Ludhiana News/ਤਰਸੇਮ ਭਾਰਦਵਾਜ: ਪਿਛਲੇ ਕਈ ਸਾਲਾਂ ਤੋਂ ਜਵਾਹਰ ਕੈਂਪ ਵਿੱਚ ਚਿੱਟਾ ਵਿਕ ਰਿਹਾ ਸੀ। ਹੁਣ ਤੱਕ ਓਵਰਡੋਜ਼ ਦੇ ਨਾਲ ਕਈ ਨੌਜਵਾਨਾਂ ਦੀ ਮੌਤ ਹੋਈਆਂ। ਪੁਲਿਸ ਦੇ ਸਾਹਮਣੇ ਹੀ ਹੰਗਾਮਾ ਹੋਇਆ ਜਿਸ ਦੀ ਵੀਡੀਓ ਸਾਹਮਣੇ ਆਈ ਜਿਸ ਨੌਜਵਾਨ ਉੱਪਰ ਚਿੱਟਾ ਵੇਚਣ ਦਾ ਆਰੋਪ ਲੱਗਾ ਉਸਦੀ ਭੈਣ ਨੇ ਕਿਹਾ ਉਸਦਾ ਭਰਾ ਨਸ਼ੇ ਕਰਦਾ ਹੈ ਪਰ ਉਹ ਵੇਚਦਾ ਨਹੀਂ ਜਿਨਾਂ ਨੇ ਉਸ ਨੂੰ ਫੜਿਆ ਹੈ। ਉਲਟਾ ਨੌਜਵਾਨ ਦੀ ਭੈਣ ਨੇ ਉਹਨਾਂ ਉਪਰ ਕੁੱਟਮਾਰ ਅਤੇ ਚਿੱਟਾ ਵੇਚਣ ਦੇ ਆਰੋਪ ਲਗਾਏ ਪਰ ਮਹੱਲੇ ਵਾਲਿਆਂ ਨੇ ਨੌਜਵਾਨ ਨੂੰ ਕਸੂਰਵਾਰ ਦੱਸਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਹੱਲੇ ਵਿੱਚ ਨਸ਼ਾ ਵਿਕ ਰਿਹਾ ਹੈ। ਨਸ਼ਾ ਵੇਚਣ ਵਾਲਿਆਂ ਨੂੰ ਮਹੱਲੇ ਵਿੱਚ ਰਹਿਣ ਨਹੀਂ ਦੇਣਾ।


COMMERCIAL BREAK
SCROLL TO CONTINUE READING

ਲੁਧਿਆਣਾ ਦੇ ਜਵਾਹਰ ਨਗਰ ਕੈਂਪ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਫੜਾਉਣ ਵਾਲੇ ਵਕੀਲ ਦੇ ਅਸਿਸਟੈਂਟ ਤੇ ਔਰਤਾਂ ਨੇ ਕੀਤਾ ਹਮਲਾ ਜਦ ਕਿ ਪੁਲਿਸ ਮੌਕੇ ਤੇ ਮੌਜੂਦ ਸੀ ਦੱਸਣਯੋਗ ਹੈ ਕਿ ਦਿਨ ਸਮੇਂ ਇੱਕ ਨੌਜਵਾਨ ਚਿੱਟੇ ਦੀ ਪੁੜੀ ਲੈ ਕੇ ਜਵਾਨ ਨਗਰ ਵਿੱਚ ਹੀ ਰਹਿਣ ਵਾਲੇ ਵਕੀਲ ਦੇ ਘਰ ਅੰਦਰ ਚਲੇ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਸ਼ੇੜੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜਦ ਮੁਹੱਲੇ ਦੇ ਵਿੱਚ ਪੁਲਿਸ ਜਾਂਚ ਕਰਨ ਆਈ ਤਾਂ ਕੀ ਦੇ ਅਸਿਸਟੈਂਟ ਵੀ ਉੱਥੇ ਵਕੀਲ ਨੂੰ ਛੱਡਣ ਪਹੁੰਚਿਆ ਜਦ ਉਸਨੇ ਕਿਹਾ ਕਿ ਮਾਮਲਾ ਕੀ ਹੈ ਤਾਂ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ।


ਇਹ ਵੀ ਪੜ੍ਹੋ: Gurdaspur News: ਸਿਵਲ ਹਸਪਤਾਲ 'ਚ ਅਪਰੇਸ਼ਨ ਥੀਏਟਰ ਵਿੱਚ ਸੈਂਟਰਲ AC ਖ਼ਰਾਬ, ਡਾਕਟਰਾਂ ਨੇ ਅਪਰੇਸ਼ਨ ਕਰਨੇ ਕੀਤੇ ਬੰਦ 

ਉਸਦੀ ਭੈਣ ਨੇ ਵਕੀਲ ਤੇ ਥੱਪੜ ਮਾਰ ਦਿੱਤਾ ਇਸ ਘਟਨਾ ਤੋਂ ਬਾਅਦ ਨੌਜਵਾਨ ਦੀ ਭੈਣ ਨੇ ਕਿਹਾ ਕਿ ਉਹਨਾਂ ਦਾ ਭਰਾ ਨਸ਼ਾ ਕਰਦਾ ਹੈ ਇਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਛੱਡ ਚੁੱਕੇ ਹਨ। ਇਸ ਤਰਾਂ ਨਹੀਂ ਕਿ ਉਹ ਨਸ਼ਾ ਵੇਚਦਾ ਹੈ ਨੌਜਵਾਨ ਦੀ ਭੈਣ ਨੇ ਆਰੋਪ ਲਗਾਇਆ ਕਿ ਜਿਹੜੇ ਲੋਕ ਉਸਦੇ ਭਰਾ ਦੇ ਨਸ਼ਾ ਵੇਚਣ ਦਾ ਆਰੋਪ ਲਗਾ ਰਹੇ ਹਨ। ਖੁਦ ਉਹ ਨਸ਼ਾ ਵੇਚਦੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਉਹ ਪਹਿਲਾਂ ਵੀ ਕਈ ਵਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਾਉਣ ਲਈ ਲਿਖ ਕੇ ਦੇ ਚੁੱਕੇ ਨੇ ਅੱਜ ਜਦ ਨੌਜਵਾਨ ਨੂੰ ਫੜਾਇਆ। 


ਉਸ ਤੋਂ ਬਾਅਦ ਪੁਲਿਸ ਮੁਹੱਲੇ ਦੇ ਵਿੱਚ ਆਈ ਤੇ ਉਸਦੇ ਸਾਥੀ ਅਸਿਸਟੈਂਟ ਵਕੀਲ ਉੱਪਰ ਔਰਤ ਨੇ ਹਮਲਾ ਕਰ ਦਿੱਤਾ। ਇਸ ਸਮੇਂ ਇਕੱਠੇ ਹੋਏ ਮਹੱਲੇ ਵਾਲਿਆਂ ਨੇ ਕਿਹਾ ਕਿ ਉਹਨਾਂ ਦੇ ਮਹੱਲੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ ਹੁਣ ਮੁਹੱਲੇ ਦੇ ਵਿੱਚ ਚਿੱਟੇ ਆਲੇ ਰਹਿਣ ਨਹੀਂ ਦੇਣੇ। ਵਕੀਲ ਨੇ ਕਿਹਾ ਕਿ ਸਰਕਾਰ ਨਸ਼ੇ ਦੇ ਵਿਰੁੱਧ ਕਾਰਵਾਈ ਕਰਨ ਦੀ ਵੱਡੀਆਂ- ਵੱਡੀਆਂ ਗੱਲਾਂ ਕਰਦੀਆਂ ਨੇ ਪਰ ਹੁਣ ਸ਼ਰੇਆਮ ਚਿੱਟੇ ਵਾਲੇ ਦਾਦਾਗੀਰੀ ਕਰ ਰਹੇ ਨੇ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਉਹਨਾਂ ਨੇ ਕਿਹਾ ਕਿ ਅਗਰ ਆਉਣ ਵਾਲੇ ਸਮੇਂ ਵਿੱਚ ਸਾਡੇ ਇਲਾਕੇ ਵਿੱਚ ਚਿੱਟੇ ਦਾ ਨਸ਼ਾ ਨਾ ਬੰਦ ਹੋਇਆ ਤਾਂ ਵੱਡੇ ਅਫਸਰਾਂ ਕੋਲ ਪੇਸ਼ ਹੋਵਾਂਗੇ ਅਗਰ ਫਿਰ ਵੀ ਹੱਲ ਨਾ ਹੋਇਆ ਤਾਂ ਰੋਡ ਦੇ ਉੱਪਰ ਉਤਰ ਕੇ ਰੋਡ ਬੰਦ ਕੀਤਾ ਜਾਵੇਗਾ ਕਿਉਂਕਿ ਨਸ਼ੇ ਦੇ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਨੌਜਵਾਨ ਨੂੰ ਪੁਲਸ ਨੇ ਹਿਰਾਸਤ ਵਿਚ ਲਏ ਲਿਆ ਹੈ।


ਇਹ ਵੀ ਪੜ੍ਹੋ: Drug Trafficking Case: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ED ਨੇ ਸਕੱਤਰ-ਸਿੰਘ ਤੇ ਹੋਰਾਂ ਖਿਲਾਫ ਕੇਸ ਦਰਜ