Punjab News: ਸ਼ਰਾਬ ਨੇ ਫਿਰੋਜ਼ਪੁਰ ਦੇ ਕਸਬਾ ਮੱਖੂ 'ਚ ਇੱਕ ਵਿਅਕਤੀ ਦਾ ਕਰਵਾ ਦਿੱਤਾ ਕਤਲ!
Advertisement
Article Detail0/zeephh/zeephh1737244

Punjab News: ਸ਼ਰਾਬ ਨੇ ਫਿਰੋਜ਼ਪੁਰ ਦੇ ਕਸਬਾ ਮੱਖੂ 'ਚ ਇੱਕ ਵਿਅਕਤੀ ਦਾ ਕਰਵਾ ਦਿੱਤਾ ਕਤਲ!

Ferozepur latest murder news: ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋ ਇੱਕ ਵਿਅਕਤੀ ਦਾ ਕਤਲ ਕੀਤਾ। ਇਸ ਦੌਰਾਨ ਪਤਨੀ ਗੰਭੀਰ ਜ਼ਖਮੀ ਹੋਈ ਹੈ। 

Punjab News: ਸ਼ਰਾਬ ਨੇ ਫਿਰੋਜ਼ਪੁਰ ਦੇ ਕਸਬਾ ਮੱਖੂ 'ਚ ਇੱਕ ਵਿਅਕਤੀ ਦਾ ਕਰਵਾ ਦਿੱਤਾ ਕਤਲ!

Ferozepur latest murder news: ਸੂਬੇ ਅੰਦਰ ਕਨੂੰਨ ਦਾ ਖੌਫ਼ ਇਸ ਕਦਰ ਖ਼ਤਮ ਹੁੰਦਾ ਜਾ ਰਿਹਾ ਹੈ।  ਲਗਾਤਾਰ ਪੰਜਾਬ ਅੰਦਰ ਲੁੱਟਾਂ ਖੋਹਾਂ ਅਤੇ ਕਤਲ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਖੂ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਪਿੰਡ ਮੰਨੂੰ ਮਾਛੀ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋ ਸੁੱਤੇ ਪਏ ਪਰਿਵਾਰ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿੱਚ ਜਸਵਿੰਦਰ ਸਿੰਘ ਨਾਮਕ ਵਿਅਕਤੀ ਦਾ ਕਤਲ ਹੋਇਆ ਅਤੇ ਉਸਦੀ ਪਤਨੀ ਕ੍ਰਿਸ਼ਨਾ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੈ।

ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੱਖੂ ਵਿਖੇ ਲਿਜਾਇਆ ਗਿਆ ਜਿੱਥੇ ਜਸਵਿੰਦਰ ਸਿੰਘ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ।ਇਸ ਪੂਰੀ ਘਟਨਾ ਤੇ ਜਾਣਕਾਰੀ ਦਿੰਦਿਆਂ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ ਅਤੇ ਕੋਈ ਭਿੰਦਰ ਸਿੰਘ ਨਾਮ ਦਾ ਵਿਅਕਤੀ ਉਸ ਕੋਲੋਂ ਸ਼ਰਾਬ ਲੈਕੇ ਜਾਂਦਾ ਸੀ। 

ਇਹ ਵੀ ਪੜ੍ਹੋ:  Karan Deol and Drisha Acharya Roka Ceremony: ਕਰਨ ਦਿਓਲ ਨੇ ਆਪਣੀ ਹੋਣ ਵਾਲੀ ਦੁਲਹਨ ਦਿਸ਼ਾ ਨਾਲ ਕੱਟਿਆ ਕੇਕ, ਸਾਹਮਣੇ ਆਈ ਵੀਡੀਓ

ਉਧਾਰ ਕਾਫੀ ਹੋਣ ਕਰਕੇ ਜਦੋਂ ਜਸਵਿੰਦਰ ਸਿੰਘ ਨੇ ਪੈਸੇ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਦੌਰਾਨ ਉਨ੍ਹਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਹੋ ਗਿਆ ਅਤੇ ਕੁਝ ਦਿਨ ਬਾਅਦ ਜਦ ਭਿੰਦਰ ਸਿੰਘ ਸ਼ਰਾਬ ਲੈਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੱਗੇ ਨਾਕੇ ਉੱਤੇ ਪੁਲਿਸ ਨੇ ਉਸਨੂੰ ਫੜ ਲਿਆ। 

ਭਿੰਦਰ ਸਿੰਘ ਨੂੰ ਲੱਗਿਆ ਕਿ ਉਸਦੀ ਸ਼ਰਾਬ ਜਸਵਿੰਦਰ ਸਿੰਘ ਨੇ ਫੜਾਈ ਹੈ ਅਤੇ ਇਸੇ ਰੰਜਿਸ਼ ਨੂੰ ਲੈ ਕੇ ਰਾਤ ਕਰੀਬ 11 ਵਜੇ ਉਨ੍ਹਾਂ ਜਸਵਿੰਦਰ ਸਿੰਘ ਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਉਸਦੇ ਕਾਫੀ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ।

ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈ ਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਐਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਦਾ ਕਿਸੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਜਿਸ ਦੌਰਾਨ ਇਹਨਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: Tabu Latest Photos: ਤੱਬੂ ਨੇ ਵਨ ਪੀਸ ਡਰੈੱਸ 'ਚ ਮਚਾਈ ਤਬਾਹੀ; ਵਧਾਇਆ ਇੰਟਰਨੈੱਟ ਦਾ ਤਾਪਮਾਨ, ਵੇਖੋ ਫੋਟੋਆਂ

Trending news