Ludhiana BJP: ਭਾਜਪਾ ਵੱਲੋਂ ਵੱਡੀ ਕਾਰਵਾਈ, 1 ਦਰਜਨ ਦੇ ਕਰੀਬ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ‘ਚੋਂ ਕੱਢਿਆ
Ludhiana BJP: ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੇ ਸਾਬਕਾ ਕੌਂਸਲਰਾਂ ਸਮੇਤ ਇੱਕ ਦਰਜਨ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
Ludhiana BJP: ਲੁਧਿਆਣਾ ਭਾਜਪਾ ਨੇ ਆਪਣੇ ਕਈ ਆਗੂਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੇ ਸਾਬਕਾ ਕੌਂਸਲਰਾਂ ਸਮੇਤ ਇੱਕ ਦਰਜਨ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਕਾਕਾ, ਪਰਮਿੰਦਰ ਸਿੰਘ ਲਾਪਰਾ, ਸੁਰਜੀਤ ਸਿੰਘ ਰਾਏ, ਬਲਵਿੰਦਰ ਸਿੰਘ ਬਿੰਦਰ, ਮੰਨੂ ਅਰੋੜਾ, ਅਮਰਜੀਤ ਸਿੰਘ ਕਾਲੀ, ਸਰਵਨ ਅੱਤਰੀ, ਅਜੇ ਗੋਸਵਾਮੀ, ਸ਼ਿਵ ਦੇਵੀ ਗੋਸਵਾਮੀ, ਸੀਮਾ ਸ਼ਰਮਾ, ਸ਼ਿਆਮ ਸ਼ਾਸਤਰੀ, ਹਰਜਿੰਦਰ ਸਿੰਘ, ਕੁਲਦੀਪ ਸ਼ਰਮਾ, ਸੰਦੀਪ ਮਨੀ, ਡਾ. ਨਰੇਸ਼ ਸਿਆਲ, ਅਨੀਤਾ ਸ਼ਰਮਾ ਆਦਿ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।