾ
Neeraj Chopra Silver Medal in Paris Olympics: ਨੀਰਜ ਨੇ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ ਪਰ ਪੈਰਿਸ 'ਚ ਉਹ ਟੋਕੀਓ ਦੇ ਆਪਣੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕਿਆ। ਪਾਕਿਸਤਾਨ ਦੇ ਨਦੀਮ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 92.97 ਮੀਟਰ ਦਾ ਰਿਕਾਰਡ ਸੁੱਟ ਕੇ ਸੋਨ ਤਗ਼ਮਾ ਜਿੱਤਿਆ।
ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਨਾ ਸਿਰਫ ਨਕਦੀ ਦੀ ਤੰਗੀ ਵਾਲੇ ਰਾਜ ਨੂੰ ਬਹੁਤ ਲੋੜੀਂਦਾ ਮੁੱਲ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ, ਸਗੋਂ ਕਾਲੇ ਧਨ ਦੇ ਸਰਕੂਲੇਸ਼ਨ ਵਿੱਚ ਵੀ ਕਟੌਤੀ ਹੋਵੇਗੀ। ਬਾਕੀ ਸਾਰੇ ਜ਼ਿਲ੍ਹਿਆਂ ਤੋਂ ਵੀ ਜਲਦੀ ਹੀ ਇਸ ਦੀ ਪਾਲਣਾ ਕਰਨ ਦੀ ਉਮੀਦ ਹੈ। ਰਾਜ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਜਟ ਵਿੱਚ ਇਸ ਸਾਲ ਜਾਇਦਾਦ ਦੀ ਰਜਿਸਟ੍ਰੇਸ਼ਨ ਤੋਂ ਮਾਲੀਆ 1,500 ਕਰੋੜ ਰੁਪਏ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। 2023-24 ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਤੋਂ ਮਾਲੀਆ ਇਕੱਠਾ 4,200 ਕਰੋੜ ਰੁਪਏ ਸੀ।
ਖੇਤੀਬਾੜੀ ਅਧਿਕਾਰੀਆਂ ਵੱਲੋਂ ਭਰੇ ਜਾ ਰਹੇ ਹਨ ਦੁਕਾਨਾਂ 'ਤੇ ਜਾ ਕੇ ਸੈਂਪਲ
ਬਠਿੰਡਾ ਖੇਤੀਬਾੜੀ ਅਧਿਕਾਰੀ ਵਰਿੰਦਰ ਸਿੰਘ ਨੰਦਗੜ੍ਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੇ ਵੱਲੋਂ ਜਿੱਥੇ ਪਹਿਲਾ ਵੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਜੋ ਨਕਲੀ ਦਵਾਈ ਵੇਚਦੇ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਿਛਲੇ ਦਿਨੀ ਸਾਡੇ ਮਹਿਕਮੇ ਵੱਲੋਂ ਬਠਿੰਡਾ ਦੇ ਵੱਖ-ਵੱਖ ਥਾਵਾਂ ਤੇ ਦੂਜੇ ਰਾਜਾਂ ਤੋਂ ਆਈ ਅਨ ਅਧਿਕਾਰਤ ਦਵਾਈਆਂ ਦੇ ਕੈਂਟਰ ਫੜੇ ਗਏ ਜਿਨਾਂ ਉੱਪਰ ਕਾਰਵਾਈ ਵੀ ਕਰਵਾਈ ਗਈ ਹੈ ਅਸੀਂ ਤੁਹਾਡੇ ਜਰੀਏ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਖੇਤੀਬਾੜੀ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਦਵਾਈਆਂ ਦੱਸੀਆਂ ਜਾ ਰਹੀਆਂ ਹਨ ਉਹਨਾਂ ਦਾ ਹੀ ਛਿੜਕਾ ਕੀਤਾ ਜਾਵੇ ਤਾਂ ਜੋ ਫਸਲ ਨੂੰ ਬਚਾਇਆ ਜਾ ਸਕੇ ਸਾਡੇ ਮਹਿਕਮੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਵਿੱਚ ਲਗਾਈਆਂ ਗਈਆਂ ਹਨ ਤਾਂ ਜੋ ਕਿਸੇ ਵੀ ਕਿਸਮ ਦੀ ਅੰਨ ਅਧਿਕਾਰਤ ਕੋਈ ਦਵਾਈ ਅਤੇ ਬੀਜ ਰੇਹਾ ਨਾ ਵੇਚਣਾ ਜਾਣ ਉਨਾ ਕਿਹਾ ਕਿ ਅੱਜ ਸਵੇਰ ਤੋਂ ਹੀ ਅਸੀਂ ਚਾਰ ਦੁਕਾਨਦਾਰਾਂ ਦੇ ਸੈਂਪਲ ਭਰੇ ਹਨ ਜੋੜ ਟੈਸਟ ਲਈ ਲਬੋਟਰੀ ਨੂੰ ਭੇਜ ਦਿੱਤੇ ਗਏ ਹਨ ਰਿਜਲਟ ਆਉਣ ਤੇ ਪਤਾ ਲੱਗੇਗਾ
ਖਰੜ, ਮਹਾਲੀ ਚ ਜਮੀਨਾਂ ਤੇ ਪਲਾਟਾਂ ਦੇ ਮਾਮਲਿਆਂ ਚ ਧੋਖਾਧੜੀ ਦੇ ਅਨੇਕਾਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਇੱਕ ਨਵੇਂ ਪਿਛਲੇ ਹਫਤੇ ਹੋਏ ਧੋਖਾਧੜੀ ਦੇ ਮੁਕਦਮੇ ਚ ਉਸ ਵੱਲੋਂ ਹਾਈਕੋਰਟ ਵਿੱਚ ਗ੍ਰਿਫਤਾਰੀ ਦੇ ਡਰੋਂ ਲਗਾਈ ਗਈ ਅਗਾਂਊ ਜਮਾਨਤ ਦੀ ਅਰਜੀ ਤੇ ਫੈਸਲੇ ਨੂੰ ਅਦਾਲਤ ਨੇ ਰਾਖਵਾਂ ਰੱਖ ਲਿਆ ਹੈ।