Abohar News: ਠੇਕੇ 'ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ 'ਚ ਹੋਈ ਬਹਿਸ, ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ
Advertisement
Article Detail0/zeephh/zeephh2262462

Abohar News: ਠੇਕੇ 'ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ 'ਚ ਹੋਈ ਬਹਿਸ, ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

Abohar News: ਠੇਕੇ 'ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ 'ਚ ਬਹਿਸ ਹੋ ਗਈ ਜਿਸ ਤੋਂ ਬਾਅਦ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ ਅਤੇ ਮੌਤ ਹੋ ਗਈ

Abohar News: ਠੇਕੇ 'ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ 'ਚ ਹੋਈ ਬਹਿਸ, ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

Abohar News: ਬੀਤੀ ਰਾਤ ਪਿੰਡ ਦਾਨੇਵਾਲਾ ਸਤਕੋਸੀ ਵਿਖੇ ਠੇਕੇ 'ਤੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਝੜਪ ਹੋ ਗਈ, ਜਿਸ 'ਤੇ ਇਕ ਵਿਅਕਤੀ ਨੇ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ | ਇਧਰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਹਮਲਾਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਜਾਗਰ ਸਿੰਘ ਉਮਰ ਕਰੀਬ 65 ਸਾਲ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੇ ਦਿਨ ਜਗਜੀਤ ਸਿੰਘ ਇਸੇ ਪਿੰਡ ਦੇ ਸੁਭਾਸ਼ ਨਾਮ ਦੇ ਵਿਅਕਤੀ ਨਾਲ ਸ਼ਰਾਬ ਪੀ ਰਿਹਾ ਸੀ, ਜਿੱਥੇ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਸੁਭਾਸ਼ ਨੇ ਜਗਜੀਤ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਬੇਹੋਸ਼ ਹੋ ਗਿਆ, ਸੁਭਾਸ਼ ਉਥੋਂ ਭੱਜ ਗਿਆ।

ਇਹ ਵੀ ਪੜ੍ਹੋ: Fatehgarh Sahib: ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਇੱਕ ਵਿਅਕਤੀ ਨੂੰ ਕਰ ਰਹੇ ਸੀ ਬਲੈਕਮੇਲ, ਪਤੀ-ਪਤਨੀ ਗ੍ਰਿਫ਼ਤਾਰ
 

ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਸੂਚਨਾ ਦਿੱਤੀ ਕਿ ਜਗਜੀਤ ਸਿੰਘ ਸੜਕ 'ਤੇ ਬੇਹੋਸ਼ ਪਿਆ ਹੈ, ਜਿਸ 'ਤੇ ਉਸ ਦੇ ਲੜਕੇ ਸੰਦੀਪ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕਰ ਦਿੱਤਾ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਜਗਜੀਤ ਸਿੰਘ ਦੀ ਉਸੇ ਰਾਤ ਮੌਤ ਹੋ ਗਈ। ਇਧਰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਸੰਦੀਪ ਗਗਨਦੀਪ ਸਿੰਘ ਦੇ ਬਿਆਨਾਂ ’ਤੇ ਸੁਭਾਸ਼ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

Trending news