ਸੜਕਾਂ `ਤੇ ਗਲੀਆਂ ਵਿਚ ਘੁੰਮ ਰਹੇ ਅਵਾਰਾ ਪਸ਼ੂ ਲੰਪੀ ਸਕਿਨ ਦਾ ਸ਼ਿਕਾਰ, ਨਹੀਂ ਲੈ ਰਿਹਾ ਕੋਈ ਸਾਰ
ਸੜਕਾਂ `ਤੇ ਗਲੀਆਂ ਮੁਹੱਲਿਆਂ ਵਿਚ ਘੁੰਮਣ ਵਾਲੀਆਂ ਗਾਵਾਂ `ਤੇ ਬਲਦਾਂ ਵੱਲ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਹੀ ਕੋਈ ਸਮਾਜ ਸੇਵੀ ਧਿਆਨ ਦੇ ਰਿਹਾ ਹੈ। ਜਿਸ ਕਾਰਨ ਆਵਾਰਾ ਘੁੰਮਣ ਵਾਲੇ ਮਵੇਸ਼ੀ ਵੀ ਇਸ ਬੀਮਾਰੀ ਦੀ ਚਪੇਟ ਵਿਚ ਆ ਗਏ ਹਨ।
ਬਿਮਲ ਸ਼ਰਮਾ/ਅਨੰਦਪੁਰ ਸਾਹਿਬ: ਲੰਪੀ ਸਕਿਨ ਦੀ ਬਿਮਾਰੀ ਨੇ ਗਾਵਾਂ, ਮੱਝਾਂ ਅਤੇ ਬਲਦਾਂ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੈ। ਪੂਰੇ ਪੰਜਾਬ ਭਰ ਵਿਚ ਇਸ ਬਿਮਾਰੀ ਦਾ ਕਹਿਰ ਜਾਰੀ ਹੈ ਸਰਕਾਰਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ। ਲੋਕਾਂ ਵੱਲੋਂ ਆਪਣੇ ਘਰ ਵਿੱਚ ਰੱਖੇ ਮਵੇਸ਼ੀਆਂ ਜਾਂ ਗਊਸ਼ਾਲਾ ਦੇ ਵਿਚ ਰੱਖੀਆਂ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।
ਅਵਾਰਾ ਪਸ਼ੂਆਂ 'ਤੇ ਵੀ ਲੰਪੀ ਸਕਿਨ ਬਿਮਾਰੀ ਦਾ ਕਹਿਰ
ਸੜਕਾਂ 'ਤੇ ਗਲੀਆਂ ਮੁਹੱਲਿਆਂ ਵਿਚ ਘੁੰਮਣ ਵਾਲੀਆਂ ਗਾਵਾਂ 'ਤੇ ਬਲਦਾਂ ਵੱਲ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਹੀ ਕੋਈ ਸਮਾਜ ਸੇਵੀ ਧਿਆਨ ਦੇ ਰਿਹਾ ਹੈ। ਜਿਸ ਕਾਰਨ ਆਵਾਰਾ ਘੁੰਮਣ ਵਾਲੇ ਮਵੇਸ਼ੀ ਵੀ ਇਸ ਬੀਮਾਰੀ ਦੀ ਚਪੇਟ ਵਿਚ ਆ ਗਏ ਹਨ ਇਨ੍ਹਾਂ ਵੱਲ ਵੀ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਦੀ ਵੀ ਸਾਂਭ ਸੰਭਾਲ ਕੀਤੀ ਜਾ ਸਕੇ ਤੇ ਇਹ ਬਿਮਾਰੀ ਬਾਕੀ ਆਵਾਰਾ ਜਾਨਵਰਾਂ ਵਿਚ ਨਾ ਫੈਲੇ।
ਲੰਪੀ ਸਕਿਨ ਬਿਮਾਰੀ ਨੇ ਹਜ਼ਾਰਾਂ ਹੀ ਪਸ਼ੂਆਂ ਨੂੰ ਲਿਆ ਚਪੇਟ 'ਚ
ਲੰਪੀ ਸਕਿਨ ਦੀ ਬਿਮਾਰੀ ਨੇ ਗਊਸ਼ਾਲਾਵਾਂ ਦੇ ਵਿਚ ਰੱਖੀਆਂ ਗਾਵਾਂ ਜਾਂ ਲੋਕਾਂ ਨੇ ਆਪਣੇ ਘਰ ਵਿਚ ਰੱਖੇ ਮਵੇਸ਼ੀਆਂ ਨੂੰ ਆਪਣੀ ਜਕੜ ਵਿਚ ਰੱਖਿਆ ਹੋਇਆ ਹੈ। ਲਗਾਤਾਰ ਲੋਕ ਇਨ੍ਹਾਂ ਦਾ ਇਲਾਜ ਵੀ ਕਰਵਾ ਰਹੇ ਹਨ ਅਤੇ ਸਰਕਾਰ ਵੱਲੋਂ ਵੀ ਇਸ ਬਿਮਾਰੀ ਦੇ ਬਚਾਅ ਲਈ ਵੈਕਸੀਨੇਸ਼ਨ ਵੀ ਭੇਜੀ ਜਾ ਰਹੀ ਹੈ। ਫਿਰ ਵੀ ਇਸ ਬਿਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ। ਸੜਕਾਂ ਗਲੀਆਂ ਵਿਚ ਘੁੰਮ ਰਹੇ ਅਵਾਰਾ ਪਸ਼ੂ ਜਿਨ੍ਹਾਂ ਦੀ ਚਮੜੀ ਤੇ ਮੋਟੇ ਮੋਟੇ ਛਾਲੇ ਅਤੇ ਛਾਲਿਆਂ ਵਿੱਚੋਂ ਲਗਾਤਾਰ ਖ਼ੂਨ ਰਿਸਦਾ ਨਜ਼ਰ ਆਉਂਦਾ ਹੈ ਅਤੇ ਕਈ ਅਵਾਰਾ ਗਾਵਾਂ ਮੌਤ ਦੇ ਮੂੰਹ ਵਿੱਚ ਵੀ ਜਾ ਚੁੱਕੀਆਂ ਹਨ।
ਸਥਾਨਕ ਵਾਸੀ ਪ੍ਰੇਸ਼ਾਨ
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਗਊ ਸੈੱਸ ਦੇ ਨਾਮ 'ਤੇ ਲੱਖਾਂ ਰੁਪਿਆ ਇਕੱਠਾ ਕੀਤਾ ਜਾਂਦਾ ਹੈ। ਪਰ ਇਹ ਗਊ ਸੈਸ ਕਿੱਥੇ ਵਰਤਿਆ ਜਾਂਦਾ ਹੈ ਇਸ ਦਾ ਨਹੀਂ ਪਤਾ ਸਰਕਾਰਾਂ ਨੂੰ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਵੀ ਕੀਤੀ ਹੈ ਜਿਸ ਤਰੀਕੇ ਨਾਲ ਗਊਸ਼ਾਲਾਵਾਂ ਜਾਂ ਲੋਕਾਂ ਦੇ ਘਰਾਂ ਵਿੱਚ ਰੱਖੇ ਮਵੇਸ਼ੀਆਂ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੈਕਸੀਨੇਸ਼ਨ ਭੇਜ ਕੇ ਮਦਦ ਕੀਤੀ ਜਾ ਰਹੀ ਹੈ, ਉਸੇ ਤਰੀਕੇ ਨਾਲ ਇਨ੍ਹਾਂ ਗਲੀਆਂ ਮੁਹੱਲਿਆਂ ਤੇ ਸੜਕਾਂ ਤੇ ਘੁੰਮਣ ਵਾਲੀਆਂ ਗਾਈਆਂ ਵੱਲ ਵੀ ਧਿਆਨ ਦਿੱਤਾ ਜਾਵੇ।
WATCH LIVE TV