Ludhiana Viral Video News:(Bharat Sharma): ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋਂ ਕੈਦੀਆਂ ਦੀ ਜਸ਼ਨ ਮਨਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਦੀ ਪੰਜਾਬੀ ਗੀਤਾਂ ਉੱਤੇ ਲਲਕਾਰੇ ਮਾਰ ਰਹੇ ਹਨ। ਕੈਦੀ ਆਪਣੇ ਨਾਲ ਜ਼ੇਲ੍ਹ ਵਿੱਚ ਬੰਦ ਸਾਥੀ ਮਨੀ ਰਾਣਾ ਦਾ ਜਨਮ ਦਿਨ ਮਨਾ ਰਹੇ ਹਨ। ਇਹ ਵੀਡੀਓ ਬੈਰਕ ਵਿੱਚ ਬਣਾਈ ਗਈ ਹੈ। ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤਾ ਗਿਆ । ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਜਿਸ ਤੋਂ ਬਾਅਦ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਬੈਰਕ ਦੀ ਤਲਾਸ਼ੀ ਲਈ ਤਾਂ ਜਿਸ ਨੌਜਵਾਨ ਦੇ ਮੋਬਾਈਲ ਉੱਤੇ ਇਹ ਵੀਡੀਓ ਬਣੀ ਸੀ, ਉਸਨੇ ਫੋਨ ਨੂੰ ਜ਼ਮੀਨ ਉੱਤੇ ਸੁੱਟ ਕੇ ਤੋੜ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਕੁਝ ਕੈਦੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ।  


COMMERCIAL BREAK
SCROLL TO CONTINUE READING

ਵੀਡੀਓ ਵਿੱਚ ਹਵਾਲਾਤੀ ਮਨੀ ਵੀਰ ਜਨਮਦਿਨ ਮੁਬਾਰਕ ਕਹਿ ਰਹੇ ਹਨ। ਇਸ ਤੋਂ ਬਾਅਦ ਉਹ ਗਲਾਸੀਆਂ ਖੜਕਾ ਰਹੇ ਹਨ। ਵੀਡੀਓ ਵਾਈਰਲ ਹੋਣ ਤੋਂ ਬਾਅਦ ਜੇਲ੍ਹ ਮੰਤਰਾਲੇ ਵੱਲੋਂ ਜੇਲ੍ਹਾਂ ਨੂੰ ਹਾਈ ਸਕਿਓਰਿਟੀ ਸੈੱਲ ਦੱਸਣ ਉੱਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇਹ ਕੇਂਦਰੀ ਜੇਲ੍ਹ ਦੀ ਕੋਈ ਨਵੀਂ ਵੀਡੀਓ ਨਹੀਂ ਹੈ ਜੋ ਵਾਇਰਲ ਹੋਈ ਹੈ। ਹਰ ਰੋਜ਼ ਕੋਈ ਨਾ ਕੋਈ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆ ਰਹੀ ਹੈ।


ਇਹ ਵੀ ਪੜ੍ਹੋ: Arvind Kejriwal News: 'ਆਪ' ਨੇਤਾਵਾਂ ਦਾ ਖ਼ਦਸ਼ਾ, ਸੀਐਮ ਅਰਵਿੰਦ ਕੇਜਰੀਵਾਲ ਨੂੰ ਅੱਜ ਕੀਤਾ ਜਾ ਸਕਦੈ ਗ੍ਰਿਫ਼ਤਾਰ


ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਸ਼ਿਵਰਾਜ ਨੰਦਗੜ੍ਹ ਨੇ ਦੱਸਿਆ ਕਿ ਇਹ ਵੀਡੀਓ 15 ਤੋਂ 20 ਦਿਨ ਪੁਰਾਣੀ ਹੈ। ਜੇਲ੍ਹ ਵਿੱਚ ਇੱਕ ਨੌਜਵਾਨ ਦਾ ਜਨਮ ਦਿਨ ਸੀ। ਕੈਦੀਆਂ ਨੇ ਬੈਰਕ ਵਿੱਚ ਚਾਹ ਅਤੇ ਪਕੌੜੇ ਤਿਆਰ ਕਰਵਾਏ ਸਨ। ਜਦੋਂ ਸਾਨੂੰ ਕੈਦੀ ਵੱਲੋਂ ਬਣਾਈ ਗਈ ਵੀਡੀਓ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਕਾਰਵਾਈ ਕੀਤੀ। ਜਦੋਂ ਬੈਰਕ ਵਿੱਚ ਤਲਾਸ਼ੀ ਲਈ ਗਈ ਤਾਂ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਨੇ ਫੋਨ ਤੋੜ ਦਿੱਤਾ। ਇਸ ਮਾਮਲੇ ਵਿੱਚ ਕੁਝ ਨੌਜਵਾਨਾਂ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਹੈ।


ਇਹ ਵੀ ਪੜ੍ਹੋ: Arani University News: ਯੂਨੀਵਰਸਿਟੀ ਦੇ ਚਾਂਸਲਰ ਨੇ SDM 'ਤੇ ਧਮਕਾਉਣ ਦੇ ਲਗਾਏ ਇਲਜ਼ਾਮ!