Ludhiana Robbery News: ਪੰਜਾਬ ਵਿੱਚ ਚੋਰੀ ਦੀ ਘਟਨਾਵਾਂ ਤੇਜੀ ਨਾਲ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਰਅਸਲ ਲੁਧਿਆਣਾ ਸ਼ਿਮਲਾਪੁਰੀ ਇਲਾਕੇ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰਾਂ ਵੱਲੋਂ ਦੋ ਮਹੀਨਿਆਂ ਦੇ ਵਿੱਚ ਇੱਕ ਘਰ ਨੂੰ ਚੌਥੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ ਇੱਥੋਂ ਤੱਕ ਕੀ ਚੋਰਾਂ ਵੱਲੋਂ ਚੋਰੀ ਕਰਨ ਤੋਂ ਬਾਅਦ ਘਰ ਦੇ ਬਾਹਰ ਆਪਣਾ ਤਾਲਾ ਜੜ ਦਿੱਤਾ ਗਿਆ ਅਤੇ ਜਦੋਂ ਪਰਿਵਾਰ ਨੇ ਆ ਕੇ ਦੇਖਿਆ ਤਾਂ ਉਹਨਾਂ ਦੇ ਤਾਲੇ ਦੀ ਥਾਂ ਕੋਈ ਹੋਰ ਤਾਲਾ ਲੱਗਿਆ ਸੀ ਜਿਸ ਤੋਂ ਬਾਅਦ ਉਹਨਾਂ ਤਾਲਾ ਤੋੜ ਦਿੱਤਾ ਤੇ ਘਰ ਦੇ ਅੰਦਰ ਦਾਖਲ ਹੋਏ ਤਾਂ ਪਤਾ ਚੱਲਿਆ ਕਿ ਚੋਰੀ ਹੋਈ ਹੈ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਬਾਵਜੂਦ ਇਸਦੀ ਪੁਲਿਸ ਕੋਈ ਕਾਰਵਾਈ ਕਰਦੀ ਕਿ ਜਿਵੇਂ ਹੀ ਉਹ ਦੂਸਰੀ ਵਾਰ ਘਰ ਤੋਂ ਬਾਹਰ ਗਏ ਤਾਂ ਚੋਰਾਂ ਨੇ ਘਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਅਤੇ ਫਿਰ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਹੁਣ ਜਦੋਂ ਦੋ ਮਹੀਨਿਆਂ ਬਾਅਦ 15 ਤਰੀਕ ਨੂੰ ਘਰ ਦੇ ਵਿੱਚ ਪੰਜ ਦੇ ਕਰੀਬ ਚੋਰ ਦਾਖਲ ਹੁੰਦੇ ਨੇ ਤਾਂ ਘਰ ਦੇ ਵਿੱਚ ਪਿਆ ਸਮਾਨ ਚੁੱਕ ਕੇ ਫਰਾਰ ਹੋ ਜਾਂਦੇ ਹਨ। ਇਸ ਤੋਂ ਬਾਅਦ ਪਰਿਵਾਰ ਵੀ ਹਰਕਤ ਵਿੱਚ ਆਉਂਦਾ ਹੈ ਅਤੇ ਇਸ ਬਾਬਤ ਪੁਲਿਸ ਨੂੰ ਸਖਤੀ ਨਾਲ ਕਾਰਵਾਈ ਦੀ ਗੱਲ ਕਹੀ ਜਾਂਦੀ ਹੈ ਤਾਂ ਪੁਲਿਸ ਨੇ ਸੀਸੀਟੀਵੀ ਦੇ ਅਧਾਰ ਉੱਤੇ ਜਲਦ ਹੀ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇੱਥੇ ਵੀ ਦੱਸ ਦਈਏ ਕਿ ਸੀਸੀਟੀਵੀ ਵਿੱਚ ਚਾਰ ਤੋਂ ਪੰਜ ਚੋਰ ਵਿਖਾਈ ਦੇ ਰਹੇ ਨੇ।


ਇਹ ਵੀ ਪੜ੍ਹੋ: Abohar News: ਠੇਕੇ 'ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ 'ਚ ਹੋਈ ਬਹਿਸ, ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

ਇਸ ਬਾਬਤ ਘਰ ਦੇ ਮਾਲਕਾਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹਾਲਾਂਕਿ ਉਹਨਾਂ ਨੇ ਲੱਖਾਂ ਰੁਪਏ ਦੇ ਨੁਕਸਾਨ ਦੀ ਸ਼ੰਕਾ ਜਿਤਾਈ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਘਰ ਦੇ ਤਾਲੇ ਤੋੜ ਕੇ ਟੂਟੀਆਂ ਤੋਂ ਇਲਾਵਾ ਕੱਪੜੇ ਤੱਕ ਵੀ ਚੋਰ ਚੁੱਕ ਕੇ ਫਰਾਰ ਹੋ ਗਏ।


ਇਹ ਵੀ ਪੜ੍ਹੋ: Fatehgarh Sahib: ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਇੱਕ ਵਿਅਕਤੀ ਨੂੰ ਕਰ ਰਹੇ ਸੀ ਬਲੈਕਮੇਲ, ਪਤੀ-ਪਤਨੀ ਗ੍ਰਿਫ਼ਤਾਰ