ਵਿਦਿਆਰਥੀ ਨੇ Physics ਦੇ ਪੇਪਰ 'ਚ ਲਿਖਿਆ ਕੁਝ ਅਜਿਹਾ... ਟੀਚਰ ਦਾ ਨਹੀਂ ਰੁੱਕ ਰਿਹਾ ਹਾਸਾ
Advertisement
Article Detail0/zeephh/zeephh1526817

ਵਿਦਿਆਰਥੀ ਨੇ Physics ਦੇ ਪੇਪਰ 'ਚ ਲਿਖਿਆ ਕੁਝ ਅਜਿਹਾ... ਟੀਚਰ ਦਾ ਨਹੀਂ ਰੁੱਕ ਰਿਹਾ ਹਾਸਾ

Pak Student exam sheet: ਫਿਜ਼ਿਕਸ ਦੀ ਪ੍ਰੀਖਿਆ 'ਚ ਇਕ ਵਿਦਿਆਰਥੀ ਨੇ ਕੁਝ ਉੱਤਰ ਲਿਖਣ ਦੀ ਬਜਾਏ ਕੁਝ ਹੋਰ ਲਿਖ ਦਿੱਤਾ ਹੈ। ਇਸ ਤੋਂ ਬਾਅਦ ਅਧਿਆਪਕ ਦਾ ਰਿਐਕਸ਼ਨ ਦੇਖਣ ਵਾਲਾ ਸੀ ਅਤੇ ਲੋਕ ਵੀ ਇਸ ਉੱਤਰ ਵੇਖ ਕੇ ਹੱਸ ਰਹੇ ਸੀ। 

 

ਵਿਦਿਆਰਥੀ ਨੇ Physics ਦੇ ਪੇਪਰ 'ਚ ਲਿਖਿਆ ਕੁਝ ਅਜਿਹਾ... ਟੀਚਰ ਦਾ ਨਹੀਂ ਰੁੱਕ ਰਿਹਾ ਹਾਸਾ

Pak Student Wrote Song In Physics Exam: ਕਈ ਵਾਰ ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਬਿਨ੍ਹਾਂ ਪੜ੍ਹੇ ਇਮਤਿਹਾਨ ਵਿੱਚ ਬੈਠ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਹੈ ਕਿ ਇਸ ਪੇਪਰ ਵਿਚ ਕੀ ਲਿਖਣਾ ਹੈ? ਇਸ ਲਈ ਉਹ ਸਭ ਅਧਿਆਪਕ ਨੂੰ ਗੁੰਮਰਾਹ ਕਰਨ ਲਈ ਪੇਪਰ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਾਇਰੀ, ਗੀਤ ਲਿਖ ਆਂਉਦੇ ਹਨ ਜੋ ਕਿ ਖੂਬ ਵਾਇਰਲ ਹੋ ਜਾਂਦਾ ਹੈ।

ਅਜਿਹਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ। ਇਹ ਮਾਮਲਾ ਪਾਕਿਸਤਾਨ ਦਾ ਹੈ ਜਿੱਥੇ ਵਿਦਿਆਰਥੀਆਂ ਨੇ Physics (ਭੌਤਿਕ ਵਿਗਿਆਨ) ਦੇ ਪੇਪਰ ਵਿਚ ਗਾਇਕ ਅਲੀ ਜ਼ਫਰ ਦੇ ਗੀਤ ਲਿਖ ਦਿੱਤ ਹਨ। ਇਹ ਪੇਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਗਾਇਕ ਅਲੀ ਜ਼ਫਰ ਨੇ ਕੈਪਸ਼ਨ (Pak Student Wrote Song In Physics Exam) 'ਚ ਲਿਖਿਆ, 'ਮੈਨੂੰ ਇਹ ਵਾਇਰਲ ਵੀਡੀਓ ਵਟਸਐਪ 'ਤੇ ਮਿਲਿਆ ਹੈ। ਮੈਂ ਆਪਣੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਗੀਤਾਂ ਵਿੱਚ ਭੌਤਿਕ ਵਿਗਿਆਨ ਨੂੰ ਨਾ ਵੇਖਣ, ਭਾਵੇਂ ਇਸ ਗੀਤ ਦੇ ਬੋਲ ਭੌਤਿਕ ਵਿਗਿਆਨ ਨਾਲ ਸਬੰਧਤ ਹਨ ਪਰ ਪੜ੍ਹਾਈ ਕਰਦਿਆਂ ਸਿਰਫ਼ ਪੜ੍ਹਾਈ ਵੱਲ ਧਿਆਨ ਦਿਓ ਅਤੇ ਅਧਿਆਪਕਾਂ ਦਾ ਸਤਿਕਾਰ ਕਰੋ।' 

ਵੀਡੀਓ ਦੀ ਸ਼ੁਰੂਆਤ 'ਤੇ ਨਜ਼ਰ ਮਾਰੀਏ ਤਾਂ ਅਧਿਆਪਕ ਨੂੰ ਬੋਲਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਸ਼ੂਟ ਕਰਦੇ ਹੋਏ ਅਧਿਆਪਕ ਨੇ ਦੱਸਿਆ ਕਿ ਕਰਾਚੀ ਦੇ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਫਿਜ਼ਿਕਸ ਦੇ ਪੇਪਰ (Pak Student Wrote Song In Physics Exam) 'ਵਿੱਚ ਇੱਕ ਗੀਤ ਲਿਖਿਆ ਹੈ। ਉਸ ਨੇ 'ਮੈਂਨੇ ਤੁਝੇ ਦੇਖਾ, ਹਸਤੇ ਹੋਏ ਗੱਲਾ ਵਿਚ...' ਅਤੇ 'ਓ ਓ ਜਾਣੇ ਜਾਨਾ, ਢੁੱਢੇ ਤੁਝੇ ਦੀਵਾਨਾ...' ਵਰਗੇ ਗੀਤਾਂ ਦੇ ਬੋਲ ਲਿਖੇ।

ਇਹ ਵੀ ਪੜ੍ਹੋ: ਗਲਤ ਸਾਈਡ 'ਤੇ ਖੜ੍ਹੀ ਗੱਡੀ ਨੂੰ ਹਟਵਾਉਣਾ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ! ਫਿਰ ਜੋ ਹੋਇਆ...  

ਅਜਿਹਾ ਹੀ ਇੱਕ ਮਾਮਲਾ ਪਾਕਿਸਤਾਨ ਵਿੱਚ ਵੀ ਦੇਖਣ ਨੂੰ ਮਿਲਿਆ, ਜਦੋਂ ਇੱਕ ਵਿਦਿਆਰਥੀ ਨੇ ਫਿਜ਼ਿਕਸ ਦੀ ਪ੍ਰੀਖਿਆ ਵਿੱਚ ਗਾਇਕ ਅਲੀ ਜ਼ਫਰ ਦਾ ਗੀਤ ਲਿਖਿਆ। ਉਸ ਨੇ ਆਪਣੇ ਇਮਤਿਹਾਨਾਂ ਦੌਰਾਨ (Pak Student Wrote Song In Physics Exam) ਸਿਰਫ਼ ਅਤੇ ਸਿਰਫ਼ ਗੀਤ ਹੀ ਲਿਖੇ ਅਤੇ ਅਧਿਆਪਕ ਨੂੰ ਇਹ ਵੀ ਦੱਸਿਆ ਕਿ ਉਸ ਨੇ ਬਹੁਤ ਖ਼ਤਰਨਾਕ ਪੇਪਰ ਦਿੱਤਾ ਹੈ। 

Trending news