Ludhiana Cash Van Loot updates News: ਲੁਧਿਆਣਾ ਵਿੱਚ 8 ਕਰੋੜ 49 ਲੱਖ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ 10 ਵਿਚੋਂ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਪੁਲਿਸ ਨੂੰ 6 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਦੱਸ ਦਈਏ ਕਿ ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਦੋ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਉੱਤੇ ਲਿਆ ਸੀ ਪਰ ਬਾਅਦ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਉਨ੍ਹਾਂ ਦੇ ਘਰ ਛੱਡ ਗਏ ਸੀ, ਇੱਕ ਨੌਜਵਾਨ cms ਕੰਪਨੀ ਦੇ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਪਰ ਉਹ ਲੁੱਟ ਵਾਲੇ ਦਿਨ ਛੁੱਟੀ ਉੱਤੇ ਸੀ, ਇਸ ਲਈ ਪੁਲਿਸ ਨੂੰ ਉਸ ਉੱਤੇ ਸ਼ੱਕ ਸੀ।


COMMERCIAL BREAK
SCROLL TO CONTINUE READING

ਸਰਪੰਚ ਗੁਰਪ੍ਰੀਤ ਨੇ ਦੱਸਿਆ ਕੀ ਦੋਵੇ ਨੌਜਵਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਨੇ ਪਿੰਡ ਢੱਟ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਖੇਤਾਂ ਤੋਂ 12 ਲੱਖ ਰੁਪਏ ਵੀ ਮਿਲੇ ਹਨ। ਇਸ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ।



ਇਹ ਵੀ ਪੜ੍ਹੋ: Punjab News: ਸ਼ਰਾਬ ਨੇ ਫਿਰੋਜ਼ਪੁਰ ਦੇ ਕਸਬਾ ਮੱਖੂ 'ਚ ਇੱਕ ਵਿਅਕਤੀ ਦਾ ਕਰਵਾ ਦਿੱਤਾ ਕ+ਤਲ!

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, ''ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ 'ਚ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।'' ਜਦਕਿ ਡੀਜੀਪੀ ਨੇ ਲਿਖਿਆ, ਲੁਧਿਆਣਾ ਕੈਸ਼ ਵੈਨ ਲੁੱਟ ਦਾ ਮਾਮਲਾ 60 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਸੁਲਝਾ ਲਿਆ ਗਿਆ ਹੈ। ਪੁਲਿਸ ਨੇ 10 'ਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ... ਮਾਮਲੇ 'ਚ ਵੱਡੀ ਬਰਾਮਦਗੀ ਹੋਈ ਹੈ।ਉਨ੍ਹਾਂ ਨੇ ਇਹ ਵੀ ਲਿਖਿਆ ਕਿ ਜਾਂਚ ਜਾਰੀ ਹੈ।



ਲੁਧਿਆਣਾ ਦੇ ਪਿੰਡ ਢਟ ਤੋਂ ਲੋਕਾਂ ਦੀ ਨਿਸ਼ਾਨ ਦੇਹੀ 'ਤੇ ਪੁਲਿਸ ਨੇ ਜਗਰਾਓਂ ਇਲਾਕਾ ਕੋਠਾ ਹਰੀ ਸਿੰਘ ਦੇ ਵਿੱਚ ਦਬਿਸ਼ ਦਿੱਤੀ, ਪੁਲਿਸ ਨੇ ਤਲਾਸ਼ੀ ਦੇ ਦੌਰਾਨ ਇੱਕ ਘਰ ਦੇ ਬੈਡ ਵਿੱਚੋਂ 10 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਘਰ ਦੀ ਬਜ਼ੁਰਗ ਮਹਿਲਾ ਕੁਲਵੰਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦੇ ਘਰ ਦੇ ਵਿੱਚ ਚੈਕਿੰਗ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਤੇ ਨੂੰਹ ਦੇ ਕਮਰੇ ਦੇ ਬੈਡ ਤੋਂ ਪੁਲਿਸ ਨੂੰ 10 ਲੱਖ ਰੁਪਏ ਮਿਲੇ, ਕੁਲਵੰਤ ਕੌਰ ਦੇ ਮੁਤਾਬਿਕ ਜੂਨ 9 ਨੂੰ ਰਾਤ ਨੂੰ ਉਨ੍ਹਾਂ ਦੀ ਨੂੰਹ ਤੇ ਉਨ੍ਹਾਂ ਦਾ ਪੁੱਤਰ ਰਾਤ ਨੂੰ ਕੀਤੇ ਗਏ ਸੀ ਤੇ ਸਵੇਰੇ ਤੜਕੇ ਸਰ ਘਰ ਵਾਪਸ ਆਏ ਸੀ।



ਗੌਰਤਲਬ ਹੈ ਕਿ ਬੀਤੇ ਦਿਨੀ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਗਈ ਸੀ ਅਤੇ ਇਸ ਵਿੱਚ ਕੰਪਨੀ ਦੇ ਬਰਾਂਚ ਮੈਨੇਜਰ ਨੇ ਲੁੱਟ ਦੀ ਸਾਰੀ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਬਿਆਨ ਕੀਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਗਾਰਡਾਂ ਦੀ ਕੁੱਟਮਾਰ ਕੀਤੀ ਗਈ।