Ludhiana News: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ, ਦੁੱਧ ਦੇ 25% ਤੋਂ ਜ਼ਿਆਦਾ ਸੈਂਪਲ ਫੇਲ੍ਹ
Advertisement
Article Detail0/zeephh/zeephh1806915

Ludhiana News: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ, ਦੁੱਧ ਦੇ 25% ਤੋਂ ਜ਼ਿਆਦਾ ਸੈਂਪਲ ਫੇਲ੍ਹ

Ludhiana News: ਲੋਕ ਦੁੱਧ ਦਾ ਸੈਂਪਲ ਫਰੀ ਵਿੱਚ ਚੈੱਕ ਕਰਵਾ ਸਕਦੇ ਹਨ ਪਰ ਜਾਗਰੂਕਤਾ ਦੀ ਘਾਟ ਕਾਰਨ ਲੋਕ ਘੱਟ ਆ ਰਹੇ ਹਨ। ਸਰਕਾਰ ਤੋਂ ਹਾਇਟੈਕ ਲੈਬੋਰਟਰੀ ਦੀ ਵੀ ਮੰਗ ਕੀਤੀ ਗਈ  ਹੈ।

Ludhiana News: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ, ਦੁੱਧ ਦੇ 25% ਤੋਂ ਜ਼ਿਆਦਾ ਸੈਂਪਲ ਫੇਲ੍ਹ

Ludhiana News: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੁੱਧ ਦੇ 25% ਤੋਂ ਜ਼ਿਆਦਾ ਸੈਂਪਲ ਫੇਲ੍ਹ ਪਾਏ ਗਏ ਹਨ। ਦੂਜੇ ਪਾਸੇ ਯੂਨੀਵਰਸਿਟੀ ਡੀਨ ਨੇ ਕਿਹਾ ਕਿ ਕੈਂਪ ਲਗਾਇਆ ਗਿਆ ਹੈ ਅਤੇ ਲੋਕ ਦੁੱਧ ਦਾ ਸੈਂਪਲ ਫਰੀ ਵਿੱਚ ਚੈੱਕ ਕਰਵਾ ਸਕਦੇ ਹਨ ਪਰ ਜਾਗਰੂਕਤਾ ਦੀ ਘਾਟ ਕਾਰਨ ਲੋਕ ਘੱਟ ਆ ਰਹੇ ਹਨ। ਸਰਕਾਰ ਤੋਂ ਹਾਇਟੈਕ ਲੈਬੋਰਟਰੀ ਦੀ ਵੀ ਮੰਗ ਕੀਤੀ ਗਈ  ਹੈ।

ਦੁੱਧ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਹੈ ਅਤੇ ਬੱਚੇ ਤੋਂ ਲੈ ਕੇ ਬਜੁਰਗ ਤੱਕ ਹਰ ਰੋਜ਼ ਇਸਦਾ ਸੇਵਨ ਕਿਸੇ ਨਾ ਕਿਸੇ ਰੂਪ ਵਿੱਚ ਕਰਦੇ ਹਨ ਪਰ ਹੁਣ ਬਾਜ਼ਾਰਾਂ ਵਿੱਚ ਮਿਲਾਵਟੀ ਜਾਂ ਫਿਰ ਨਕਲੀ ਦੁੱਧ ਵੇਚਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। 

ਲੋਕਾਂ ਨੂੰ ਜਾਗਰੂਕ ਕਰਨ ਲਈ ਗਡਵਾਸੂ ਸਮੇਂ ਸਮੇਂ ਸਿਰ ਉਪਰਾਲੇ ਕਰਦੇ ਰਹਿੰਦੀ ਹੈ ਲੜੀ ਵਿੱਚ ਇੱਕ ਕਦਮ ਪੁੱਟਦੇ ਹੋਏ ਯੂਨੀਵਰਸਿਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਜਿਸਦੇ ਰਾਹੀਂ ਕੋਈ ਵੀ ਵਿਅਕਤੀ ਆਪਣੇ ਘਰ ਦੇ ਦੁੱਧ ਦਾ ਫ੍ਰੀ ਸੈਂਪਲ ਟੈਸਟ ਕਰਵਾ ਸਕਦਾ ਹੈ ਸਾਡੀ ਟੀਮ ਨੇ ਜਦੋਂ ਇਸ ਕੈਂਪ ਵਿੱਚ ਜਾ ਕੇ ਗਰਾਉਂਡ ਲੈਵਲ ਤੋਂ ਚੈੱਕ ਕੀਤਾ ਤਾਂ ਪਤਾ ਲੱਗਿਆ ਇਸ ਕੈਂਪ ਵਿੱਚ ਹੁਣ ਤੱਕ 130 ਦੇ ਕਰੀਬ ਸੈਂਪਲ ਆ ਚੁੱਕੇ ਹਨ ਅਤੇ ਨਤੀਜੇ ਹੈਰਾਨ ਕਰ ਦੇਣੇ ਵਾਲੇ ਅਤੇ ਚਿੰਤਾਜਨਕ ਹਨ ਕਿਉਂਕਿ 30 ਪ੍ਰਤੀਸ਼ਤ ਦੇ ਕਰੀਬ ਸੈਂਪਲ ਫੇਲ੍ਹ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ:Punjab News: CM ਮਾਨ ਦੀ ਲੁਧਿਆਣਾ ਨੂੰ ਸੌਗਾਤ! 50 ਟਰੈਕਟਰਾਂ ਨੂੰ ਵਿਖਾਈ ਹਰੀ ਝੰਡੀ, 25,000 ਲਾਭਪਾਤਰੀਆਂ ਨੂੰ ਦਿੱਤੇ ਸਰਟੀਫਿਕੇਟ

ਇਸ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਡੀਨ ਆਰ ਐਸ ਸੇਠੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਦੁੱਧ ਦੇ ਫ੍ਰੀ ਸੈਂਪਲ ਚੈਕ ਕੀਤੇ ਜਾ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਜਾਗਰੂਕਤਾ ਘੱਟ ਹੋਣ ਦੇ ਚਲਦਿਆਂ ਲੋਕ ਬਹੁਤ ਘੱਟ ਗਿਣਤੀ ਵਿੱਚ ਦੁੱਧ ਨੂੰ ਚੈੱਕ ਕਰਵਾਉਣ ਲਈ ਪਹੁੰਚ ਰਹੇ ਹਨ। ਉਨ੍ਹਾਂ ਨੇ ਵੀ ਦੱਸਿਆ ਕਿ ਹੁਣ ਤਕ ਇੱਕ ਸੌਂ ਤੀਹ ਦੇ ਕਰੀਬ ਆ  ਸੈਂਪਲ ਚੈਕ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 30 ਸੈਂਪਲ ਫੇਲ੍ਹ ਪਾਏ ਜਾ ਰਹੇ ਹਨ। 

ਕਿਤੇ ਨਾ ਕਿਤੇ ਚਿੰਤਾਜਨਕ ਡਾਟਾ ਹੈ। ਇਹ ਵੀ ਕਿਹਾ ਕਿ ਇਸ ਦੇ ਸਬੰਧ ਵਿੱਚ ਕੈਂਪ ਪੂਰਾ ਹੋਣ 'ਤੇ ਜਾਣਕਾਰੀ ਸਰਕਾਰ ਨੂੰ ਦਿੱਤੀ ਜਾਵੇਗੀ। ਉਹਨਾਂ ਨੇ ਦੁੱਧ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਸਫੇਦ ਦੁੱਧ ਕਾਰੋਬਾਰ ਨੂੰ ਵੀ ਸਫੇਦ ਹੀ ਰਹਿਣ ਦਿਓ। ਸਰਕਾਰ ਤੋਂ ਹਾਇਟੈਕ ਲੈਬੋਰਟਰੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਫਰੀ ਸੈਂਪਲ ਚੈੱਕ ਕੀਤੇ ਜਾ ਸਕਣ।

ਇਹ ਵੀ ਪੜ੍ਹੋ: Canada Road Accident News: ਫਾਜ਼ਿਲਕਾ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ

Trending news