Lohri 2023: ਲੋਹੜੀ ਦਾ ਜਸ਼ਨ; ਸਰਕਾਰੀ ਹਸਪਤਾਲ `ਚ ਨਵਜੰਮੀਆਂ 21 ਧੀਆਂ ਦੀ ਲੋਹੜੀ
Lohri celebration In Punjab 2023: ਹੁਣ ਧੀਆਂ ਦੇ ਜਨਮ ਦੀਆਂ ਖੁਸ਼ੀਆਂ ਵੀ ਪੁੱਤਰ ਵਾਂਗ ਹੀ ਮਨਾਈਆਂ ਜਾਂਦੀਆਂ ਹੈ। ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਨ ਸਰਕਾਰ ਨੇ ਧੀਆਂ ਦੀਆਂ ਲੋਹੜੀ ਮਨਾਉਣਾ ਨੂੰ ਲੈ ਕੇ ਆਦੇਸ਼ ਦਿੱਤੇ ਹਨ।
Lohri celebration In Punjab 2023: ਪੰਜਾਬ ਵਿੱਚ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਆਪਣੇ ਪੁੱਤਰ ਦੇ ਜਨਮ ਦੀ ਲੋਹੜੀ ਵੰਡੀ ਜਾ ਰਹੀ। ਭਾਵੇਂ ਕਿ ਪਹਿਲਾਂ ਸਿਰਫ ਪੁੱਤਰਾਂ ਦੇ ਜਨਮ ਉੱਤੇ ਇਹ ਖੁਸ਼ੀ ਮਨਾਈ ਜਾਂਦੀ ਸੀ ਪਰੰਤੂ ਹੁਣ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਵੀ ਫਰਕ ਨਹੀਂ ਸਮਝਿਆ ਜਾਂਦਾ। ਇਸ ਸੰਦੇਸ਼ ਨੂੰ ਘਰ- ਘਰ ਪਹੁੰਚਾਉਣ ਲਈ ਮੌਕੇ ਦੀਆਂ ਸਰਕਾਰਾਂ ਵੀ ਹਮੇਸ਼ਾ (Lohri celebration In Punjab) ਯਤਨਸ਼ੀਲ ਰਹੀਆਂ ਹਨ। ਹੁਣ ਧੀਆਂ ਦੇ ਜਨਮ ਦੀਆਂ ਖੁਸ਼ੀ ਵੀ ਪੁੱਤਰ ਵਾਂਗ ਹੀ ਮਨਾਈ ਜਾਂਦੀ। ਇਸੇ ਹੀ ਤਹਿਤ ਬੰਗਾ ਦੇ ਸਰਕਾਰੀ ਹਸਪਤਾਲ ਵਿੱਚ ਨਵਜੰਮੀਆਂ 21 ਧੀਆਂ ਦੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਗਈ।
ਇਸ ਮੌਕੇ ਨਵੀਂ ਜੰਮੀਆਂ ਧੀਆਂ ਦੇ ਮਾਪਿਆਂ ਨੂੰ ਹਸਪਤਾਲ ਦੇ ਐਸ,ਐਮ,ਓ ਡਾਕਟਰ ਬਲਵੀਰ ਸਿੰਘ ਅਤੇ ਸਮੂਹ ਸਟਾਫ ਵਲੋਂ ਗਿਫਟ ਦੇ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਡਾਕਟਰ ਬਲਵੀਰ ਸਿੰਘ ਅਤੇ ਡਾਕਟਰ ਜਗਰੂਪ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਵੀ ਫਰਕ ਨਹੀਂ ਹੈ। ਕਿਉਂਕਿ ਅੱਜ ਧੀਆਂ ਪੁੱਤਰਾਂ ਤੋਂ ਕਾਫੀ ਅੱਗੇ ਹਨ ਉਹ ਕਿਹੜੀ ਮੰਜਿਲ ਹੈ ਜਿੱਥੇ (Lohri celebration In Punjab 2023) ਕੁੜੀਆਂ ਨਾ ਪਹੁੰਚੀਆਂ ਹੋਣ, ਹੁਣ ਬੇਟੀ ਆਪਣੇ ਮਾਪਿਆਂ ਦਾ ਸਾਥ ਬੇਟੇ ਵਾਂਗ ਦਿੰਦੀ ਹੈ।
ਇਹ ਵੀ ਪੜ੍ਹੋ: ਵਿਦਿਆਰਥੀ ਨੇ Physics ਦੇ ਪੇਪਰ 'ਚ ਲਿਖਿਆ ਕੁਝ ਅਜਿਹਾ... ਟੀਚਰ ਦਾ ਨਹੀਂ ਰੁੱਕ ਰਿਹਾ ਹਾਸਾ
ਪਟਿਆਲਾ 'ਚ ਲੋਹੜੀ ਦਾ ਤਿਉਹਾਰ
ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਨ ਸਰਕਾਰ ਨੇ (Lohri celebration In Punjab 2023)ਧੀਆਂ ਦੀਆਂ ਲੋਹੜੀ ਮਨਾਉਣਾ ਨੂੰ ਲੈ ਕੇ ਦਿਤੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਔਜ ਪਟਿਆਲਾ ਪ੍ਰਸਾਸ਼ਨ ਵੱਲੋਂ ਧੀਆਂ ਦੀਆਂ ਲੋਹੜੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਵਜੰਮੀਆਂ ਬੱਚਿਆਂ ਦੇ ਮਾਤਾ ਪਿਤਾ ਬੜੀ ਗਿਣਤੀ 'ਚ ਪਹੁੰਚੇ। ਇਸ ਪ੍ਰੋਗਰਾਮ 'ਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਖ਼ਾਸ ਤੌਰ 'ਤੇ ਪਹੁੰਚੇ। ਇਸ ਮੌਕੇ ਡਾਕਟਰ ਬਲਬੀਰ ਨੇ ਕਿਹਾ ਸਾਡੀ ਸਰਕਾਰ ਮਹਿਲਾਵਾਂ ਨੂੰ ਵਧੇਰੇ ਹੱਕ ਦੇਣ ਦੇ ਮੱਦੇਨਜ਼ਰ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ਚ ਰਾਹੁਲ ਗਾਂਧੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।