ਭਰਤ ਸ਼ਰਮਾ/ਲੁਧਿਆਣਾ: ਸਥਾਨਿਕ ਸ਼ਹਿਰ ਦੀ ਪੁਲਿਸ ਵੱਲੋਂ ਬਾਬਾ ਦੁਹਰਾ ਰੋਡ ਤੇ ਛਾਪੇਮਾਰੀ ਕਰ ਕੇ ਮਨਿੰਦਰਜੀਤ ਸਿੰਘ ਉਰਫ ਸੰਨੀ ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ ਤਲਾਸ਼ੀ ਦੇ ਦੌਰਾਨ 1 ਦੇਸੀ ਕੱਟਾ 315 ਬੋਰ 5 ਰੌਂਦ ਅਤੇ ਇਕ 32 ਬੋਰ 7 ਜਿੰਦਰ ਰੋਂਦਾ ਦੇ ਨਾਲ ਕੱਲ੍ਹ ਏਅਰ ਪਿਸਟਲ ਵੀ ਬਰਾਮਦ ਕੀਤੀ ਗਈ ਹੈ, ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੰਟੀ ਨਾਮਕ ਵਿਅਕਤੀ ਤੋਂ ਉਹ ਰਾਏਬਰੇਲੀ ਉੱਤਰ ਪ੍ਰਦੇਸ਼ ਦਾ ਚੁੱਕੀ ਦਾ ਰਹਿਣ ਵਾਲਾ ਹੈ, ਦਿੱਲੀ ਜਾ ਕੇ ਉਸ ਤੋਂ ਇਹ ਅਸਲਾ ਉਸ ਨੇ ਖਰੀਦਿਆ ਸੀ ਅਤੇ ਇਸ ਅਸਲੇ ਲਈ ਉਸ ਨੇ ਮੁਲਜ਼ਮ ਨੂੰ 20 ਹਜਾਰ ਰੁਪਏ ਅਦਾ ਕੀਤੇ ਸਨ।
 


COMMERCIAL BREAK
SCROLL TO CONTINUE READING

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਕਿਹਾ ਮੁਲਜ਼ਮ ਤੇ ਪਹਿਲਾਂ ਵੀ ਕ੍ਰਿਮੀਨਲ ਮੁਕੱਦਮੇ ਦਰਜ ਹਨ, ਜਿਸ ਵਿੱਚ ਇੱਕ ਮਾਮਲਾ 2013 ਦਾ ਹੈ, ਜਿਸ ਵਿੱਚ ਉਸ ਤੇ 302 ਧਾਰਾ ਲੱਗੀ ਹੈ।