Ludhiana News/ਤਰਸੇਮ ਭਾਰਦਵਾਜ: ​ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀ ਹਲਚਲ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵਿੱਚ ਵੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ ਵਰਕਰ ਅਹੁਦੇਦਾਰ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ।  ਲੁਧਿਆਣਾ ਦੇ ਹਲਕਾ ਨੌਰਥ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਜਨਤਾ ਪਾਰਟੀ ਐਸਸੀ ਵਿੰਗ ਦੇ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਵਿਧਾਇਕ ਨੇ ਦੱਸਿਆ ਕੀ ਪਾਰਟੀ ਦੇ ਕੰਮ ਨੂੰ ਦੇਖਦੇ ਹੋਏ ਲਗਾਤਾਰ ਪਾਰਟੀ ਦੇ ਵਿੱਚ ਵੱਖ- ਵੱਖ ਪਾਰਟੀਆਂ ਨਾਲ ਜੁੜੇ ਅਹੁਦੇਦਾਰ ਸ਼ਾਮਿਲ ਹੋ ਰਹੇ ਹਨ। ਵਾਰਡ ਨੰਬਰ ਅੱਠ ਭਾਰਤੀ ਜਨਤਾ ਪਾਰਟੀ ਨੇ ਯੂਥ ਦੇ ਆਗੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। 


COMMERCIAL BREAK
SCROLL TO CONTINUE READING

ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਵਿਊ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਕੰਮ ਹੋ ਰਹੇ ਹਨ। ਉਹਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਨੇ ਕਿਹਾ ਕਿ ਹਲਕਾ ਨੌਰਥ ਦੇ ਵਿਧਾਇਕ ਵੱਲੋਂ ਲਗਾਤਾਰ ਵਿਕਾਸ ਦੇ ਕੰਮ ਕਰਾਏ ਜਾ ਰਹੇ ਹਨ।


ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਟਰੀਟ ਲਾਈਟਾਂ ਦੀ ਬੜੀ ਵੱਡੀ ਸਮੱਸਿਆ ਸੀਵਰੇਜ ਦੀ ਵੱਡੀ ਸਮੱਸਿਆ ਸੀ ਅਤੇ ਸੜਕਾਂ ਦੀ ਸਮੱਸਿਆ ਸੀ ਜਿਸ ਦਾ ਹੱਲ ਹਲਕਾ ਨੌਰਥ ਦੇ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਕਰਵਾਇਆ ਗਿਆ। ਹੋਰ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।


ਇਹ ਵੀ ਪੜ੍ਹੋ: Himachal Earthquake: ਹਿਮਾਚਲ 'ਚ ਲੱਗੇ ਭੂਚਾਲ ਦੇ ਝਟਕੇ, ਲੋਕ ਨਿਕਲੇ ਘਰਾਂ ਤੋਂ ਬਾਹਰ

ਗੌਰਤਲਬ ਹੈ ਕਿ ਬੀਤੇ ਦਿਨੀ ਇਸੇ ਤਰ੍ਹਾਂ ਨਾਲ ਲੁਧਿਆਣਾ ਹਲਕਾ ਕੇਂਦਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਸੀ। ਜਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਮੰਨਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਨੂੰ ਸ਼ਾਮਿਲ ਕਰਨ ਲਈ ਹਲਕਾ ਕੇਂਦਰੀ ਵਿੱਚ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਧ ਪਹੁੰਚੇ ਜਿਨਾਂ ਨੇ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਅਤੇ ਹਲਕਾ ਨਾਰਥ ਦੇ ਵਿਧਾਇਕ ਮਦਨ ਲਾਲ ਬੱਗਾ ਦੀ ਗਵਾਹੀ ਵਿੱਚ ਉਹਨਾਂ ਨੂੰ ਉਹਨਾਂ ਦੀ ਟੀਮ ਨਾਲ ਸ਼ਾਮਿਲ ਕੀਤਾ  ਸੀ।


ਇਹ ਵੀ ਪੜ੍ਹੋ:  Ludhiana News: ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ! ਸਾਬਕਾ ਕੌਂਸਲਰ AAP 'ਚ ਹੋਏ ਸ਼ਾਮਿਲ