Punjab Assembly Monsoon Session Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮਨਪ੍ਰੀਤ ਸਿੰਘ Sep 04, 2024, 18:21 PM IST

Punjab Assembly Session Live Updates: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। ਅੱਜ ਵਿਧਾਨ ਸਭਾ ਵਿੱਚ ਚਾਰ ਬਿਲ ਪੇਸ਼ ਕੀਤੇ ਜਾਣਗੇ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Assembly Session Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


 


Punjab Assembly Session Live Updates

नवीनतम अद्यतन

  • ਜਨਨਾਇਕ ਜਨਤਾ ਪਾਰਟੀ ਉਮੀਦਵਾਰਾਂ ਦੀ ਸੂਚੀ ਐਲਾਨ
    ਜਨਨਾਇਕ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕੁੱਲ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਨਨਾਇਕ ਜਨਤਾ ਪਾਰਟੀ ਵੱਲੋਂ 15 ਅਤੇ ਆਜ਼ਾਦ ਸਮਾਜ ਪਾਰਟੀ ਵੱਲੋਂ 4 ਉਮੀਦਵਾਰ ਐਲਾਨੇ ਗਏ ਹਨ। ਜੁਲਾਨਾ ਦੇ ਵਿਧਾਇਕ ਅਮਰਜੀਤ ਢੰਡਾ ਨੂੰ ਦੁਹਰਾਇਆ ਗਿਆ ਹੈ। ਦੁਸ਼ਯੰਤ ਚੌਟਾਲਾ ਉਚਾਨਾ ਤੋਂ ਚੋਣ ਲੜਨਗੇ। ਦਿਗਵਿਜੇ ਸਿੰਘ ਡੱਬਵਾਲੀ ਤੋਂ ਚੋਣ ਲੜਨਗੇ।

  • ਭਲਕੇ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਹੋਵੇਗੀ ਮੀਟਿੰਗ

    ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਮੀਟਿੰਗ ਹੋਵੇਗੀ ਅਤੇ ਉਨ੍ਹਾਂ ਸਾਹਮਣੇ ਆਪਣੀਆਂ ਮੰਗਾਂ ਰੱਖਣਗੇ।

  • Punjab Assembly Monsoon Session Live Updates:

    ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

  • Punjab Assembly Monsoon Session Live Updates:

    ਕਾਂਗਰਸ ਪਾਰਟੀ ਨੇ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਰਿਫਾਈਨਮੈਂਟ ਬਿੱਲ 2024 ਦਾ ਵਿਰੋਧ ਕੀਤਾ ਪਰ ਬਿੱਲ ਬਹੁਮਤ ਨਾਲ ਪਾਸ ਹੋਇਆ।

  • Punjab Assembly Monsoon Session Live Updates:

    ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਰਿਫਾਈਨਮੈਂਟ ਬਿੱਲ 2024 ਪੇਸ਼ ਕੀਤਾ।

  • Punjab Assembly Monsoon Session Live Updates: 

    ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਦਾ ਪ੍ਰਸਤਾਵ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

  • Punjab Assembly Monsoon Session Live Updates:

    ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਸੋਧ ਬਿਲ 2024 ਸਰਬਸੰਮਤੀ ਨਾਲ ਪਾਸ ਹੋਇਆ।

  • Punjab Assembly Monsoon Session Live Updates:

    ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਵਿਧਾਨ ਸਭਾ ਵਿੱਚ ਪੇਸ਼ ਕੀਤਾ

  • Punjab Assembly Monsoon Session Live Updates: ਡੇਰਾ ਮੁਖੀ ਮਾਮਲੇ 'ਤੇ ਜਲਦੀ ਦਰਜ ਹੋਵੇਗੀ FIR- ਭਗਵੰਤ ਮਾਨ

    ਸਦਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡੇਰਾ ਮੁਖੀ ਮਾਮਲੇ ਵਿਚ ਜਲਦੀ ਹੀ ਇੱਕ FIR ਆ ਰਹੀ ਹੈ, ਜੋ ਕਿ ਕਿਸੇ ਕਾਨੂੰਨੀ ਮਾਹਿਰਾਂ ਨਾਲ ਗੱਲ ਕਰਨ ਤੋਂ ਬਾਅਦ ਦਰਜ ਕੀਤੀ ਜਾਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਜ਼ਰੂਰ ਹੋਵੇਗਾ।

  • Punjab Assembly Monsoon Session Live Updates: ਉਦਯੋਗਿਕ ਸਲਾਹਕਾਰ ਕਮਿਸ਼ਨ ਦਾ ਗਠਨ- ਭਗਵੰਤ ਮਾਨ

    ਉਦਯੋਗਿਕ ਸਲਾਹਕਾਰ ਕਮਿਸ਼ਨ ਦਾ ਗਠਨ ਕੀਤਾ ਜਾ ਰਿਹਾ ਹੈ। ਜਿਸ ਵਿਚ ਵੱਖ-ਵੱਖ ਉਦਯੋਗਾਂ ਦੇ 26 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਇਸ ਕਮਿਸ਼ਨ ਦੇ ਚੇਅਰਮੈਨ ਨੂੰ ਕੈਬਨਿਟ ਰੈਂਕ ਦੇਣਗੇ ਅਤੇ ਉਦਯੋਗ ਦੇ ਲੋਕ ਖੁਦ ਇਸ ਦੇ ਚੇਅਰਮੈਨ ਦੀ ਚੋਣ ਕਰਨਗੇ।

  • Punjab Assembly Monsoon Session Live Updates: ਕੋਈ ਵੀ ਨੀਤੀ ਉਸ ਖੇਤਰ ਨਾਲ ਸਬੰਧ ਲੋਕਾਂ ਨੂੰ ਪੁੱਛਕੇ ਬਣਾਉਂਣੀ ਚਾਹੀਦੀ- ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਰਕਰਾਂ ਨੂੰ ਕੋਈ ਵੀ ਨੀਤੀ ਲੋਕਾਂ ਨੂੰ ਪੁੱਛਕੇ ਬਣਾਉਣੀ ਚਾਹੀਦੀ ਹੈ। ਜੇਕਰ ਮੋਦੀ ਸਰਕਾਰ ਨੇ ਖੇਤੀ ਦੇ ਕਾਨੂੰਨ ਲੋਕਾਂ ਨੂੰ ਪੁੱਛ ਕੇ ਬਣਾਏ ਹੁੰਦੇ ਤਾਂ 1 ਸਾਲ ਵਾਪਸ ਨਾ ਲੈਣ ਪੈਂਦਾ। ਜੇਕਰ ਉਹ ਲੋਕਾਂ ਨੂੰ ਪੁੱਛਕੇ ਇਹ ਕਾਨੂੰਨ ਬਣਾਉਦੇ ਤਾਂ ਅੱਜ ਹਰਸਿਮਰਤ ਬਾਦਲ ਦੀ ਮੰਤਰੀ ਵਾਲੀ ਕੁਰਸੀ ਬਚ ਜਾਣੀ ਸੀ।

  • Punjab Assembly Monsoon Session Live Updates:

    ਖੇਤੀ ਨੀਤੀ ਬਣਕੇ ਤਿਆਰ ਕਰ ਲਈ ਗਈ ਹੈ। ਅਸੀਂ ਜਲਦ ਖੇਤੀਬਾੜੀ ਨਾਲ ਸਬੰਧ ਕਿਸਾਨ ਜੱਥੇਬੰਦੀਆਂ ਅਤੇ ਹੋਰ ਖੇਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਹੋਰ ਜੋ ਵੀ ਬਦਲ ਦੀ ਲੋੜ ਹੋਵੇਗੀ ਉਹ ਕਰਾਂਗੇ। 

  • ਪੰਜਾਬ ਜੀਐਸਟੀ ਸੋਧ ਬਿੱਲ ਸਦਨ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਬਿੱਲ ਪੇਸ਼ ਕੀਤਾ ਸੀ।

  • Punjab Assembly Monsoon Session Live Updates:

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ 2024 ਸਦਨ ਵਿੱਚ ਪੇਸ਼ ਕੀਤਾ ਗਿਆ।

  • Punjab Assembly Monsoon Session Live Updates:

    ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲੇ ਦੀ ਜਾਂਚ ਅਤੇ ਖੇਤੀ ਮਾਮਲਿਆਂ ਨੂੰ ਲੈ ਕੇ ਸਦਨ ਦੀ ਕਾਰਵਾਈ ਇਕ ਦਿਨ ਹੋਰ ਵਧਾਉਣ ਦੀ ਮੰਗ ਕੀਤੀ।

  • Punjab Live Updates: ਖੰਨਾ 'ਚ ਈਡੀ ਦਾ ਛਾਪਾ 

    ਖੰਨਾ 'ਚ ਈਡੀ ਵੱਲੋਂ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਟੈਂਡਰ ਘੁਟਾਲੇ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਇਸ ਆਗੂ ਦਾ ਨਾਂ ਨਕਲੀ ਸ਼ਰਾਬ ਫੈਕਟਰੀ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ। 

  • Punjab Assembly Monsoon Session Live Updates:

    ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਖ਼ਤਮ ਹੋਇਆ, ਜ਼ੀਰੋ ਆਵਰ ਸ਼ੁਰੂ ਹੋਇਆ 

  • Punjab Assembly Monsoon Session Live Updates:

    ਅਰੁਣਾ ਚੌਧਰੀ ਨੇ ਦੀਨਾਨਗਰ ਡਿਗਰੀ ਕਾਲਜ 'ਚ ਸਟਾਫ਼ ਦੀ ਕਮੀ ਨੂੰ ਲੈ ਕੇ ਸਿੱਖਿਆ ਮੰਤਰੀ ਤੋਂ ਪੁੱਛਿਆ ਸਵਾਲ।

    ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਜਵਾਬ ਵਿੱਚ ਦੱਸਿਆ ਕਿ ਪ੍ਰੋਫੈਸਰਾਂ ਦੀ ਜਲਦੀ ਹੀ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵੀ.ਸੀ ਰਾਹੀਂ ਪੜਾਈ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਹਿਲਾ ਹੀ ਇਸ ਮਾਮਲੇ ਵਿੱਚ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।

    ਇਸ ਤੋਂ ਬਾਅਦ ਅਰੁਣਾ ਚੌਧਰੀ ਨੇ ਕਿਹਾ ਕਿ ਕਾਲਜ ਵਿੱਚ ਕੋਈ ਪੜ੍ਹਾਈ ਨਹੀਂ ਹੋ ਰਹੀ, ਕਾਲਜ ਨੂੰ ਤਾਲਾ ਲੱਗਿਆ ਹੋਇਆ ਹੈ, ਤੁਸੀਂ ਮੈਨੂੰ ਨਾਲ ਲੈ ਜਾਓ, ਤੁਹਾਨੂੰ ਸਭ ਕੁਝ ਦਿਖਾਵਾਂਗੇ।

  • "Punjab Assembly Monsoon Session Live Updates: 

    ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਮੁਹੱਲਾ ਕਲੀਨਿਕ ਨੂੰ ਲੈ ਕੇ ਸਿਹਤ ਮੰਤਰੀ ਤੋਂ ਸਵਾਲ ਪੁੱਛਿਆ ਗਿਆ। ਇਸ ਦੇ ਨਾਲ ਹੀ ਕੇਂਦਰ ਤੋਂ ਫੰਡ ਨਾਲ ਆਉਣ ਦੇ ਬਾਵਜੂਦ ਕਲੀਨਿਕ ਕਿਵੇਂ ਚੱਲ ਰਿਹਾ ਹਨ?

    ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਵਾਬ ਦਿੰਦਿਆ ਦੱਸਿਆ ਕਿ ਮੇਰੇ ਵੱਲੋਂ ਕੱਲ੍ਹ(05 ਸਤੰਬਰ) ਨੂੰ ਕੇਂਦਰੀ ਸਿਹਤ ਮੰਤਰੀ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਅਸੀਂ ਫੰਡ ਨੂੰ ਲੈਕੇ ਗੱਲਬਾਤ ਕਰਾਂਗੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਿਹਤ ਕੇਂਦਰ ਵਿੱਚ ਸਿਰਫ ਕੇਂਦਰ ਸਰਕਾਰ ਦਾ ਪ੍ਰਚਾਰ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਹੈ ਅਸੀਂ ਇਹ ਸੁਝਾਅ ਦਿੱਤਾ ਹੈ ਕਿ ਕੋ-ਬ੍ਰੈਡਿੰਗ ਦੇ ਤਹਿਤ ਇਹ ਸੈਟਰ ਚਲਾਏ ਜਾਣ। 

  • Punjab Live Updates: ਫ਼ਿਰੋਜ਼ਪੁਰ ਵਿੱਚ ਟ੍ਰਿਪਲ ਕਤਲ

    ਫ਼ਿਰੋਜ਼ਪੁਰ 'ਚ ਬੀਤੇ ਦਿਨ ਹੋਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਦਾ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਹੁਣ ਉਨ੍ਹਾਂ ਨੂੰ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ 7 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3-4 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

     ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਫ਼ਿਰੋਜ਼ਪੁਰ ਦੇ ਦੋ ਗੈਂਗਸਟਰ ਆਸ਼ੀਸ਼ ਚੋਪੜਾ ਅਤੇ ਹੈਪੀ ਮੱਲ ਨੂੰ ਵੀ ਸ਼ਾਮਲ ਕੀਤਾ ਹੈ, ਵਿਦੇਸ਼ ਵਿਚ ਬੈਠੇ ਗੈਂਗਸਟਰ ਆਸ਼ੀਸ਼ ਚੋਪੜਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਲਵਦੀਪ ਸਿੰਘ ਉਰਫ਼ ਲਾਲੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਉਨ੍ਹਾਂ ਨਾਲ ਰੰਜਿਸ਼ ਸੀ ਅਤੇ ਆਸ਼ੀਸ਼ ਚੋਪੜਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

  • Punjab Assembly Monsoon Session Live Updates: 

    ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸ਼ੈਸਨ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਸ਼ੁਰੂ ਹੋਈ । 

  • Punjab Congress Meeting:

    ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਕਾਂਗਰਸੀ ਵਿਧਾਇਕਾਂ/ਉਮੀਦਵਾਰਾਂ ਦੀ ਮੀਟਿੰਗ ਪੰਜਾਬ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3:00 ਵਜੇ ਹੋਵੇਗੀ।

  • Punjab Breaking News Live Updates: 

    ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੈਰਿਸ ਪੈਰਾਲੰਪਿਕ 2024 ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਲਈ ਅਜੀਤ ਸਿੰਘ ਅਤੇ ਸੁੰਦਰ ਸਿੰਘ ਗੁਰਜਰ ਨੂੰ ਵਧਾਈ ਦਿੱਤੀ ਹੈ।

  • Punjab Breaking News Live Updates: ਚੈਕਿੰਗ ਦੌਰਾਨ ਇੱਕ ਬ੍ਰੀਫਕੇਸ ਵਿੱਚੋਂ 5 ਪਿਸਤੌਲ ਸਮੇਤ 2 ਖਾਲੀ ਮੈਗਜ਼ੀਨ ਬਰਾਮਦ

    ਫਰੀਦਕੋਟ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਬ੍ਰੀਫਕੇਸ ਵਿੱਚੋਂ 5 ਪਿਸਤੌਲ ਸਮੇਤ 2 ਖਾਲੀ ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਦੀ ਤਫਤੀਸ਼ ਦੌਰਾਨ 2 ਅਣਪਛਾਤੇ ਨੌਜਵਾਨ ਬ੍ਰੀਫਕੇਸ ਸੁੱਟ ਕੇ ਫ਼ਰਾਰ ਹੋ ਗਏ, ਪੁਲਿਸ ਨੇ ਦੋਵਾਂ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਲਿਆ ਹੈ।

  • Punjab Breaking News Live Updates: ਪੈਰਾਗਲਾਬਿਨ 300mg ਸਿਗਨੇਚਰ ਕੈਪਸੂਲ ਦੀ ਸੇਲ 'ਤੇ ਅੰਸ਼ਿਕ ਤੌਰ ਉਤੇ ਪਾਬੰਦੀ

    ਡੀਸੀ ਮੋਗਾ ਵਿਸ਼ੇਸ਼ ਸਾਰੰਗਲ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਪੈਰਾਗਲਾਬਿਨ 300mg ਸਿਗਨੇਚਰ ਕੈਪਸੂਲ ਦੀ ਸੇਲ 'ਤੇ ਅੰਸ਼ਿਕ ਤੌਰ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਐਸਐਸਪੀ ਮੋਗਾ ਡਾਕਟਰ ਅੰਕੁਰ ਗੁਪਤਾ ਦੇ ਧਿਆਨ ਵਿੱਚ ਖੁਫੀਆ ਵਿਭਾਗ ਵੱਲੋਂ ਇਹ ਗੱਲ ਧਿਆਨ ਵਿੱਚ ਲਿਆਂਦੀ ਗਈ ਸੀ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਮੈਡੀਕਲ ਸਟੋਰਾਂ ਤੇ ਸਿਗਨੇਚਰ ਕੈਪਸੂਲ ਦੀ ਵਰਤੋਂ ਆਮ ਵਾਂਗ ਹੋ ਰਹੀ ਹੈ। ਜਿਸ ਤੋਂ ਬਾਅਦ ਇਸ ਸਬੰਧੀ ਡੀਸੀ ਮੋਗਾ ਨੂੰ ਐਸਐਸਪੀ ਮੋਗਾ ਵੱਲੋਂ ਇਹਨਾਂ ਕੈਪਸੂਲਾਂ ਦੀ ਪਾਬੰਦੀ ਲਈ ਪੱਤਰ ਲਿਖਿਆ ਗਿਆ ਸੀ।

  • Punjab Breaking News Live Updates: ਚੰਡੀਗੜ੍ਹ ਵਿੱਚ ਪੰਜ ਰੋਜ਼ਾ ਕਿਸਾਨ ਧਰਨੇ ਦਾ ਚੌਥਾ ਦਿਨ

    ਚੰਡੀਗੜ੍ਹ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੀ ਹੈ। ਕਿਸਾਨਾਂ ਦਾ ਇਹ ਧਰਨਾ ਚੌਥੇ ਦਿਨ ਵੀ ਜਾਰੀ ਹੈ। ਯੂਨੀਅਨਾਂ ਦੀ ਮੰਗ ਹੈ ਕਿ ਸੂਬੇ ਦੀ ਖੇਤੀ ਨੀਤੀ ਵਿੱਚ ਸੁਧਾਰ ਕੀਤਾ ਜਾਵੇ, ਪੰਜਾਬ ਵਿੱਚ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਵੇ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

  • Punjab Breaking News Live Updates: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ 

    ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਤੀਜਾ ਦਿਨ ਹੈ। ਅੱਜ ਸਦਨ ਵਿਚ ਚਾਰ ਬਿਲ ਪੇਸ਼ ਕੀਤੇ ਜਾਣਗੇ। ਇਹ ਬਿਲ ਇਸ ਪ੍ਰਕਾਰ ਹਨ।

    1. ਪੰਜਾਬ ਗੁਡਜ਼ ਐਂਡ ਸਰਵਿਸਜ਼ ਟੈਕਸ (ਸੋਧ) ਬਿਲ, 2024

    2. ਪੰਜਾਬ ਪੰਚਾਇਤੀ ਰਾਜ (ਸੋਧਨਾ) ਬਿਲ, 2024

    3. ਪੰਜਾਬ ਪੰਚਾਇਤੀ ਰਾਜ (ਸੋਧ) ਬਿਲ, 2024

    4. ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ (ਸੋਧਨਾ) ਬਿਲ, 2024 

ZEENEWS TRENDING STORIES

By continuing to use the site, you agree to the use of cookies. You can find out more by Tapping this link