Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਵਿੱਚ ਪੀਆਰਟੀਸੀ ਦੀ ਬੱਸ ਨੇ ਨਵੀਂ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਬੱਸ ਡਰਾਈਵਰ ਅਤੇ ਕਾਰ ਮਾਲਕ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ। ਬਾਅਦ 'ਚ ਗੁੱਸੇ 'ਚ ਆਏ ਬੱਸ ਡਰਾਈਵਰ ਨੇ ਕਾਰ ਸਵਾਰਾਂ 'ਤੇ ਦੋਸ਼ ਲਾਉਂਦਿਆਂ ਬੱਸ ਨੂੰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ। ਕਾਰ ਮਾਲਕ ਨੇ ਪੀ.ਆਰ.ਟੀ.ਸੀ ਬੱਸ ਡਰਾਈਵਰ 'ਤੇ ਦੋਸ਼ ਲਗਾਉਂਦੇ ਹੋਏ ਉਸ ਨੂੰ ਨੁਕਸਾਨ ਦੀ ਭਰਪਾਈ ਕਰਨ ਲਈ ਕਿਹਾ। ਪਰ ਬੱਸ ਡਰਾਈਵਰ ਇਸ ਗੱਲ 'ਤੇ ਅੜੇ ਰਿਹਾ ਕਿ ਉਸਦੀ ਗਲਤੀ ਨਹੀਂ ਸੀ।


COMMERCIAL BREAK
SCROLL TO CONTINUE READING

ਪਿੱਛੇ ਤੋਂ ਆਉਂਦੀਆਂ ਪੀ.ਆਰ.ਟੀ.ਸੀ ਦੀਆਂ ਬਾਕੀ ਬੱਸਾਂ ਨੇ ਵੀ ਆਪਣੇ ਸਾਥੀ ਦਾ ਸਾਥ ਦਿੱਤਾ ਅਤੇ ਬੱਸਾਂ ਸੜਕ 'ਤੇ ਖੜੀਆਂ ਕਰਕੇ ਜਾਮ ਲਗਾ ਦਿੱਤਾ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਜਾਮ ਕਾਰਨ ਲੋਕ ਘੰਟਿਆਂਬੱਧੀ ਆਵਾਜਾਈ ਵਿੱਚ ਫਸੇ ਰਹੇ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਅਤੇ ਆਵਾਜਾਈ ਵਿੱਚ ਫਸੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਮਲਾ ਵਧਦਾ ਦੇਖ ਪੁਲਿਸ ਮੌਕੇ 'ਤੇ ਪਹੁੰਚੀ । ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਸੜਕ 'ਤੇ ਆਵਾਜਾਈ ਕਾਫੀ ਵਧ ਗਈ। ਜਿਸ ਕਾਰਨ ਪੁਲੀਸ ਨੇ ਆਵਾਜਾਈ ਮੁੜ ਚਾਲੂ ਕਰਵਾ ਦਿੱਤੀ।


ਸਕਾਰਪੀਓ ਦੇ ਮਾਲਕ ਸਿਮਰਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਨਵੀਂ ਸਕਾਰਪੀਓ ਕਾਰ 'ਚ ਟਿੱਬਾ ਰੋਡ ’ਤੇ ਗਊਸ਼ਾਲਾ ਰੋਡ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਤਾਜਪੁਰ ਚੌਂਕ ਕੋਲ ਪਹੁੰਚਿਆ ਤਾਂ ਪੀ.ਆਰ.ਟੀ.ਸੀ ਦੀ ਬੱਸ ਨੇ ਉਸਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਸਿਮਰਨ ਨੇ ਦੱਸਿਆ ਕਿ ਉਸ ਨੇ ਕਾਰ ਨੂੰ ਮੋੜਨ ਲਈ ਸਹੀ ਇੰਡੀਕੇਟਰ ਦਿੱਤਾ ਸੀ, ਫਿਰ ਵੀ ਬੱਸ ਚਾਲਕ ਨੇ ਤੇਜ਼ ਰਫਤਾਰ ਨਾਲ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਮੁਆਵਜ਼ਾ ਦੇਣ ਦੀ ਬਜਾਏ ਉਲਟਾ ਉਸ 'ਤੇ ਦੋਸ਼ ਲਗਾ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ ਕਿ ਉਹ ਸਰਕਾਰੀ ਬੱਸ ਦਾ ਸਰਕਾਰੀ ਮੁਲਾਜ਼ਮ ਹੈ। ਅਸੀਂ ਹੜਤਾਲ ਕਰਾਂਗੇ।


ਇਸ ਮਾਮਲੇ 'ਚ ਹੋਏ ਵਿਵਾਦ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਮ ਨੂੰ ਦੂਰ ਕਰਵਾਇਆ ਅਤੇ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਲੈ ਕੇ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ।