Ludhiana News: ਥਾਰ `ਚ ਦੀ ਲਪੇਟ `ਚ ਆਇਆ ਬੱਚਾ; ਪਸਲੀਆਂ ਟੁੱਟੀਆਂ ਅਤੇ ਚਿਹਰੇ `ਤੇ ਸੱਟਾਂ, ਕੇਸ ਦਰਜ
Ludhiana News: ਚੰਡੀਗੜ੍ਹ ਰੋਡ ਲੁਧਿਆਣਾ ਦੇ ਸੈਕਟਰ 39 ਸਥਿਤ ਮਹਿੰਦਰਾ ਥਾਰ ਵਿੱਚ ਇੱਕ 9 ਸਾਲ ਦੇ ਬੱਚੇ ਨੂੰ ਨਾਬਾਲਗ ਥਾਰ ਡਰਾਈਵਰ ਨੇ ਆਪਣੀ ਲਪੇਟ ਵਿੱਚ ਲੈ ਲਿਆ, ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਬੱਚੇ ਦੀਆਂ ਪਸਲੀਆਂ ਟੁੱਟ ਗਈਆਂ।
ਮੋਤੀ ਨਗਰ ਪੁਲਿਸ ਨੇ ਰਿਸ਼ਿਤ ਮਦਾਨ ਵਾਸੀ ਸੈਕਟਰ 39, ਚੰਡੀਗੜ੍ਹ ਰੋਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਇਹ ਵੀ ਪੜ੍ਹੋ: Punjab Coronavirus Update: ਪੰਜਾਬ 'ਚ 389 ਨਵੇਂ ਕੇਸ ਆਏ ਸਾਹਮਣੇ, ਮੁਹਾਲੀ ਵਿੱਚ ਸਭ ਤੋਂ ਵੱਧ ਮਾਮਲੇ
ਹੌਜ਼ਰੀ ਮਾਲਕ ਮੁਕੇਸ਼ ਕੁਮਾਰ ਗੋਇਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਗੋਇਲ ਨੇ ਦੱਸਿਆ ਕਿ ਉਸ ਦਾ ਸਾਢੇ 9 ਸਾਲਾ ਪੁੱਤਰ ਕੁਸ਼ ਗੋਇਲ ਗਲੀ ਵਿੱਚ ਖੇਡ ਰਿਹਾ ਸੀ ਤਾਂ ਮੁਲਜ਼ਮ ਮਹਿੰਦਰਾ ਥਾਰ ਲੈ ਕੇ ਆਇਆ। ਮੁਲਜ਼ਮ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਕੁਸ਼ ਗੋਇਲ ਨੂੰ ਟੱਕਰ ਮਾਰ ਦਿੱਤੀ। ਉਸ ਦੇ ਗੁਆਂਢੀ ਗੁਰਮਿੰਦਰ ਸਿੰਘ ਨੇ ਬੱਚੇ ਨੂੰ ਛੁਡਾਇਆ ਅਤੇ ਹਸਪਤਾਲ ਪਹੁੰਚਾਇਆ।
ਦੱਸਿਆ ਜਾ ਰਿਹਾ ਹੈ ਕਿ ਥਾਰ ਦਾ ਡਰਾਈਵਰ ਨਾਬਾਲਗ ਹੈ। ਬੱਚੇ ਦੀਆਂ ਪਸਲੀਆਂ ਟੁੱਟਣ ਦੇ ਨਾਲ-ਨਾਲ ਉਸ ਦੇ ਚਿਹਰੇ 'ਤੇ ਵੀ ਸੱਟ ਲੱਗੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਿਸ ਨੇ ਦੋਸ਼ੀ ਦੇ ਖਿਲਾਫ ਆਈਪੀਸੀ ਦੀ ਧਾਰਾ 279, 337 ਅਤੇ 338 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।