Arani University News: ਯੂਨੀਵਰਸਿਟੀ ਦੇ ਚਾਂਸਲਰ ਨੇ SDM 'ਤੇ ਧਮਕਾਉਣ ਦੇ ਲਗਾਏ ਇਲਜ਼ਾਮ!
Advertisement
Article Detail0/zeephh/zeephh2043237

Arani University News: ਯੂਨੀਵਰਸਿਟੀ ਦੇ ਚਾਂਸਲਰ ਨੇ SDM 'ਤੇ ਧਮਕਾਉਣ ਦੇ ਲਗਾਏ ਇਲਜ਼ਾਮ!

Arani University News: ਵਿਵੇਕ ਕੁਮਾਰ ਜਦੋਂ ਪਠਾਨਕੋਟ ਤੋਂ ਅਰਨੀ ਯੂਨੀਵਰਸਿਟੀ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਨੂੰ ਕੁੱਝ ਵਿਅਕਤੀਆਂ ਨੇ ਰੋਕ ਲਿਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ । ਜੇ ਵਿਵੇਕ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹਵਾ ਵਿੱਚ ਗੋਲੀ ਚਲਾ ਕੇ ਹਮਲਾਵਰਾਂ ਨੂੰ ਨਾ ਭਜਾਇਆ ਹੁੰਦਾ ਤਾਂ ਸ਼ਾਇਦ ਹਮਲਾਵਰ ਉਨ੍ਹਾਂ ਦਾ ਕਾਫੀ ਨੁਕਸਾਨ ਕਰ ਦਿੰਦੇ।

Arani University News: ਯੂਨੀਵਰਸਿਟੀ ਦੇ ਚਾਂਸਲਰ ਨੇ SDM 'ਤੇ ਧਮਕਾਉਣ ਦੇ ਲਗਾਏ ਇਲਜ਼ਾਮ!

 

Arani University News: ਅਰਨੀ ਯੂਨੀਵਰਸਿਟੀ ਦੇ ਚਾਂਸਲਰ ਵਿਵੇਕ ਕੁਮਾਰ ਉੱਤੇ ਜਾਨਲੇਵਾ ਹਮਲਾ ਹੋਇਆ ਹੈ। ਵਿਵੇਕ ਕੁਮਾਰ ਜਦੋਂ ਪਠਾਨਕੋਟ ਤੋਂ ਅਰਨੀ ਯੂਨੀਵਰਸਿਟੀ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਨੂੰ ਕੁੱਝ ਵਿਅਕਤੀਆਂ ਨੇ ਰੋਕ ਲਿਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ । ਜੇ ਵਿਵੇਕ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹਵਾ ਵਿੱਚ ਗੋਲੀ ਚਲਾ ਕੇ ਹਮਲਾਵਰਾਂ ਨੂੰ ਨਾ ਭਜਾਇਆ ਹੁੰਦਾ ਤਾਂ ਸ਼ਾਇਦ ਹਮਲਾਵਰ ਉਨ੍ਹਾਂ ਦਾ ਕਾਫੀ ਨੁਕਸਾਨ ਕਰ ਦਿੰਦੇ।

ਜਦੋਂ ਵਿਵੇਕ ਸਿੰਘ ਨੇ ਆਪਣੇ ਰਿਵਾਲਵਰ ਤੋਂ ਗੋਲੀ ਚਲਾਈ ਤਾਂ ਹਮਲਾਵਰ ਉਥੋਂ ਭੱਜ ਗਏ ਅਤੇ ਵਿਵੇਕ ਸਿੰਘ ਘਟਨਾ ਵਾਲੀ ਥਾਂ ਤੋਂ ਸਿੱਧਾ ਥਾਣਾ ਦਮਟਾਲ ਪਹੁੰਚ ਗਏ। ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਉਹ ਇੰਦੌਰਾ ਥਾਣੇ ਅਧੀਨ ਆਉਂਦਾ ਹੈ, ਜਿਸ ਕਾਰਨ ਚਾਂਸਲਰ ਦਮਟਾਲ ਪੁਲਿਸ ਦੀ ਸੁਰੱਖਿਆ ਵਿੱਚ ਦੇਰ ਰਾਤ ਇੰਦੌਰਾ ਥਾਣੇ ਪਹੁੰਚੇ ਅਤੇ ਦੋਸ਼ੀ ਪ੍ਰਵੀਨ ਕੁਮਾਰ ਉਰਫ ਮੀਂਦਾ, ਜੋ ਇੰਦੌਰਾ ਤੋਂ ਜ਼ਿਲ੍ਹਾ ਕੌਂਸਲਰ ਮੈਂਬਰ ਹੈ ਉਸ ਦੇ ਖ਼ਿਲਾਫ਼ ਐੱਫ.ਆਈ.ਆਰ ਕਰਵਾਈ ਗਈ। ਇੰਦੌਰਾ ਥਾਣਾ ਇੰਚਾਰਜ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਕਰ ਲਏ ਅਤੇ ਉਸ ਘਟਨਾ ਵਾਲੀ ਥਾਂ ਤੇ ਲੱਗ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਆਪਣੇ ਕਬਜ਼ੇ ਵਿੱਚ ਲੈ ਲਈ ਹੈ।

ਚਾਂਸਲਰ ਅਤੇ ਉਸ ਦੇ ਸਾਥੀ ਦੇ ਬਿਆਨਾਂ ਦੇ ਆਧਾਰ ਉੱਤੇ ਪ੍ਰਵੀਨ ਕੁਮਾਰ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕ ਲਿਆ ਗਿਆ ਹੈ।ਇਸ ਘਟਨਾ ਦੇ ਵਿਰੋਧ ਵਿੱਚ ਅਰਨੀ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੱਲੋਂ ਐਸਡੀਐਮ ਦਫ਼ਤਰ ਇੰਦੌਰਾ ਦੇ ਬਾਹਰ ਧਰਨਾ ਦਿੱਤਾ।

ਇਸ ਮਾਮਲੇ ਨੇ ਤੂਲ ਉਦੋਂ ਫੜ ਲਿਆ ਜਦੋਂ ਇੱਕ ਆਡੀਓ ਰਿਕਾਰਡਿੰਗ ਵੀ ਵਾਇਰਲ ਹੋਈ ਹੈ ਜੋ ਐਸਡੀਐਮ ਇੰਦੌਰਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਿਚਕਾਰ ਹੋਈ ਗੱਲਬਾਤ ਦੀ ਹੈ।ਯੂਨੀਵਰਸਿਟੀ ਦੇ ਚਾਂਸਰ ਦਾ ਕਹਿਣਾ ਹੈ ਕਿ SDM ਨੇ ਮੈਨੂੰ ਇੰਦੌਰਾ ਦੇ MLA ਦੇ ਕਹਿਣ ਉੱਤੇ ਧਮਕਾਇਆ ਹੈ। 
ਐਸਡੀਐਮ ਨੇ ਵਾਇਰਲ ਹੋਈ ਆਡੀਓ ਰਿਕਾਰਡਿੰਗ ਉੱਤੇ ਆਪਣੇ ਸਫਾਈ ਦਿੱਤੀ ਹੈ, ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ਼ ਬਰਖ਼ਾਸਤ ਮੁਲਾਜ਼ਮਾਂ ਨੂੰ ਵਾਪਸ ਰੱਖਣ ਦੀ ਗੱਲ ਕੀਤੀ ਸੀ, ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਰ ਕੁਝ ਨਹੀਂ ਕਿਹਾ ਗਿਆ। ਉਸ ਨੂੰ ਬਿਨ੍ਹਾਂ ਕਿਸੇ ਕਾਰਨ ਇਸ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਹੈ।

Trending news