Ludhiana Accident: ਲੁਧਿਆਣਾ `ਚ ਐਕਟੀਵਾ ਤੇ ਮੋਟਰਸਾਈਕਲ ਦੀ ਹੋਈ ਟੱਕਰ, ਬਾਈਕ ਸਵਾਰ ਦੀ ਮੌਕੇ `ਤੇ ਮੌਤ
Ludhiana Accident: ਲੁਧਿਆਣਾ ਦੇ ਗਿੱਲ ਰੋਡ ਉੱਪਰ ਐਕਟੀਵਾ ਅਤੇ ਰੋਂਗ ਸਾਈਡ ਆ ਰਹੇ ਮੋਟਰਸਾਈਕਲ ਦੀ ਹੋਈ ਟੱਕਰ, ਮੋਟਰਸਾਈਕਲ ਸਵਾਰ ਦੀ ਮੌਕੇ ਉੱਤੇ ਹੋਈ ਮੌਤ, ਐਕਟਿਵ ਸਵਾਰ 17 ਸਾਲ ਨੌਜਵਾਨ ਵੀ ਐਕਸੀਡੈਂਟ `ਚ ਹੋਇਆ ਜ਼ਖ਼ਮੀ
Ludhiana Accident: ਲੁਧਿਆਣਾ ਦੇ ਗਿੱਲ ਰੋਡ 'ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋ ਗਿਆ ਜਦ ਇੱਕ ਐਕਟੀਵਾ ਸਵਾਰ 17 ਸਾਲ ਨੌਜਵਾਨ ਅਤੇ ਰੋਂਗ ਸੈਡ ਤੋ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਆਪਸ ਵਿੱਚ ਆਹਮਣੇ ਸਾਹਮਣੇ ਟੱਕਰ ਹੋ ਗਈ। ਕਿਹਾ ਜਾ ਰਿਹਾ ਹੈ ਕਿ ਐਕਟੀਵਾ ਸਵਾਰ ਆਪਣੀ ਸਾਈਡ ਉੱਤੇ ਤੇਜ਼ ਚਲਾ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਰੋਂਗ ਸਾਈਡ ਤੋਂ ਮੋਟਰਸਾਈਕਲ ਸਵਾਰ ਸਾਹਮਣੇ ਆ ਰਿਹਾ ਸੀ। ਦੋਨੋਂ ਹੀ ਤੇਜ਼ ਸਨ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ। ਹਾਦਸੇ ਦੇ ਦੌਰਾਨ ਮੋਟਰਸਾਈਕਲ ਸਵਾਰ ਦੀ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ
ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਐਕਟੀਵਾ ਸਵਾਰ 17 ਸਾਲ ਨੌਜਵਾਨ ਵੀ ਜ਼ਖ਼ਮੀ ਹੋਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ ਗਿਆ। ਹਾਦਸੇ 'ਚ ਬਾਈਕ ਸਵਾਰ ਵਿਅਕਤੀ ਦੇ ਸਿਰ 'ਤੇ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਖੂਨ ਨਾਲ ਲੱਥਪੱਥ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਸਕੂਟਰ ਸਵਾਰ ਵੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸਤਿੰਦਰ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Ludhiana Clash: ਲੁਧਿਆਣਾ ਕੇਂਦਰੀ ਜੇਲ੍ਹ 'ਚ ਕੈਦੀਆਂ ਦੀ ਝੜਪ; ਹਮਲਾਵਰਾਂ ਨੇ ਬੈਰਕ 'ਚ ਦਾਖਲ ਹੋ ਕੇ ਵਿਅਕਤੀ 'ਤੇ ਕੀਤਾ ਹਮਲਾ
ਮ੍ਰਿਤਕ ਸਤਿੰਦਰ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ। ਉਹ ਇਲਾਕੇ ਵਿੱਚ ਇੱਕ ਚਿਕਨ ਦੀ ਦੁਕਾਨ 'ਤੇ ਕੰਮ ਕਰਦਾ ਸੀ। ਬੀਤੀ ਰਾਤ ਕਰੀਬ 9.30 ਵਜੇ ਸਤਿੰਦਰ ਸ਼ਿਮਲਾਪੁਰੀ ਇਲਾਕੇ 'ਚ ਚਿਕਨ ਦੀ ਡਲਿਵਰੀ ਕਰਨ ਗਿਆ ਸੀ। ਜਿੱਥੇ ਰਸਤੇ 'ਚ ਉਸ ਦੀ ਬਾਈਕ ਤੇਜ਼ ਰਫਤਾਰ ਸਕੂਟਰ ਨਾਲ ਟਕਰਾ ਗਈ। ਹਾਦਸੇ ਦੌਰਾਨ ਸਤਿੰਦਰ ਦੀ ਮੌਤ ਹੋ ਗਈ।
ਦੂਸਰੇ ਪਾਸੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ 17 ਸਾਲਾਂ 11ਵੀਂ ਕਲਾਸ ਦੇ ਵਿਦਿਆਰਥੀ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕੁਝ ਸਮਾਨ ਲੈ ਕੇ ਆ ਰਿਹਾ ਸੀ ਅਤੇ ਗਲਤ ਪਾਸੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਉਹਨਾਂ ਦੇ ਵਿੱਚ ਟੱਕਰ ਮਾਰੀ ਹੈ। ਦੂਜੇ ਪਾਸੇ ਜਦੋਂ ਵਿਦਿਆਰਥੀ ਜਤਿਨ ਆਪਣਾ ਮੈਡੀਕਲ ਕਰਵਾ ਕੇ ਦੇਰ ਰਾਤ ਘਰ ਗਿਆ ਤਾਂ ਸਤਿੰਦਰ ਦੇ ਪਰਿਵਾਰ ਅਤੇ ਉਸ ਦੇ ਨਾਲ ਆਏ ਕੁਝ ਲੋਕਾਂ ਨੇ ਸਿਵਲ ਹਸਪਤਾਲ ਦੇ ਪੁਲਿਸ ਮੁਲਾਜ਼ਮਾਂ ’ਤੇ ਦੋਸ਼ ਲਾਇਆ ਕਿ ਹਾਦਸੇ ਦਾ ਕਾਰਨ ਬਣੇ ਨੌਜਵਾਨ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਏਐਸਆਈ ਮੁਨੀਰ ਮਸੀਹ ਨੇ ਦੱਸਿਆ ਕਿ ਪੁਲੀਸ ਨੇ ਕਿਸੇ ਨੌਜਵਾਨ ਨੂੰ ਨਹੀਂ ਭਜਾਇਆ ਹੈ। ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਕੇ ਪੁਲਿਸ ਬਣਦੀ ਕਾਰਵਾਈ ਕਰੇਗੀ।