Punjab News: ਲੁਧਿਆਣਾ `ਚ ਗੁੰਡਾਗਰਦੀ ! ਦੁਕਾਨਦਾਰ `ਤੇ ਤਲਵਾਰਾਂ ਨਾਲ ਕੀਤਾ ਹਮਲਾ, CCTV ਆਈ ਸਾਹਮਣੇ
Ludhiana Latest News: ਇਹ ਪੂਰਾ ਝਗੜਾ ਮਹਿਜ ਪੰਜ ਰੁਪਏ ਦੇ ਪਿੱਛੇ ਹੋਇਆ ਦੱਸਿਆ ਜਾ ਰਿਹਾ ਹੈ।
Ludhiana Latest News: ਲੁਧਿਆਣਾ ਦੇ ਤਾਜਪੁਰ ਪਿੰਡ ਦੇ ਵਿੱਚ ਸਥਿਤ ਗਰੇਵਾਲ ਮਾਰਕੀਟ ਦੇ ਅੰਦਰ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਜਦੋਂ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਵੱਲੋਂ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦੁਕਾਨ ਦਾ ਕਰਿੰਦਾ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਹ ਪੂਰਾ ਝਗੜਾ ਮਹਿਜ ਪੰਜ ਰੁਪਏ ਦੇ ਪਿੱਛੇ ਹੋਇਆ ਦੱਸਿਆ ਜਾ ਰਿਹਾ ਹੈ। ਮੁਲਜ਼ਮ ਗ੍ਰਾਹਕ ਪੰਜ ਰੁਪਏ ਉਧਾਰ ਮੰਗ ਰਿਹਾ ਸੀ ਜਦੋਂ ਕਿ ਦੁਕਾਨਦਾਰ ਮੁਤਾਬਿਕ ਉਹ ਪਹਿਲਾਂ ਵੀ ਪੰਜ ਰੁਪਏ ਦਾ ਉਧਾਰ ਕਰਕੇ ਗਿਆ ਸੀ। ਦੁਕਾਨਦਾਰ ਦੇ ਮਨਾ ਕਰਨ ਉੱਤੇ ਉਹ ਭੜਕ ਗਿਆ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੁਕਾਨ ਉੱਤੇ ਹਮਲਾ ਕਰ ਦਿੱਤਾ।
ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰ ਤੇ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਦੀ ਬੁਰੀ ਤਰਾਂ ਕੁੱਟ ਮਾਰ ਕੀਤੀ ਗਈ। ਦੁਕਾਨਦਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਹਾਲੇ ਤੱਕ ਕਿਸੇ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ।
ਦੁਕਾਨਦਾਰ ਰਾਜੇਸ਼ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਤਾਂ ਕਰੀਬ 10 ਵਿਅਕਤੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਦੁਕਾਨ 'ਚ ਭੰਨਤੋੜ ਕੀਤੀ। ਰਾਜੇਸ਼ ਦੇ ਨੌਕਰ ਵਿਸ਼ਾਲ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਰਾਜੇਸ਼ ਨੇ ਉਸ ਤੋਂ ਮਾਫੀ ਵੀ ਮੰਗੀ ਪਰ ਉਹ ਲੜਦਾ ਰਿਹਾ। ਸੂਤਰਾਂ ਮੁਤਾਬਿਕ ਰਾਜੇਸ਼ ਨੇ ਦੋਸ਼ ਲਾਇਆ ਕਿ ਬਦਮਾਸ਼ਾਂ ਨੇ ਦੁਕਾਨ ਤੋਂ 1.15 ਲੱਖ ਦੀ ਨਕਦੀ ਅਤੇ ਉਸ ਦਾ ਮੋਬਾਈਲ ਚੋਰੀ ਕਰ ਲਿਆ।
ਇਹ ਵੀ ਪੜ੍ਹੋ: Ferozepur News: ਸਤਲੁਜ ਦਰਿਆ 'ਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ
ਦੁਕਾਨਦਾਰ ਰਾਜੇਸ਼ ਨੇ ਦੱਸਿਆ ਕਿ ਉਸ ਨੇ 112 'ਤੇ ਵੀ ਫੋਨ ਕੀਤਾ ਪਰ 1 ਘੰਟੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ 'ਤੇ ਨਹੀਂ ਪਹੁੰਚਿਆ। ਲੋਕਾਂ ਨੇ ਖੁਦ ਵਿਸ਼ਾਲ ਅਤੇ ਰਾਜੇਸ਼ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਪੁਲਿਸ ਥਾਣਾ ਜਮਾਲਪੁਰ ਮਾਮਲੇ ਦੀ ਜਾਂਚ ਕਰ ਰਹੀ ਹੈ।