Patiala News: ਭਗਵਾਨ ਸ੍ਰੀ ਰਾਮ ਨੇ ਘੜਾਮ `ਚ ਬਿਤਾਇਆ ਸੀ ਬਚਪਨ, ਰਾਜਾ ਦਸ਼ਰਥ ਮਾਤਾ ਕੁਸ਼ੱਲਿਆ ਨੂੰ ਵਿਆਹੁਣ ਲਈ ਸਨ ਪੁੱਜੇ
Patiala News: ਕਸਬਾ ਘੜਾਮ ਵਿੱਚ ਭਗਵਾਨ ਸ੍ਰੀ ਰਾਮ ਦੀ ਮਾਤਾ ਕੁਸ਼ੱਲਿਆ ਦਾ ਘਰ ਹੋਣ ਦੀ ਗੱਲ ਕਹੀ ਹੈ। ਕਸਬਾ ਘੜਾਮ ਵਿੱਚ ਰਾਜਾ ਦਸ਼ਰਥ ਦੀ ਬਾਰਾਤ ਪੁੱਜੀ ਸੀ।
Patiala News(ਬਲਿੰਦਰ ਸਿੰਘ): ਪਟਿਆਲਾ ਜ਼ਿਲ੍ਹੇ ਤੋਂ ਲਗਭਗ 20 ਕਿਲੋਮੀਟਰ ਦੂਰ ਕਸਬਾ ਘੜਾਮ ਵਿੱਚ ਭਗਵਾਨ ਸ੍ਰੀ ਰਾਮ ਦੀ ਮਾਤਾ ਕੁਸ਼ੱਲਿਆ ਦਾ ਘਰ ਹੋਣ ਦੀ ਗੱਲ ਕਹੀ ਹੈ। ਕਸਬਾ ਘੜਾਮ ਵਿੱਚ ਰਾਜਾ ਦਸ਼ਰਥ ਦੀ ਬਾਰਾਤ ਪੁੱਜੀ ਸੀ। ਕਸਬੇ ਵਿੱਚ ਮਾਤਾ ਕੁਸ਼ੱਲਿਆ ਦੇ ਨਾਮ ਦਾ ਮੰਦਿਰ ਵੀ ਹੈ ਤੇ ਭਗਵਾਨ ਸ੍ਰੀ ਰਾਮ ਦੇ ਬਚਪਨ ਦੀ ਮੂਰਤੀ ਵੀ ਸਥਾਪਤ ਕੀਤੀ ਗਈ ਹੈ।
ਇਸ ਕਾਰਨ ਘੜਾਮ ਕੌਸ਼ਲਦੇਸ਼ ਭਗਵਾਨ ਰਾਮਚੰਦਰ ਦਾ ਬਚਪਨ ਦਾ ਸਥਾਨ ਰਿਹਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਭਗਵਾਨ ਰਾਮਚੰਦਰ ਘੜਾਮ ਵਿੱਚ ਪੈਦੇ ਹੋਏ ਸਨ। ਇਹ ਹਵਾਲਾ ਪੰਜਾਬ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਲੋਕ-ਧਾਰਾ ਦੇ ਗ੍ਰੰਥ ਅਤੇ ਕੁਝ ਹੋਰ ਪੁਸਤਕਾਂ ਵਿੱਚ ਵੀ ਮਿਲਦਾ ਹੈ।
ਭਗਵਾਨ ਰਾਮਚੰਦਰ ਦੇ ਜਨਮ ਤੋਂ ਬਾਅਦ ਇਸ ਸ਼ਹਿਰ ਦਾ ਨਾਂ ਕੌਸ਼ਲਪੁਰ ਤੋਂ ਬਦਲ ਕੇ ਕੋਹਰਾਮ ਯਾਨੀ ਰਾਮ ਦੀ ਪਹਾੜੀ ਪੈ ਗਿਆ ਕਿਉਂਕਿ ਭਗਵਾਨ ਰਾਮ ਪਿੰਡ ਦੇ ਵਿਚਕਾਰ ਪਹਾੜੀ 'ਤੇ ਖੇਡਿਆ ਕਰਦੇ ਸਨ। ਆਈਨ-ਏ-ਅਕਬਰੀ ਅਤੇ ਇਸਲਾਮੀ ਇਤਿਹਾਸ ਵਿੱਚ ਵੀ ਕੋਹੇਰਾਮ ਸ਼ਹਿਰ ਦਾ ਹਵਾਲਾ ਮੌਜੂਦ ਹੈ। ਮੁਗ਼ਲ ਰਾਜ ਸਮੇਂ ਇਸ ਪਿੰਡ ਦਾ ਨਾਂ ਘੜਾਮ ਪੈ ਗਿਆ।
ਪਟਿਆਲਾ ਰਿਆਸਤ ਦੇ ਰਾਜਾ ਕਰਮ ਸਿੰਘ ਨੇ ਵੀ ਇਸ ਪਿੰਡ ਦਾ ਨਾਂ ਰਾਮਗੜ੍ਹ ਰੱਖਿਆ ਅਤੇ ਉਸ ਪਹਾੜੀ ਸਥਾਨ ਉਤੇ ਬਣਿਆ ਕਿਲਾ ਜਿੱਥੇ ਸ੍ਰੀ ਰਾਮ ਖੇਡਿਆ ਕਰਦੇ ਸਨ, ਦੀ ਮੁਰੰਮਤ ਕਰਵਾਈ। ਪੰਜਾਬ ਸਟੇਟ ਗਜ਼ਟੀਅਰ 1904 ਵਿਚ ਅੰਗਰੇਜ਼ਾਂ ਦੇ ਰਾਜ ਦੌਰਾਨ ਇਸ ਪਿੰਡ ਦਾ ਨਾਂ ਘੜਾਮ ਦੱਸਿਆ ਗਿਆ ਹੈ ਅਤੇ ਇਸ ਨੂੰ ਭਗਵਾਨ ਰਾਮਚੰਦਰ ਦਾ ਨਾਨਕਾ ਪਿੰਡ ਦੱਸਿਆ ਗਿਆ ਹੈ। ਇਹੀ ਹਵਾਲਾ ਹਵਾਲਾ ਪੁਸਤਕ ਏ ਗਾਈਡ ਟੂ ਪੈਪਸੂ 1956 ਵਿੱਚ ਵੀ ਮਿਲਦਾ ਹੈ।
ਇਸ ਸ਼ਹਿਰ ਵਿੱਚ ਕਰੀਬ 200 ਫੁੱਟ ਉੱਚੀ ਪਹਾੜੀ ਵਰਗੀ ਥਾਂ ਹੈ, ਜਿਸ ਦੀ 1971 ਵਿੱਚ ਸਾਬਕਾ ਰਾਸ਼ਟਰਪਤੀ ਅਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਹੁਕਮਾਂ ਉਤੇ ਪੁਰਾਤੱਤਵ ਵਿਭਾਗ ਵੱਲੋਂ ਖੁਦਾਈ ਕੀਤੀ ਗਈ ਸੀ। ਇਸ ਖੁਦਾਈ ਦੌਰਾਨ ਪੁਰਾਤਨ ਸਮੇਂ ਨੂੰ ਦਰਸਾਉਂਦੇ ਕਈ ਸਬੂਤ ਮਿਲੇ ਸਨ ਪਰ ਫੰਡਾਂ ਦੀ ਘਾਟ ਅਤੇ ਕੁਝ ਹੋਰ ਕਾਰਨਾਂ ਕਰਕੇ ਇਹ ਖੁਦਾਈ ਅੱਧ ਵਿਚਾਲੇ ਹੀ ਰੋਕ ਦਿੱਤੀ ਗਈ ਸੀ। ਨਗਰ ਘੜਾਮ ਵਿੱਚ ਇੱਕ ਪਹਾੜੀ ਸਥਾਨ ਅਤੇ ਖੰਡਰ ਕਿਲੇ ਦਾ ਕੁਝ ਹਿੱਸਾ ਅਜੇ ਵੀ ਮੌਜੂਦ ਹੈ।
ਇਸ ਮੌਕੇ ਵਿਧਾਇਕ ਹਰਮੀਤ ਪਠਾਨਮਾਜਰਾ ਨੇ ਕਿਹਾ ਕਿ ਇਤਿਹਾਸ ਦੀ ਗੱਲ ਕਰੀਏ ਤਾਂ ਭਗਵਾਨ ਸ੍ਰੀ ਰਾਮ ਦੇ ਪਿਤਾ ਦਸ਼ਰਥ ਮਾਤਾ ਕੁਸ਼ੱਲਿਆ ਨਾਲ ਵਿਆਹ ਕਰਨ ਲਈ ਇਥੇ ਆਏ ਸਨ। ਵਿਧਾਇਕ ਨੇ ਕਿਹਾ ਕਿ ਮਾਤਾ ਕੁਸ਼ੱਲਿਆ ਦੇ ਜਨਮ ਸਥਾਨ ਨੂੰ ਕੇਂਦਰ ਸਰਕਾਰ ਅਣਦੇਖਿਆ ਕੀਤਾ ਜਾ ਰਿਹਾ ਹੈ।
ਵਿਧਾਇਕ ਨੇ ਕਿਹਾ ਕਿ ਮਾਤਾ ਕੁਸ਼ੱਲ਼ਿਆ ਦੇ ਜਨਮ ਅਸਥਾਨ ਨੂੰ ਕੇਂਦਰ ਸਰਕਾਰ ਅਣਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਇਕ ਇਸ ਮੰਦਿਰ ਵਿੱਚ ਮੱਥਾ ਟੇਕਣ ਲਈ ਜਵਾਂਗੇ। ਮਾਤਾ ਕੁਸ਼ੱਲਿਆ ਮੰਦਿਰ ਨੂੰ ਲੈ ਕੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ : Ram Mandir Pran Pratishtha: 'ਪ੍ਰਾਣ ਪ੍ਰਤੀਸ਼ਠਾ ' ਕਰਕੇ ਜਾਣੋ ਕਿਹੜੇ ਸੂੂਬਿਆਂ 'ਚ ਛੁੱਟੀ, ਕਿੱਥੇ ਸ਼ਰਾਬ ਦੀ ਵਿਕਰੀ 'ਤੇ ਹੋਵੇਗੀ ਪਾਬੰਦੀ