Jalandhar News: ਲੁਧਿਆਣਾ ਦੇ ਨਟਵਰ ਲਾਲ ਨੇ ਜਲੰਧਰ ਦੇ ਆਦਰਸ਼ ਨਗਰ ਸਥਿਤ 150 ਸਾਲ ਪੁਰਾਣੀ ਗੋਲਕ ਨਾਥ ਮੈਮੋਰੀਅਲ ਚਰਚ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਚਰਚ ਦਾ ਉਸ ਨੇ ਪੰਜ ਕਰੋੜ ਰੁਪਏ ਵਿੱਚ ਬਿਆਨਾ ਕਰ ਦਿੱਤਾ ਹੈ। ਚਰਚ ਦੀ ਜ਼ਮੀਨ ਦੀ ਰਜਿਸਟਰੀ ਵੀ ਦੋ ਦਿਨ ਵਿੱਚ ਹੋਣ ਵਾਲੀ ਸੀ ਪਰ ਉਸ ਤੋਂ ਪਹਿਲਾ ਯੂਨਾਈਟਿਡ ਚਰਚ ਆਫ ਇੰਡੀਆ ਟਰੱਸਟ ਦੇ ਅਹੁਦੇਦਾਰਾਂ ਨੂੰ ਇਸ ਠੱਗੀ ਦਾ ਪਤਾ ਲੱਗ ਗਿਆ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਅਹੁਦੇਦਾਰਾਂ ਨੇ ਬਿਨਾਂ ਦੇਰ ਕੀਤੇ ਇਸ ਧੋਖਾਧੜੀ ਦੀ ਸ਼ਿਕਾਇਤ ਜਲੰਧਰ ਦੇ ਤਹਿਸੀਲਦਾਰ-1, ਐਸਡੀਐਮ, ਡੀਸੀ ਤੇ ਪੁਲਿਸ ਕਮਿਸ਼ਨਰ ਕਰ ਦਿੱਤੀ ਹੈ ਅਤੇ ਤਹਿਸੀਲਦਾਰ ਤੇ ਡੀਸੀ ਨੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਉਤੇ ਰੋਕ ਲਗਾ ਦਿੱਤੀ ਹੈ।


ਇਹ ਸੌਦਾ ਕਿੰਨੇ ਰੁਪਏ ਵਿੱਚ ਤੈਅ ਹੋਇਆ ਅਤੇ ਇਸ ਸਬੰਧ ਵਿੱਚ ਪਤਾ ਨਹੀਂ ਲੱਗ ਸਕਿਆ। ਟਰੱਸਟ ਦੇ ਸਕੱਤਰ ਅਮਿਤ ਦੇ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਉਨ੍ਹਾਂ ਪਤਾ ਚੱਲਿਆ ਕਿ ਗੋਲਕ ਨਾਥ ਮੈਮੋਰੀਅਲ ਚਰਚ ਸੀਐਨਆਈ ਦੀ ਦੋ ਦਿਨ ਵਿੱਚ ਰਜਿਸਟਰੀ ਹੋਣ ਵਾਲੀ।


ਉਨ੍ਹਾਂ ਕੋਲ ਚਰਚ ਦੀ 24 ਕਨਾਲ ਤੋਂ ਜ਼ਿਆਦਾ ਜ਼ਮੀਨ ਦਾ ਪੰਜ ਕਰੋੜ ਰੁਪਏ ਵਿੱਚ ਬਿਆਨੇ ਦੀ ਕਾਪੀ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਲੁਧਿਆਣਾ ਦੀ  ਈਸਾ ਨਗਰੀ ਵਿੱਚ ਰਹਿਣ ਵਾਲੇ ਜਾਰਡਨ ਮਸੀਹ ਨਾਮਕ ਵਿਅਕਤੀ ਨੇ ਜਲੰਧਰ ਦੇ ਲਾਡੋਵਾਲੀ ਰੋਡ ਉਤੇ ਰਹਿਣ ਵਾਲੇ ਬਾਬਾ ਦੱਤ ਨਾਮਕ ਵਿਅਕਤੀ ਨਾਲ ਚਰਚ ਵੇਚਣ ਦੀ ਡੀਲ ਕੀਤੀ ਹੈ।


ਇਸ ਬਾਰੇ ਪਤਾ ਲੱਗਣ ਉਤੇ ਉਹ ਸਭ ਤੋਂ ਪਹਿਲਾਂ ਜਲੰਧਰ ਆਏ ਅਤੇ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸੀ। ਤਹਿਸੀਲਦਾਰ ਦੇ ਕਹਿਣ 'ਤੇ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਰੁਕਵਾਈ। ਇਸ ਤੋਂ ਬਾਅਦ ਐਸਡੀਐਮ ਅਤੇ ਡੀਸੀ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ।


ਜਾਰਡਨ ਮਸੀਹ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਨੇ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ। ਇਸ ਦਾ ਪਤਾ ਲੱਗਣ ਤੋਂ ਬਾਅਦ ਸ਼ੁੱਕਰਵਾਰ ਰਾਤ ਕਰੀਬ 12 ਵਜੇ ਲੋਕ ਚਰਚ ਦੇ ਬਾਹਰ ਪਹੁੰਚ ਗਏ। ਅਮਿਤ ਪ੍ਰਕਾਸ਼ ਨੇ ਦੱਸਿਆ ਕਿ ਜਾਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਨਾਂ 'ਤੇ ਫਰਜ਼ੀ ਟਰੱਸਟ ਬਣਾ ਕੇ ਇਹ ਧੋਖਾਧੜੀ ਕੀਤੀ ਹੈ।


ਬਿਆਨੇ ਵਿੱਚ ਉਸ ਨੇ ਚਰਚ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖ ਦਿੱਤਾ ਹੈ। ਉਹ ਇਸ ਫਰਜ਼ੀ ਟਰੱਸਟ ਦੀ ਮਦਦ ਨਾਲ ਚਰਚ ਨੂੰ ਵੇਚਣ ਜਾ ਰਿਹਾ ਸੀ। ਫਿਲਹਾਲ ਉਹ ਸਿਰਫ ਜੌਰਡਨ ਮਸੀਹ ਅਤੇ ਬਾਬਾ ਦੱਤ ਦੇ ਨਾਂ ਹੀ ਜਾਣਦੇ ਹਨ। ਇਨ੍ਹਾਂ ਨੂੰ ਪੂਰੀ ਤਰ੍ਹਾਂ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।