Ludhiana News: ਲੁਧਿਆਣਾ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਤੋਂ ਨਰਾਜ਼ ਵਿਰੋਧੀ ਪਾਰਟੀਆਂ ਨੇ ਕੀਤਾ ਹਾਈਕੋਰਟ ਦਾ ਰੁਖ਼
Ludhiana Nagar Nigam Chunav Ward Band News: ਲੁਧਿਆਣਾ ਕਾਰਪੋਰੇਸ਼ਨਾਂ ਚੋਣਾਂ ਤੋਂ ਪਹਿਲਾਂ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਵਾਰਡ ਬੰਦੀ ਦਾ ਵਿਰੋਧ ਕਰ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਵੀ ਲਿਆ ਗਿਆ ਹੈ।
Ludhiana Nagar Nigam Chunav Ward Band News: ਲੁਧਿਆਣਾ ਕਾਰਪੋਰੇਸ਼ਨ ਚੋਣਾਂ (Ludhiana Nagar Nigam Chunav) ਤੋਂ ਪਹਿਲਾਂ ਵਾਰਡਬੰਦੀ ਤੋਂ ਨਰਾਜ਼ ਵਿਰੋਧੀ ਪਾਰਟੀਆਂ ਨੇ ਹਾਈਕੋਰਟ ਦਾ ਰੁਖ਼ ਕੀਤਾ ਹੈ। ਉਹਾਂ ਨੇ ਕਿਹਾ ਕਿ ਦੋ- ਦੋ ਹਿੱਸਿਆਂ ਵਿੱਚ ਵੰਡੇ ਗਏ ਵਾਰਡ ਲੋਕਾਂ ਨੂੰ ਕੌਂਸਲਰ ਕੋਲ ਕਈ ਕਿਲੋਮੀਟਰ ਪੈਂਡਾ ਤੈਅ ਕਰ ਜਾਣਾ ਪਵੇਗਾ। ਆਪ ਵਿਧਾਇਕ ਨੇ ਜਵਾਬ ਦਿੱਤਾ ਹੈ ਕਿਹਾ ਕਿ ਨਾਚ ਨਾ ਜਾਣੈ ਆਂਗਣ ਟੇਡਾ।
ਲੁਧਿਆਣਾ ਕਾਰਪੋਰੇਸ਼ਨਾਂ ਚੋਣਾਂ (Ludhiana Nagar Nigam Chunav) ਤੋਂ ਪਹਿਲਾਂ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਵਾਰਡ ਬੰਦੀ ਦਾ ਵਿਰੋਧ ਕਰ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਵੀ ਲਿਆ ਗਿਆ ਹੈ, ਕੌਂਸਲਰਾਂ ਦੀਆਂ ਤਾਕਤਾਂ ਪੰਜਾਬ ਸਰਕਾਰ ਵੱਲੋ ਪਹਿਲਾਂ ਹੀ ਖਤਮ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚਲਦੇ ਕਿਸੇ ਵੀ ਕੰਮ ਲਈ ਉਹਨਾਂ ਨੂੰ ਵਿਧਾਇਕ ਕੋਲ ਹੀ ਜਾਣਾ ਪੈਂਦਾ ਹੈ ਅਤੇ ਵਿਕਾਸ ਕਾਰਜਾਂ ਉੱਪਰ ਵੀ ਰੋਕ ਲੱਗ ਚੁੱਕੀ ਹੈ।
ਸਾਬਕਾ ਕਾਂਗਰਸੀ ਕੌਂਸਲਰ ਬਲਜਿੰਦਰ ਬੰਟੀ ,ਪੰਕਜ ਸ਼ਰਮਾ ਕਾਕਾ ਅਤੇ ਸੁਨੀਲ ਕਪੂਰ ਦਾ ਕਹਿਣਾ ਹੈ ਕੀ ਮੌਜੂਦਾ ਵਿਧਾਇਕਾਂ ਦੁਆਰਾ ਸਿਰਫ ਜਿੱਤ ਦੇ ਲਈ ਲੋਕਾਂ ਦੀ ਸਹੂਲਤਾਂ ਨੂੰ ਅੱਖੋਂ ਪਰੋਖ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਈ ਵਾਰਡਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਕੁਝ ਵਾਰਡ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਨਹਿਰ ਪਾਰ ਕਰਨੀ ਪਵੇਗੀ ਅਤੇ ਕੁਝ ਨੂੰ ਨੈਸ਼ਨਲ ਹਾਈਵੇ।
ਇਹ ਵੀ ਪੜ੍ਹੋ; Ludhiana Ward Bandi News: ਵਾਰਡਬੰਦੀ ਨੂੰ ਲੈ ਕੇ ਅਕਾਲੀ ਦਲ ਨੇ 'ਆਪ' 'ਤੇ ਵਿੰਨ੍ਹਿਆ ਨਿਸ਼ਾਨਾ; ਕਿਹਾ, ਕੋਈ ਜਨਗਣਨਾ ਨਹੀਂ ਹੋਈ
ਉੱਥੇ ਇੱਕ ਸਾਬਕਾ ਕੌਂਸਲਰ ਨੇ ਕਿਹਾ ਕਿ ਉਸਦੇ ਵਾਰਡ ਨੂੰ ਬਹੁਤ ਵੱਡਾ ਕਰ ਦਿੱਤਾ ਗਿਆ ਹੈ। ਜਿਸ ਜਿਸ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੀ ਮੁਸ਼ਕਲ ਆਵੇਗੀ , ਕਿਉਂਕਿ ਸਰਕਾਰ ਵੱਲੋਂ ਨਿਯਮਤ ਫੰਡ ਹੀ ਦਿੱਤੇ ਜਾਂਦੇ ਹਨ । ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੌਸਲਰ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਿੰਨ੍ਹੇ ਮਰਜੀ ਹੱਥ ਕੰਡੇ ਅਪਣਾ ਲਵੇ ਪਰ ਉਹ ਚੋਣਾਂ ਲੜਨਗੇ ਅਤੇ ਜਿੱਤ ਵੀ ਯਕੀਨੀ ਹੈ।
ਲੁਧਿਆਣਾ ਵਿੱਚ 95 ਵਾਰਡ ਹਨ ਅਤੇ ਪਿਛਲੀ ਸਰਕਾਰ ਦੇ ਸਮੇਂ 60 ਦੇ ਕਰੀਬ ਵਾਰਡਾਂ ਉਪਰ ਕਾਂਗਰਸ ਦਾ ਕਬਜਾ ਸੀ। ਕਈ ਸਾਬਕਾ ਕੌਸਲਰ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਚੁੱਕੇ ਹਨ ਅਤੇ ਵਿਰੋਧੀਆਂ ਵਲੋਂ ਹਾਈ ਕੋਰਟ ਦਾ ਰੁੱਖ ਵੀ ਕੀਤਾ ਗਿਆ ਹੈ । ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਚੋਣਾਂ ਆਪਣੇ ਨਿਰਧਾਰਤ ਸਮੇਂ 'ਤੇ ਹੁੰਦੀਆਂ ਹਨ ਜਾਂ ਫਿਰ ਲੋਕਾਂ ਦੀਆਂ ਮੁਸ਼ਕਲਾਂ ਇਸ ਤਰਾਂ ਹੀ ਬਰਕਰਾਰ ਰਹਿਣਗੀਆਂ।
ਇਹ ਵੀ ਪੜ੍ਹੋ; Diljit Dosanjh Latest News: ਟੋਰਾਂਟੋ ਫਿਲਮ ਫੈਸਟੀਵਲ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਦਿਲਜੀਤ ਦੋਸਾਂਝ ਦੀ 'ਪੰਜਾਬ 95'?
ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਉਂਦੇ ਹਨ ਕੀ ਨਾਚ ਨਾ ਜਾਣੈ ਆਂਗਣ ਟੇਡਾ। ਉਨ੍ਹਾਂ ਨੇ ਕਿਹਾ ਕਿ ਇਹ ਸੰਵਿਧਾਨਿਕ ਹੱਕ ਹੈ ਕਿ ਤੁਸੀਂ ਹਾਈ ਕੋਰਟ ਜਾ ਸਕਦੇ ਹੋ । ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤਾਂ ਦੇ ਅਨੁਸਾਰ ਸਹੀ ਤਰੀਕੇ ਨਾਲ ਹੀ ਵਾਰਡ ਬੰਦੀ ਕੀਤੀ ਗਈ ਹੈ।